ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਭਾਰਤ ਉੱਭਰਦੀ ਭੂ-ਰਾਜਨੀਤਿਕ ਸਥਿਤੀ ਦੇ ਪਰਿਣਾਮਸਵਰੂਪ ਗਲੋਬਲ ਊਰਜਾ ਬਜ਼ਾਰਾਂ ਦੇ ਨਾਲ ਨਾਲ ਸੰਭਾਵਿਤ ਊਰਜਾ ਸਪਲਾਈ ਰੁਕਾਵਟਾਂ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ
Posted On:
26 FEB 2022 3:16PM by PIB Chandigarh
ਭਾਰਤ ਸਰਕਾਰ ਉੱਭਰਦੀ ਭੂ-ਰਣਨੀਤਿਕ ਸਥਿਤੀ ਦੇ ਪਰਿਣਾਮਸਵਰੂਪ ਗਲੋਬਲ ਊਰਜਾ ਬਜ਼ਾਰਾਂ ਦੇ ਨਾਲ-ਨਾਲ ਸੰਭਾਵਿਤ ਊਰਜਾ ਸਪਲਾਈ ਰੁਕਾਵਟਾਂ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ।
ਆਪਣੇ ਨਾਗਰਿਕਾਂ ਲਈ ਊਰਜਾ ਨਿਆਂ ਸੁਨਿਸ਼ਚਿਤ ਕਰਨ ਅਤੇ ਸ਼ੁੱਧ ਜ਼ੀਰੋ ਭਵਿੱਖ ਦੀ ਦਿਸ਼ਾ ਵਿੱਚ ਨਿਆਂ ਸੰਗਤ ਊਰਜਾ ਰੂਪਾਂਤਰਣ ਲਈ ਭਾਰਤ ਸਥਿਰ ਕੀਮਤਾਂ ‘ਤੇ ਵਰਤਮਾਨ ਵਿੱਚ ਜਾਰੀ ਸਪਲਾਈ ਸੁਨਿਸ਼ਚਿਤ ਕਰਨ ਲਈ ਉਪਯੁਕਤ ਕਾਰਵਾਈ ਕਰਨ ਲਈ ਤਿਆਰ ਹੈ।
ਭਾਰਤ ਬਜ਼ਾਰ ਦੀ ਅਸਥਿਰਤਾ ਨੂੰ ਘੱਟ ਕਰਨ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਘੱਟ ਕਰਨ ਲਈ ਵੀ ਰਣਨੀਤਿਕ ਪੈਟ੍ਰੋਲੀਅਮ ਭੰਡਾਰ ਤੋਂ ਰਿਲੀਜ਼ ਕਰਨ ਲਈ ਕੀਤੀਆਂ ਜਾਣ ਵਾਲੀਆਂ ਪਹਿਲਾਂ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹੈ।
*****
ਵਾਈਬੀ
(Release ID: 1801824)
Visitor Counter : 146