ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇੰਦੌਰ ਵਿੱਚ ਮਿਊਂਸਪਲ ਠੋਸ ਕਚਰਾ ਅਧਾਰਿਤ ਗੋਬਰ-ਧਨ ਪਲਾਂਟ ਦਾ ਉਦਘਾਟਨ ਕੀਤਾ



“ਸਮੇਂ ਦੇ ਨਾਲ, ਇੰਦੌਰ ਬਿਹਤਰੀ ਲਈ ਬਦਲ ਗਿਆ ਪਰ ਕਦੇ ਵੀ ਦੇਵੀ ਅਹਿੱਲਿਆਬਾਈ ਦੀ ਪ੍ਰੇਰਣਾ ਨਹੀਂ ਨੂੰ ਭੁਲਾਇਆ ਅਤੇ ਅੱਜ ਇੰਦੌਰ ਸਾਨੂੰ ਸਵੱਛਤਾ ਅਤੇ ਨਾਗਰਿਕ ਫਰਜ਼ ਦੀ ਵੀ ਯਾਦ ਦਿਵਾਉਂਦਾ ਹੈ”


“ਕਚਰੇ ਤੋਂ ਗੋਬਰਧਨ, ਗੋਬਰ ਧਨ ਤੋਂ ਸਵੱਛ ਈਂਧਣ, ਸਵੱਛ ਈਂਧਣ ਤੋਂ ਊਰਜਾ ਜੀਵਨ ਦੀ ਪੁਸ਼ਟੀ ਕਰਨ ਵਾਲੀ ਇੱਕ ਚੇਨ ਹੈ"


"ਆਉਣ ਵਾਲੇ ਦੋ ਵਰ੍ਹਿਆਂ ਵਿੱਚ 75 ਵੱਡੀਆਂ ਮਿਊਂਸਪਲ ਸੰਸਥਾਵਾਂ ਵਿੱਚ ਗੋਬਰ ਧਨ ਬਾਇਓ ਸੀਐੱਨਜੀ ਪਲਾਂਟ ਸਥਾਪਿਤ ਕੀਤੇ ਜਾਣਗੇ"


"ਸਰਕਾਰ ਨੇ ਸਮੱਸਿਆਵਾਂ ਦੇ ਜਲਦੀ ਸਮਾਧਾਨ ਲਈ ਅਸਥਾਈ ਸਮਾਧਾਨਾਂ ਦੀ ਬਜਾਏ ਸਥਾਈ ਸਮਾਧਾਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ"


"ਦੇਸ਼ ਦੀ ਕਚਰੇ ਦੇ ਨਿਪਟਾਰੇ ਦੀ ਸਮਰੱਥਾ ਵਿੱਚ 2014 ਤੋਂ 4 ਗੁਣਾ ਵਾਧਾ ਹੋਇਆ ਹੈ। ਸਿੰਗਲ ਯੂਜ਼ ਪਲਾਸਟਿਕ ਤੋਂ ਛੁਟਕਾਰਾ ਪਾਉਣ ਲਈ 1600 ਤੋਂ ਵੱਧ ਸੰਸਥਾਵਾਂ ਨੂੰ ਸਮੱਗਰੀ ਰਿਕਵਰੀ ਸੁਵਿਧਵਾਂ ਮਿਲ ਰਹੀਆਂ ਹਨ"


"ਸਰਕਾਰ ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਨੂੰ ਵਾਟਰ ਪਲੱਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਵੱਛ ਭਾਰਤ ਮਿਸ਼ਨ ਦੇ ਦੂਸਰੇ ਪੜਾਅ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ”


"ਅਸੀਂ ਆਪਣੇ ਸਫ਼ਾਈ ਕਰਮਚਾਰੀਆਂ ਦੇ ਉਨ੍ਹਾਂ ਦੇ ਪ੍ਰਯਤਨਾਂ ਅਤੇ ਸਮਰਪਣ ਲਈ ਰਿਣੀ ਹਾਂ"

Posted On: 19 FEB 2022 2:50PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੰਦੌਰ ਵਿੱਚ ਗੋਬਰ-ਧਨ (ਬਾਇਓ-ਸੀਐੱਨਜੀ) ਪਲਾਂਟ” ਦਾ ਉਦਘਾਟਨ ਕੀਤਾ। ਇਸ ਮੌਕੇ ਮੱਧ ਪ੍ਰਦੇਸ਼ ਦੇ ਰਾਜਪਾਲਮੰਗੂਭਾਈ ਸੀ ਪਟੇਲ;  ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀਡਾ. ਵਰਿੰਦਰ ਕੁਮਾਰ ਅਤੇ ਸ਼੍ਰੀ ਕੌਸ਼ਲ ਕਿਸ਼ੋਰ ਹਾਜ਼ਰ ਸਨ।

 

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਰਾਣੀ ਅਹਿਲਿਆਬਾਈ ਨੂੰ ਸ਼ਰਧਾਂਜਲੀ ਅਰਪਿਤ ਕਰਨ ਅਤੇ ਇੰਦੌਰ ਸ਼ਹਿਰ ਨਾਲ ਉਨ੍ਹਾਂ ਦੇ ਸਬੰਧ ਨੂੰ ਯਾਦ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਇੰਦੌਰ ਦਾ ਜ਼ਿਕਰ ਦੇਵੀ ਅਹਿੱਲਿਆਬਾਈ ਹੋਲਕਰ ਅਤੇ ਉਨ੍ਹਾਂ ਦੀ ਸੇਵਾ ਭਾਵਨਾ ਦੀ ਯਾਦ ਦਿਵਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੇਂ ਦੇ ਨਾਲਇੰਦੌਰ ਬਿਹਤਰੀ ਲਈ ਬਦਲਿਆ ਪਰ ਕਦੇ ਵੀ ਦੇਵੀ ਅਹਿੱਲਿਆਬਾਈ ਦੀ ਪ੍ਰੇਰਣਾ ਨਹੀਂ ਭੁਲਾਈ ਅਤੇ ਅੱਜ ਇੰਦੌਰ ਵੀ ਸਵੱਛਤਾ ਅਤੇ ਨਾਗਰਿਕ ਫਰਜ਼ ਦੀ ਯਾਦ ਦਿਵਾਉਂਦਾ ਹੈ। ਸ਼੍ਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਵਿਖੇ ਦੇਵੀ ਅਹਿੱਲਿਆਬਾਈ ਦੀ ਸੁੰਦਰ ਮੂਰਤੀ ਦਾ ਵੀ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਗੋਬਰ ਧਨ ਦੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਗਿੱਲਾ ਸ਼ਹਿਰੀ ਘਰੇਲੂ ਕਚਰਾ ਅਤੇ ਪਸ਼ੂਆਂ ਅਤੇ ਫਾਰਮ ਦਾ ਕਚਰਾ ਗੋਬਰ ਧਨ ਹੈ। ਉਨ੍ਹਾਂ ਕਿਹਾ ਕਿ ਰਹਿੰਦ-ਖੂੰਹਦ ਤੋਂ ਗੋਬਰਧਨਗੋਬਰ ਧਨ ਤੋਂ ਸਵੱਛ ਈਂਧਣਸਵੱਛ ਈਂਧਣ ਤੋਂ ਊਰਜਾ ਜੀਵਨ ਦੀ ਪੁਸ਼ਟੀ ਕਰਨ ਵਾਲੀ ਚੇਨ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਦੋ ਵਰ੍ਹਿਆਂ ਵਿੱਚ, 75 ਵੱਡੀਆਂ ਨਗਰ ਨਿਗਮਾਂ ਵਿੱਚ ਗੋਬਰ ਧਨ ਬਾਇਓ ਸੀਐੱਨਜੀ ਪਲਾਂਟ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ "ਇਹ ਮੁਹਿੰਮ ਭਾਰਤੀ ਸ਼ਹਿਰਾਂ ਨੂੰ ਸਵੱਛ ਬਣਾਉਣਪ੍ਰਦੂਸ਼ਣ ਮੁਕਤ ਬਣਾਉਣ ਅਤੇ ਸਵੱਛ ਊਰਜਾ ਦੀ ਦਿਸ਼ਾ ਵਿੱਚ ਬਹੁਤ ਅੱਗੇ ਜਾਵੇਗੀ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਸ਼ਹਿਰਾਂ ਵਿੱਚ ਹੀ ਨਹੀਂਪਿੰਡਾਂ ਵਿੱਚ ਵੀ ਗੋਬਰ ਧਨ ਪਲਾਂਟ ਲਗਾਏ ਜਾ ਰਹੇ ਹਨਜਿਸ ਨਾਲ ਕਿਸਾਨਾਂ ਨੂੰ ਅਤਿਰਿਕਤ ਆਮਦਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀਆਂ ਜਲਵਾਯੂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਅਵਾਰਾ ਅਤੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਦਦ ਕਰੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਵਰ੍ਹਿਆਂ ਦੌਰਾਨ ਸਰਕਾਰ ਨੇ ਸਮੱਸਿਆਵਾਂ ਦੇ ਜਲਦੀ-ਜਲਦੀ ਅਸਥਾਈ ਸਮਾਧਾਨ ਦੀ ਬਜਾਏ ਸਥਾਈ ਸਮਾਧਾਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ ਦੂਸਰੇ ਪੜਾਅ ਤਹਿਤ ਹਜ਼ਾਰਾਂ ਏਕੜ ਰਕਬੇ 'ਤੇ ਫੈਲੇ ਲੱਖਾਂ ਟਨ ਕਚਰੇ ਨੂੰ ਹਟਾਉਣ ਲਈ ਸਰਕਾਰ ਕੰਮ ਕਰ ਰਹੀ ਹੈਜਿਸ ਨਾਲ ਹਵਾ ਅਤੇ ਪਾਣੀ ਪ੍ਰਦੂਸ਼ਿਤ ਹੋ ਰਿਹਾ ਸੀਜਿਸ ਨਾਲ ਕਈ ਬਿਮਾਰੀਆਂ ਪੈਦਾ ਹੁੰਦੀਆਂ ਸਨ।

 

ਸਵੱਛ ਭਾਰਤ ਮੁਹਿੰਮ ਨੇ ਮਹਿਲਾਵਾਂ ਦਾ ਮਾਣ ਵਧਾਇਆ ਅਤੇ ਸ਼ਹਿਰਾਂ ਅਤੇ ਪਿੰਡਾਂ ਨੂੰ ਸੁੰਦਰ ਬਣਾਇਆ। ਉਨ੍ਹਾਂ ਕਿਹਾ ਕਿ ਹੁਣ ਗਿੱਲੇ ਕਚਰੇ ਦੇ ਨਿਪਟਾਰੇ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰ ਅਗਲੇ 2-3 ਵਰ੍ਹਿਆਂ ਵਿੱਚ ਕਚਰੇ ਦੇ ਇਨ੍ਹਾਂ ਪਹਾੜਾਂ ਨੂੰ ਗ੍ਰੀਨ ਜ਼ੋਨ ਵਿੱਚ ਬਦਲਣ ਦਾ ਪ੍ਰਯਤਨ ਕਰ ਰਹੀ ਹੈ। ਉਨ੍ਹਾਂ ਇਸ ਗੱਲ 'ਤੇ ਵੀ ਖੁਸ਼ੀ ਜ਼ਾਹਿਰ ਕੀਤੀ ਕਿ 2014 ਤੋਂ ਦੇਸ਼ ਦੀ ਕਚਰੇ ਦੇ ਨਿਪਟਾਰੇ ਦੀ ਸਮਰੱਥਾ ਵਿੱਚ 4 ਗੁਣਾ ਵਾਧਾ ਹੋਇਆ ਹੈ। ਸਿੰਗਲ ਯੂਜ਼ ਪਲਾਸਟਿਕ ਤੋਂ ਛੁਟਕਾਰਾ ਪਾਉਣ ਲਈ 1600 ਤੋਂ ਵੱਧ ਸੰਸਥਾਵਾਂ ਨੂੰ ਸਮੱਗਰੀ ਰਿਕਵਰੀ ਦੀਆਂ ਸੁਵਿਧਾਵਾਂ ਮਿਲ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਸਵੱਛਤਾ ਅਤੇ ਟੂਰਿਜ਼ਮ ਦੇ ਦਰਮਿਆਨ ਸਬੰਧ ਨੂੰ ਵੀ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਸਵੱਛਤਾ ਟੂਰਿਜ਼ਮ ਨੂੰ ਹੁਲਾਰਾ ਦਿੰਦੀ ਹੈ ਅਤੇ ਨਵੀਂ ਅਰਥਵਿਵਸਥਾ ਨੂੰ ਜਨਮ ਦਿੰਦੀ ਹੈ। ਉਨ੍ਹਾਂ ਇਸ ਸਬੰਧ ਦੀ ਇੱਕ ਉਦਾਹਰਣ ਵਜੋਂ ਸਵੱਛ ਸ਼ਹਿਰ ਵਜੋਂ ਇੰਦੌਰ ਦੀ ਸਫ਼ਲਤਾ ਵਿੱਚ ਦਿਲਚਸਪੀ ਦਾ ਹਵਾਲਾ ਦਿੱਤਾ। ਉਨ੍ਹਾਂ ਅੱਗੇ ਕਿਹਾ, “ਸਰਕਾਰ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਭਾਰਤੀ ਸ਼ਹਿਰਾਂ ਨੂੰ ਵਾਟਰ ਪਲੱਸ ਬਣਾਇਆ ਜਾਵੇ। ਸਵੱਛ ਭਾਰਤ ਮਿਸ਼ਨ ਦੇ ਦੂਸਰੇ ਫੇਜ਼ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਪੈਟਰੋਲ ਵਿੱਚ ਈਥੇਨੌਲ ਮਿਸ਼ਰਣ ਵਿੱਚ ਵਾਧੇ ਦਾ ਜ਼ਿਕਰ ਕੀਤਾ ਜੋ ਪਿਛਲੇ 7-8 ਵਰ੍ਹਿਆਂ ਵਿੱਚ 1 ਪ੍ਰਤੀਸ਼ਤ ਤੋਂ ਵੱਧ ਕੇ ਤਕਰੀਬਨ 8 ਪ੍ਰਤੀਸ਼ਤ ਹੋ ਗਿਆ ਹੈ। ਇਸ ਸਮੇਂ ਦੌਰਾਨ ਈਥੇਨੌਲ ਦੀ ਸਪਲਾਈ 40 ਕਰੋੜ ਲੀਟਰ ਤੋਂ ਵਧ ਕੇ 300 ਕਰੋੜ ਲੀਟਰ ਹੋ ਗਈਜਿਸ ਨਾਲ ਖੰਡ ਮਿੱਲਾਂ ਅਤੇ ਕਿਸਾਨਾਂ ਦੀ ਮਦਦ ਹੋਈ।

 

ਪ੍ਰਧਾਨ ਮੰਤਰੀ ਨੇ ਬਜਟ ਵਿੱਚ ਇੱਕ ਮਹੱਤਵਪੂਰਨ ਫ਼ੈਸਲੇ ਦੀ ਗੱਲ ਵੀ ਕੀਤੀ। ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕੋਲਾ ਅਧਾਰਿਤ ਬਿਜਲੀ ਪਲਾਂਟ ਵੀ ਪਰਾਲੀ ਦੀ ਵਰਤੋਂ ਕਰਨਗੇ। ਉਨ੍ਹਾਂ ਕਿਹਾ "ਇਸ ਨਾਲ ਕਿਸਾਨਾਂ ਦੀਆਂ ਕਠਿਨਾਈਆਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ ਅਤੇ ਕਿਸਾਨਾਂ ਨੂੰ ਖੇਤੀ ਰਹਿੰਦ-ਖੂੰਹਦ ਤੋਂ ਅਤਿਰਿਕਤ ਆਮਦਨ ਵੀ ਮਿਲੇਗੀ।

 

ਪ੍ਰਧਾਨ ਮੰਤਰੀ ਨੇ ਸਵੱਛਤਾ ਲਈ ਅਣਥੱਕ ਮਿਹਨਤ ਕਰਨ ਲਈ ਦੇਸ਼ ਦੇ ਲੱਖਾਂ ਸਫ਼ਾਈ ਕਰਮਚਾਰੀਆਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਉਨ੍ਹਾਂ ਦੀ ਸੇਵਾ ਭਾਵਨਾ ਲਈ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਜ਼ਿਕਰ ਕੀਤਾ ਕਿ ਕਿਵੇਂ ਉਨ੍ਹਾਂ ਨੇ ਕੁੰਭ ਦੌਰਾਨ ਪ੍ਰਯਾਗਰਾਜ ਵਿਖੇ ਸਫ਼ਾਈ ਕਰਮਚਾਰੀਆਂ ਦੇ ਪੈਰ ਧੋ ਕੇ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਦਿਖਾਇਆ।

 

ਪਿਛੋਕੜ

 

ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ "ਕਚਰਾ ਮੁਕਤ ਸ਼ਹਿਰ" ਬਣਾਉਣ ਦੇ ਸਮੁੱਚੇ ਵਿਜ਼ਨ ਨਾਲ ਸਵੱਛ ਭਾਰਤ ਮਿਸ਼ਨ ਅਰਬਨ 2.0 ਦੀ ਸ਼ੁਰੂਆਤ ਕੀਤੀ।  ਮਿਸ਼ਨ ਨੂੰ "ਵੇਸਟ ਟੂ ਵੈਲਥ" ਅਤੇ "ਸਰਕੂਲਰ ਇਕੌਨਮੀ" ਦੇ ਪ੍ਰਮੁੱਖ ਸਿਧਾਂਤਾਂ ਦੇ ਤਹਿਤ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਸੰਸਾਧਨਾਂ ਦੀ ਰਿਕਵਰੀ ਨੂੰ ਵੱਧ ਤੋਂ ਵੱਧ ਕੀਤਾ ਜਾ ਸਕੇ - ਇਨ੍ਹਾਂ ਦੋਵਾਂ ਦੀਆਂ ਉਦਾਹਰਣਾਂ ਇੰਦੌਰ ਬਾਇਓ-ਸੀਐੱਨਜੀ ਪਲਾਂਟ ਵਿੱਚ ਹਨ।

 

ਅੱਜ ਉਦਘਾਟਨ ਕੀਤੇ ਗਏ ਇਸ ਪਲਾਂਟ ਦੀ ਰੋਜ਼ਾਨਾ 550 ਟਨ ਵੱਖ ਕੀਤੇ ਗਏ ਗਿੱਲੇ ਜੈਵਿਕ ਰਹਿੰਦ-ਖੂੰਹਦ ਨੂੰ ਟ੍ਰੀਟ ਕਰਨ ਦੀ ਸਮਰੱਥਾ ਹੈ। ਉਮੀਦ ਹੈ ਕਿ ਇਸ ਨਾਲ ਤਕਰੀਬਨ 17,000 ਕਿਲੋਗ੍ਰਾਮ ਪ੍ਰਤੀ ਦਿਨ ਸੀਐੱਨਜੀ ਅਤੇ 100 ਟਨ ਪ੍ਰਤੀ ਦਿਨ ਜੈਵਿਕ ਖਾਦ ਪੈਦਾ ਹੋਵੇਗੀ। ਪਲਾਂਟ ਜ਼ੀਰੋ ਲੈਂਡਫਿਲ ਮੋਡਲਾਂ 'ਤੇ ਅਧਾਰਿਤ ਹੈਜਿਸ ਨਾਲ ਕੋਈ ਰਿਜੈਕਟ ਜਨਰੇਟ ਨਹੀਂ ਹੋਵੇਗਾ। ਇਸ ਤੋਂ ਇਲਾਵਾਪ੍ਰੋਜੈਕਟ ਤੋਂ ਕਈ ਵਾਤਾਵਰਣ ਲਾਭ ਹੋਣ ਦੀ ਉਮੀਦ ਹੈਜਿਵੇਂ ਕਿ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਕਮੀਖਾਦ ਵਜੋਂ ਜੈਵਿਕ ਖਾਦ ਦੇ ਨਾਲ ਗਰੀਨ ਐੱਨਰਜੀ ਪ੍ਰਦਾਨ ਕਰਨਾ।

 

ਇੰਦੌਰ ਕਲੀਨ ਐੱਨਰਜੀ ਪ੍ਰਾਈਵੇਟ ਲਿਮਿਟਿਡਪ੍ਰੋਜੈਕਟ ਨੂੰ ਲਾਗੂ ਕਰਨ ਲਈ ਬਣਾਇਆ ਗਿਆ ਇੱਕ ਵਿਸ਼ੇਸ਼ ਉਦੇਸ਼ ਵਾਹਨਇੰਦੌਰ ਮਿਊਂਸਪਲ ਕਾਰਪੋਰੇਸ਼ਨ (ਆਈਐੱਮਸੀ) ਅਤੇ ਇੰਡੋ ਐਨਵੀਰੋ ਇੰਟੀਗ੍ਰੇਟਿਡ ਸੌਲਿਊਸ਼ਨਸ ਲਿਮਿਟਿਡ (ਆਈਈਆਈਐੱਸਐੱਲ) ਦੁਆਰਾ ਇੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡਲ ਦੇ ਤਹਿਤਆਈਈਆਈਐੱਸਐੱਲ ਦੁਆਰਾ 150 ਕਰੋੜ ਰੁਪਏ ਦੇ 100% ਪੂੰਜੀ ਨਿਵੇਸ਼ ਦੇ ਨਾਲ ਸਥਾਪਿਤ ਕੀਤਾ ਗਿਆ ਸੀ। ਇੰਦੌਰ ਮਿਊਂਸਪਲ ਕਾਰਪੋਰੇਸ਼ਨ ਪਲਾਂਟ ਦੁਆਰਾ ਤਿਆਰ ਕੀਤੀ ਗਈ ਘੱਟੋ ਘੱਟ 50% ਸੀਐੱਨਜੀ ਖਰੀਦੇਗੀ ਅਤੇ ਆਪਣੀ ਕਿਸਮ ਦੀ ਪਹਿਲੀ ਪਹਿਲ ਵਿੱਚਸੀਐੱਨਜੀ ਉੱਤੇ 400 ਸਿਟੀ ਬੱਸਾਂ ਚਲਾਏਗੀ। ਸੀਐੱਨਜੀ ਦੀ ਬਾਕੀ ਮਾਤਰਾ ਖੁੱਲ੍ਹੇ ਬਜ਼ਾਰ ਵਿੱਚ ਵੇਚੀ ਜਾਵੇਗੀ। ਜੈਵਿਕ ਖਾਦ ਖੇਤੀ ਅਤੇ ਬਾਗ਼ਬਾਨੀ ਦੇ ਉਦੇਸ਼ਾਂ ਲਈ ਰਸਾਇਣਕ ਖਾਦਾਂ ਨੂੰ ਬਦਲਣ ਵਿੱਚ ਮਦਦ ਕਰੇਗੀ।

 

https://twitter.com/PMOIndia/status/1494943390550544385

 

https://twitter.com/PMOIndia/status/1494943932672667652

 

https://twitter.com/PMOIndia/status/1494943930227453953

 

https://twitter.com/PMOIndia/status/1494944562733019136

 

https://twitter.com/PMOIndia/status/1494944830752886785

 

https://twitter.com/PMOIndia/status/1494945322950225921

 

https://twitter.com/PMOIndia/status/1494945944034426881

 

https://twitter.com/PMOIndia/status/1494946585561624588

 

https://twitter.com/PMOIndia/status/1494947233665458180

 

https://twitter.com/PMOIndia/status/1494947469129519105

 

https://twitter.com/PMOIndia/status/1494947890799673348

 

https://twitter.com/PMOIndia/status/1494948080432549888

 

https://twitter.com/PMOIndia/status/1494949158255415299

 

 

 

 ***********

 

ਡੀਐੱਸ


(Release ID: 1799676) Visitor Counter : 214