ਸੰਸਦੀ ਮਾਮਲੇ
azadi ka amrit mahotsav

ਭਾਰਤ ਵਿੱਚ ਪਹਿਲੀ ਬਾਰ ਇੱਕ ਵਰਕਸ਼ਾਪ ਵਿੱਚ 1 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਲਈ ਕਰੀਅਰ ਕਾਉਂਸਲਿੰਗ; ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਰੀਅਰ ਕਾਉਂਸਲਿੰਗ ਵਰਕਸ਼ਾਪ ‘ਪਰਾਮਰਸ਼ 2022’ ਦੀ ਸ਼ੁਰੂਆਤ ਕੀਤੀ

Posted On: 16 FEB 2022 12:00PM by PIB Chandigarh

ਸੱਭਿਆਚਾਰ ਤੇ ਸੰਸਦੀ ਕਾਰਜ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕੱਲ੍ਹ ਬੀਕਾਨੇਰ ਜ਼ਿਲ੍ਹੇ ਦੇ ਵਿਦਿਆਰਥੀਆਂ ਦੇ ਲਈ ਕਰੀਅਰ ਕਾਉਂਸਲਿੰਗ ਵਰਕਸ਼ਾਪ ‘ਪਰਾਮਰਸ਼ 2022’ ਦੀ ਸ਼ੁਰੂਆਤ ਕੀਤੀ। ਇਸ ਵਰਕਸ਼ਾਪ ਵਿੱਚ ਮੁੱਖ ਤੌਰ ‘ਤੇ ਬੀਕਾਨੇਰ ਜ਼ਿਲ੍ਹੇ ਦੇ ਗ੍ਰਾਮੀਣ ਖੇਤਰ ਦੇ ਹਜ਼ਾਰਾਂ ਸਕੂਲਾਂ ਦੇ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।

C:\Users\Punjabi\Downloads\unnamed (46).jpg

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਤਹਿਤ ਆਉਣ ਵਾਲੇ ਨੈਸ਼ਨਲ ਇੰਸਟੀਟਿਊਟ ਆਵ੍ ਕਰੀਅਰ ਸਰਵਿਸਿਜ਼ (ਐੱਨਆਈਸੀਐੱਸ) ਅਤੇ ਐਜੁਕੇਸ਼ਨਲ ਸਟਾਰਟ-ਅੱਪ ਐਡੁਮਾਈਲਸਟੋਨਸ ਦੇ ਸਹਿਯੋਗ ਨਾਲ ਵਰਕਸ਼ਾਪ ਆਯੋਜਿਤ ਕੀਤੀ ਗਈ। ਰਾਜਸਥਾਨ ਦੇ ਡਾਇਰੈਕਟੋਰੇਟ ਆਵ੍ ਐਜੁਕੇਸ਼ਨ ਨੇ ਵੀ ਇਸ ਵਰਕਸ਼ਾਪ ਦੇ ਲਈ ਸਹਾਇਤਾ ਅਤੇ ਸੁਵਿਧਾ ਪ੍ਰਦਾਨ ਕੀਤੀ।

ਪ੍ਰੋਗਰਾਮ ਵਿੱਚ ਮੁੱਖ ਤੌਰ ‘ਤੇ ਗ੍ਰਾਮੀਣ ਖੇਤਰਾਂ ਦੇ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਸੱਭਿਆਚਾਰ ਤੇ ਸੰਸਦੀ ਕਾਰਜ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਜ਼ਬੂਤ ਆਗਵਾਈ ਹੇਠ ਕੇਂਦਰ ਸਰਕਾਰ ਨੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਨੌਜਵਾਨਾਂ ਦੀ ਪੂਰੀ ਸਮਰੱਥਾ ਨੂੰ ਸਾਹਮਣੇ ਲਿਆਉਣ ਦੇ ਲਈ ਵਿਭਿੰਨ ਪਹਿਲਾ ਕੀਤੀਆਂ ਹਨ।

 

C:\Users\Punjabi\Desktop\Gurpreet Kaur\2022\ਫਰਵਰੀ 2022\17-02-2022\unnamed.jpg

 

ਦੇਸ਼ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਅਵਸਰ ‘ਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਵਰ੍ਹੇ 2047 ਤੱਕ ਆਗਾਮੀ ਅੰਮ੍ਰਿਤ ਕਾਲ ਦੇ ਲਈ ਸਾਡੀ ਪ੍ਰਗਤੀ ਅਤੇ ਸੰਕਲਪ ਨੂੰ ਪ੍ਰਤੀਬਿੰਬਿਤ ਕਰਨ ਦੇ ਲਈ ਇਹ ਇੱਕ ਉਪਯੁਕਤ ਸਮਾਂ ਹੈ ਜਦੋਂ ਅਸੀਂ ਆਪਣੀ ਸੁਤੰਤਰਤਾ ਦੇ ਸ਼ਤਾਬਦੀ ਸਮਾਰੋਹ ਦਾ ਜਸ਼ਨ ਮਨਾਵਾਂਗੇ।

ਸ਼੍ਰੀ ਮੇਘਵਾਲ ਨੇ ਕਿਹਾ, “ਨਵੇਂ ਭਾਰਤ ਦੇ ਨਿਰਮਾਣ ਦੇ ਲਈ ਨੌਜਵਾਨਾਂ ਦੀ ਭੂਮਿਕਾ, ਚਲ ਰਹੇ ਤਕਨੀਕੀ ਪਰਿਵਰਤਨ, ਡਿਜੀਟਲ ਪਰਿਵਰਤਨ ਨੇ ਵਿਦਿਆਰਥੀਆਂ ਦੇ ਲਈ ਅਧਿਆਪਨ ਅਤੇ ਸਿੱਖਣ ਦੀ ਵਿਧੀ ਨੂੰ ਬਦਲਣ ਦਾ ਮਾਰਗ ਦਰਸ਼ਨ ਕੀਤਾ ਹੈ। ਵਰਤਮਾਨ ਚੌਥੀ ਉਦਯੋਗਿਕ ਕ੍ਰਾਂਤੀ ਯੁਗ ਨੇ ਪੂਰੇ ਖੇਤਰ ਵਿੱਚ ਕਰੀਅਰ ਦੇ ਅਵਸਰਾਂ ਨੂੰ ਨਵੇਂ ਆਯਾਮ ਦਿੱਤੇ ਹਨ। ਯੂਨੀਕੌਰਨ ਦੀ ਸੰਖਿਆ ਵਿੱਚ ਵਾਧਾ ਸਟਾਰਟ-ਅੱਪ ਈਕੋਸਿਸਟਮ ਦੀ ਉਭਰਦੀ ਪ੍ਰਵਿਰਤੀ ਇੱਕ ਸਕਾਰਾਤਮਕ ਸੰਕੇਤ ਹੈ ਅਤੇ ਯੁਵਾ ਪੀੜ੍ਹੀ ਦੀ ਪ੍ਰਤਿਭਾ ਦਾ ਪ੍ਰਮਾਣ ਹੈ। ਆਯੋਜਕਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ “ਪਰਾਮਰਸ਼” ਜਿਹੀ ਕਰੀਅਰ ਕਾਉਂਸਲਿੰਗ ਵਰਕਸ਼ਾਪ ਵਿਦਿਆਰਥੀਆਂ ਨੂੰ ਅਧਿਕ ਜਾਗਰੂਕ ਫੈਸਲੇ ਲੈਣ ਵਿੱਚ ਮਦਦ ਕਰੇਗੀ। ”

ਦੂਰ-ਦਰਾਡੇ ਖੇਤਰ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਬਿਜ਼ਨਸ, ਨੀਤੀ ਨਿਯੋਜਨ, ਉਦਯੋਗ ਸੰਘਾਂ, ਕਲਾ, ਸੱਭਿਆਚਾਰ, ਮੀਡੀਆ, ਮੈਡੀਕਲ, ਆਰਕੀਟੈਕਚਰ, ਬਾਇਓਟੈਕਨੋਲੋਜੀ ਅਤੇ ਫਾਇਨੈਂਸ ਅਤੇ ਮਾਰਕੀਟਿੰਗ ਖੇਤਰਾਂ ਦੇ ਮਾਹਿਰਾਂ ਤੋਂ ਮਾਰਗਦਰਸ਼ਨ ਪ੍ਰਾਪਤ ਕੀਤੇ। ਬੈਲਜੀਅਮ ਤੋਂ ਜੇਮਿਨੀ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਸੁਰੇਂਦਰ ਪਟਵਾਰੀ, ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਸ਼੍ਰੀ ਬਿੰਦੇਸ਼ਵਰ ਪਾਠਕ, ਹਸਟਨ ਤੋਂ ਸਟਾਰ ਪ੍ਰਮੋਸ਼ਨ ਦੇ ਸੀਈਓ ਸ਼੍ਰੀ ਰਾਜੇਂਦਰ ਸਿੰਘ ਪਹਿਲ, ਸੰਯੁਕਤ ਸਕੱਤਰ ਸ਼੍ਰੀ ਰਾਜੇਂਦਰ ਰਤਨੂ, ਉਦਯੋਗ ਅਤੇ ਆਂਤਰਿਕ ਵਪਾਰ ਪ੍ਰੋਮੋਸ਼ਨ ਵਿਭਾਗ ਦੇ ਸਯੁੰਕਤ ਸਕੱਤਰ ਸ਼੍ਰੀ ਸ਼੍ਰੇਯਸ ਬੋਥਰਾ, ਨਾਰੀ ਸ਼ਕਤੀ ਪੁਰਸਕਾਰ ਜੇਤੂ ਸੁਸ਼੍ਰੀ ਰੂਮਾ ਦੇਵੀ ਸਮੇਤ ਹੋਰ ਪਤਵੰਤੇ ਵਿਅਕਤੀ ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਨੂੰ ਆਪਣੇ ਪ੍ਰੇਰਕ ਵਿਚਾਰਾਂ ਨਾਲ ਪ੍ਰੋਤਸਾਹਿਤ ਕੀਤਾ।

C:\Users\Punjabi\Desktop\Gurpreet Kaur\2022\ਫਰਵਰੀ 2022\17-02-2022\unnamed (1).jpg

 

ਇਸ ਮੈਗਾ ਕਰੀਅਰ ਕਾਉਂਸਲਿੰਗ ਵਰਕਸ਼ਾਪ ਤੋਂ ਪਹਿਲਾਂ, ਪੂਰੇ ਪ੍ਰੋਜੈਕਟ ਦੇ ਸੁਚਾਰੂ ਅਤੇ ਉਦੇਸ਼ਪੂਰਣ ਨਿਸ਼ਪਾਦਨ ਦੇ ਲਈ ਬੀਕਾਨੇਰ ਦੇ ਸਾਰੇ ਸਕੂਲਾਂ ਵਿੱਚ ਲਗਭਗ 1000 ਵਿਦਿਆਰਥੀਆਂ ਨੂੰ ਕਰੀਅਰ ਐਂਬੇਸਡਰ ਦੇ ਰੂਪ ਵਿੱਚ ਟਰੇਂਡ ਕੀਤਾ ਗਿਆ ਸੀ। “ਪਰਾਮਰਸ਼ 2022” ਵਰਕਸ਼ਾਪ ਉਦਯੋਗ ਜਗਤ ਅਤੇ ਸਿੱਖਿਆ ਜਗਤ ਦਰਮਿਆਨ ਅੰਤਰ ਨੂੰ ਘਟਾਉਣ ਅਤੇ ਵਿਦਿਆਰਥੀ ਨੂੰ ਉਪਲਬਧ ਵਿਭਿੰਨ ਵਿਕਲਪਾਂ ਬਾਰੇ ਗਿਆਨ ਪ੍ਰਦਾਨ ਕਰਨ ਦੇ ਪ੍ਰਯਤਨਾਂ ਦਾ ਇੱਕ ਵਿਸਤਾਰ ਸੀ। ਚਲ ਰਹੀ ਵਰਕਸ਼ਾਪ ਸਿਰਫ ਵਿਦਿਆਰਥੀਆਂ ਦੀ ਟਰੇਨਿੰਗ ਅਤੇ ਵਿਦਿਆਰਥੀਆਂ ਦੇ ਲਈ ਕਰੀਅਰ ਵਰਕਸ਼ਾਪ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਹ ਵੀ ਪ੍ਰਸਤਾਵਿਤ ਹੈ ਕਿ ਸਾਰੇ ਵਿਦਿਆਰਥੀਆਂ ਦੇ ਲਈ ਇੱਕ ਔਫਲਾਈਨ ਅਤੇ ਔਨਲਾਈਨ ਕਰੀਅਰ ਮੁਲਾਂਕਣ ਦੀ ਸੁਵਿਧਾ ਅਤੇ ਐਡੁਮਾਈਲਸਟੋਨਸ ਡਿਜੀਟਲ ਕਰੀਅਰ ਲਾਇਬ੍ਰੇਰੀ ਦੀ ਸੇਵਾ ਪ੍ਰਦਾਨ ਕੀਤੀ ਜਾਵੇਗੀ।

******

 


ਐੱਮਵੀ/ਏਕੇਐੱਨ/ਐੱਸਕੇ


(Release ID: 1799119) Visitor Counter : 174