ਵਿੱਤ ਮੰਤਰਾਲਾ

ਫਰਵਰੀ 2022 ਵਿੱਚ ਕੁੱਲ ਜੀਐੱਸਟੀ ਮਾਲੀਆ ਸੰਗ੍ਰਹਿ 1,33,026 ਕਰੋੜ ਰੁਪਏ ਰਿਹਾ



ਜੀਐੱਸਟੀ ਸੰਗ੍ਰਹਿ ਨੇ ਪੰਜਵੀਂ ਵਾਰ 1.30 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕੀਤਾ



ਫਰਵਰੀ, 2022 ਦੌਰਾਨ ਮਾਲੀਆ ਸੰਗ੍ਰਹਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਜੀਐੱਸਟੀ ਮਾਲੀਏ ਨਾਲੋਂ 18% ਅਤੇ ਫਰਵਰੀ, 2020 ਦੇ ਜੀਐੱਸਟੀ ਮਾਲੀਏ ਨਾਲੋਂ 26% ਵੱਧ ਹੈ

Posted On: 01 MAR 2022 12:45PM by PIB Chandigarh

ਫਰਵਰੀ, 2022 ਦੇ ਮਹੀਨੇ ਲਈ ਕੁੱਲ ਜੀਐੱਸਟੀ ਮਾਲੀਆ ਸੰਗ੍ਰਹਿ 1,33,026 ਕਰੋੜ ਰੁਪਏ ਸੀ, ਜਿਸ ਵਿੱਚ ਸੀਜੀਐੱਸਟੀ 24,435 ਕਰੋੜ ਰੁਪਏ, ਐੱਸਜੀਐੱਸਟੀ 30,779 ਕਰੋੜ ਰੁਪਏ, ਆਈਜੀਐੱਸਟੀ 67,471 ਕਰੋੜ ਰੁਪਏ (ਮਾਲ ਦੀ ਦਰਾਮਦ 'ਤੇ ਇਕੱਠੇ ਕੀਤੇ 33,837 ਕਰੋੜ ਰੁਪਏ ਸਮੇਤ) ਅਤੇ ਉਪ ਕਰ 10,340 ਕਰੋੜ ਰੁਪਏ (ਮਾਲ ਦੀ ਦਰਾਮਦ 'ਤੇ ਇਕੱਠੇ ਕੀਤੇ 638 ਕਰੋੜ ਰੁਪਏ ਸਮੇਤ) ਸ਼ਾਮਲ ਹਨ। 

ਸਰਕਾਰ ਨੇ ਆਈਜੀਐੱਸਟੀ ਤੋਂ 26,347 ਕਰੋੜ ਰੁਪਏ ਦਾ ਸੀਜੀਐੱਸਟੀ ਅਤੇ 21,909 ਕਰੋੜ ਰੁਪਏ ਦਾ ਐੱਸਜੀਐੱਸਟੀ ਦਾ ਨਿਪਟਾਰਾ ਕੀਤਾ ਹੈ। ਫਰਵਰੀ, 2022 ਵਿੱਚ ਨਿਯਮਿਤ ਨਿਪਟਾਰੇ ਤੋਂ ਬਾਅਦ ਕੇਂਦਰ ਅਤੇ ਰਾਜਾਂ ਦਾ ਕੁੱਲ ਮਾਲੀਆ ਸੀਜੀਐੱਸਟੀ ਲਈ 50,782 ਕਰੋੜ ਰੁਪਏ ਅਤੇ ਐੱਸਜੀਐੱਸਟੀ ਲਈ 52,688 ਕਰੋੜ ਰੁਪਏ ਰਿਹਾ।

ਫਰਵਰੀ, 2022 ਦੇ ਮਹੀਨੇ ਦਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਇਕੱਤਰ ਕੀਤੇ ਜੀਐੱਸਟੀ ਮਾਲੀਏ ਨਾਲੋਂ 18 ਪ੍ਰਤੀਸ਼ਤ ਵੱਧ ਹੈ ਅਤੇ ਫਰਵਰੀ, 2020 ਵਿੱਚ ਇਕੱਤਰ ਕੀਤੇ ਜੀਐੱਸਟੀ ਮਾਲੀਏ ਨਾਲੋਂ 26 ਪ੍ਰਤੀਸ਼ਤ ਵੱਧ ਹੈ। ਇਸ ਮਹੀਨੇ ਦੌਰਾਨ ਵਸਤਾਂ ਦੇ ਆਯਾਤ ਤੋਂ ਮਾਲੀਆ 38 ਫੀਸਦੀ ਵੱਧ ਰਿਹਾ ਅਤੇ ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਪ੍ਰਾਪਤ ਮਾਲੀਏ ਨਾਲੋਂ 12 ਫੀਸਦੀ ਵੱਧ ਹੈ।

28 ਦਿਨਾਂ ਦਾ ਮਹੀਨਾ ਹੋਣ ਕਰਕੇ, ਫਰਵਰੀ ਵਿੱਚ ਆਮ ਤੌਰ 'ਤੇ ਜਨਵਰੀ ਦੇ ਮੁਕਾਬਲੇ ਘੱਟ ਮਾਲੀਆ ਪ੍ਰਾਪਤ ਹੁੰਦਾ ਹੈ। ਫਰਵਰੀ, 2022 ਦੇ ਦੌਰਾਨ ਇਸ ਉੱਚ ਵਾਧੇ ਨੂੰ ਅੰਸ਼ਕ ਤਾਲਾਬੰਦੀ, ਹਫ਼ਤੇ ਦੇ ਅੰਤ ਅਤੇ ਰਾਤ ਦੇ ਕਰਫਿਊ ਅਤੇ ਓਮੀਕ੍ਰੋਨ ਲਹਿਰ ਦੇ ਕਾਰਨ ਵੱਖ-ਵੱਖ ਰਾਜਾਂ ਦੁਆਰਾ ਲਗਾਈਆਂ ਗਈਆਂ ਵੱਖ-ਵੱਖ ਪਾਬੰਦੀਆਂ ਦੇ ਸੰਦਰਭ ਵਿੱਚ ਵੀ ਦੇਖਿਆ ਜਾਣਾ ਚਾਹੀਦਾ ਹੈ, ਜੋ 20 ਜਨਵਰੀ ਦੇ ਆਸਪਾਸ ਸਿਖਰ 'ਤੇ ਸੀ।

ਇਹ ਪੰਜਵੀਂ ਵਾਰ ਹੈ ਜਦੋਂ ਜੀਐੱਸਟੀ ਸੰਗ੍ਰਹਿ 1.30 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਜੀਐੱਸਟੀ ਲਾਗੂ ਹੋਣ ਤੋਂ ਬਾਅਦ, ਜੀਐੱਸਟੀ ਉਪ ਕਰ ਸੰਗ੍ਰਹਿ ਪਹਿਲੀ ਵਾਰ 10,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ, ਜੋ ਕੁਝ ਪ੍ਰਮੁੱਖ ਖੇਤਰਾਂ, ਖਾਸ ਕਰਕੇ ਆਟੋਮੋਬਾਈਲ ਵਿਕਰੀ ਵਿੱਚ ਰਿਕਵਰੀ ਦਾ ਸੂਚਕ ਹੈ।

ਹੇਠਾਂ ਦਿੱਤੀ ਸਾਰਣੀ ਚਾਲੂ ਸਾਲ ਦੌਰਾਨ ਮਾਸਿਕ ਕੁੱਲ ਜੀਐੱਸਟੀ ਮਾਲੀਏ ਦਾ ਰੁਝਾਨ ਦਿਖਾਉਂਦੀ ਹੈ। ਸਾਰਣੀ ਫਰਵਰੀ, 2021 ਦੇ ਮੁਕਾਬਲੇ ਫਰਵਰੀ, 2022 ਦੇ ਮਹੀਨੇ ਦੌਰਾਨ ਹਰੇਕ ਰਾਜ ਵਿੱਚ ਇਕੱਤਰ ਕੀਤੇ ਜੀਐੱਸਟੀ ਸੰਗ੍ਰਹਿ ਦੇ ਰਾਜ-ਵਾਰ ਅੰਕੜਿਆਂ ਨੂੰ ਦਰਸਾਉਂਦੀ ਹੈ।

https://static.pib.gov.in/WriteReadData/userfiles/image/image0013C4R.jpg

 

ਰਾਜ ਦਾ ਨਾਮ 

ਫਰਵਰੀ-21 

ਫਰਵਰੀ-22 

ਵਾਧਾ

ਜੰਮੂ ਅਤੇ ਕਸ਼ਮੀਰ

330

326

-1%

ਹਿਮਾਚਲ ਪ੍ਰਦੇਸ਼

663

657

-1%

ਪੰਜਾਬ

1,299

1,480

14%

ਚੰਡੀਗੜ੍ਹ

149

178

20%

ਉੱਤਰਾਖੰਡ

1,181

1,176

0%

ਹਰਿਆਣਾ

5,590

5,928

6%

ਦਿੱਲੀ

3,727

3,922

5%

ਰਾਜਸਥਾਨ

3,224

3,469

8%

ਉੱਤਰ ਪ੍ਰਦੇਸ਼

5,997

6,519

9%

ਬਿਹਾਰ

1,128

1,206

7%

ਸਿੱਕਮ

222

222

0%

ਅਰੁਣਾਚਲ ਪ੍ਰਦੇਸ਼

61

56

-9%

ਨਾਗਾਲੈਂਡ

35

33

-6%

ਮਣੀਪੁਰ

32

39

20%

ਮਿਜ਼ੋਰਮ

21

24

15%

ਤ੍ਰਿਪੁਰਾ

63

66

4%

ਮੇਘਾਲਿਆ

147

201

37%

ਅਸਾਮ

946

1,008

7%

ਪੱਛਮ ਬੰਗਾਲ

4,335

4,414

2%

ਝਾਰਖੰਡ

2,321

2,536

9%

ਓਡੀਸ਼ਾ 

3,341

4,101

23%

ਛੱਤੀਸਗੜ੍ਹ

2,453

2,783

13%

ਮੱਧ ਪ੍ਰਦੇਸ਼

2,792

2,853

2%

ਗੁਜਰਾਤ

8,221

8,873

8%

ਦਮਨ ਅਤੇ ਦੀਊ 

3

0

-92%

ਦਾਦਰਾ ਅਤੇ ਨਗਰ ਹਵੇਲੀ

235

260

11%

ਮਹਾਰਾਸ਼ਟਰ

16,104

19,423

21%

ਕਰਨਾਟਕ

7,581

9,176

21%

ਗੋਆ

344

364

6%

ਲਕਸ਼ਦੀਪ

0

1

74%

ਕੇਰਲ

1,806

2,074

15%

ਤਮਿਲ ਨਾਡੂ

7,008

7,393

5%

ਪੁਦੂਚੇਰੀ

158

178

13%

ਅੰਡੇਮਾਨ ਅਤੇ ਨਿਕੋਬਾਰ ਟਾਪੂ

23

22

-5%

ਤੇਲੰਗਾਨਾ

3,636

4,113

13%

ਆਂਧਰ ਪ੍ਰਦੇਸ਼

2,653

3,157

19%

ਲੱਦਾਖ

9

16

72%

ਹੋਰ ਖੇਤਰ

134

136

1%

ਕੇਂਦਰ ਅਧਿਕਾਰ ਖੇਤਰ

129

167

29%

ਕੁੱਲ

88,102

98,550

12%

 

************

 

 

ਆਰਐੱਮ/ਕੇਐੱਮਐੱਨ 

[1] ਵਸਤਾਂ ਦੇ ਆਯਾਤ 'ਤੇ ਜੀਐੱਸਟੀ ਸ਼ਾਮਲ ਨਹੀਂ ਹੈ



(Release ID: 1802197) Visitor Counter : 194