ਕਬਾਇਲੀ ਮਾਮਲੇ ਮੰਤਰਾਲਾ
ਨੈਸ਼ਨਲ ਟ੍ਰਾਈਬਲ ਰਿਸਰਚ ਇੰਸਟੀਟਿਊਟ (ਐੱਨਟੀਆਰਆਈ) ਨਵੀਂ ਦਿੱਲੀ ਅਤੇ ਭਾਰਤੀਯ ਅਦਿਮ ਜਨਜਾਤੀ ਸੇਵਾ ਸੰਗਠਨ (ਬੀਏਜੇਐੱਸਐੱਸ) ਦਰਮਿਆਨ ਸਹਿਮਤੀ ਪੱਤਰ ‘ਤੇ ਦਸਤਖਤ
ਸਮਝੌਤੇ ਦੇ ਤਹਿਤ ਬੀਏਜੇਐੱਸਐੱਸ ਨੂੰ ਐੱਨਟੀਆਰਆਈ ਦਾ ਸਰੋਤ ਕੇਂਦਰ ਬਣਾਇਆ ਜਾਵੇਗਾ
ਨਵੀਂ ਦਿੱਲੀ ਦੇ ਝੰਡੇਵਾਲਾ ਸਥਿਤ ਬੀਏਜੇਐੱਸਐੱਸ ਭਵਨ ਵਿੱਚ ਟ੍ਰਾਈਬਲ ਮਿਊਜ਼ੀਅਮ ਅਤੇ ਜਨਜਾਤੀਆਂ ‘ਤੇ ਦੁਰਲੱਭ ਕਿਤਾਬਾਂ ਦੀ ਸੰਭਾਲ ਅਤੇ ਸੁਰੱਖਿਆ
Posted On:
23 FEB 2022 11:24AM by PIB Chandigarh
ਪ੍ਰਮੁੱਖ ਵਿਸ਼ੇਸ਼ਤਾਵਾਂ:
∙ ਟ੍ਰਾਈਬਲ ਰਿਸਰਚ ਇੰਸਟੀਟਿਊਟ (ਟੀਆਰਆਈ) ਉੱਤਰਾਖੰਡ ਦੇ ਸਲਾਹ-ਮਸ਼ਵਰੇ ਅਧੀਨ ਨੈਸ਼ਨਲ ਟ੍ਰਾਈਬਲ ਰਿਸਰਚ ਇੰਸਟੀਟਿਊਟ, ਨਵੀਂ ਦਿੱਲੀ ਨੇ ਅਦਿਮ ਜਨਜਾਤੀ ਸੇਵਾ ਸੰਗਠਨ, ਨਵੀਂ ਦਿੱਲੀ ਦੇ ਨਾਲ ਸਹਿਮਤੀ-ਪੱਤਰ ‘ਤੇ ਦਸਤਖਤ ਕੀਤੇ, ਤਾਕਿ ਜਨਜਾਤੀਆਂ ‘ਤੇ ਦੁਰਲੱਭ ਕਿਤਾਬਾਂ ਨੂੰ ਸੰਭਾਲ ਕੇ, ਸੁਰੱਖਿਅਤ ਅਤੇ ਉਨ੍ਹਾਂ ਦਾ ਡਿਜੀਟਲੀਕਰਣ ਕੀਤਾ ਜਾ ਸਕੇ ਅਤੇ ਟ੍ਰਾਈਬਲ ਮਿਊਜ਼ੀਅਮਾਂ ਦਾ ਮੁੜ-ਨਿਰਮਾਣ ਅਤੇ ਉਨ੍ਹਾਂ ਦਾ ਡਿਜੀਟਲੀਕਰਣ ਹੋ ਸਕੇ।
∙ ਦੁਰਲੱਭ ਕਿਤਾਬਾਂ ਦੇ ਭੰਡਾਰ ਦੇ ਰੂਪ ਵਿੱਚ ਡਿਜੀਟਲ ਲਾਇਬ੍ਰੇਰੀ ਦੀ ਸਥਾਪਨਾ ਅਤੇ ਐੱਨਟੀਆਰਆਈ, ਨਵੀਂ ਦਿੱਲੀ ਵਿੱਚ ਇੱਕ ਸਰੋਤ ਕੇਂਦਰ ਦਾ ਸਿਰਜਣ
ਨੈਸ਼ਨਲ ਟ੍ਰਾਈਬਲ ਰਿਸਰਚ ਇੰਸਟੀਟਿਊਟ, ਨਵੀਂ ਦਿੱਲੀ ਅਤੇ ਭਾਰਤੀਯ ਅਦਿਮ ਜਨਜਾਤੀ ਸੇਵਾ ਸੰਗਠਨ (ਬੀਏਜੇਐੱਸਐੱਸ) ਨੇ ਐੱਨਟੀਆਰਆਈ ਦੇ ਸਰੋਤ ਦੇ ਰੂਪ ਵਿੱਚ ਬੀਏਜੇਐੱਸਐੱਸ ਨੂੰ ਵਿਕਸਿਤ ਕਰਨ ਦੇ ਲਈ ਜਨਜਾਤੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਦੀ ਮੌਜੂਦਗੀ ਵਿੱਚ 21 ਫਰਵਰੀ, 2022 ਨੂੰ ਇੱਕ ਸਹਿਮਤੀ-ਪੱਤਰ ‘ਤੇ ਦਸਤਖਤ ਕੀਤੇ ਹਨ। ਐੱਨਟੀਆਰਆਈ ਦੀ ਤਰਫ ਤੋਂ ਟੀਆਰਆਈ ਉੱਤਰਾਖੰਡ ਦੇ ਡਾਇਰੈਕਟਰ ਸ਼੍ਰੀ ਐੱਸਐੱਸ ਟੋਲੀਆ ਅਤੇ ਭਾਰਤੀਯ ਅਦਿਮ ਜਨਜਾਤੀ ਸੇਵਾ ਸੰਗਠਨ (ਬੀਏਜੇਐੱਸਐੱਸ) ਦੇ ਪ੍ਰਧਾਨ ਸ਼੍ਰੀ ਨਯਨ ਚੰਦ੍ਰ ਹੇਮਬ੍ਰਾਮ ਨੇ ਸੰਸਥਾਨ ਦੀ ਤਰਫ ਤੋਂ ਸਮਝੌਤੇ ‘ਤੇ ਦਸਤਖਤ ਕੀਤੇ।
ਇਸ ਅਵਸਰ ‘ਤੇ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਬੀਏਜੇਐੱਸਐੱਸ ਤੋਂ ਕਈ ਪ੍ਰਤਿਸ਼ਠਿਤ ਹਸਤੀਆਂ ਜੁੜੀਆਂ ਸਨ ਅਤੇ ਡਾ. ਰਾਜੇਂਦਰ ਪ੍ਰਸਾਦ ਉਸ ਦੇ ਪਹਿਲੇ ਚੇਅਰਮੈਨ ਸਨ। ਉਨ੍ਹਾਂ ਨੇ ਕਿਹਾ ਕਿ ਬੀਏਜੇਐੱਸਐੱਸ ਦੀ ਸਥਾਪਨਾ ਪ੍ਰਸਿੱਧ ਸਮਾਜਸੇਵੀ ਸ਼੍ਰੀ ਠੱਕਰ ਬਾਪਾ ਨੇ 1948 ਵਿੱਚ ਕੀਤੀ ਸੀ, ਤਾਕਿ ਭਾਰਤ ਦੇ ਜਨਜਾਤੀ ਭਾਈਚਾਰਿਆਂ ਦੀ ਪੂਰਨ ਸਮਾਵੇਸ਼ੀ ਅਤੇ ਆਮੂਲ ਤਰੱਕੀ ਹੋ ਸਕੇ। ਸ਼੍ਰੀ ਯੂਐੱਨ ਧੇਬਾਰ ਅਤੇ ਸ਼੍ਰੀ ਮੋਰਾਰਜੀ ਦੇਸਾਈ ਜਿਹੇ ਪ੍ਰਸਿੱਧ ਰਾਜਨੇਤਾ-ਸਮਾਜਸੇਵੀ ਸੰਗਠਨ ਨਾਲ ਜੁੜੇ ਤੇ ਉਨ੍ਹਾਂ ਨੇ ਜਨਜਾਤੀ ਭਾਈਚਾਰਿਆਂ ਦੀ ਤਰੱਕੀ ਦੇ ਲਈ ਆਪਣੀਆਂ ਅਮੁੱਲ ਸੇਵਾਵਾਂ ਦਿੱਤੀਆਂ। ਝੰਡੇਵਾਲਾਨ ਸਥਿਤ ਸੰਸਥਾਨ ਦੇ ਭਵਨ ਦੀ ਲਾਈਬ੍ਰੇਰੀ ਵਿੱਚ ਦੁਰਲੱਭ ਕਿਤਾਬਾਂ ਦਾ ਸੰਕਲਨ ਮੌਜੂਦ ਹੈ ਅਤੇ ਜਨਜਾਤੀ ਕਲਾਕ੍ਰਿਤੀਆਂ ਦਾ ਇੱਕ ਮਿਊਜ਼ੀਅਮ ਵੀ ਹੈ। ਜੇਕਰ ਇਸ ਵਿਰਾਸਤ ਦੀ ਸੰਭਾਲ, ਸੁਰੱਖਿਅਤ ਨਾ ਕੀਤਾ ਜਾਂਦਾ ਅਤੇ ਉਸ ਦੀ ਦੇਖਭਾਲ ਨਾ ਹੁੰਦੀ, ਤਾਂ ਇਹ ਵਿਰਾਸਤ ਗਵਾ ਸਕਦੀ ਸੀ। ਜਦੋਂ ਦੇਸ਼ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦੇ ਕ੍ਰਮ ਵਿੱਚ ਉਤਸਵ ਮਨਾ ਰਿਹਾ ਹੈ, ਅਜਿਹੇ ਸਮੇਂ ਵਿੱਚ ਬੀਏਜੇਐੱਸਐੱਸ ਨੂੰ ਐੱਨਟੀਆਰਆਈ ਦਾ ਸਰੋਤ ਕੇਂਦਰ ਬਣਾਉਣ ਨਾਲ ਜਨਜਾਤੀ ਸੱਭਿਆਚਾਰ ਅਤੇ ਇਤਿਹਾਸ ਵਿੱਚ ਵਿਦਿਆਰਥੀਆਂ, ਸ਼ੋਧਕਰਤਾਵਾਂ ਅਤੇ ਸੈਲਾਨੀਆਂ ਦੀ ਦਿਲਚਸਪੀ ਵਧੇਗੀ। ਉਹ ਦਿੱਲੀ ਵਿੱਚ ਉਪਲੱਬਧ ਇਨ੍ਹਾਂ ਸੁਵਿਧਾਵਾਂ ਦਾ ਭਰਪੂਰ ਇਸਤੇਮਾਲ ਕਰਨਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨਾਲ ਜਾਣੂ ਹੋਣਗੇ।
ਜਨਜਾਤੀ ਕਾਰਜ ਮੰਤਰਾਲੇ ਦੇ ਸਕੱਤਰ ਸ਼੍ਰੀ ਅਨਿਲ ਕੁਮਾਰ ਝਾ ਨੇ ਕਿਹਾ ਕਿ ਪ੍ਰੋਜੈਕਟ ਨੂੰ ਜਨਜਾਤੀ ਕਾਰਜ ਮੰਤਰੀ ਦੇ ਮਾਰਗਦਰਸ਼ਨ ਵਿੱਚ ਚਲਾਇਆ ਜਾ ਰਿਹਾ ਹੈ। ਉਹ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਪਰਿਸਰ ਵਿੱਚ ਆਏ ਸਨ ਅਤੇ ਉਨ੍ਹਾਂ ਨੇ ਸਲਾਹ ਦਿੱਤੀ ਸੀ ਕਿ ਐੱਨਟੀਆਰਆਈ ਦੇ ਸਰੋਤ ਕੇਂਦਰ ਦੇ ਰੂਪ ਵਿੱਚ ਅਨੋਖੀ ਵਿਰਾਸਤ ਨੂੰ ਵਿਕਸਿਤ ਕੀਤਾ ਜਾਵੇ। ਸ਼੍ਰੀ ਝਾ ਨੇ ਟੀਆਰਆਈ ਉੱਤਰਾਖੰਡ ਅਤੇ ਟੀਆਰਆਈ ਓਡੀਸ਼ਾ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਇਸ ਅਨੋਖੀ ਵਿਰਾਸਤ ਨੂੰ ਸੁਰੱਖਿਅਤ ਕਰਨ ਦੇ ਲਈ ਯੋਜਨਾ ਤਿਆਰ ਕੀਤੀ ਹੈ।
ਭਾਰਤੀਯ ਅਦਿਮ ਜਨਜਾਤੀ ਸੇਵਾ ਸੰਗਠਨ (ਬੀਏਜੇਐੱਸਐੱਸ) ਦੇ ਪ੍ਰਧਾਨ ਸ਼੍ਰੀ ਨਯਨ ਚੰਦ੍ਰ ਹੇਮਬ੍ਰਾਮ ਨੇ ਮਾਣਯੋਗ ਮੰਤਰੀ ਦਾ ਧੰਨਵਾਦ ਕੀਤਾ ਕਿ ਉਹ ਅਧਿਕਾਰੀਆਂ ਦੇ ਦਲ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਕਿਤਾਬਾਂ ਦੇ ਸੁਰੱਖਿਅਤ ਅਤੇ ਮਿਊਜ਼ੀਅਮ ਦੇ ਮੁੜ-ਸੁਰਜੀਤ ਦੀ ਪਹਿਲ ਕੀਤੀ, ਜੋ ਹੁਣ ਤੱਕ ਅਣਗੌਲਿਆ ਸੀ। ਉਨ੍ਹਾਂ ਨੇ ਬੀਏਜੇਐੱਸਐੱਸ ਦੀ ਦੇਸ਼ਵਿਆਪੀ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਆਜ਼ਾਦੀ ਦੇ ਬਾਅਦ ਦੀ ਜਨਜਾਤੀ ਨੀਤੀਆਂ ਤੇ ਮੁੱਦਿਆਂ ਦੇ ਹਵਾਲੇ ਨਾਲ ਬੀਏਜੇਐੱਸਐੱਸ ਦੀ ਭੂਮਿਕਾ ‘ਤੇ ਚਾਨਣਾ ਪਾਇਆ।
ਆਈਆਈਪੀਏ ਦੇ ਜਨਰਲ ਡਾਇਰੈਕਟਰ ਸ਼੍ਰੀ ਐੱਸਐੱਨ ਤ੍ਰਿਪਾਠੀ ਨੇ ਕਿਹਾ ਕਿ ਆਈਆਈਟੀ ਕਾਨਪੁਰ ਨੈਸ਼ਨਲ ਡਿਜੀਟਲ ਲਾਈਬ੍ਰੇਰੀ ਵਿਕਸਿਤ ਕਰ ਰਿਹਾ ਹੈ ਅਤੇ ਜਦੋਂ ਪੁਸਤਕਾਂ ਦਾ ਡਿਜੀਟਲੀਕਰਣ ਹੋ ਜਾਵੇਗਾ, ਤਾਂ ਉਨ੍ਹਾਂ ਨੂੰ ਨੈਸ਼ਨਲ ਡਿਜੀਟਲ ਲਾਈਬ੍ਰੇਰੀ ਵਿੱਚ ਵਿਸ਼ਾਲ ਸਰੋਤ ਦੇ ਰੂਪ ਵਿੱਚ ਸ਼ਾਮਲ ਕਰ ਦਿੱਤਾ ਜਾਵੇਗਾ।
ਜਨਜਾਤੀ ਕਾਰਜ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਨਵਲਜੀਤ ਕਪੂਰ ਨੇ ਵਿਸਤਾਰ ਨਾਲ ਉਨ੍ਹਾਂ ਗਤੀਵਿਧੀਆਂ ਬਾਰੇ ਦੱਸਿਆ ਜੋ ਮੁੜ ਸੁਰਜੀਤ ਪ੍ਰੋਜੈਕਟ ਦੇ ਤਹਿਤ ਚਲਾਈਆਂ ਜਾਣਗੀਆਂ। ਉਨ੍ਹਾਂ ਨੇ ਪ੍ਰੋਜੈਕਟ ਦੇ ਪੂਰਾ ਹੋ ਜਾਣ ਦੀ ਸਮੇਂ-ਸੀਮਾ ਬਾਰੇ ਵੀ ਜਾਣਕਾਰੀ ਦਿੱਤੀ।
ਮੰਤਰਾਲੇ ਨੇ ਅਨੋਖੀ ਸੱਭਿਆਚਾਰਕ ਧਰੋਹਰ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਭੀਏਜੇਐੱਸਐੱਸ ਵਿੱਚ ਦੁਰਲੱਭ ਕਿਤਾਬਾਂ ਦਾ ਡਿਜੀਟਲੀਕਰਣ ਕਰਨ, ਉਸ ਨੂੰ ਇੱਕ ਈ-ਲਾਈਬ੍ਰੇਰੀ ਦੇ ਰੂਪ ਵਿੱਚ ਵਿਕਸਿਤ ਕਰਨ, ਟ੍ਰਾਈਬਲ ਮਿਊਜ਼ੀਅਮ ਨੂੰ ਦਰੁਸਤ ਕਰਨ, ਕਲਾਕ੍ਰਿਤੀਆਂ ਦਾ ਡਿਜੀਟਲੀਕਰਣ ਕਰਨ ਤੇ ਸੰਪਰਕ-ਕੇਂਦਰਾਂ ਦੀ ਰਚਨਾ ਕਰਨ ਦੇ ਲਈ 150 ਲੱਖ ਰੁਪਏ ਦੀ ਕੁੱਲ ਧਨਰਾਸ਼ੀ ਪ੍ਰਵਾਨ ਕੀਤੀ ਹੈ।
ਇਸ ਅਵਸਰ ‘ਤੇ ਟੀਆਰਈ ਦੇ ਡਾਇਰੈਕਟਰ ਸ਼੍ਰੀ ਰਾਜੇਂਦਰ ਕੁਮਾਰ ਟੀਆਰਆਈ ਉੱਤਰਾਖੰਡ ਦੇ ਡਾਇਰੈਕਟਰ ਸ਼੍ਰੀ ਐੱਸਐੱਸ ਟੋਲੀਆ, ਐੱਸਸੀਐੱਸਟੀਆਰਟੀਆਈ ਓਡੀਸ਼ਾ ਦੇ ਡਾਇਰੈਕਟਰ ਡਾ. ਏਬੀ ਓਟਾ, ਐੱਨਟੀਆਰੀਆਈ ਦੀ ਸੁਸ਼੍ਰੀ ਨੂਪੁਰ ਤਿਵਾਰੀ, ਯੂਐੱਨਡੀਪੀ ਤੋਂ ਸੁਸ਼੍ਰੀ ਮੀਨਾਕਸ਼ੀ ਤੇ ਬੀਏਜੇਐੱਸਐੱਸ ਦੇ ਹੋਰ ਪ੍ਰਮੁੱਖ ਕਾਰਜਕਾਰੀ ਮੌਜੂਦ ਸਨ।
****
ਐੱਨਬੀ/ਐੱਸਕੇ/ਯੂਡੀ
(Release ID: 1800626)
Visitor Counter : 221