ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 19 ਤੋਂ 22 ਫਰਵਰੀ ਤੱਕ ਓਡੀਸ਼ਾ ਤੇ ਆਂਧਰ ਪ੍ਰਦੇਸ਼ ਦਾ ਦੌਰਾ ਕਰਨਗੇ
Posted On:
18 FEB 2022 6:07PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ 19 ਤੋਂ 22 ਫਰਵਰੀ, 2022 ਤੱਕ ਓਡੀਸ਼ਾ ਤੇ ਆਂਧਰ ਪ੍ਰਦੇਸ਼ ਦਾ ਦੌਰਾ ਕਰਨਗੇ।
20 ਫਰਵਰੀ 2022 ਨੂੰ, ਰਾਸ਼ਟਰਪਤੀ ਪੁਰੀ ਵਿਖੇ ਗੌੜੀਆ ਮੱਠ ਅਤੇ ਮਿਸ਼ਨ ਦੇ ਬਾਨੀ ਸ਼੍ਰੀਮਦ ਭਗਤੀ ਸਿਧਾਂਤ ਸਰਸਵਤੀ ਗੋਸਵਾਮੀ ਪ੍ਰਭੂਪਾਦ ਦੇ 150ਵੀਂ ਜਯੰਤੀ ਦੇ ਤਿੰਨ ਸਾਲਾ ਉਤਸਵ ਦਾ ਉਦਘਾਟਨ ਕਰਨਗੇ।
21 ਫਰਵਰੀ, 2022 ਨੂੰ, ਰਾਸ਼ਟਰਪਤੀ ਵਿਸ਼ਾਖਾਪਟਨਮ ’ਚ ਫਲੀਟ ਰੀਵਿਊ ਅਤੇ ਫਲਾਈਪਾਸਟ ਦਾ ਨਿਰੀਖਣ ਕਰਨਗੇ। ਰਾਸ਼ਟਰਪਤੀ ਨੇ 'ਰਾਸ਼ਟਰਪਤੀ ਦੀ ਫਲੀਟ ਸਮੀਖਿਆ' ਦੇ ਹਿੱਸੇ ਵਜੋਂ ਹਥਿਆਰਬੰਦ ਬਲਾਂ ਦੇ ਸੁਪਰੀਮ ਕਮਾਂਡਰ ਵਜੋਂ ਆਪਣੇ ਕਾਰਜਕਾਲ ਵਿੱਚ ਇੱਕ ਵਾਰ ਭਾਰਤੀ ਜਲ ਸੈਨਾ ਦੇ ਬੇੜੇ ਦੀ ਸਮੀਖਿਆ ਕਰਦੇ ਹਨ।
**********
ਡੀਐੱਸ/ਬੀਐੱਮ
(Release ID: 1799684)
Visitor Counter : 141