ਪੇਂਡੂ ਵਿਕਾਸ ਮੰਤਰਾਲਾ

ਪ੍ਰਧਾਨ ਮੰਤਰੀ ਬਜਟ ਘੋਸ਼ਣਾ ‘ਤੇ ‘ਕੋਈ ਵੀ ਨਾਗਰਿਕ ਪਿੱਛੇ ਨਾ ਛੁਟੇ’ ਵਿਸ਼ੇ ‘ਤੇ ਆਯੋਜਿਤ ਵੈਬੀਨਾਰ ਨੂੰ ਸੰਬੋਧਿਤ ਕਰਨਗੇ

Posted On: 22 FEB 2022 8:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਕੇਂਦਰੀ ਬਜਟ 2022 ‘ਤੇ ਅਧਾਰਿਤ ਵੈਬੀਨਾਰ ਨੂੰ ਸੰਬੋਧਿਤ ਕਰਨਗੇ। ਇਸ ਪ੍ਰੋਗਰਾਮ ਦਾ ਵਿਸ਼ਾ ‘ਕੋਈ ਵੀ ਨਾਗਰਿਕ ਪਿੱਛੇ ਨਾ ਛੁਟੇ’ ਹੈ, ਜਿਸ ਦਾ ਮਕਸਦ ਉਦਯੋਗ ਜਗਤ ਦੀਆਂ ਹਸਤੀਆਂ, ਨੀਤੀ ਨਿਰਮਾਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਨਾਲ ਲੈ ਕੇ ਬਜਟ ਦੇ ਸਕਾਰਾਤਮਕ ਪ੍ਰਭਾਵ ‘ਤੇ ਵਿਚਾਰ-ਵਟਾਂਦਰਾ ਕਰਨਾ ਹੈ। ਇਸ ਦੇ ਨਾਲ ਹੀ ਹਰ ਵਿਅਕਤੀ ਦੇ ਉਥਾਨ ਜਿਸ ਵਿੱਚ ਹਰ ਪਰਿਵਾਰ ਅਤੇ ਪਿੰਡ ਸ਼ਾਮਿਲ ਹੈ ਅਤੇ ਕੋਈ ਵੀ ਪਿੱਛੇ ਨਾ ਛੁਟੇ ਦੇ ਸਾਂਝੇ ਟੀਚੇ ਨੂੰ ਅੱਗੇ  ਵਧਾਉਣ ਦੀ ਦਿਸ਼ਾ ਵਿੱਚ ਸਾਮੂਹਿਕ ਰੂਪ ਤੋਂ ਕੰਮ ਕਰਨ ਲਈ ਰਣਨੀਤੀਆਂ ਦੀ ਪਹਿਚਾਣ ਕਰਨਾ ਹੈ।

ਵੈਬੀਨਾਰ ਦੇ ਦੌਰਾਨ ਸਾਰੇ ਹਿਤਧਾਰਕਾਂ ਨੂੰ ਸਮਾਨ ਰੂਪ ਤੋਂ ਭਾਗੀਦਾਰੀ ਲਈ ਪ੍ਰੋਤਸਾਹਿਤ ਕਰਨ ਲਈ ਆਵਾਸ ਹਰ ਘਰ ਵਿੱਚ ਪੀਣ ਯੋਗ ਪਾਣੀ ਅਤੇ ਐੱਲਪੀਜੀ, ਸੜਕ ਅਤੇ ਇੰਫੋ-ਵੇਅ ਕਨੈਕਟੀਵਿਟੀ ਪ੍ਰਦਾਨ ਕਰਨ, ਐਂਡ-ਟੂ-ਐਂਡ ਡਿਜੀਟਲੀਕਰਣ ਦੇ ਰਾਹੀਂ ਭੂਮੀ ਪ੍ਰਬੰਧਨ, ਦੂਰ-ਦਰਾਡੇ ਅਤੇ ਪਿਛੜੇ ਖੇਤਰਾਂ ਵਿੱਚ ਵਿਕਾਸ ਯੋਜਨਾਵਾਂ ਦੀ ਪਰਿਪੂਰਣਤਾ ਅਤੇ ਆਜੀਵਿਕਾ ਦੇ ਵਿਕਲਪ ਅਤੇ ਸਾਰੇ ਲੋਕਾਂ ਨੂੰ ਵਿਸ਼ੇਸ਼ ਰੂਪ ਤੋਂ ਗ੍ਰਾਮੀਣ ਮਹਿਲਾਵਾਂ ਲਈ ਵਿੱਤੀ ਸੇਵਾਵਾਂ ਤੱਕ ਪਹੁੰਚ ਜਿਹੇ ਵਿਸ਼ਿਆਂ ਤੇ ਸੈਸ਼ਨ ਆਯੋਜਿਤ ਕੀਤਾ ਜਾਵੇਗਾ।

ਗ੍ਰਾਮੀਣ ਵਿਕਾਸ ਮੰਤਰਾਲੇ (ਐੱਮਓਆਰਡੀ), ਪੰਚਾਇਤੀ ਰਾਜ ਮੰਤਰਾਲੇ (ਐੱਮਓਪੀਆਰ),ਹਾਊਸਿੰਗ ਅਤੇ ਸ਼ਹਿਰੀ ਮਾਮਲੇ ਦੇ ਮੰਤਰਾਲੇ (ਐੱਮਓਐੱਚਯੂਏ), ਪੈਟ੍ਰੋਲੀਅਮ ਕੁਦਰਤੀ ਗੈਸ ਮੰਤਰਾਲੇ (ਐੱਮਓਪੀਐੱਨਜੀ), ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ), ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ (ਐੱਮਓਡੀਓਐੱਨਈਆਰ), ਪੇਅਜਲ ਅਤੇ ਸਵੱਛਤਾ ਵਿਭਾਗ (ਡੀਡੀਡਬਲਿਊਐੱਸ), ਸੀਮਾ ਪ੍ਰਬੰਧਨ ਵਿਭਾਗ (ਡੀਓਬੀਐੱਮ), ਡਾਕ ਵਿਭਾਗ (ਡੀਓਪੀ),

ਦੂਰ ਸੰਚਾਰ ਵਿਭਾਗ ਅਤੇ ਭੂਮੀ ਸੰਸਾਧਨ ਵਿਭਾਗ (ਡੀਓਐੱਲਆਰ) ਸਹਿਤ 10 ਮੰਤਰਾਲਿਆਂ ਅਤੇ ਵਿਭਾਗਾਂ ਦੇ ਇਲਾਵਾ ਸਰਕਾਰੀ ਅਧਿਕਾਰੀ, ਉਦਯੋਗ ਮਾਹਰ ਅਤੇ ਵੱਖ-ਵੱਖ ਸਰਕਾਰੀ ਸੰਸਥਾਵਾਂ ਦੇ ਪ੍ਰਤੀਨਿਧੀ ਭਾਗ ਲੈਣਗੇ। ਬਜਟ ਦੇ ਮੱਦੇਨਜ਼ਰ ਉਪਰੋਕਤ ਦੀ ਤਰ੍ਹਾਂ ਵੱਖ-ਵੱਖ ਮੁੱਦਿਆਂ ‘ਤੇ ਗ੍ਰਾਮੀਣ ਪਰਿਦ੍ਰਿਸ਼ਟ ਵਿੱਚ ਉਦਯੋਗ ਅਤੇ ਲਾਭਾਰਥੀਆਂ ‘ਤੇ ਇਸ ਦੇ ਪ੍ਰਭਾਵ ‘ਤੇ ਗੱਲ ਹੋਵੇਗੀ। 

ਇਸ ਦੇ ਬਾਅਦ ਵੈਬੀਨਾਰ ਦੇ ਪਰਿਣਾਮਾਂ ਨੂੰ ਵੱਖ-ਵੱਖ ਮੰਤਰਾਲੇ ਦੇ ਸਮਰੱਥ ਪੇਸ਼ ਕੀਤਾ ਜਾਏਗਾ, ਜਿਸ ਵਿੱਚ ਉਹ ਇਨ੍ਹਾਂ ਪ੍ਰੋਗਰਾਮਾਂ ਦੇ ਬਿਹਤਰ ਲਾਗੂਕਰਨ ਲਈ ਆਪਣੀ ਰਣਨੀਤੀ ਵਿੱਚ ਬਦਲਾਅ ਕਰ ਸਕੇ।

*****

ਏਪੀਐੱਸ/ਜੇਕੇ



(Release ID: 1800573) Visitor Counter : 152