ਨੀਤੀ ਆਯੋਗ

ਭਾਰਤੀ ਟਰਾਂਸਪੋਰਟ ਸੈਕਟਰ ਨੂੰ ਕਾਰਬਨ ਮੁਕਤ ਕਰਨ ਦੇ ਲਈ ਗ੍ਰੀਨ ਫਾਇਨੈਂਸ਼ਿੰਗ ਮਹੱਤਵਪੂਰਨ ਹੈ

Posted On: 22 FEB 2022 3:30PM by PIB Chandigarh

ਨੀਤੀ ਆਯੋਗ ਅਤੇ ਵਰਲਡ ਰਿਸੋਰਸਿਜ਼ ਇੰਸਟੀਟਿਊਟ (ਡਬਲਿਊਆਰਆਈ) ਭਾਰਤ ਦੀ ਸਥਿਰ ਗਤੀਸ਼ੀਲਤਾ ਵਿੱਚ ਤੇਜ਼ੀ ਲਿਆਉਣ ਦੇ ਲਈ ਸੰਭਾਵਿਤ ਵਿੱਤਪੋਸ਼ਣ ਸਮਾਧਾਨਾਂ ਦੀ ਪਹਿਚਾਣ ਕਰਨ ਦੇ ਲਈ ਕੰਸਲਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ।

ਨੀਤੀ ਆਯੋਗ ਅਤੇ ਵਰਲਡ ਰਿਸੋਰਸਿਜ਼ ਇੰਸਟੀਟਿਊਟ (ਡਬਲਿਊਆਰਆਈ), ਭਾਰਤ ਨੇ ਜੀਆਈਜ਼ੈੱਡ ਇੰਡੀਆ, ਦੇ ਸਹਿਯੋਗ ਨਾਲ ਐੱਨਡੀਸੀ-ਟ੍ਰਾਂਸਪੋਰਟ ਇਨੀਸ਼ੀਏਟਿਵ ਫੋਰ ਏਸ਼ੀਆ (ਐੱਨਡੀਸੀ-ਟੀਆਈਏ) ਪ੍ਰੋਜੈਕਟ ਦੇ ਹਿੱਸੇ ਦੇ ਰੂਪ ਵਿੱਚ ‘ਟਰਾਂਸਪੋਰਟ ਨੂੰ ਕਾਰਬਨ ਮੁਕਤ ਕਰਨ ਦੇ ਲਈ ਵਿੱਤਪੋਸ਼ਣ’ ‘ਤੇ ਇੱਕ ਵਰਚੁਅਲ ਕੰਸਲਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ।

ਭਾਰਤ ਸਰਕਾਰ ਸਥਿਰ ਗਤੀਸ਼ੀਲਤਾ ਨੂੰ ਅਪਣਾਉਣ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਟ੍ਰਾਂਸਪੋਰਟ ਨੂੰ ਕਾਰਬਨ ਮੁਕਤ ਕਰਨ ਦੀ ਦਿਸ਼ਾ ਵਿੱਚ ਸਰਗਰਮ ਤੌਰ ‘ਤੇ ਕੰਮ ਕਰ ਰਹੀ ਹੈ।

ਇਸ ਵਰਕਸ਼ਾਪ ਦਾ ਉਦੇਸ਼ ਕਾਰਜ ਕਰਨ ਯੋਗ ਰਣਨੀਤੀਆਂ ਦੀ ਪਹਿਚਾਣ ਕਰਨਾ ਅਤੇ ਟ੍ਰਾਂਸਪੋਰਟ ਨੂੰ ਕਾਰਬਨ ਮੁਕਤ ਕਰਨ ਦੇ ਲਈ ਇਨੋਵੇਟਿਵ ਫਾਇਨੈਂਸ਼ਿੰਗ ਨੀਤੀਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਸਮੂਹਿਕ ਤੌਰ ‘ਤੇ ਕੰਮ ਕਰਨ ਦੇ ਲਈ ਵਿੱਤੀ ਸੰਸਥਾਨਾਂ ਅਤੇ ਟਰਾਂਸਪੋਰਟ ਸੰਗਠਨਾਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ।

ਇਸ ਵਰਕਸ਼ਾਪ ਵਿੱਚ ਵਿਭਿੰਨ ਮੰਤਰਾਲਿਆਂ ਦੇ ਪਤਵੰਤੇ, ਐੱਨਡੀਸੀ-ਟੀਆਈਏ ਪ੍ਰੋਜੈਕਟ ਭਾਗੀਦਾਰਾਂ, ਭਾਰਤੀ ਬੈਂਕਾ, ਅੰਤਰਰਾਸ਼ਟਰੀ ਵਿੱਤੀ ਸੰਸਥਾਨਾਂ ਅਤੇ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਦੇ ਪ੍ਰਤੀਨਿਧੀਆਂ, ਟਰਾਂਸਪੋਰਟ ਅਤੇ ਫਾਇਨੈਂਸ਼ਿੰਗ ਖੇਤਰਾਂ ਦੇ ਹਿਤਧਾਰਕਾਂ ਅਤੇ ਮਾਹਿਰਾਂ ਨੇ ਹਿੱਸਾ ਲਿਆ।

ਨੀਤੀ ਆਯੋਗ ਨੇ ਸੀਈਓ ਅਮਿਤਾਭ ਕਾਂਤ ਨੇ ਮੁੱਖ ਭਾਸ਼ਣ ਅਤੇ ਜਰਮਨੀ ਦੇ ਆਰਥਿਕ ਅਤੇ ਵਿਸ਼ਵ ਪੱਧਰੀ ਮਾਮਲਿਆਂ ਦੇ ਵਿਭਾਗ ਦੇ ਪ੍ਰਮੁੱਖ ਅਤੇ ਮੰਤਰੀ ਡਾ. ਸਟੀਫਨ ਕੋਚ ਨੇ ਵਿਸ਼ੇਸ਼ ਸੰਬੋਧਨ ਦਿੱਤਾ।

 

ਆਪਣੇ ਮੁੱਖ ਭਾਸ਼ਣ ਵਿੱਚ, ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਸਾਨੂੰ ਭਾਰਤ ਵਿੱਚ ਸਵੱਛ ਗਤੀਸ਼ੀਲਤਾ ਨੂੰ ਹੋਰ ਪ੍ਰੋਤਸਾਹਿਤ ਕਰਨ ਦੇ ਲਈ ਅਧਿਕ ਵਿੱਤੀ ਸਾਧਨਾਂ ਦੀ ਜ਼ਰੂਰਤ ਹੈ ਕਿਉਂਕਿ ਰਾਜਾਂ, ਘਰੇਲੂ ਅਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਨਾਂ, ਨਿਰਮਾਤਾਵਾਂ ਅਤੇ ਅਪਰੇਟਰਾਂ ਨੂੰ ਇੱਕ ਹੀ ਮੰਚ ‘ਤੇ ਲਿਆਉਣਾ ਹੈ। ਸਾਨੂੰ ਅਜਿਹੇ ਵਿੱਤਪੋਸਣ ਦੇ ਨਾਲ ਅੱਗੇ ਆਉਣਾ ਚਾਹੀਦਾ ਹੈ ਜੋ ਵਿਆਪਕ ਤੌਰ ‘ਤੇ ਲਾਗੂ ਹੋਣ, ਪ੍ਰਵਾਨ ਹੋਣ ਅਤੇ ਮੁੱਖ ਤੌਰ ‘ਤੇ ਟਿਕਾਊ ਹੋਣ।

ਸਾਨੂੰ ਪ੍ਰਾਈਵੇਟ ਖੇਤਰ ਦੇ ਨਿਵੇਸ਼ ਦਾ ਲਾਭ ਅਤੇ ਈ-ਬੱਸਾਂ ਦੇ ਲਈ, ਜਾ ਸਾਡੇ ਸ਼ਹਿਰਾਂ ਵਿੱਚ ਪਬਲਿਕ ਟਰਾਂਸਪੋਰਟੇਸ਼ਨ ਦਾ ਅਧਾਰ/ਮੂਲ ਹੈ, ਵਿੱਤਪੋਸ਼ਣ ਨੂੰ ਜੁਟਾ ਕੇ ਸਾਂਝੀ ਗਤੀਸ਼ੀਲਤਾ ਨੂੰ ਹੁਲਾਰਾ ਦੇਣਾ ਚਾਹੀਦਾ ਹੈ। ਸਾਡਾ ਵਿਆਪਕ ਉਦੇਸ਼ ਆਪਣੇ ਨਾਗਰਿਕਾਂ ਦੀਆਂ ਜ਼ਰੂਰਤਾਂ ਅਤੇ ਆਕਾਂਖਿਆਵਾਂ ਨੂੰ ਸੰਤੁਲਿਤ ਕਰਨ, ਕਨੈਕਟੀਵਿਟੀ ਸੁਧਾਰ ਕੇ ਰਹਿਣਯੋਗਤਾ ਅਤੇ ਉਤਪਾਦਕਤਾ ਨੂੰ ਬਿਹਤਰ ਬਣਾਉਣਾ, ਲੌਜਿਸਟਿਕ ਲਾਗਤ ਨੂੰ ਘੱਟ ਕਰਨ ਅਤੇ ਇੱਕ ਅਜਿਹੇ ਦ੍ਰਿਸ਼ਟੀਕੋਣ ਨੂੰ ਅਪਣਾ ਕੇ ਸਵੱਛ ਗਤੀਸ਼ੀਲਤਾ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਜੋ ਨਾ ਸਿਰਫ ਵਾਤਾਵਰਣ ਦੇ ਦ੍ਰਿਸ਼ਟੀਕੋਣ ਨਾਲ, ਬਲਕਿ ਜਲਵਾਯੂ-ਕੇਂਦ੍ਰਿਤ ਅਤੇ ਟਿਕਾਊ ਵੀ ਹੋਵੇ ਅਤੇ ਵਿੱਤੀ ਦ੍ਰਿਸ਼ਟੀਕੋਣ ਨਾਲ ਵੀ ਉਪਯੁਕਤ ਹੋਵੇ। ਗ੍ਰੀਨ ਫਾਇਨੈਂਸ਼ਿੰਗ ਸਾਨੂੰ ਇਲੈਕਟ੍ਰਿਕ ਵਾਹਨਾਂ ਦੇ ਲਈ ਘੱਟ ਵਿਆਜ਼ ਲਾਗਤ ਵਾਲੇ ਵਿੱਤਪੋਸ਼ਣ ਵਿੱਚ ਵੀ ਸਮਰੱਥ ਬਣਾਵੇਗਾ।

ਡਾ. ਸਟੀਫਨ ਕੋਚ ਨੇ ਕਿਹਾ ਕਿ ਭਾਰਤ ਨੂੰ ਟਰਾਂਸਪੋਰਟ ਦੇ ਇਲੈਕਟ੍ਰੀਫਿਕੇਸ਼ਨ ਦੇ ਲਈ ਇੱਕ ਮਜ਼ਬੂਤ ਰੋਡਮੈਪ ਦੀ ਜ਼ਰੂਰਤ ਹੈ। ਬਹੁ-ਹਿਤਧਾਰਕ ਸਹਿਯੋਗ ਦੇ ਮਾਧਿਅਮ ਨਾਲ ਪੂੰਜੀ ਨੂੰ ਜੁਟਾਉਣਾ ਸੰਭਵ ਹੈ। ਐੱਨਡੀਸੀ-ਟੀਆਈਏ ਪਹਿਲ ‘ਟਰਾਂਸਪੋਰਟ ਨੂੰ ਕਾਰਬਨ ਮੁਕਤ ਬਣਾਉਣ ਦੇ ਵਿੱਤਪੋਸ਼ਣ’ ਸਮੇਤ ਵਿਭਿੰਨ ਵਿਸ਼ਿਆਂ ‘ਤੇ ਸਹਿਕਰਮੀ ਤੋਂ ਸਹਿਕਰਮੀ ਦੇ ਸਿੱਖਣ ਅਤੇ ਸੂਚਨਾ ਦੇ ਆਦਾਨ-ਪ੍ਰਦਾਨ ਦੇ ਵਿਭਿੰਨ ਵਿਸ਼ਿਆਂ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਲਈ ਭਾਗੀਦਾਰਾਂ ਦੀ ਵਿਆਪਕ ਸ਼੍ਰੇਣੀ ਦੀ ਵਿਆਪਕ ਸ਼੍ਰੇਣੀ ਨੂੰ ਇੱਕ ਮੰਚ ‘ਤੇ ਲਿਆਉਂਦੀ ਹੈ।

ਡਬਲਿਊਆਰਆਈ ਇੰਡੀਆ ਦੇ ਸੀਈਓ ਡਾ. ਓਪੀ ਅਗ੍ਰਵਾਲ ਨੇ ਕਿਹਾ ਕਿ ਟਰਾਂਸਪੋਰਟ ਭਾਰਤ ਦਾ ਤੀਸਰਾ ਸਭ ਤੋਂ ਵੱਡਾ ਗ੍ਰੀਨਹਾਉਸ-ਗੈਸ ਉਤਸਿਰਜਕ ਖੇਤਰ ਹੈ, ਜਿਸ ਦਾ ਸਾਡੀ ਊਰਜਾ ਸੰਬੰਧਿਤ ਕਾਰਬਨ ਡਾਈ-ਔਕਸਾਈਡ ਉਤਸਿਰਜਨ ਵਿੱਚ 14 ਪ੍ਰਤੀਸ਼ਤ ਯੋਗਦਾਨ ਹੈ। ਇਹ ਦੇਸ਼ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਹੋਇਆ ਖੇਤਰ ਵੀ ਹੈ ਇਸ ਲਈ ਘੱਟ ਕਾਰਬਨ ਵਾਲੇ ਭਵਿੱਖ ਦੇ ਵੱਲ ਵਧਣ ਦੇ ਲਈ ਟਰਾਂਸਪੋਰਟ ਖੇਤਰ ਨੂੰ ਤੇਜ਼ ਰੂਪ ਨਾਲ ਕਾਰਬਨ ਮੁਕਤ ਬਣਾਉਣਾ ਬਹੁਤ ਜ਼ਰੂਰੀ ਹੋਵੇਗਾ।

ਡਬਲਿਊਆਰਆਈ, ਭਾਰਤ ਦੇ ਕਾਰਜਕਾਰੀ ਡਾਇਰੈਕਟਰ (ਏਕੀਕ੍ਰਿਤ ਟਰਾਂਸਪੋਰਟ) ਸ਼੍ਰੀ ਅਮਿਤ ਭੱਟ ਨੇ ਕਿਹਾ ਕਿ ਵਿੱਤਪੋਸ਼ਣ ਦੀ ਉਪਲੱਬਧਤਾ ਦੀ ਕਮੀ ਟਰਾਂਸਪੋਰਟ ਖੇਤਰ ਨੂੰ ਕਾਰਬਨ ਮੁਕਤ ਕਰਨ ਦੀ ਦਿਸ਼ਾ ਵਿੱਚ ਸਭ ਤੋਂ ਵੱਡੀਆਂ ਰੁਕਾਵਟਾਂ ਵਿੱਚੋਂ ਇੱਕ ਹੈ। ਰਣਨੀਤਕ ਨਿਵੇਸ਼ ਅਤੇ ਇਨੋਵੇਟਿਵ ਵਿੱਤੀ ਸਮਾਧਾਨ 100% ਜ਼ੀਰੋ-ਐਮੀਸ਼ਨ ਮੋਟਰ ਵਾਹਨਾਂ ਦੇ ਤੇਜ਼ ਪਾਰਗਮਨ ਦੀ ਸ਼ੁਰੂਆਤ ਕਰ ਸਕਦੇ ਹਨ ਜੋ ਸੀਓਪੀ26 ਐਲਾਨ ਦਾ ਇੱਕ ਜ਼ਰੂਰ ਘਟਕ ਹੈ।

ਐੱਨਡੀਸੀ-ਟੀਆਈਏ ਸੱਤ ਸੰਗਠਨਾਂ ਦਾ ਸੰਯੁਕਤ ਪ੍ਰੋਗਰਾਮ ਹੈ ਜਿਸ ਵਿੱਚ ਭਾਰਤ, ਚੀਨ ਅਤੇ ਵਿਯਤਨਾਮ ਆਪਣੇ-ਆਪਣੇ ਦੇਸ਼ਾਂ ਵਿੱਚ ਟਰਾਂਸਪੋਰਟ ਨੂੰ ਕਾਰਬਨ ਮੁਕਤ ਕਰਨ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣ ਦੇ ਲਈ ਸ਼ਾਮਲ ਹੈ। ਇਹ ਪ੍ਰੋਜੈਕਟ ਅੰਤਰਰਾਸ਼ਟਰੀ ਜਲਵਾਯੂ ਪਹਿਲ (ਆਈਕੇਆਈ) ਦਾ ਇੱਕ ਹਿੱਸਾ ਹੈ। ਵਾਤਾਵਰਣ, ਕੁਦਰਤੀ ਸੰਭਾਲ ਅਤੇ ਪਰਮਾਣੂ ਸੁਰੱਖਿਆ ਦੇ ਲਈ ਨਿਉਕਲੀਅਰ ਸੇਫਟੀ (ਬੀਐੱਮਯੂ) ਜਰਮਨ ਬੁੰਡੇਸਟਾਗ ਦੁਆਰਾ ਅਪਣਾਏ ਗਏ ਫੈਸਲੇ ਦੇ ਅਧਾਰ ‘ਤੇ ਇਸ ਪਹਿਲ ਦਾ ਸਮਰਥਨ ਕਰਦਾ ਹੈ। ਨੀਤੀ ਆਯੋਗ ਇਸ ਪ੍ਰੋਜੈਕਟ ਦੇ ਭਾਰਤੀ ਘਟਕ ਦੇ ਲਈ ਲਾਗੂ ਕਰਨ ਦਾ ਭਾਗੀਦਾਰ ਹੈ।

*********

ਡੀਐੱਸ/ਐੱਲਪੀ/ਏਕੇ
 



(Release ID: 1800569) Visitor Counter : 169