ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦੂਰਦਰਸ਼ਨ ਨੇਵਲ ਫਲੀਟ ਰੀਵਿਊ ਦਾ ਸਿੱਧਾ ਪ੍ਰਸਾਰਣ ਕਰੇਗਾ
Posted On:
20 FEB 2022 11:05AM by PIB Chandigarh
ਦੂਰਦਰਸ਼ਨ ਨੇ 21 ਫਰਵਰੀ ਨੂੰ ਭਾਰਤੀ ਜਲ ਸੈਨਾ ਫਲੀਟ ਦੀ ਰਾਸ਼ਟਰਪਤੀ ਦੀ ਸਮੀਖਿਆ (ਪ੍ਰੈਜ਼ੀਡੈਂਸ਼ਲ ਫਲੀਟ ਰੀਵਿਊ) ਦੀ ਸਭ ਤੋਂ ਚੁਣੌਤੀਪੂਰਨ ਕਵਰੇਜ ਵਿੱਚੋਂ ਇੱਕ ਨੂੰ ਲਾਂਚ ਕਰਨ ਲਈ ਕਈ ਇਨੋਵੇਸ਼ਨਾਂ ਕੀਤੀਆਂ ਹਨ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ 21 ਫਰਵਰੀ, 2022 ਨੂੰ ਵਿਸ਼ਾਖਾਪਟਨਮ ਵਿਖੇ ਇੱਕ ਰਸਮੀ ਸਮਾਗਮ ਵਿੱਚ ਭਾਰਤੀ ਜਲ ਸੈਨਾ ਦੇ ਬੇੜੇ ਦੀ ਸਮੀਖਿਆ ਕਰਨਗੇ। ਇਸ ਸਮਾਗਮ ਵਿੱਚ ਤਕਰੀਬਨ 60 ਜਹਾਜ਼ਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ, ਜਿਸ ਵਿੱਚ ਭਾਰਤੀ ਤੱਟ ਰੱਖਿਅਕ ਅਤੇ ਭਾਰਤੀ ਮਰਚੈਂਟ ਮਰੀਨ ਦੇ ਜਹਾਜ਼, ਨੇਵੀ ਅਤੇ ਕੋਸਟ ਗਾਰਡ ਦੇ ਏਅਰਕ੍ਰਾਫਟ ਸ਼ਾਮਲ ਹਨ। ਸਮੀਖਿਆ 'ਭਾਰਤੀ ਜਲ ਸੈਨਾ - ਰਾਸ਼ਟਰ ਦੀ ਸੇਵਾ ਵਿੱਚ 75 ਵਰ੍ਹੇ' ਥੀਮ ਦੇ ਨਾਲ ਆਜ਼ਾਦੀ ਦੇ 75ਵੇਂ ਵਰ੍ਹੇ ਦੀ ਯਾਦਗਾਰ ਵੀ ਮਨਾ ਰਹੀ ਹੈ।
ਇਸ ਵਰ੍ਹੇ ਪ੍ਰੈਜ਼ੀਡੈਂਸ਼ਲ ਫਲੀਟ ਰੀਵਿਊ ਦੀ ਦੂਰਦਰਸ਼ਨ ਦੀ ਕਵਰੇਜ ਇਸ ਦੇ ਕ੍ਰੈਡਿਟ ਲਈ ਬਹੁਤ ਸਾਰੀਆਂ ਪਹਿਲੀਆਂ ਦਰਜ ਕਰੇਗੀ ਕਿਉਂਕਿ ਇਸ ਵਿੱਚ ਸੀਮਲੈੱਸ ਕਨੈਕਟੀਵਿਟੀ ਨੂੰ ਯਕੀਨੀ ਬਣਾਉਣ ਦੌਰਾਨ ਜ਼ਮੀਨ ਅਤੇ ਸਮੁੰਦਰ ਤੋਂ ਪ੍ਰਸਾਰਣ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਲੈਂਸਾਂ ਵਾਲੇ ਡ੍ਰੋਨਾਂ ਸਮੇਤ ਘੱਟੋ-ਘੱਟ 30 ਕੈਮਰਿਆਂ ਦੇ ਨਾਲ ਜ਼ਮੀਨ ਅਤੇ ਪਾਣੀ 'ਤੇ ਸਥਾਪਿਤ ਕੀਤੇ ਗਏ ਮਲਟੀ-ਕੈਮਰਿਆਂ ਵਾਲੀ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ।
ਫਲੀਟ ਰੀਵਿਊ ਦੇ ਵਿਭਿੰਨ ਤੱਤਾਂ ਵਿੱਚ ਐਂਕਰੇਜ, ਮੋਬਾਈਲ ਕਾਲਮ ਵਿੱਚ ਸਟੀਮ ਪਾਸਟ, ਫਲਾਈ ਪਾਸਟ ਅਤੇ ਸਮੁੰਦਰੀ ਜਹਾਜ਼ਾਂ ਦੀ ਪਰੇਡ, ਸਮੁੰਦਰੀ ਜਹਾਜ਼ਾਂ ਦੇ ਵੱਡੇ ਕਾਲਮਾਂ ਦੀਆਂ ਵਿਭਿੰਨ ਬਣਤਰਾਂ ਆਦਿ ਸ਼ਾਮਲ ਹਨ। ਇਹ ਸਭ ਕੁਝ ਜ਼ਮੀਨ ਅਤੇ ਸਮੁੰਦਰ 'ਤੇ ਤੈਨਾਤ ਡੀਡੀ ਕੈਮਰਿਆਂ ਦੁਆਰਾ ਕੈਪਚਰ ਕੀਤਾ ਜਾਵੇਗਾ।
ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਅਕਤੂਬਰ 2021 ਤੋਂ ਇਸ ਮੈਗਾ ਕਵਰੇਜ ਲਈ ਤਿਆਰੀ ਕਰ ਰਹੇ ਹਨ। ਟੀਮਾਂ ਨੇ ਜ਼ਮੀਨੀ ਅਤੇ ਸਮੁੰਦਰ 'ਤੇ ਅੰਤਿਮ ਤੈਨਾਤੀ ਤੋਂ ਪਹਿਲਾਂ ਸਥਾਨ ਦੇ ਆਸ-ਪਾਸ ਵਿਆਪਕ ਸਰਵੇਖਣ ਕੀਤਾ ਹੈ, ਵਿਆਪਕ ਖੋਜ ਕੀਤੀ ਹੈ।
ਮਲਟੀ-ਕੈਮਰਾ ਸੈੱਟਅੱਪ ਵਿੱਚ ਪਹਾੜੀਆਂ, ਉੱਚੀਆਂ ਇਮਾਰਤਾਂ ਅਤੇ ਵਿਸ਼ਾਖਾਪਟਨਮ ਦੇ ਸਮੁੰਦਰੀ ਕਿਨਾਰਿਆਂ ਦੇ ਨਜ਼ਦੀਕ ਸੁੰਦਰ ਵਿਸ਼ੇਸ਼ ਸੁਵਿਧਾਵਾਂ ਸ਼ਾਮਲ ਹਨ। ਲਾਈਵ ਵਿਜ਼ੂਅਲ ਪ੍ਰਦਾਨ ਕਰਨ ਲਈ ਡੀਡੀ ਕਰੂ ਨੂੰ 5 ਅਜਿਹੇ ਮਹੱਤਵਪੂਰਨ ਬਿੰਦੂਆਂ 'ਤੇ ਤੈਨਾਤ ਕੀਤਾ ਗਿਆ ਹੈ। ਪੂਰੀ ਕਵਰੇਜ ਹਾਈ ਡੈਫੀਨੇਸ਼ਨ ਫੋਰਮੈਟ ਵਿੱਚ ਹੋਵੇਗੀ।
ਸਮੁੰਦਰ 'ਤੇ ਚੁਣੌਤੀਪੂਰਨ ਮਾਹੌਲ ਨਾਲ ਜੂਝਦੇ ਹੋਏ, ਡੀਡੀ ਇੰਜੀਨੀਅਰਾਂ ਦੀ ਟੀਮ ਦੁਆਰਾ ਬਹੁਤ ਸਾਰੀਆਂ ਅਤੇ ਮਹੱਤਵਪੂਰਨ ਕੈਮਰਾ ਸਥਿਤੀਆਂ ਦੀ ਪਹਿਚਾਣ ਕਰਕੇ ਭਾਰਤੀ ਜਲ ਸੈਨਾ ਦੀ ਪੂਰੀ ਸ਼ਕਤੀ ਅਤੇ ਕੌਸ਼ਲ ਨੂੰ ਲਾਈਵ ਕਵਰ ਕੀਤਾ ਜਾਵੇਗਾ। 5 ਜਹਾਜ਼ਾਂ 'ਤੇ, ਡੀਡੀ ਕਰੂ ਨੂੰ ਸਮਾਰੋਹ ਦੌਰਾਨ ਰਾਸ਼ਟਰਪਤੀ ਦੀ ਯਾਟ ਦੇ ਲਾਈਵ ਸ਼ਾਟਸ ਪ੍ਰਦਾਨ ਕਰਨ ਲਈ ਤੈਨਾਤ ਕੀਤਾ ਗਿਆ ਹੈ। ਡ੍ਰੋਨ, ਬੈਕਪੈਕ, ਵਾਇਰਲੈੱਸ, ਸਿਗਨਲ ਸਟ੍ਰੀਮਿੰਗ ਅਤੇ ਸੈਟੇਲਾਈਟ ਅੱਪਲਿੰਕਸ ਸਮੁੰਦਰ 'ਤੇ ਕੀਤੇ ਜਾ ਰਹੇ ਹਨ ਤਾਂ ਜੋ ਇਸ ਵੱਕਾਰੀ ਸਮਾਗਮ ਦੇ ਨਿਰਵਿਘਨ ਲਾਈਵ ਪ੍ਰਸਾਰਣ ਨੂੰ ਯਕੀਨੀ ਬਣਾਇਆ ਜਾ ਸਕੇ।
ਰਾਸ਼ਟਰਪਤੀ ਦੀ ਯਾਟ 'ਤੇ, ਹਾਈ ਡੈਫੀਨੇਸ਼ਨ ਕੈਮਕੋਰਡਰ ਅਤੇ ਪੀਟੀਜ਼ੈੱਡ (PTZ) ਕੈਮਰੇ ਤੈਨਾਤ ਕੀਤੇ ਗਏ ਹਨ। ਦਰਸ਼ਕਾਂ ਦੇ ਅਨੁਭਵ ਨੂੰ ਵਧਾਉਣ ਲਈ, ਵਿਸ਼ੇਸ਼ ਲੈਂਸ ਅਤੇ ਅਤਿ-ਆਧੁਨਿਕ ਉੱਚ ਰੈਜ਼ੋਲਿਊਸ਼ਨ ਵਾਲੇ ਪੀਟੀਜ਼ੈੱਡ ਕੈਮਰੇ ਸਥਾਪਿਤ ਕੀਤੇ ਗਏ ਹਨ।
ਆਲ ਇੰਡੀਆ ਰੇਡੀਓ ਵਿਸ਼ਾਖਾਪਟਨਮ ਵਿਖੇ ਗ੍ਰੈਂਡ ਸਟੈਂਡ ਮਾਸਟਰ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਗ੍ਰੈਂਡ ਸਟੈਂਡ ਆਰਐੱਫ, ਬੈਕਪੈਕ, ਡੇਟਾ ਲਿੰਕ ਅਤੇ ਸੈਟੇਲਾਈਟ ਡਾਊਨ-ਲਿੰਕਿੰਗ ਦੀ ਵਰਤੋਂ ਕਰਦੇ ਹੋਏ ਜ਼ਮੀਨ ਅਤੇ ਸਮੁੰਦਰ ਤੋਂ ਸਾਰੇ ਕੈਮਰਾ ਸਰੋਤ ਪ੍ਰਾਪਤ ਕਰੇਗਾ।
ਹਾਈ ਡੈਫੀਨੇਸ਼ਨ ਵਿਜ਼ੂਅਲਸ ਨੂੰ ਗ੍ਰਾਫਿਕਸ ਅਤੇ ਪੇਸ਼ੇਵਰ ਕੰਮੈਂਟੇਟਰਾਂ ਦੀ ਟੀਮ ਦੁਆਰਾ ਵਧੇਰੇ ਆਕਰਸ਼ਕ ਬਣਾਇਆ ਜਾਵੇਗਾ, ਜੋ ਕਿ ਏਆਈਆਰ ਕੰਟਰੋਲ ਰੂਮ ਤੋਂ ਜਿਵੇਂ ਜਿਵੇਂ ਈਵੈਂਟ ਅੱਗੇ ਵੱਧਦੀ ਹੈ, ਉਸ ਦੇ ਨਾਲ-ਨਾਲ ਹੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਸਾਰੇ ਵੇਰਵਿਆਂ ਨੂੰ ਵਿਸਤਾਰ ਨਾਲ ਬਿਆਨ ਕਰਨਗੇ।
ਤਕਰੀਬਨ 3 ਘੰਟਿਆਂ ਤੱਕ ਚਲਣ ਵਾਲਾ ਨਿਰਵਿਘਨ ਲਾਈਵ ਕਵਰੇਜ ਡੀਡੀ ਨੈਸ਼ਨਲ, ਡੀਡੀ ਨਿਊਜ਼, ਡੀਡੀ ਇੰਡੀਆ ਅਤੇ ਡੀਡੀ ਦੇ ਕਈ ਖੇਤਰੀ ਚੈਨਲਾਂ 'ਤੇ 21 ਫਰਵਰੀ ਨੂੰ ਸਵੇਰੇ 8.30 ਵਜੇ ਤੋਂ ਈਵੈਂਟਸ ਦੇ ਅੰਤ ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਪੂਰੀ ਕਵਰੇਜ ਸਾਡੇ ਯੂਟਿਊਬ (YouTube) ਪਲੈਟਫਾਰਮਾਂ 'ਤੇ ਲਾਈਵ-ਸਟ੍ਰੀਮਿੰਗ ਜ਼ਰੀਏ ਵੀ ਉਪਲਬਧ ਹੋਵੇਗੀ।
https://youtu.be/RdQFXstr048
https://youtu.be/HtCFnprP5Kg
***********
ਸੌਰਭ ਸਿੰਘ
(Release ID: 1799833)