ਕਬਾਇਲੀ ਮਾਮਲੇ ਮੰਤਰਾਲਾ

ਸਰਕਾਰ ਨੇ ਕਬਾਇਲੀ ਇਲਾਕਿਆਂ ਵਿੱਚ ਸਿੱਖਿਆ ਦੀ ਚੁਣੌਤੀ ਨੂੰ ਮਿਸ਼ਨ ਮੋਡ ਵਿੱਚ ਲਿਆ ਹੈ : ਸ਼੍ਰੀ ਅਰਜੁਨ ਮੁੰਡਾ


ਸਿੱਖਿਆ ਦੇ ਕੇਂਦਰ ਦਾ ਫੋਕਸ ਨੈਤਿਕ ਕਦਰਾਂ-ਕੀਮਤਾਂ ਅਤੇ ਚਰਿੱਤਰ ਨਿਰਮਾਣ ਹੋਣਾ ਚਾਹੀਦਾ ਹੈ: ਕਬਾਇਲੀ ਮਾਮਲੇ ਮੰਤਰੀ

ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਵਰਚੁਅਲ ਮਾਧਿਅਮ ਨਾਲ ਝਾਰਖੰਡ ਦੇ ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲ (ਈਐੱਮਆਰਐੱਸ) ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ
ਪ੍ਰੀਖਿਆ ਦੇ ਤਣਾਵ ਨੂੰ ਘੱਟ ਕਰਨ ਦੇ ਲਈ ਲਈ ਈਐੱਮਆਰਐੱਸ ਦੇ ਵਿਦਿਆਰਥੀਆਂ ਨੂੰ ਵੀ ਪ੍ਰਧਾਨ ਮੰਤਰੀ ਦੇ ਨਾਲ ਪਰੀਕਸ਼ਾ ਪੇ ਚਰਚਾ 2022 ਵਿੱਚ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ: ਸ਼੍ਰੀ ਅਰਜੁਨ ਮੁੰਡਾ

Posted On: 23 FEB 2022 12:53PM by PIB Chandigarh

 ਮੁੱਖ ਵਿਸ਼ੇਸ਼ਤਾਵਾਂ:

∙        ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ (22 ਫਰਵਰੀ, 2022) ਨੂੰ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਝਾਰਖੰਡ ਦੇ ਈਐੱਮਆਰਐੱਸ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ।

∙        ਇਸ ਸੰਵਾਦ ਵਿੱਚ ਝਾਰਖੰਡ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਸਥਿਤ 7 ਸਕੂਲਾਂ ਨੇ ਹਿੱਸਾ ਲਿਆ।

∙        ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਦੇ ਨਾਲ ਖੁਲ ਕੇ ਚਰਚਾ ਕੀਤੀ।

∙        ਕਬਾਇਲੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਅਨਿਲ ਕੁਮਾਰ ਝਾ ਨੇ ਅਨੁਸੂਚਿਤ ਕਬਾਇਲੀ ਦੇ ਵਿਦਿਆਰਥੀਆਂ ਦੇ ਲਈ ਮੰਤਰਾਲੇ ਦੀ ਵਿਭਿੰਨ ਲਾਭਕਾਰੀ ਸਕਾਲਰਸ਼ਿਪ ਯੋਜਨਾਵਾਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।

∙        ਸ਼੍ਰੀ ਮੁੰਡਾ ਨੇ ਸਕੂਲ ਦੇ ਦਿਨਾਂ ਦੀਆਂ ਯਾਦਾਂ ਸਾਂਝਾ ਕਰਕੇ ਪ੍ਰੀਖਿਆ ਵਿੱਚ ਤਣਾਵ ਅਤੇ ਪਰੀਕਸ਼ਾ ਪੇ ਚਰਚਾ (ਪੀਪੀਸੀ) 2022 ਵਿੱਚ ਹਿੱਸਾ ਲੈਣ ਦੇ ਲਾਭ, ਮੁੱਲ ਅਤੇ ਨੈਤਿਕਤਾ ਦੇ ਮਹੱਤਵ ਤੇ ਸਕਾਲਰਸ਼ਿਪ ਯੋਜਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ 22 ਫਰਵਰੀ, 2022 ਨੂੰ ਝਾਰਖੰਡ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਸਥਿਤ ਸੱਤ ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਗੱਲਬਾਤ ਕੀਤੀ। 

ਇਸ ਉਤਸਾਹਪੂਰਨ ਗੱਲਬਾਤ ਵਿੱਚ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਬਾਇਲੀ ਬਹੁਲ ਇਲਾਕਿਆਂ ਵਿੱਚ ਸਿੱਖਿਆ ਦੀ ਚੁਣੌਤੀ ਨੂੰ ਮਿਸ਼ਨ ਦੇ ਤੌਰ ‘ਤੇ ਲਿਆ ਹੈ ਅਤੇ ਅਸੀਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚਾਉਣ ਦੇ ਲਈ ਕੰਮ ਕਰ ਰਹੇ ਹਨ। ਇਸ ਦੇ ਲਈ ਸਰਕਾਰ ਨੇ ਆਦਿਵਾਸੀ ਬੱਚਿਆਂ ਦੀ ਸਿੱਖਿਆ ਦੀ ਕਮੀ ਨੂੰ ਪੂਰਾ ਕਰਨ ਦੇ ਲਈ 452 ਨਵੇਂ ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਪ੍ਰਵਾਨ ਕੀਤੇ ਹਨ। ਇਨ੍ਹਾਂ ਵਿੱਚੋਂ ਵੱਡੀ ਸੰਖਿਆ ਵਿੱਚ ਦੂਰ-ਦੁਰਾਡੇ ਦੇ ਖੇਤਰਾਂ ਅਤੇ ਬਲਾਕ ਪੱਧਰ ‘ਤੇ ਸਕੂਲ ਖੋਲ੍ਹੇ ਜਾਣ ਦਾ ਪ੍ਰਸਤਾਵ ਹੈ। ਮੰਤਰੀ ਨੇ ਕਿਹਾ ਕਿ ਇਹ ਸਕੂਲ ਕਬਾਇਲੀ ਵਿਦਿਆਰਥੀਆਂ ਦੇ ਸਰਵਾਗੀਣ ਵਿਕਾਸ ਦੇ ਲਈ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਗੇ।

ਉਨ੍ਹਾਂ ਨੇ ਅੱਗੇ ਕਿਹਾ ਕਿ 15 ਨਵੰਬਰ, 2021 ਨੂੰ ਕਬਾਇਲੀ ਗੌਰਵ ਦਿਵਸ ‘ਤੇ ਪ੍ਰਧਾਨ ਮੰਤਰੀ ਨੇ 50 ਈਐੱਮਆਰਐੱਸ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚੋਂ 20 ਝਾਰਖੰਡ ਵਿੱਚ ਸਥਿਤ ਹਨ। ਸ਼੍ਰੀ ਅਰਜੁਨ ਮੁੰਡਾ ਨੇ ਅੱਗੇ ਦੱਸਿਆ ਕਿ ਪਿਛਲੇ ਕੁਝ ਵਰ੍ਹਿਆਂ ਦੌਰਾਨ ਇਨ੍ਹਾਂ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਦੇ ਪ੍ਰਯਤਨ ਕੀਤੇ ਗਏ ਹਨ, ਜਿਸ ਦੇ ਨਤੀਜੇ ਸਦਕਾ ਹੁਣ ਅਸੀਂ ਸਿੱਖਿਆ, ਖੇਡ, ਸੱਭਿਆਚਾਰਕ ਗਤੀਵਿਧੀਆਂ ਆਦਿ ਜਿਹੇ ਵਿਭਿੰਨ ਖੇਤਰਾਂ ਵਿੱਚ ਈਐੱਮਆਰਐੱਸ ਤੋਂ ਕਈ ਟੋਪਰਸ ਅਤੇ ਜੇਤੂਆਂ ਨੂੰ ਨਿਕਲਦੇ ਹੋਏ ਦੇਖ ਰਹੇ ਹਾਂ।

ਇਨ੍ਹਾਂ ਵਿਦਿਆਰਥੀਆਂ ਦਾ ਪੋਸ਼ਣ ਅਭਿਯਾਨ, ਸਵੱਛਤਾ ਮਿਸ਼ਨ ਜਿਹੀ ਸਮਾਜਿਕ ਅਤੇ ਰਾਸ਼ਟਰ ਨਿਰਮਾਣ ਗਤੀਵਿਧੀਆਂ ਵਿੱਚ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਕੇਂਦਰ ਦਾ ਫੋਕਸ ਨੈਤਿਕ ਕਦਰਾਂ-ਕੀਮਤਾਂ ਅਤੇ ਚਰਿੱਤਰ ਨਿਰਮਾਣ ਹੋਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਕਬਾਇਲੀ ਬੱਚਿਆਂ ਨੂੰ ਮੈਟ੍ਰਿਕ ਦੇ ਬਾਅਦ, ਉੱਚ ਸਿੱਖਿਆ ਦੇ ਲਈ ਸਕਾਲਰਸ਼ਿਪ, ਨੈਸ਼ਨਲ ਫੈਲੋਸ਼ਿਪ, ਵਿਦੇਸ਼ੀ ਸਿੱਖਿਆ ਦੇ ਲਈ ਸਕਾਲਰਸ਼ਿਪ ਜਿਹੀ ਉੱਚ ਸਿੱਖਿਆ ਗ੍ਰਹਿਣ ਕਰਨ ਦੇ ਲਈ ਵੱਡੀ ਸੰਖਿਆ ਵਿੱਚ ਸਕਾਲਰਸ਼ਿਪ ਦਿੱਤੀਆਂ ਜਾ ਰਹੀਆਂ ਹਨ ਅਤੇ ਅਨੁਸੂਚਿਤ ਕਬਾਇਲੀ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸੰਭਵ ਹੋ ਸਕੇ ਸਕਾਲਰਸ਼ਿਪ ਦੇਣ ਦਾ ਪ੍ਰਯਤਨ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇੰਨੇ ਵਿਅਸਤ ਮਾਮਲੇਕ੍ਰਮ ਵਿੱਚ ਪਰੀਕਸ਼ਾ ਪੇ ਚਰਚਾ (ਪੀਪੀਸੀ) ਜਿਹੇ ਬੇਮਿਸਾਲ ਪ੍ਰੋਗਰਾਮ ਦੇ ਮਾਧਿਅਮ ਨਾਲ ਵਿਦਿਆਰਥੀਆਂ ਨਾਲ ਸੰਵਾਦ ਕਰ ਰਹੇ ਹਨ। ਪ੍ਰਧਾਨ ਮੰਤਰੀ ਵਿਦਿਆਰਥੀਆਂ ਨੂੰ ਪਰੀਕਸ਼ਾ ਤੋਂ ਪਹਿਲਾਂ ਤਣਾਵ ਮੁਕਤ ਰਹਿਣ ਅਤੇ ਆਤਮਵਿਸ਼ਵਾਸ ਦੇ ਨਾਲ ਪਰੀਕਸ਼ਾ ਵਿੱਚ ਹਿੱਸਾ ਲੈਣ ਦੇ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਰਦੇ ਰਹੇ ਹਨ। ਮੰਤਰੀ ਨੇ ਈਐੱਮਆਰਐੱਸ ਦੇ ਵਿਦਿਆਰਥੀਆਂ ਨੂੰ ਵੀ ਅੱਗੇ ਆਉਣ ਅਤੇ ਪ੍ਰੀਖਿਆ ਤੋਂ ਪਹਿਲਾਂ ਪਰੀਕਸ਼ਾ ਪੇ ਚਰਚਾ 2022 ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਵਿਚਾਰ-ਵਟਾਂਦਰਾ ਕਰਨ ਦਾ ਸੱਦਾ ਦਿੱਤਾ।

ਮਿਹਨਤੀ ਵਿਦਿਆਰਥੀਆਂ ਦੀ ਅਦੁੱਤੀ ਭਾਵਨਾ ਨੂੰ ਪ੍ਰੋਤਸਾਹਿਤ ਕਰਦੇ ਹੋਏ ਸ਼੍ਰੀ ਅਰਜੁਨ ਮੁੰਡਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਸੰਨਤਾ ਵਿਅਕਤ ਕੀਤੀ।

ਇਸ ਅਵਸਰ ‘ਤੇ ਮੌਜੂਦ ਕਬਾਇਲੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਅਨਿਲ ਕੁਮਾਰ ਝਾ ਨੇ ਕਬਾਇਲੀ ਮਾਮਲੇ ਮੰਤਰਾਲੇ ਦੇ ਵਿਭਿੰਨ ਪ੍ਰਤਿਸ਼ਠਿਤ ਸਕੋਲਰਸ਼ਿਪਾਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ, ਜੋ ਅਨੁਸੂਚਿਤ ਕਬਾਇਲੀ ਦੇ ਵਿਦਿਆਰਥੀਆਂ ਦੇ ਲਾਭ ਦੇ ਲਈ ਲਾਗੂ ਕੀਤੀਆਂ ਗਈਆਂ ਹਨ ਜੋ ਅੱਗੇ ਅਧਿਐਨ ਕਰਨ ਦੀ ਇੱਛਾ ਰੱਖਦੇ ਹਨ। ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਦੀ ਵੀ ਸ਼ਲਾਘਾ ਕੀਤੀ।

ਜ਼ਿਲ੍ਹਾ ਲੋਹਰਦਗਾ ਦੇ ਈਐੱਮਆਰਐੱਸ ਕੁਜਰਾ ਦੇ ਵਿਦਿਆਰਥੀਆਂ ਦੁਆਰਾ ਸਰਸਵਤੀ ਵੰਦਨਾ ਦੇ ਮਧੁਰ ਗਾਇਣ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ ਦੇ ਬਾਅਦ ਸੱਤ ਸਕੂਲਾਂ ਵਿੱਚੋਂ ਹਰੇਕ ਦੇ ਪ੍ਰਮੁੱਖ ਨੇ ਆਪਣੇ ਸਕੂਲ ਦੇ ਪ੍ਰਦਰਸ਼ਨ ਅਤੇ ਹਾਲ ਹੀ ਵਿੱਚ ਹਾਸਲ ਕੀਤੀ ਗਈ ਉਪਲੱਬਧੀਆਂ ਦਾ ਸੰਖੇਪ ਪੇਸ਼ ਕੀਤਾ।

ਸੈਸ਼ਨ ਵਿੱਚ ਛੋਟੇ “ਪ੍ਰਸ਼ਨਕਾਲ” ਵੀ ਸ਼ਾਮਲ ਸੀ, ਜਿਸ ਵਿੱਚ ਵਿਦਿਆਰਥੀਆਂ ਨੇ ਸ਼੍ਰੀ ਅਰਜੁਨ ਮੁੰਡਾ ਤੋਂ ਕੁਝ ਦਿਲਚਸਪ ਸਵਾਲ ਵੀ ਪੁੱਛੇ।

ਇਸ ਅਵਸਰ ‘ਤੇ ਐੱਨਐੱਸਟੀਐੱਫਡੀਸੀ ਦੇ ਕਮਿਸ਼ਨਰ/ਡਾਇਰੈਕਟਰ ਸ਼੍ਰੀ ਅਸਿਤ ਗੋਪਾਲ ਅਤੇ ਝਾਰਖੰਡ ਦੇ ਆਦਿਵਾਸੀ ਕਲਿਆਣ ਵਿਭਾਗ ਦੇ ਕਮਿਸ਼ਨਰ ਸ਼੍ਰੀ ਨਮਨ ਪ੍ਰਿਯ ਲਾਕੜਾ ਵੀ ਮੌਜੂਦ ਸਨ।

ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲ (ਈਐੱਮਆਰਐੱਸ) ਦੇਸ਼ ਭਰ ਵਿੱਚ ਆਦਿਵਾਸੀ ਵਿਦਿਆਰਥੀਆਂ (ਅਨੁਸੂਚਿਤ ਕਬਾਇਲੀਆਂ) ਦੇ ਲਈ ਇੱਕ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਖੋਲਣ ਦੀ ਭਾਰਤ ਸਰਕਾਰ ਦੀ ਯੋਜਨਾ ਹੈ। ਇਹ ਕਬਾਇਲੀ ਮਾਮਲੇ ਮੰਤਰਾਲੇ ਦੀ ਇੱਕ ਪ੍ਰਮੁੱਖ ਪਹਿਲ ਹੈ, ਜੋ ਦੂਰਸਥ ਕਬਾਇਲੀ ਬਹੁਲ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਪ੍ਰਥਮ ਸ਼੍ਰੇਣੀ ਦੀ ਸਿੱਖਿਆ ਅਤੇ ਸਰਵਾਗੀਣ ਵਿਕਾਸ ਸੁਨਿਸ਼ਚਿਤ ਕਰਦਾ ਹੈ। 2018-19 ਦੇ ਕੇਂਦਰੀ ਬਜਟ ਵਿੱਚ 50 ਪ੍ਰਤੀਸ਼ਤ ਤੋਂ ਵੱਧ ਐੱਸਟੀ ਆਬਾਦੀ ਵਾਲੇ ਹਰੇਕ ਬਲਾਕ ਅਤੇ ਘੱਟ ਤੋਂ ਘੱਟ 20,000 ਕਬਾਇਲੀ ਸਮੁਦਾਏ ਦੇ ਲੋਕਾਂ ਵਿੱਚ ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਦੇ ਪ੍ਰਾਵਧਾਨ ਨੂੰ ਪੇਸ਼ ਕੀਤਾ ਗਿਆ ਸੀ।

ਅਕਾਦਮਿਕ ਟ੍ਰੇਨਿੰਗ ‘ਤੇ ਜ਼ੋਰ ਦਿੰਦੇ ਹੋਏ ਆਦਿਵਾਸੀ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਲਈ ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਦਾ ਵਿਕਾਸ ਕੀਤਾ ਜਾ ਰਿਹਾ ਹੈ। ਸਕੂਲ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਕਬਾਇਲੀ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹਨ, ਜਿਨ੍ਹਾਂ ਦੀ ਔਸਤ ਸੰਖਿਆ 480 ਹੈ। ਵਰਤਮਾਨ ਵਿੱਚ ਦੇਸ਼ ਵਿੱਚ 367 ਈਐੱਮਆਰਐੱਸ ਕੰਮ ਕਰ ਰਹੇ ਹਨ। ਨਵੋਦਯ ਵਿਦਿਆਲਯ ਦੇ ਬਰਾਬਰ ਸਥਾਪਿਤ ਉਹ ਖੇਡ ਅਤੇ ਸਮਰੱਥਾ ਵਿਕਾਸ ਵਿੱਚ ਟ੍ਰੇਂਨਿੰਗ ਵੀ ਪ੍ਰਦਾਨ ਕਰਦੇ ਹਨ। ਇਸ ਦੇ ਇਲਾਵਾ ਈਐੱਮਆਰਐੱਸ ਸਮੁੱਚੇ ਸੁਧਾਰ ਦੇ ਲਈ ਪਰਿਸਰ ਵਿੱਚ ਹੀ ਵਿਦਿਆਰਥੀਆਂ ਦੀਆਂ  ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਸੁਵਿਧਾਵਾਂ ਦੇ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਰਹਿਣ ਤੇ ਖਾਣ ਸਮੇਤ ਮੁਫਤ ਸਿੱਖਿਆ ਪ੍ਰਦਾਨ ਕਰਦੇ ਹਨ।

*******

ਐੱਨਬੀ/ਐੱਸਕੇ



(Release ID: 1800787) Visitor Counter : 128