ਵਿੱਤ ਮੰਤਰਾਲਾ

46ਵਾਂ ਸਿਵਲ ਲੇਖਾ ਦਿਵਸ ਕੱਲ੍ਹ ਦੋ ਮਾਰਚ, 2022 ਨੂੰ ਮਨਾਇਆ ਜਾਵੇਗਾ



ਕੇਂਦਰੀ ਬਜਟ 2022-23 ਵਿੱਚ ਐਲਾਨੀ ਈ-ਬਿਲ ਪ੍ਰਕਿਰਿਆ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਾਵੇਗੀ

Posted On: 01 MAR 2022 12:22PM by PIB Chandigarh

46ਵਾਂ ਸਿਵਲ ਲੇਖਾ ਦਿਵਸ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰਜਨਪਥਨਵੀਂ ਦਿੱਲੀ ਵਿੱਚ ਦੋ ਮਾਰਚ, 2022 ਨੂੰ ਮਨਾਇਆ ਜਾਵੇਗਾ। ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਮੁੱਖ ਮਹਿਮਾਨ ਹੋਣਗੇ। ਇਸ ਅਵਸਰ ਤੇ ਵਿੱਤ ਸਕੱਤਰ ਡਾ. ਟੀ. ਵੀ. ਸੋਮਨਾਥਨ ਅਤੇ ਸੰਗਠਨ ਦੀ ਪ੍ਰਮੁੱਖ ਸ਼੍ਰੀਮਤੀ ਸੋਨਾਲੀ ਸਿੰਘ ਸਮੇਤ ਹੋਰ ਪਤਵੰਤਿਆਂ ਦੀ ਮੌਜੂਦਗੀ ਰਹੇਗੀ।

ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਨ ਇੱਕ ਪ੍ਰਮੁੱਖ ਈ-ਸ਼ਾਸਨ ਪਹਿਲ-ਇਲੈੱਕਟ੍ਰੌਨਿਕ ਬਿਲ (ਈ-ਬਿਲ) ਪ੍ਰਕਿਰਿਆ ਪ੍ਰਣਾਲੀ ਦੀ ਸ਼ੁਰੂਆਤ ਕਰਨਗੇ ਜੋ ਵਪਾਰ ਸੁਗਮਤਾ ਅਤੇ ਡਿਜੀਟਲ ਇੰਡੀਆ ਈਕੋ-ਸਿਸਟਮ ਦਾ ਅੰਗ ਹੈ। ਬਜਟ 2022-23 ਦੇ ਐਲਾਨ ਅਨੁਸਾਰ ਈ-ਬਿਲ ਪ੍ਰਣਾਲੀ ਨੂੰ ਸਾਰੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਲਾਗੂ ਕੀਤਾ ਜਾਵੇਗਾ। ਪਾਰਦਰਸ਼ਤਾਕੁਸ਼ਲਤਾ ਅਤੇ ਫੇਸਲੈੱਸ-ਪੇਪਰਲੈੱਸ ਭੁਗਤਾਨ ਪ੍ਰਣਾਲੀ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਸਪਲਾਈਕਰਤਾ ਅਤੇ ਠੇਕੇਦਾਰ ਹੁਣ ਆਪਣੇ ਦਾਅਵਿਆਂ ਨੂੰ ਔਨਲਾਈਨ ਦਾਇਰ ਕਰ ਸਕਣਗੇਜਿਨ੍ਹਾਂ ਨੂੰ ਰੀਅਲ ਟਾਈਮ ਵਿੱਚ ਟ੍ਰੈਕ ਕੀਤਾ ਜਾ ਸਕਦਾ ਹੈ।

ਦਿਨ ਭਰ ਚਲਣ ਵਾਲੇ ਪ੍ਰੋਗਰਾਮ ਵਿੱਚ ਦੋ ਤਕਨੀਕੀ ਸੈਸ਼ਨ ਹੋਣਗੇ- ਰਿਫਾਰਮਜ਼ ਇਨ ਪਬਲਿਕ ਫਾਇਨੈਂਸ਼ਲ ਮੈਨੇਜਮੈਂਟ’ ’ਤੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ ਦਾ ਮੁੱਖ ਸੰਬੋਧਨ ਹੋਵੇਗਾ ਅਤੇ ਵਿੱਤ ਮੰਤਰਾਲੇ ਦੇ ਖਰੀਦ ਨੀਤੀ ਡਿਵੀਜ਼ਨ ਦੇ ਸਲਾਹਕਾਰ ਸ਼੍ਰੀ ਸੰਜੇ ਅਗਰਵਾਲ ‘‘ਜਨਰਲ ਗਾਈਡਲਾਈਨਸ ਔਨ ਪ੍ਰਕਿਓਰਮੈਂਟ ਐਂਡ ਪ੍ਰੋਜੈਕਟ ਮੈਨੇਜਮੈਂਟ’’ ’ਤੇ ਪੇਸ਼ਕਾਰੀ ਦੇਣਗੇ।

ਸੀਜੀਏ ਸੰਗਠਨ ਤੇ ਇੱਕ ਲਘੂ ਫਿਲਮ ਦਿਖਾਈ ਜਾਵੇਗੀ ਜਿਸ ਵਿੱਚ ਸਿਵਲ ਖਾਤਾ ਸੰਗਠਨ ਦੀਆਂ ਨਾਗਰਿਕ ਕੇਂਦਰਿਤ ਗਤੀਵਿਧੀਆਂ ਦਰਸਾਈਆਂ ਜਾਣਗੀਆਂ। ਇਨ੍ਹਾਂ ਵਿੱਚ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਭੁਗਤਾਨ ਦੀਆਂ ਵਿਭਿੰਨ ਪ੍ਰਣਾਲੀਆਂਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਸੁਧਾਰਾਂ ਅਤੇ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀਐੱਫਐੱਮਐੱਸ) ਦੇ ਵਿਕਾਸ ਅਤੇ ਪ੍ਰਬੰਧਨ ਵਿੱਚ ਆਧੁਨਿਕ ਟੈਕਨੋਲੋਜੀ ਨੂੰ ਸ਼ਾਮਲ ਕੀਤਾ ਗਿਆ ਹੈ। ਪੀਐੱਫਐੱਮਐੱਸ ਇੱਕ ਏਕੀਕ੍ਰਿਤ ਸੂਚਨਾ ਟੈਕਨੋਲੋਜੀ ਪਲੈਟਫਾਰਮ ਹੈ ਜਿਸ ਜ਼ਰੀਏ ਡੀਬੀਟੀਗੈਰ ਟੈਕਸ ਰਸੀਦਾਂ ਅਤੇ ਖਾਤਾ ਗਤੀਵਿਧੀਆਂ ਸਮੇਤ ਸਰਕਾਰੀ ਭੁਗਤਾਨ ਕੀਤੇ ਜਾਂਦੇ ਹਨ।

ਇਨ੍ਹਾਂ ਪ੍ਰਣਾਲੀਆਂ ਦੀ ਮਜ਼ਬੂਤੀ ਕਾਰਨ ਭਾਰਤੀ ਸਿਵਲ ਖਾਤਾ ਸੰਗਠਨ ਸਰਕਾਰੀ ਲੈਣ-ਦੇਣ ਨੂੰ ਨਿਰਵਿਘਨ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੋਵਿਡ-19 ਸੰਕਟ ਦੌਰਾਨ ਵੀ ਇਸ ਨੂੰ ਸਫ਼ਲਤਾਪੂਰਬਕ ਕੀਤਾ ਗਿਆ। ਭੁਗਤਾਨ ਅਤੇ ਰਸੀਦ ਦੀ ਸਰਲ ਕਾਰਵਾਈ ਜ਼ਰੂਰੀ ਮੈਡੀਕਲ ਸੇਵਾਸ਼ਾਂਤੀ ਵਿਵਸਥਾ ਅਤੇ ਅਰਥਵਿਵਸਥਾ ਨੂੰ ਸਥਿਰ ਅਤੇ ਵਿਕਾਸਮੁਖੀ ਬਣਾਉਣ ਲਈ ਮਹੱਤਵਪੂਰਨ ਹੁੰਦੀ ਹੈ।

ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ ਅਤੇ ਏਐੱਨਆਈ ਤੇ ਐੱਨਆਈਸੀ ਦੇ ਵੈੱਬਕਾਸਟ ਪਲੈਟਫਾਰਮ (https://webcast.gov.in/finmin/cga) ’ਤੇ ਦੇਖਿਆ ਜਾ ਸਕਦਾ ਹੈ।

 

 

 

 ********

ਆਰਐੱਮ/ਕੇਐੱਮਐੱਨ



(Release ID: 1802198) Visitor Counter : 152