ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਨੇ ਹਰਿਤ ਊਰਜਾ ਉਦੇਸ਼ਾਂ ਨੂੰ ਪ੍ਰਾਪਤ ਕਰਨ ਅਤੇ ਕਾਰਬਨ-ਨਿਰਪੱਖ ਅਰਥਵਿਵਸਥਾ ਦੀ ਦਿਸ਼ਾ ਵਿੱਚ ਯਤਨ ਲਈ ਐੱਸਈਸੀਆਈ ਅਤੇ ਐੱਚਪੀਸੀਐੱਲ ਨੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ


ਸਹਿਮਤੀ ਪੱਤਰ ਵਿੱਚ ਅਖੁੱਟ ਊਰਜਾ, ਇਲੈਕੌਟ੍ਰਿਕ ਮੋਬਿਲਿਟੀ ਅਤੇ ਵਿਕਲਪਿਕ ਈਂਧਨਾਂ ਦੇ ਖੇਤਰ ਵਿੱਚ ਸਹਿਯੋਗ ਦਾ ਪ੍ਰਾਵਧਾਨ

Posted On: 28 FEB 2022 4:13PM by PIB Chandigarh

ਹਰਿਤ ਊਰਜਾ ਉਦੇਸ਼ਾਂ ਅਤੇ ਕਾਰਬਨ-ਨਿਰਪੱਖ ਅਰਥਵਿਵਸਥਾ ਦੀ ਦਿਸ਼ਾ ਵਿੱਚ ਭਾਰਤ ਸਰਕਾਰ ਦੇ ਯਤਨਾਂ ਨੂੰ ਸਾਕਾਰ ਕਰਨ ਲਈ 24 ਫਰਵਰੀ, 2022 ਨੂੰ ਨਵੀਂ ਦਿੱਲੀ ਵਿੱਚ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਐੱਟਪੀਸੀਐੱਲ) ਅਤੇ ਸੌਰ ਊਰਜਾ ਨਿਗਮ ਇੰਡੀਆ ਲਿਮਿਟਿਡ (ਐੱਸਈਸੀਆਈ) ਨੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ। 

ਸਹਿਮਤੀ ਪੱਤਰ ‘ਤੇ ਐੱਚਪੀਸੀਐੱਲ ਦੇ ਚੀਫ਼ ਜਨਰਲ ਮੈਨੇਜਰ- ਜੈਵ ਈਂਧਨ ਅਤੇ ਅਖੁੱਟ ਊਰਜਾ ਸ਼੍ਰੀ ਸ਼ੁਵੇਂਦੂ ਗੁਪਤਾ ਅਤੇ ਐੱਸਈਸੀਆਈ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ  ਸੰਜੈ ਸ਼ਰਮਾ ਨੇ ਹਸਤਾਖਰ ਕੀਤੇ। ਸਹਿਮਤੀ ਪੱਤਰ ਵਿੱਚ ਅਖੁੱਟ ਊਰਜਾ, ਇਲੈਕੌਟ੍ਰਿਕ ਮੋਬਿਲਿਟੀ ਅਤੇ ਈਐੱਸਜੀ ਪ੍ਰੋਜੈਕਟਾਂ ਦੇ ਵਿਕਾਸ ਸਹਿਤ ਵਿਕਲਿਪਕ ਈਂਧਨਾਂ ਦੇ ਖੇਤਰ ਵਿੱਚ ਸਹਿਯੋਗ ਦਾ ਪ੍ਰਾਵਧਾਨ ਹੈ। 

ਸੌਰ ਊਰਜਾ ਨਿਗਮ ਲਿਮਿਟਿਡ (ਏਸੀਸੀਆਈ) ਨਵਿਆਉਣਯੋਗ ਸਮਰੱਥਾ ਵਿਕਾਸ ਵਿੱਚ ਮੋਹਰੀ ਰਿਹਾ ਹੈ ਅਤੇ ਦੇਸ਼ ਵਿੱਚ ਸਭ ਤੋਂ ਘੱਟ ਆਰਈ ਸ਼ੁਲਕ ਲਿਆਉਣ ਦੇ ਕ੍ਰੈਡਿਟ ਉਸ ਨੂੰ ਜਾਂਦਾ ਹੈ। ਏਸੀਸੀਆਈ ਵੱਖ-ਵੱਖ ਅਖੁੱਟ ਊਰਜਾ ਸੰਸਾਧਨਾਂ ਵਿਸ਼ੇ ਤੌਰ ਤੇ ਸੌਰ/ਪਾਵਨ ਊਰਜਾ, ਆਰਈ ਅਧਾਰਿਤ ਸਟੋਰੇਜ ਸਿਸਟਮ, ਰਹਿੰਦ-ਖੂੰਹਦ ਤੋਂ ਊਰਜਾ, ਬਿਜਲੀ ਵਪਾਰ, ਖੋਜ ਅਤੇ ਵਿਕਾਸ ਪ੍ਰੋਜੈਕਟਾਂ ਅਤੇ ਵਿਕਾਸ ਵਿੱਚ ਸ਼ਾਮਲ ਹੈ। ਭਾਰਤ ਸਰਕਾਰ ਦੇ ਆਰਈ ਚਾਲਿਤ ਈਵੀ ਦੇ ਪ੍ਰੋਤਸਾਹਨ ਅਤੇ ਵਿਕਾਸ ਵਿੱਚ ਸ਼ਾਮਿਲ ਹੈ। ਭਾਰਤ ਸਰਕਾਰ ਦੇ ਆਰਈ ਸਮਰੱਥਾ ਵਿਕਾਸ ਅਤੇ ਦੇਸ਼ ਵਿੱਚ ਤੇਜ਼ੀ ਨਾਲ ਇਲੈਕੌਟ੍ਰਿਕ ਮੋਬਿਲਿਟੀ ਨੂੰ ਅਪਣਾਉਣ ਦੇ ਉਦੇਸ਼ ਦੇ ਅਨੁਰੂਪ ਐੱਚਪੀਸੀਐੱਲ ਅਖੁੱਟ ਊਰਜਾ ਖੇਤਰ ਵਿੱਚ ਵਿਵਿਧਤਾ ਅਤੇ ਈਐੱਸਜੀ ਪ੍ਰੋਜੈਕਟਾਂ ਦੇ ਵਿਕਾਸ ਦਾ ਕੰਮ ਹੱਥ ਵਿੱਚ ਲਵੇਗੀ। 

  

************

ਐੱਮਵੀ/ਆਈਜੀ


(Release ID: 1802183) Visitor Counter : 175