ਪ੍ਰਧਾਨ ਮੰਤਰੀ ਦਫਤਰ

ਟੇਰੀ ਦੇ ਵਿਸ਼ਵ ਟਿਕਾਊ ਵਿਕਾਸ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਉਦਘਾਟਨੀ ਭਾਸ਼ਣ ਦਾ ਮੂਲ-ਪਾਠ

Posted On: 16 FEB 2022 6:14PM by PIB Chandigarh

ਇੱਕੀਵੇਂ ਵਿਸ਼ਵ ਟਿਕਾਊ ਸਿਖਰ ਸੰਮੇਲਨ ਵਿੱਚ ਆਪ ਦੇ ਨਾਲ ਜੁੜ ਕੇ ਮੈਨੂੰ ਬੇਹੱਦ ਪ੍ਰਸੰਨਤਾ ਹੋ ਰਹੀ ਹੈ। ਪਹਿਲਾਂ ਗੁਜਰਾਤ ਵਿੱਚ ਅਤੇ ਹੁਣ ਰਾਸ਼ਟਰੀ ਪੱਧਰ ’ਤੇ, ਆਪਣੇ ਪੂਰੇ 20 ਸਾਲ ਦੇ ਕਾਰਜਕਾਲ ਦੇ ਦੌਰਾਨ ਮੇਰੇ ਲਈ ਵਾਤਾਵਰਣ ਅਤੇ ਟਿਕਾਊ ਵਿਕਾਸ ਪ੍ਰਮੁੱਖ ਫੋਕਸ ਖੇਤਰ ਰਹੇ ਹਨ।

ਮਿੱਤਰੋ, ਅਸੀਂ ਲੋਕਾਂ ਨੂੰ ਇਸ ਧਰਾ ਨੂੰ ਕਮਜ਼ੋਰ ਕਹਿੰਦੇ ਹੋਏ ਸੁਣਿਆ ਹੈ। ਲੇਕਿਨ ਇਹ ਧਰਾ ਕਮਜ਼ੋਰ ਨਹੀਂ ਹੈ। ਬਲਕਿ ਅਸੀਂ ਹਾਂ। ਅਸੀਂ ਕਮਜ਼ੋਰ ਹਾਂ। ਇਸ ਧਰਾ ਅਤੇ ਪ੍ਰਕ੍ਰਿਤੀ ਦੇ ਲਈ ਸਾਡੀਆਂ ਪ੍ਰਤੀਬੱਧਤਾਵਾਂ ਵੀ ਕਮਜ਼ੋਰ ਹਨ। ਸਾਲ 1972 ਵਿੱਚ ਆਯੋਜਿਤ ਸਟੌਕਹੋਮ ਸੰਮਲੇਨ ਤੋਂ ਹੀ ਨਿਰੰਤਰ ਪਿਛਲੇ 50 ਵਰ੍ਹਿਆਂ ਵਿੱਚ ਬਹੁਤ ਕੁਝ ਕਿਹਾ ਗਿਆ ਹੈ। ਪਰ ਇਸ ਦਿਸ਼ਾ ਵਿੱਚ ਬਹੁਤ ਘੱਟ ਕੰਮ ਕੀਤਾ ਗਿਆ ਹੈ। ਲੇਕਿਨ ਭਾਰਤ ਵਿੱਚ, ਅਸੀਂ ਜੋ ਕਿਹਾ ਉਹ ਕਰਕੇ ਦਿਖਾਇਆ ਹੈ।

ਗ਼ਰੀਬਾਂ ਤੱਕ ਊਰਜਾ ਦੀ ਸਮਾਨ ਪਹੁੰਚ ਸਾਡੀ ਵਾਤਾਵਰਣ ਨੀਤੀ ਦੀ ਨੀਂਹ ਰਹੀ ਹੈ। ਉੱਜਵਲਾ ਯੋਜਨਾ ਦੇ ਜ਼ਰੀਏ 90 ਮਿਲੀਅਨ ਤੋਂ ਅਧਿਕ ਪਰਿਵਾਰਾਂ ਨੂੰ ਰਸੋਈ ਦੇ ਲਈ ਸਵੱਛ ਈਂਧਣ ਉਪਲਬਧ ਕਰਵਾਇਆ ਗਿਆ ਹੈ। ਪੀਐੱਮ-ਕੁਸੁਮ ਯੋਜਨਾ ਦੇ ਤਹਿਤ, ਅਸੀਂ ਅਖੁੱਟ ਊਰਜਾ ਨੂੰ ਕਿਸਾਨਾਂ ਤੱਕ ਪਹੁੰਚਾਇਆ ਹੈ। ਅਸੀਂ ਕਿਸਾਨਾਂ ਨੂੰ ਸੌਰ ਪੈਨਲ ਸਥਾਪਿਤ ਕਰਨ, ਇਸ ਦਾ ਉਪਯੋਗ ਕਰਨ ਅਤੇ ਸਰਪਲੱਸ ਪਾਵਰ (ਬਿਜਲੀ) ਨੂੰ ਗ੍ਰਿੱਡ ਨੂੰ ਵੇਚਣ ਦੇ ਲਈ ਪ੍ਰੋਤਸਾਹਿਤ ਕਰ ਰਹੇ ਹਾਂ। ਸਟੈਂਡਅਲੋਨ ਸੋਲਰ ਪੰਪਾਂ ਦੇ ਨਾਲ-ਨਾਲ ਮੌਜੂਦਾ ਪੰਪਾਂ ਨੂੰ ਸੋਲਰਾਈਜ਼ ਕਰਨ ਦੇ ਪ੍ਰਯਤਨਾਂ ਨੂੰ ਵਧਾਇਆ ਜਾ ਰਿਹਾ ਹੈ। ‘ਰਸਾਇਣ ਮੁਕਤ ਕੁਦਰਤੀ ਖੇਤੀ’ ’ਤੇ ਫੋਕਸ ਨਾਲ ਵੀ ਸਥਿਰਤਾ ਅਤੇ ਸਮਾਨਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ।

ਮਿੱਤਰੋ, ਸਾਡੀ ਐੱਲਈਡੀ ਬਲਬ ਵੰਡ ਯੋਜਨਾ ਸੱਤ ਸਾਲਾਂ ਤੋਂ ਅਧਿਕ ਸਮੇਂ ਤੋਂ ਚਲ ਰਹੀ ਹੈ। ਇਸ ਨਾਲ ਪ੍ਰਤੀ ਸਾਲ 220 ਬਿਲੀਅਨ ਯੂਨਿਟ ਤੋਂ ਅਧਿਕ ਬਿਜਲੀ ਬਚਾਉਣ ਵਿੱਚ ਅਤੇ 180 ਬਿਲੀਅਨ ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਨੂੰ ਘੱਟ ਕਰਨ ਵਿੱਚ ਮਦਦ ਮਿਲੀ ਹੈ। ਅਸੀਂ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਦੀ ਸਥਾਪਨਾ ਦਾ ਐਲਾਨ ਕੀਤਾ ਹੈ। ਇਸ ਮਿਸ਼ਨ ਦਾ ਲਕਸ਼ ਹਰਿਤ ਹਾਈਡੋਜਨ, ਜੋ ਕਿ ਸਾਡੇ ਭਵਿੱਖ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੀ ਇੱਕ ਰੋਮਾਂਚਕ ਟੈਕਨੋਲੋਜੀ ਹੈ, ਦਾ ਦੋਹਨ ਕਰਨਾ ਹੈ। ਮੈਂ ਟੇਰੀ ਜਿਹੇ ਅਕਾਦਮਿਕ ਅਤੇ ਖੋਜ ਸੰਸਥਾਨਾਂ ਨੂੰ ਹਰਿਤ ਹਾਈਡ੍ਰੋਜਨ ਦੀ ਸਮਰੱਥਾ ਨੂੰ ਪ੍ਰਾਪਤ ਕਰਨ ਦੇ ਲਈ ਪੱਧਰੀ ਉਪਾਵਾਂ ਦੇ ਨਾਲ ਅੱਗੇ ਆਉਣ ਦੇ ਲਈ ਪ੍ਰੋਤਸਾਹਿਤ ਕਰਦਾ ਹਾਂ।

ਮਿੱਤਰੋ, ਭਾਰਤ ਇੱਕ ਅਤਿਅਧਿਕ ਵਿਵਧਤਾਪੂਰਨ ਦੇਸ਼ ਹੈ। ਵਿਸ਼ਵ ਦੀ 2.4 ਪ੍ਰਤੀਸ਼ਤ ਭੂਮੀ ’ਤੇ, ਭਾਰਤ ਵਿੱਚ ਦੁਨੀਆਂ ਦੀਆਂ ਪ੍ਰਜਾਤੀਆਂ ਦਾ ਲਗਭਗ 8 ਪ੍ਰਤੀਸ਼ਤ ਹਿੱਸਾ ਮੌਜੂਦ ਹੈ। ਇਸ ਇਕੋਲੌਜੀ ਦੀ ਰੱਖਿਆ ਕਰਨਾ ਸਾਡਾ ਕਰਤੱਵ ਹੈ। ਅਸੀਂ ਅਪਣੇ ਰੱਖਿਅਤ ਖੇਤਰ ਨੈੱਟਵਰਕ ਨੂੰ ਮਜ਼ਬੂਤ ਕਰ ਰਹੇ ਹਾਂ। ਆਈ.ਯੂ.ਸੀ.ਐੱਨ ਨੇ ਸਾਡੇ ਪ੍ਰਯਤਨਾਂ ਨੂੰ ਮਾਨਤਾ ਦਿੱਤੀ ਹੈ। ਆਪਣੀ ਜੈਵ ਵਿਵਧਤਾ ਦੇ ਪ੍ਰਭਾਵੀ ਸੰਭਾਲ਼ ਦੇ ਲਈ ਹਰਿਆਣਾ ਦੇ ਅਰਾਵਲੀ ਜੈਵ ਵਿਵਧਤਾ ਪਾਰਕ ਨੂੰ ਇੱਕ ਓ.ਈ.ਸੀ.ਐੱਮ. ਸਥਲ ਐਲਾਨਿਆ ਹ। ਮੈਨੂੰ ਇਸ ਬਾਤ ਦੀ ਵੀ ਖੁਸ਼ੀ ਹੈ ਕਿ ਹਾਲ ਵਿੱਚ ਦੋ ਹੋਰ ਭਾਰਤੀ ਵੈੱਟਲੈਂਡਸ ਨੂੰ ਰਾਮਸਰ ਸਥਲਾਂ ਦੇ ਰੂਪ ਵਿੱਚ ਮਾਨਤਾ ਮਿਲੀ ਹੈ। ਭਾਰਤ ਵਿੱਚ ਹੁਣ 49 ਰਾਮਸਰ ਸਥਲ ਹਨ, ਜੋਕਿ 1 ਮਿਲੀਅਨ ਹੈਕਟੇਅਰ ਤੋਂ ਅਧਿਕ ਖੇਤਰ ਵਿੱਚ ਫੈਲੇ ਹੋਏ ਹਨ। ਨਿਰੰਤਰ ਅਣਉਪਜਾਊ ਹੁੰਦੀ ਜਾ ਰਹੀ ਭੂਮੀ ਨੂੰ ਫਿਰ ਤੋਂ ਉਪਜਾਊ ਬਣਾਉਣਾ ਸਾਡੇ ਮੁਖ ਫੋਕਸ ਵਿੱਚੋਂ ਇੱਕ ਹੈ। ਸਾਲ 2015 ਤੋਂ ਹੁਣ ਤੱਕ ਅਸੀਂ 11.5 ਮਿਲੀਅਨ ਹੈਕਟੇਅਰ ਤੋਂ ਅਧਿਕ ਭੂਮੀ ਨੂੰ ਫਿਰ ਤੋਂ ਉਪਜਾਊ ਬਣਾਉਣਾ ਹੈ। ਅਸੀਂ ‘ਬੌਨ’ ਚੈਲੰਜ ਦੇ ਤਹਿਤ ਭੂਮੀ ਸ਼ਰਣ ਤਟਸਥਤਾ ਦੀ ਰਾਸ਼ਟਰੀ ਪ੍ਰਤੀਬੱਧਤਾ ਨੂੰ ਪ੍ਰਾਪਤ ਕਰਨ ਦੇ ਮਾਰਗ ’ਤੇ ਅੱਗ ਵਧ ਰਹੇ ਹਨ। ਅਸੀਂ ਯੂ.ਐੱਨ.ਐੱਫ.ਸੀ.ਸੀ.ਸੀ. ਦੇ ਤਹਿਤ ਕੀਤੀਆਂ ਗਈਆਂ ਆਪਣੀਆਂ ਪ੍ਰਤੀਬੱਧਾਤਾਵਾਂ ਨੂੰ ਪੂਰਾ ਕਰਨ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਦੇ ਹਨ। ਅਸੀਂ ਗਲਾਸਗੋ ਵਿੱਚ ਸੀਓਪੀ-26 ਦੇ ਦੌਰਾਨ ਵੀ ਆਪਣੀਆਂ ਮਹੱਤਵਪੂਰਨ ਆਕਾਂਖਿਆਵਾਂ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਹੈ।

ਮਿੱਤਰੋ, ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਵੀ ਇਸ ਬਾਤ ‘ਤੇ ਸਹਿਮਤ ਹੋਣਗੇ ਕਿ ਵਾਤਾਵਰਣਕ ਸਥਿਰਤਾ ਕੇਵਲ ਜਲਵਾਯੂ ਨਿਆਂ ਦੇ ਜ਼ਰੀਏ ਹੀ ਪ੍ਰਾਪਤ ਕੀਤੀ ਜਾ ਸਕਦੀ ਹੈਭਾਰਤ ਦੇ ਲੋਕਾਂ ਦੀ ਊਰਜਾ ਸਬੰਧੀ ਜ਼ਰੂਰਤਾਂ ਅਗਲੇ 20 ਵਰ੍ਹਿਆਂ ਵਿੱਚ ਲਗਭਗ ਦੁੱਗਣੀਆਂ ਹੋ ਜਾਣ ਦੀ ਸੰਭਾਵਨਾ ਹੈਇਸ ਊਰਜਾ ਤੋਂ ਵੰਚਿਤ ਰੱਖਣਾ ਲੱਖਾਂ ਨੂੰ ਖ਼ੁਦ ਜੀਵਨ ਤੋਂ ਹੀ ਵੰਚਿਤ ਰੱਖਣ ਜਿਹੇ ਹੋਵੇਗਾਸਫ਼ਲ ਜਲਵਾਯੂ ਕਾਰਜਾਂ ਦੇ ਲਈ ਵੀ ਕਾਫੀ ਵਿੱਤ ਪੋਸ਼ਣ ਦੀ ਜ਼ਰੂਰਤ ਹੁੰਦੀ ਹੈਇਸ ਦੇ ਲਈ ਵਿਕਸਿਤ ਦੇਸ਼ਾਂ ਨੂੰ ਵਿੱਤ ਅਤੇ ਟੈਕਨੋਲੋਜੀ ਤਬਾਦਲੇ ਦੀਆਂ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ

ਮਿੱਤਰੋ, ਸਥਿਰਤਾ ਦੇ ਲਈ ਆਲਮੀ ਸਧਾਰਣ ਸਥਿਤੀ ਦੇ ਲਈ ਤਾਲਮੇਲੀ ਕਾਰਵਾਈ ਦੀ ਜ਼ਰੂਰਤ ਹੈਸਾਡੇ ਪ੍ਰਯਾਸਾਂ ਨੇ ਇੱਕ ਦੂਸਰੇ ‘ਤੇ ਇਸ ਨਿਰਭਰਤਾ ਨੂੰ ਮਾਨਤਾ ਦਿੱਤੀ ਹੈਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਰਾਹੀਂ ਸਾਡਾ ਟੀਚਾਵੰਨ ਸਨ, ਵੰਨ ਵਰਲਡ,ਵੰਨ ਗ੍ਰਿੱਡਹੈਸਾਨੂੰ ਹਰ ਸਮੇਂ ਹਰ ਜਗ੍ਹਾ ਵਿਸ਼ਵ ਵਿਆਪੀ ਗ੍ਰਿੱਡ ਨਾਲ ਸਵੱਛ ਊਰਜਾ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਇਹੀ ਭਾਰਤ ਦੀ ਕਦਰਾਂ-ਕੀਮਤਾਂ ਦੇ ਅਨੁਰੂਪਸੰਪੂਰਨ ਵਿਸ਼ਵਦਾ ਦ੍ਰਿਸ਼ਟੀਕੋਣ ਹੈ

ਮਿੱਤਰੋ, ਆਪਦਾ ਪ੍ਰਤੀਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ (ਸੀ.ਡੀ.ਆਰ.ਆਈ.) ਦਾ ਉਦੇਸ਼ ਕੁਦਰਤੀ ਆਪਦਾਵਾਂ(ਆਫ਼ਤਾਂ) ਨਾਲ ਲਗਾਤਾਰ ਗ੍ਰਸਤ ਰਹਿਣ ਵਾਲੇ ਖੇਤਰਾਂ ਵਿੱਚ ਮਜ਼ਬੂਤ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਹੈਸੀਓਪੀ-26 ਦੇ ਪਿਛੋਕੜ ਵਿੱਚ, ਅਸੀਂਲਚਕਦਾਰ ਟਾਪੂ ਰਾਜਾਂ ਦੇ ਲਈ ਬੁਨਿਆਦੀ ਢਾਂਚਾਨਾਮ ਦੀ ਇੱਕ ਪਹਿਲ ਦੀ ਸ਼ੁਰੂਆਤ ਵੀ ਕੀਤੀ ਹੈਦ੍ਵੀਪ ਵਿਕਾਸਸ਼ੀਲ ਰਾਜ ਸਭ ਤੋਂ ਕਮਜ਼ੋਰ ਹਨ ਅਤੇ ਇਸ ਲਈ ਉਨ੍ਹਾਂ ਨੂੰ ਤਤਕਾਲ ਸੁਰੱਖਿਆ ਦੀ ਜ਼ਰੂਰਤ ਹੈ

ਮਿੱਤਰੋ, ਇਨ੍ਹਾਂ ਦੋ ਪਹਿਲਾਂ ਦੇ ਨਾਲ ਹੁਣ ਅਸੀਂ ਲਾਇਫ- ਲਾਇਫਸਟਾਈਲ ਫੌਰ ਇਨਵਾਇਰਨਮੈਂਟ- ਨੂੰ ਜੋੜਿਆ ਹੈ ਲਾਇਫ ਦਾ ਸਬੰਧ ਸਾਡੀ ਧਾਰਾ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਜੀਵਨਸ਼ੈਲੀ ਸਬੰਧੀ ਵਿਕਲਪ ਉਪਲਬਧ ਕਰਵਾਉਣ ਨਾਲ ਹੈਲਾਇਫ ਦੁਨੀਆ ਭਰ ਤੋਂ ਸਮਾਨ ਵਿਚਾਰਧਾਰਾ ਵਾਲੇ ਲੋਕਾਂ ਦਾ ਇੱਕ ਗਠਬੰਧਨ ਹੋਵੇਗਾ ਜੋ ਸਥਾਈ ਜੀਵਨ ਸ਼ੈਲੀ ਨੂੰ ਹੁਲਾਰਾ ਦੇਵੇਗਾਮੈਂ ਉਨ੍ਹਾਂ ਨੂੰ 3ਪੀ ਕਹਿੰਦਾ ਹਾਂ-ਪ੍ਰੋ ਪਲੈਨੇਟ ਪੀਪਲਪ੍ਰੋ ਪਲੈਨੇਟ ਪੀਪਲ (3-ਪੀ) ਦਾ ਇਹ ਆਲਮੀ ਅੰਦੋਲਨ ਲਾਇਫ ਦੇ ਲਈ ਗਠਬੰਧਨ ਹੈਇਹ ਆਲਮੀ ਗਠਬੰਧਨ ਆਲਮੀ ਸਮਾਨ ਸਥਿਤੀ ਵਿੱਚ ਸੁਧਾਰ ਦੇ ਲਈ ਸਾਡੇ ਵਾਤਾਵਰਣ ਸਬੰਧੀ ਪ੍ਰਯਾਸਾਂ ਦੀ ਨੀਂਹ ਤਿਆਰ ਕਰਨਗੇ

ਮਿੱਤਰੋ, ਸਾਡੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਮੇਰੀ ਪ੍ਰੇਰਣਾ ਦੇ ਸ੍ਰੋਤ ਹਨਸਾਲ 2021 ਵਿੱਚ, ਮੈਂ ਇਸ ਬਾਰੇ ਚਰਚਾ ਕੀਤੀ ਸੀ ਕਿ ਕਿਵੇਂ ਲੋਕਾਂ ਅਤੇ ਇਸ ਧਰਾ ਦੀ ਸਿਹਤ ਆਪਸ ਵਿੱਚ ਜੁੜਿਆ ਹੋਇਆ ਹੈ ਭਾਰਤੀ ਹਮੇਸ਼ਾ ਤੋਂ ਕੁਦਰਤ ਦੇ ਨਾਲ ਸਦਭਾਵਨਾ ਵਿੱਚ ਰਹੇ ਹਨ। ਸਾਡੇ ਸੱਭਿਆਚਾਰ, ਰੀਤੀ-ਰਿਵਾਜ, ਦੈਨਿਕ ਪ੍ਰਥਾਵਾਂ ਅਤੇ ਕਈ ਫਸਲ ਉਤਸਵ ਕੁਦਰਤ ਦੇ ਨਾਲ ਸਾਡੇ ਮਜ਼ਬੂਤ ਬੰਧਨ ਨੂੰ ਦਰਸਾਉਂਦੇ ਹਨ। ਰਿਡਿਊਸ, ਰੀਯੂਜ, ਰੀਸਾਈਕਲ, ਰਿਕਵਰ, ਰੀ-ਡਿਜ਼ਾਈਨ ਅਤੇ ਰੀ-ਮੈਨੂਫੈਕਚਰਿੰਗ ਭਾਰਤ ਦੇ ਸੱਭਿਆਚਾਰਕ ਲੋਕਾਚਾਰ ਦਾ ਹਿੱਸਾ ਰਿਹਾ ਹੈ। ਜਿਹੇ ਕਿ ਅਸੀਂ ਹਮੇਸ਼ਾ ਕੀਤਾ ਹੈ, ਭਾਰਤ ਜਲਵਾਯੂ ਅਨੁਕੂਲ ਨੀਤੀਆਂ ਅਤੇ ਪ੍ਰਥਾਵਾਂ ਦੇ ਲਈ ਕਾਰਜ ਕਰਨਾ ਜਾਰੀ ਰੱਖੇਗਾ।

ਇਨ੍ਹਾਂ ਹੀ ਸ਼ਬਦਾਂ ਦੇ ਨਾਲ, ਅਤੇ ਇਸ ਪਵਿੱਤਰ ਸੰਕਲਪ ਦੇ ਨਾਲ ਮੈਂ ਟੇਰੀ (TERI) ਅਤੇ ਇਸ ਸਿਖਰ ਸੰਮੇਲਨ ਵਿੱਚ ਸ਼ਾਮਲ ਦੁਨੀਆ ਭਰ ਦੇ ਸਾਰੇ ਪ੍ਰਤੀਭਾਗੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ

ਧੰਨਵਾਦ!

ਆਪ ਸਭ ਦਾ ਬਹੁਤ ਬਹੁਤ ਧੰਨਵਾਦ!

 

*****

ਡੀਐੱਸ/ਐੱਮਜੈੱਡ



(Release ID: 1799042) Visitor Counter : 162