ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਵਿੱਚ 21,559 ਕਰੋੜ ਰੁਪਏ ਦੇ ਨਿਵੇਸ਼ ਨਾਲ 51 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

Posted On: 17 FEB 2022 4:31PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਵਿੱਚ ਅੱਜ 21,559 ਕਰੋੜ ਰੁਪਏ ਦੇ ਨਿਵੇਸ਼ ਨਾਲ ਕੁੱਲ 1380 ਕਿਲੋਮੀਟਰ ਲੰਬੇ 51 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

 https://ci6.googleusercontent.com/proxy/lljNspjbGUEUE6Vb6HoNPJ2vAhdEIn1udSycsZ0PIyeLz5w7wEAEBvfVRidOhPwv5u4h3Oy1crLrEZY1Eros43SlcjPSzku5BtaJmhY9zLm5beUmDwljjw6IVA=s0-d-e1-ft#https://static.pib.gov.in/WriteReadData/userfiles/image/image0018GTI.jpg


 

 

ਇਸ ਅਵਸਰ ‘ਤੇ ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅਸੀਂ ਆਂਧਰਾ ਪ੍ਰਦੇਸ਼ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਲਈ ਪ੍ਰਤੀਬੱਧ ਹਾਂ। ਉਨ੍ਹਾਂ ਨੇ ਕਿਹਾ ਕਿ ਬਿਹਤਰ ਸੜਕ ਸੰਪਰਕ ਤੱਟੀ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ, ਸ਼ਹਿਰੀ ਅਤੇ ਗ੍ਰਾਮੀਣ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਵਸਰ ਪੈਦਾ ਕਰੇਗਾ ਅਤੇ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਸਮ੍ਰਿੱਧ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

https://ci3.googleusercontent.com/proxy/YOZ6nsv7LbQLzs1PEOS1jUfmCuYeNkFxvIX6poZJD2yslV0dFIH_Mt6igInYFMmcXiFZQt1hlNi8E6SgL85ql_Iy_1axbV8lGnDq3Lhczp54Z268zhB-EIDpFA=s0-d-e1-ft#https://static.pib.gov.in/WriteReadData/userfiles/image/image002TWH0.jpg

 

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੇਤੁ ਭਾਰਤਮ ਦੇ ਤਹਿਤ ਆਰਓਬੀ ਦੇ ਨਿਰਮਾਣ ਨਾਲ ਬਿਨਾ ਰੁਕਾਵਟ ਦੀ ਆਵਾਜਾਈ ਦੀ ਸੁਵਿਧਾ ਹੋਵੇਗੀ, ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਹੋਵੇਗੀ, ਸਮੇਂ ਦੇ ਨਾਲ-ਨਾਲ ਈਂਧਣ ਦੀ ਬੱਚਤ ਹੋਵੇਗੀ ਅਤੇ ਪ੍ਰਦੂਸ਼ਣ ਵੀ ਘੱਟ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ ਰਾਜ ਦੇ ਸਮਾਜਿਕ-ਆਰਥਿਕ ਵਿਕਾਸ ਦੀਆਂ ਧਮਨੀਆਂ ਹਨ।

 

https://ci5.googleusercontent.com/proxy/efsFCCT4aOA49lMJMPIeYe6_YPMoqMgAfYnywn-G_6Z6IOz994YAGpqJv9e3cOZecohq0_9lw4ddkc7i5hopl1x57ZXyI7NalfszMKrw_O4n7WxDJLdsu_IgZw=s0-d-e1-ft#https://static.pib.gov.in/WriteReadData/userfiles/image/image0033VIY.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪੱਟਨਮ ਅਤੇ ਕਾਕੀਨਾਡਾ ਬੰਦਰਗਾਹਾਂ ਦਰਮਿਆਨ 4 ਲੇਨ ਦੀ ਸੜਕ ਆਵਾਜਾਈ ਦੀ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਵੇਗੀ। ਉਨ੍ਹਾਂ ਨੇ ਕਿਹਾ ਕਿ ਬੈਂਜ ਸਰਕਲ ਫਲਾਈਓਵਰ ਦੇ ਨਿਰਮਾਣ ਨਾਲ ਵਿਜੈਵਾੜਾ ਸ਼ਹਿਰ ਵਿੱਚ ਭੀੜਭਾੜ ਘੱਟ ਕਰਨ ਵਿੱਚ ਮਦਦ ਮਿਲੇਗੀ। 

****

ਐੱਮਜੇਪੀਐੱਸ


(Release ID: 1799475) Visitor Counter : 169


Read this release in: English , Urdu , Hindi , Tamil , Telugu