ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤੀ ਰਾਸ਼ਟਰੀ ਫਿਲਮ ਪੁਰਾਲੇਖ (ਐੱਨਐੱਫਏਆਈ) ਨੇ ਪ੍ਰਸਿੱਧ ਫਿਲਮ ਨਿਰਮਾਤਾ ਜੋੜੀ ਸੁਮਿੱਤਰਾ ਭਾਵੇ ਅਤੇ ਸੁਨੀਲ ਸੁਕਥੰਕਰ ਦੁਆਰਾ ਬਣਾਈਆਂ ਗਈਆਂ ਫਿਲਮਾਂ ਦਾ ਇੱਕ ਵਿਸ਼ਾਲ ਸੰਗ੍ਰਹਿ ਪ੍ਰਾਪਤ ਕੀਤਾ


ਉਨ੍ਹਾਂ ਦੀ ਫਿਲਮੋਗ੍ਰਾਫੀ ਇਸ ਯੁੱਗ ਦਾ ਇੱਕ ਮੁੱਲਵਾਨ ਸਮਾਜਿਕ ਦਸਤਾਵੇਜ਼ ਹੈ, ਜੋ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਉੱਭਰਦੇ ਹੋਏ ਫਿਲਮ ਨਿਰਮਾਤਾਵਾਂ ਦੇ ਲਈ ਸਿੱਖਣ ਦਾ ਇੱਕ ਸਰੋਤ ਹੋਵੇਗਾ:ਡਾਇਰੈਕਟਰ ਐੱਨਐੱਫਏਆਈ

Posted On: 01 MAR 2022 2:37PM by PIB Chandigarh

ਭਾਰਤੀ ਰਾਸ਼ਟਰੀ ਫਿਲਮ ਪੁਰਾਲੇਖ (ਐੱਨਐੱਫਏਆਈ) ਨੂੰ ਪ੍ਰਸਿੱਧ ਫਿਲਮ ਨਿਰਮਾਤਾ ਜੋੜੀ ਸੁਮਿੱਤਰਾ ਭਾਵੇ ਅਤੇ ਸੁਨੀਲ ਸੁਕਥੰਕਰ ਦੁਆਰਾ ਬਣਾਈਆਂ ਗਈਆਂ ਫਿਲਮਾਂ ਦਾ ਇੱਕ ਵਿਸ਼ਾਲ ਸੰਗ੍ਰਹਿ ਪ੍ਰਾਪਤ ਹੋਇਆ ਹੈ। ਸ਼੍ਰੀ ਸੁਨੀਲ ਸੁਕਥੰਕਰ ਨੇ ਐੱਨਐੱਫਏਆਈ ਦੇ ਡਾਇਰੈਕਟਰ ਪ੍ਰਕਾਸ਼ ਮਗਦੁਮ ਨੂੰ ਇਹ ਵਡਮੁੱਲਾ ਸੰਗ੍ਰਹਿ ਸੌਂਪਿਆ ਹੈ। ਇਹ ਸੰਗ੍ਰਹਿ ਐੱਨਐੱਫਏਆਈ ਦੇ ਲਈ ਫਿਲਮਾਂ ਦਾ ਇੱਕ ਵੱਡਾ ਅਧਿਗ੍ਰਹਿਣ ਹੈ। ਸਮੀਖਿਅਕਾਂ ਦੀ ਪ੍ਰਸ਼ੰਸਾ ਪ੍ਰਾਪਤ ਫਿਲਮ ਨਿਰਮਾਤਾ ਜੋੜੀ ਸੁਮਿੱਤਰਾ ਭਾਵੇ ਅਤੇ ਸੁਨੀਲ ਸੁਕਥੰਕਰ ਨੇ ਪਿਛਲੇ ਕੁਝ ਸਾਲਾਂ ਦੇ ਦੌਰਾਨ ਵੱਡੀ ਸੰਖਿਆ ਵਿੱਚ ਫਿਲਮਾਂ ਬਣਾਈਆਂ ਹਨ,ਜਿਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਅਨੇਕਾਂ ਪੁਰਸਕਾਰ ਅਤੇ ਮਾਨਤਾ ਪ੍ਰਾਪਤ ਕੀਤੀ ਹੈ। ਸ਼੍ਰੀਮਤੀ ਭਾਵੇ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ।

 

ਐੱਨਐੱਫਏਆਈ ਦੇ ਪ੍ਰਤੀ ਸ਼ੁਕਰਗੁਜ਼ਾਰ ਹੁੰਦੇ ਹੋਏ,ਸ਼੍ਰੀ ਸੁਨੀਲ ਸੁਕਥੰਕਰ ਨੇ ਕਿਹਾ ਕਿ ਐੱਨਐੱਫਏਆਈ ਦੁਆਰਾ ਫਿਲਮ ਨਿਰਮਾਣ ਯਾਤਰਾ ਦਾ ਪ੍ਰਮੁੱਖ ਹਿੱਸਾ ਰਿਹਾ ਹੈ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਫਿਲਮਾਂ ਹੁਣ ਇੱਥੇ ਉਪਲਬਧ ਸੁਵਿਧਾਵਾਂ ਵਿੱਚ ਸਾਂਭੀਆਂ ਜਾਣਗੀਆਂ। ਮੈਨੂੰ ਉਮੀਦ ਹੈ ਕਿ ਇਸ ਸਮੱਗਰੀ ਦਾ ਡਿਜੀਟਲੀਕਰਣ ਹੋ ਜਾਵੇਗਾ ਤਾਕਿ ਇਹ ਨਵੀਂ ਪੀੜ੍ਹੀ ਦੀ ਪਹੁੰਚ ਤੱਕ ਅਸਾਨ ਹੋ ਸਕਣ।

ਅੱਜ ਪ੍ਰਾਪਤ ਫਿਲਮ ਸੰਗ੍ਰਹਿ ਵਿੱਚ ਫ਼ੀਚਰ ਫਿਲਮ ਦਹਾਵੀ ਫਾ (2002), ਬਾਧਾ (2006), ਹਾ ਭਾਰਤ ਮਾਝਾ (2012) ਅਤੇ ਲਘੂ ਫਿਲਮ ਜਿੱਦ (2004) ਦੇ 35 ਐੱਮਐੱਮ ਪ੍ਰਿੰਟ ਅਤੇ ਫੀਚਰ ਫਿਲਮ ਜ਼ਿੰਦਗੀ ਜ਼ਿੰਦਾਬਾਦ (1997) ਅਤੇ ਲਘੂ ਫਿਲਮਾਂ ਬਾਈ (1985), ਪਾਣੀ (1987) ਅਤੇ ਲਾਹਾ (1994) ਦੇ 16 ਐੱਮਐੱਮ ਪ੍ਰਿੰਟ ਸ਼ਾਮਲ ਹਨ। ਇਸ ਤੋਂ ਇਲਾਵਾ, ਇੱਕ ਹੋਰ ਅਨੁਭਵੀ ਫਿਲਮ ਨਿਰਮਾਤਾ ਅਤੇ ਫਿਲਮ ਸੁਸਾਇਟੀ ਕਾਰਕੁਨ ਵਿਜੇ ਮੂਲੇ ਦੁਆਰਾ ਬਣਾਈ ਗਈ 16ਐੱਮਐੱਮ ਫਿਲਮ ਕ੍ਰਿਸ਼ਨ ਕਾ ਉਡਨ ਖਟੋਲਾ ਵੀ ਇਸ ਸੰਗ੍ਰਹਿ ਦਾ ਹਿੱਸਾ ਹੈ।

ਐੱਨਐੱਫਏਆਈਦੇ ਡਾਇਰੈਕਟਰ, ਪ੍ਰਕਾਸ਼ ਮਗਦੁਮ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਪੁਰਸਕਾਰ ਵਿਜੇਤਾ ਨਿਰਦੇਸ਼ਕ ਜੋੜੀ ਦਾ ਇਹ ਪ੍ਰਮੁੱਖ ਸੰਗ੍ਰਹਿ ਐੱਨਐੱਫਏਆਈਵਿੱਚ ਸੰਭਾਲਿਆ ਜਾਵੇਗਾ। ਮੈਂ ਪਿਛਲੇ ਸਾਲ ਸ਼੍ਰੀਮਤੀ ਭਾਵੇ ਦੇ ਨਾਲ ਇਸ ਬਾਰੇ ’ਚ ਵਿਚਾਰ ਚਰਚਾ ਕੀਤੀ ਸੀ, ਲੇਕਿਨ ਬਦਕਿਸਮਤੀ ਨਾਲ ਪਿਛਲੇ ਸਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਫਿਲਮੋਗ੍ਰਾਫੀ ਨੇ ਸਮਾਜ ਦੇ ਅਨੇਕਾਂ ਮਹੱਤਵਪੂਰਨ ਵਿਸ਼ਿਆਂ ਦਾ ਵਰਨਣ ਕੀਤਾ ਹੈ ਅਤੇ ਇਹ ਯੁੱਗ ਦਾ ਇੱਕ ਮੁੱਲਵਾਨ ਸਮਾਜਿਕ ਦਸਤਾਵੇਜ਼ ਹਨ। ਮੈਨੂੰ ਯਕੀਨ ਹੈ ਕਿ ਇਹ ਸੰਗ੍ਰਹਿ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਨਵੇਂ ਫਿਲਮ ਨਿਰਮਾਤਾਵਾਂ ਦੇ ਲਈ ਸਿੱਖਣ ਦਾ ਇੱਕ ਮੁੱਲਵਾਨ ਸਮਾਜਿਕ ਦਸਤਾਵੇਜ਼ ਸਿੱਧ ਹੋਵੇਗਾ। ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ਅਤੇ ਪ੍ਰੋਡਕਸ਼ਨ ਹਾਊਸਾਂ ਨੂੰ ਅੱਗੇ ਆਉਣ ਅਤੇ ਐੱਨਐੱਫਏਆਈ ਵਿੱਚ ਸੈਲੂਲਾਈਡ ਫਿਲਮਾਂ ਨੂੰ ਜਮ੍ਹਾਂ ਕਰਨ ਦੀ ਵੀ ਬੇਨਤੀ ਕੀਤੀ ਹੈ.

https://static.pib.gov.in/WriteReadData/userfiles/image/NFAI-2AZT6.jpg

ਦੋਵੇਂ ਫਿਲਮਾਂ ਨਿਰਮਾਤਾਵਾਂ ਨੇ ਕਈ ਪ੍ਰਸਿੱਧ ਲਘੂ ਫਿਲਮਾਂ, ਦਸਤਾਵੇਜ਼ੀ ਫਿਲਮਾਂ, ਟੀਵੀ ਸ਼ੋਅ ਅਤੇ ਫੀਚਰ ਫਿਲਮਾਂ ਦਾ ਨਿਰਮਾਣ ਕਰਕੇ ਮਰਾਠੀ ਸਿਨੇਮਾ ਦੇ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਚਾਹੇ ਉਹ ਸੁਮਿੱਤਰਾ ਭਾਵੇ ਦੀ ਪਹਿਲੀ ਲਘੂ ਫਿਲਮ ਬਾਈ (1985) ਹੋਵੇ ਜਾਂ ਹਾਲ ਹੀ ਵਿੱਚ ਬਣੀ ਕਾਸਵ (2017) ਅਤੇ ਦਿੱਥੀ (2019) ਹੀ ਕਿਉਂ ਨਾ ਹੋਵੇ, ਉਨ੍ਹਾਂ ਦੀਲਗਪਗ ਹਰ ਫਿਲਮ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹਨ। ਉਨ੍ਹਾਂ ਦੀ ਫਿਲਮੋਗ੍ਰਾਫੀ ਵਿੱਚ ਪਾਣੀ (1987), ਮੁਕਤੀ (1990), ਚਕੋਰੀ (1992) ਜਿਹੀਆਂ ਲਘੂ ਫਿਲਮਾਂ ਅਤੇ ਦੋਘੀ(1995), ਦਹਾਵੀ ਫਾ (2002), ਵਸਤੂਪੁਰਸ਼ (2002), ਦੇਵਰਾਏ (2004) ਅਤੇ ਅਸਤੂ (2016) ਜਿਹੀਆਂ ਬਹੁਤ ਜ਼ਿਆਦਾ ਪ੍ਰਸਿੱਧ ਫਿਲਮਾਂ ਸ਼ਾਮਿਲ ਹਨ।

ਫਿਲਮਾਂ ਦੇ ਸੰਗ੍ਰਹਿ ਦਾ ਪ੍ਰਮੁੱਖ ਹਿੱਸਾ ਡੀਜੀਬੀਟਾ, ਬੀਟਾਕੈਮ, ਯੂਮੈਟਿਕ, ਡੀਐੱਲਟੀ ਟੇਪਸ, ਡੀਵੀ, ਮਿਨੀਡੀਵੀ, ਅਤੇ ਵੀਐੱਚਐੱਸ ਜਿਹੀਆਂ ਵਿਭਿੰਨ ਚੁੰਬਕੀ ਮੀਡੀਆ ਫਾਰਮੈਟ ਵਿੱਚ ਫਿਲਮਾਂ ਦੇ ਕੈਸਟ ਪੇਸ਼ ਕਰਦਾ ਹੈ। ਇਨ੍ਹਾਂ ਟਾਈਟਲਾਂ ਵਿੱਚ ਲਘੂ ਫਿਲਮਕਰਤਾ ਦੇ ਅਵਧਿਵਾਰ ਛੇ ਵਿਭਿੰਨ ਐਡੀਸ਼ਨ ਸ਼ਾਮਲ ਹਨ। ਇੱਕ ਫਿਲਮ ਮੰਨੇ-ਪ੍ਰਮੰਨੇ ਉਦਯੋਗਪਤੀ ਸ਼ਾਂਤਨੂਰਾਓ ਕਿਰਲੌਸਕਰ ਦੇ ਜੀਵਨ ’ਤੇ ਅਧਾਰਿਤ ਹੈ,  ਫੀਚਰ ਫਿਲਮਾਂ ਜ਼ਿੰਦਗੀ ਜ਼ਿੰਦਾਬਾਦ (1997), ਦੇਵਰਾਏ (2004), ਇੱਕ ਕੱਪ ਚਾਏ (2009) ਅਤੇ ਮੋਰ ਦੇਖਣੇ ਜੰਗਲ ਮੇਂ (2010), ਲਘੂ ਫਿਲਮਾਂ ਮੁਕਤੀ (1990), ਚਕੋਰੀ (1992), ਲਾਹਾ (1994), ਜ਼ਿੱਦ (2004), ਬੇਵਕਤ ਬਾਰਿਸ਼ (2007), ਮਮਤਾ ਕੀ ਛਾਉਂ ਮੇਂ, ਇਕਲੱਭਯ, ਸੰਵਾਦ ਅਤੇ ਸਾਰਸ਼ੀ, ਦਸਤਾਵੇਜ਼ੀ ਫਿਲਮਾਂ ਪਾਰਕਿੰਗ ਵਿਦ ਪ੍ਰਾਈਡ, ਗੌਤਮ ਛਆ ਆਈਚੀ ਸ਼ਾਲਾ ਅਤੇ ਪਿਲਗਰਿਮੇਜ਼ ਆਵ੍ ਲਾਈਟ ਅਤੇ ਸਰਿਤਾ (2011), ਅਖੇਡਾਚੀ ਰਾਤਰਾ ਅਤੇ ਭੈਸ ਬਰਾਬਰ ਦੇ ਟੀਵੀ ਸ਼ੋਅ ਐਪੀਸੋਡ ਸ਼ਾਮਲ ਹਨ। ਇਸ ਵਿੱਚ ਭਾਸ਼ਾ ਸਿੱਖਿਆ ’ਤੇ ਨਾਤੀਗੋਤੀ, ਹਾਊ ਸ਼ੈੱਲ ਆਈ ਅੱਡਰੈੱਸ ਯੂ ਅਤੇ ਐਡਗੁਲਾ ਮਡਗੁੱਲਾ ਅਤੇ ਲਘੂ ਫਿਲਮਾਂ ਦੀ ਇੱਕ ਲੜੀ ਵੀ ਸ਼ਾਮਲ ਹੈ।

ਇਸ ਤੋਂ ਪਹਿਲਾਂ 2014-15 ਵਿੱਚ, ਫਿਲਮ ਨਿਰਮਾਤਾ ਜੋੜੀ ਨੇ ਆਪਣੀਆਂ ਕੁਝ ਫਿਲਮਾਂ ਦੇ 35ਐੱਮਐੱਮ ਪ੍ਰਿੰਟ ਜਮ੍ਹਾਂ ਕੀਤੇ ਸੀ ਅਤੇ 2018 ਵਿੱਚ, ਸੁਮਿੱਤਰਾ ਭਾਵੇ ਦੇ 75ਵੇਂ ਜਨਮਦਿਨ ’ਤੇ ਉਨ੍ਹਾਂ ਨੇ ਆਪਣੀਆਂ ਦਸ ਫਿਲਮਾਂ ਦੀ ਮੂਲ ਹੱਥਲਿਖਤ ਸਕਰੀਨ ਪਲੇਅਵੀ ਐੱਨਐੱਫਏਆਈ ਨੂੰ ਦਾਨ ਕਰ ਦਿੱਤੀਆਂ ਸੀ।

 

*****


ਡੀਐੱਲ/ਡੀਆਰ



(Release ID: 1802195) Visitor Counter : 140