ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਸਰਕਾਰ ਦੀ ਸਕਾਰਾਤਮਕ ਨੀਤੀਆਂ, ਕਾਰਜ ਨਿਸ਼ਪਾਦਨ ਵਾਲੇ ਉੱਦਮੀਆਂ ਦੇ ਈਕੋ-ਸਿਸਟਮ ਭਾਰਤ ਵਿੱਚ ਵੀਐੱਲਐੱਸਆਈ ਅਤੇ ਸੈਮੀ ਕੰਡਕਟਰ ਨਾਲ ਜੁੜੇ ਈਕੋ-ਸਿਸਟਮ ਦੇ ਵਿਕਾਸ ਨੂੰ ਨਿਰਧਾਰਿਤ ਕਰਨ ਵਾਲੇ ਘਟਕ ਹਨ



ਕੋਵਿਡ ਮਹਾਮਾਰੀ ਦੇ ਦੌਰਾਨ, ਭਾਰਤ ਨੇ ਮਜ਼ਬੂਤ ਅਰਥਵਿਵਸਥਾ, ਸਸ਼ਕਤ ਸਰਕਾਰ ਅਤੇ ਦ੍ਰਿੜ ਨਾਗਰਿਕਤਾ ਦੇ ਨਿਰਮਾਣ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਇਆ

ਨਰੇਂਦਰ ਮੋਦੀ ਸਰਕਾਰ ਦੀਆਂ ਕੋਵਿਡ ਤੋਂ ਬਾਅਦ ਦੀਆਂ ਨੀਤੀਆਂ ਨਾਲ ਈਐੱਸਡੀਐੱਮ, ਐਂਬੇਡਿਡ ਡਿਜ਼ਾਈਨ ਅਤੇ ਸੈਮੀਕੰਡਕਟਰ ਇਨੋਵੇਸ਼ਨ ਵਿੱਚ ਨਵੇਂ ਅਵਸਰ ਪੈਦਾ ਹੋਏ ਹਨ- ਰਾਜ ਮੰਤਰੀ ਸ਼੍ਰੀ ਰਾਜੀਵ ਚੰਦ੍ਰਸ਼ੇਖਰ

Posted On: 01 MAR 2022 12:43PM by PIB Chandigarh

 

ਉਦਯੋਗਜਗਤ ਦੇ ਸਾਂਝੇਦਾਰਾਂ ਦੇ ਸਹਿਯੋਗ ਨਾਲ ਵੀਐੱਲਐੱਸਆਈ ਸੋਸਾਇਟੀ ਆਵ੍ ਇੰਡੀਆ ਦੇ ਸਰਪ੍ਰਸਤੀ ਵਿੱਚ ਆਯੋਜਿਤ 35ਵੇਂ ਅੰਤਰਰਾਸ਼ਟਰੀ ਵੀਐੱਲਐੱਸਆਈ ਡਿਜ਼ਾਈਨ ਅਤੇ ਐਂਬੇਡਿਡ ਸਿਸਟਮ ਸੰਮੇਲਨ 2022 ਵਿੱਚ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦ੍ਰਸ਼ੇਖਰ ਨੇ ਕਿਹਾ, “ਭਾਰਤ ਅੱਜ ਟੈਕਨੋਲੋਜੀ ਦੀ ਇਸਤੇਮਾਲ ਅਤੇ ਪ੍ਰਯੋਗ ਦੇ ਸੰਦਰਭ ਵਿੱਚ ਇੱਕ ਜ਼ਬਰਦਸਤ ਬਜ਼ਾਰ ਦਾ ਪ੍ਰਤਿਨਿਧੀਤਵ ਕਰਦਾ ਹੈ। ਇਹ ਇੱਕ ਅਜਿਹੇ ਦੇਸ਼ ਦਾ ਪ੍ਰਤਿਨਿਧੀਤਵ ਕਰਦਾ ਹੈ ਜਿੱਥੇ ਇਨੋਵੇਸ਼ਨ ਈਕੋ-ਸਿਸਟਮ ਅਤੇ ਕਾਰਜ ਨਿਸ਼ਪਾਦਨ ਵਾਲੇ ਉੱਦਮੀਆਂ ਦੇ ਇੱਕ ਸਸ਼ਕਤ ਈਕੋ-ਸਿਸਟਮ ਦੀਆਂ ਜੜ੍ਹਾਂ ਬਹੁਤ ਗਹਿਰਾਈ ਵਿੱਚ ਹਨ। ਸਰਕਾਰ ਦੀ ਨੀਤੀ ਅਤੇ ਸਰਕਾਰੀ ਪੂੰਜੀ ਇਨ੍ਹਾਂ 2 ਤੱਤ ਨੂੰ ਉਤਪ੍ਰੇਰਿਤ ਕਰਨ ਅਤੇ ਇੱਕ ਸਥਾਨਕ ਈਕੋ-ਸਿਸਟਮ ਬਣਾਉਣ ਜਾ ਰਹੀ ਹੈ, ਜੋ ਆਉਣ ਵਾਲੇ ਦਹਾਕੇ ਵਿੱਚ ਦੁਨੀਆ ਦੀ ਮੰਗ ਅਤੇ ਭਾਰਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ।” ਇਸ ਵਰ੍ਹੇ ਦੇ ਸੰਮੇਲਨ ਦਾ ਵਿਸ਼ਾ- “ਸਿਲੀਕੌਨ ਕੈਟਾਲਾਈਜ਼ਿੰਗ ਕੰਪਿਊਟਿੰਗ, ਕਮਿਊਨੀਕੇਸ਼ਨ ਐਂਡ ਕਾਗਨਿਟਿਵ ਕਨਵਰਜੈਂਸ” ਸੀ।

ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ, ਜਿਸ ਨੇ ਭਾਰਤ ਨੂੰ ਟੈਕਨੋਲੋਜੀ ਖੇਤਰ ਦੇ ਵਿਕਾਸ ਅਤੇ ਵਿਸਤਾਰ ਦੇ ਮਾਮਲੇ ਵਿੱਚ ਇੱਕ ਬੇਮਿਸਾਲ ਪਰਿਵਰਤਨ ਮੁਕਾਮ ਤੱਕ ਪਹੁੰਚਾਇਆ ਹੈ, ਸ਼੍ਰੀ ਰਾਜੀਵ ਚੰਦ੍ਰਸ਼ੇਖਰ ਨੇ ਕਿਹਾ, “15 ਅਗਸਤ, 2021 ਨੂੰ ਪ੍ਰਧਾਨ ਮੰਤਰੀ ਨੇ ਸਾਡੇ ਸਭ ਦੇ ਲਈ ਇੱਕ ਦ੍ਰਿਸ਼ਟੀਕੋਣ ਰੱਖਿਆ ਸੀ, ਜੋ ਭਾਰਤੀ ਟੈਕਨੋਲੋਜੀ ਅਤੇ ਇਨੋਵੇਸ਼ਨ ਈਕੋ-ਸਿਸਟਮ ਨੂੰ ਲੈ ਕੇ ਬਹੁਤ ਉਤਸਾਹਵਰਧਕ ਹੈ। ਉਨ੍ਹਾਂ ਨੇ ਅਗਲੇ 10 ਵਰ੍ਹਿਆਂ ਨੂੰ ਭਾਰਤ ਦਾ ‘ਟੈਕੇਡ’ - ਟੈਕਨੋਲੋਜੀ ਦਹਾਕਾ ਦੱਸਿਆ, ਜੋ ਇੱਕ ਸ਼ਬਦ ਦੇ ਰੂਪ ਵਿੱਚ ਕਈ ਲੋਕਾਂ ਦੇ ਲਈ ਅਨੇਕ ਚੀਜਾਂ ਦੇ ਨਾਲ ਜੁੜਿਆ ਹੈ। ਇਹ ਸਾਡੀ ਅਰਥਵਿਵਸਥਾ ਦੀ ਦਿਸ਼ਾ, ਟੈਕਨੋਲੋਜੀ ਈਕੋ-ਸਿਸਟਮ ਦੀ ਦਿਸ਼ਾ ਅਤੇ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲਣ ਵਾਲੀ ਟੈਕਨੋਲੋਜੀ ਦੀ ਸ਼ਕਤੀ ਅਤੇ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਬਦਲਣ ਬਾਰੇ ਹੈ।”

ਕੋਵਿਡ ਮਹਾਮਾਰੀ ਦੇ ਪ੍ਰਭਾਵ ਅਤੇ ਇਸ ਦੇ ਪ੍ਰਤੀ ਭਾਰਤ ਦੇ ਨਪੇ-ਤੁਲੇ ਰਿਸਪੋਂਸ ਬਾਰੇ ਉਨ੍ਹਾਂ ਨੇ ਕਿਹਾ, ‘ਕੋਵਿਡ ਮਹਾਮਾਰੀ ਦੌਰਾਨ ਭਾਰਤ ਦੇ ਕਾਰਜ ਨਿਸ਼ਪਾਦਨ ਨੇ ਵਿਸ਼ਵ ਭਰ ਦੇ ਨਿਰੀਖਕਾਂ ਦਰਮਿਆਨ ਭਾਰਤ ਨੂੰ ਇੱਕ ਅਜਿਹੇ ਦੇਸ਼ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ, ਜਿਸ ਨੇ ਇੱਕ ਦ੍ਰਿੜ੍ਹ ਅਰਥਵਿਵਸਥਾ, ਸਸ਼ਕਤ ਸਰਕਾਰ ਅਤੇ ਦ੍ਰਿੜ੍ਹ ਨਾਗਰਿਕਤਾ ਦੇ ਨਿਰਮਾਣ ਦੇ ਲਈ ਟੈਕਨੋਲੋਜੀ ਦਾ ਲਾਭ ਉਠਾਇਆ ਹੈ। ਭਾਰਤ ਨੇ ਹੁਣ ਤੱਕ ਦਾ ਸਭ ਤੋਂ ਵੱਧ ਐੱਫਡੀਆਈ ਪ੍ਰਾਪਤ ਕੀਤਾ ਹੈ, ਵਰ੍ਹੇ 2021 ਦੇ ਦੌਰਾਨ ਇੱਕ ਮਹੀਨੇ ਵਿੱਚ 3 ਤੋਂ ਵੱਧ ਦੀ ਦਰ ਨਾਲ ਯੂਨੀਕਾਰਨਸ ਬਣਾਏ ਹਨ।”

ਇਲੈਕਟ੍ਰੌਨਿਕਸ ਖੇਤਰ ਵਿੱਚ ਅਵਸਰਾਂ ਬਾਰੇ ਸ਼੍ਰੀ ਰਾਜੀਵ ਚੰਦ੍ਰਸ਼ੇਖਰ ਨੇ ਕਿਹਾ, “ਅੱਜ ਇਹ ਸਪਸ਼ਟ ਹੈ ਕਿ ਸਾਡੇ ਕੋਲ ਈਐੱਸਡੀਐੱਮ (ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ) ਸਪੇਸ ਵਿੱਚ, ਐਂਬੇਡਿਡ ਡਿਜ਼ਾਈਨ ਸਪੇਸ ਵਿੱਚ ਅਤੇ ਨਿਸ਼ਚਿਤ ਤੌਰ ‘ਤੇ ਸੈਮੀਕੰਡਕਟਰ ਸਪੇਸ ਵਿੱਚ ਅਪਾਰ ਅਵਸਰ ਹੈ। ਵਿਸ਼ੇਸ਼ ਤੌਰ ‘ਤੇ ਸੈਮੀਕੰਡਕਟਰ ਸਪੇਸ ਦੇ ਲਈ ਸਾਡੀ ਮਹੱਤਵ ਆਕਾਂਖਿਆਵਾਂ ਬਹੁਤ ਸਪਸ਼ਟ ਹਨ। ਇਸ ਵਿੱਚ ਫੈਬ, ਜੋ ਭੂ-ਰਾਜਨੀਤੀ ਨੂੰ ਦੇਖਦੇ ਹੋਏ ਸੁਭਾਵਿਕ ਹੋਣ ਦੇ ਨਾਲ-ਨਾਲ ਇਨੋਵੇਸ਼ਨ, ਡਿਜ਼ਾਈਨ ਅਤੇ ਪ੍ਰਣਾਲੀਆਂ ਦੇ ਆਸਪਾਸ ਦੇ ਈਕੋਸਿਸਟਮ ਵਿੱਚ ਵੀ ਵੱਡੇ ਨਿਵੇਸ਼ ਦੇ ਰੂਪ ਵਿੱਚ ਸ਼ਾਮਲ ਹੈ।”

ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਭਾਰਤ ਲਾਜ਼ਮੀ ਤੌਰ ‘ਤੇ ਡਿਜ਼ਾਈਨ ਅਤੇ ਇਨੋਵੇਸ਼ਨ ਈਕੋ-ਸਿਸਟਮ ਵਿੱਚ ਉੱਦਮਤਾ ਅਤੇ ਸਟਾਰਟ-ਅੱਪ ਨੂੰ ਪ੍ਰੋਤਸਾਹਿਤ ਕਰਦੇ ਹੋਏ, ਰਿਸਰਚ ਅਤੇ ਡਿਜ਼ਾਈਨ ਇੰਜੀਨੀਅਰਿੰਗ ਤੋਂ ਲੈ ਕੇ ਕਾਰਖਾਨੇ, ਟੈਸਟਿੰਗ ਅਤੇ ਪੈਕੇਜਿੰਗ ਕਾਰਜਬਲ ਤੱਕ ਕੌਸ਼ਲ ਪ੍ਰਤਿਭਾ ਬਣਾਉਣ ਵਿੱਚ ਸਰਕਾਰੀ ਪੂੰਜੀ ਦਾ ਨਿਵੇਸ਼ ਕਰ ਰਿਹਾ ਹੈ। ਸਰਕਾਰ ਰਿਡਿਊਸਡ ਇੰਸਟ੍ਰਕਸ਼ਨ ਸੈੱਟ ਕੰਪਿਊਟਰ (ਆਰਆਈਐੱਸਸੀ–V) ਆਰਆਈਐੱਸਸੀ V ਅਤੇ ਹੋਰ ਓਪਨ ਸੋਰਸ ਇੰਸਟ੍ਰਕਸ਼ਨ ਸੈੱਟ ਆਰਕੀਟੈਕਚਰ (ਆਈਐੱਸਏ) ਸਿਸਟਮ ਦੇ ਭਵਿੱਖ ਦੇ ਰੋਡਮੈਪ ਦੇ ਆਸਪਾਸ ਆਪਣੇ ਖੁਦ ਦੇ ਡਿਜ਼ਾਈਨ ਅਤੇ ਵਿਕਾਸਸ਼ੀਲ ਪ੍ਰਯਤਨਾਂ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।

ਆਖਿਰ ਵਿੱਚ, ਸ਼੍ਰੀ ਰਾਜੀਵ ਚੰਦ੍ਰਸ਼ੇਖਰ ਨੇ ਕਿਹਾ, “ਕਿਸੇ ਅਜਿਹੇ ਵਿਅਕਤੀ ਦੇ ਲਈ ਜਿਸ ਨੂੰ ਟੈਕਨੋਲੋਜੀ ਅਤੇ ਉੱਦਮਤਾ ਵਿੱਚ 3 ਦਹਾਕਿਆਂ ਤੋਂ ਵੱਧ ਦਾ ਅਨੁਭਵ ਹੈ, ਮੈਂ ਕਦੇ ਵੀ ਭਾਰਤ ਦੇ ਇਸ ਦੌਰ ਨਾਲ ਤੋਂ ਵੱਧ ਆਤਮਵਿਸ਼ਾਵਸ ਪਹਿਲਾਂ ਕਦੇ ਵੀ ਮਹਿਸੂਸ ਨਹੀਂ ਕੀਤਾ ਹੈ। ਇਹ ਸਾਡੇ ਪ੍ਰਧਾਨ ਮੰਤਰੀ ਦੇ ਵਿਸ਼ਵਾਸ ਅਤੇ ਦ੍ਰਿਸ਼ਟੀਕੋਣ ਸਮੇਤ ਵਿਭਿੰਨ ਕਾਰਕਾਂ ਦੇ ਇਕੱਠੇ ਹੋਣ ਨਾਲ ਸੰਭਵ ਹੋਇਆ ਹੈ, ਜਿਸ ਨੇ ਸਾਨੂੰ ਇਸ ਪਰਿਵਰਤਨ ਬਿੰਦੁ-ਪਾਰੰਪਰਿਕ ਟੈਕਨੋਲੋਜੀ ਸਮਰੱਥਾਵਾਂ ਨਾਲ ਅੱਗੇ ਵਧਣ ਅਤੇ ਵਿਸਤਾਰ ਕਰਨ ਦੇ ਅਵਸਰ ਤੱਕ ਪਹੁੰਚਾਇਆ ਹੈ।”

***

 

ਆਰਕੇਜੇ/ਐੱਮ
 



(Release ID: 1802461) Visitor Counter : 157