ਜਲ ਸ਼ਕਤੀ ਮੰਤਰਾਲਾ
azadi ka amrit mahotsav g20-india-2023

ਨੌ ਕਰੋੜ ਗ੍ਰਾਮੀਣ ਘਰਾਂ ਤੱਕ ਨਲ ਤੋਂ ਜਲ ਪਹੁੰਚਾ ਕੇ ਜਲ ਜੀਵਨ ਮਿਸ਼ਨ ਨੇ ਅਹਿਮ ਪੜਾਵ ਪ੍ਰਾਪਤ ਕੀਤਾ


ਸਾਲ 2024 ਤੱਕ ਹਰ ਗ੍ਰਾਮੀਣ ਘਰ ਤੱਕ ਨਲ ਤੋਂ ਜਲ ਪਹੁੰਚਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਪੂਰੀ ਕਰਨ ਦੀ ਦਿਸ਼ਾ ਵਿੱਚ ਜਲ ਜੀਵਨ ਮਿਸ਼ਨ ਮੋਹਰੀ

ਪਿਛਲੇ 30 ਮਹੀਨਿਆਂ ਵਿੱਚ 5.77 ਕਰੋੜ ਘਰਾਂ ਤੱਕ ਨਲ ਤੋਂ ਜਲ ਪਹੁੰਚਾਇਆ ਗਿਆ

ਦੇਸ਼ ਵਿੱਚ 98 ਜ਼ਿਲ੍ਹੇ ਅਤੇ 1.36 ਲੱਖ ਪਿੰਡ ‘ਹਰ ਘਰ ਜਲ’ ਦੇ ਦਾਇਰੇ ਵਿੱਚ

ਗੋਆ, ਹਰਿਆਣਾ, ਤੇਲੰਗਾਨਾ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਪੁਦੂਚੇਰੀ, ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਵਿੱਚ ਹਰ ਗ੍ਰਾਮੀਣ ਘਰ ਵਿੱਚ ਨਲ ਤੋਂ ਜਲ ਸਪਲਾਈ

ਸਦੀਆਂ ਤੋਂ ਘਰਾਂ ਲਈ ਪਾਣੀ ਢੋਣ ਦੀ ਕਠਿਨ ਮਿਹਨਤ ਤੋਂ ਮਾਤਾਵਾਂ ਅਤੇ ਭੈਣਾਂ ਨੂੰ ਮੁਕਤੀ ਦਿਲਾਉਣ ਅਤੇ ਉਨ੍ਹਾਂ ਦੇ ਸਿਹਤ , ਸਿੱਖਿਆ ਅਤੇ ਸਮਾਜਿਕ-ਆਰਥਿਕ ਪਰਿਸਥਿਤੀਆਂ ਵਿੱਚ ਸੁਧਾਰ ਲਿਆਉਣ ਲਈ ਜਲ ਜੀਵਨ ਮਿਸ਼ਨ ਦਾ ਯਤਨ

16 ਮਹੀਨੇ ਦੀ ਛੋਟੀ ਮਿਆਦ ਵਿੱਚ ਹੀ ਦੇਸ਼ ਦੇ 8.46 ਲੱਖ ਸਕੂਲਾਂ (82%) ਅਤੇ 8.67 ਲੱਖ (78%) ਆਂਗਨਵਾੜੀ ਕੇਂਦਰਾਂ ਨੂੰ ਪੀਣਾ ਅਤੇ ਦੁਪਹਿਰ ਦਾ ਖਾਣਾ ਤਿਆਰ ਕਰਨਾ, ਹੱਥ ਧੋਣ ਅਤੇ ਸ਼ੌਚਾਲਿਆਂ ਵਿੱਚ ਇਸਤੇਮਾਲ ਕਰਨ ਲਈ ਨਲ ਤੋਂ ਜਲ ਦੀ ਸਪਲਾਈ

ਟਿਕਾਊ ਜਲ ਪ੍ਰਬੰਧਨ ਲਈ 4.7 ਲੱਖ ਪਾਣੀ ਕਮੇਟੀਆਂ ਦਾ ਗਠਨ ਅਤੇ 3.8 ਲੱਖ ਗ੍ਰਾਮ ਕਾਰਜ-ਯੋਜਨਾਵਾਂ ਦਾ ਵਿਕਾਸ
ਪਿੰਡਾਂ ਵਿੱਚ ਪਾਣੀ ਦੀ ਗੁਣਵੱਤਾ ਦੀ ਜਾਂਚ ਲਈ 9.1 ਲੱਖ ਤੋਂ ਅਧਿਕ ਮਹਿਲਾਵਾਂ ਨੂੰ ਟ੍ਰੇਂਡ ਕੀਤਾ ਗਿਆ

Posted On: 16 FEB 2022 11:07AM by PIB Chandigarh

ਸਾਲ 2024 ਤੱਕ ਦੇਸ਼ ਦੇ ਹਰ ਘਰ ਤੱਕ ਨਲ ਤੋਂ ਸਾਫ ਜਲ ਉਪਲਬਧ ਕਰਵਾਉਣ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਲਈ ਢਾਈ ਸਾਲ ਤੋਂ ਵੀ ਘੱਟ ਮਿਆਦ ਅਤੇ ਕੋਵਿਡ-19 ਮਹਾਮਾਰੀ ਅਤੇ ਲੌਕਡਾਊਨ ਦੀ ਦਿੱਕਤਾਂ ਦੇ ਬਾਵਜੂਦ ਜਲ ਜੀਵਨ ਮਿਸ਼ਨ ਨੇ 5.77 ਕਰੋੜ ਤੋਂ ਅਧਿਕ ਗ੍ਰਾਮੀਣ ਘਰਾਂ ਤੱਕ ਨਲ ਤੋਂ ਜਲ ਉਪਲਬਧ ਕਰਾ ਦਿੱਤਾ ਹੈ। ਪਰਿਣਾਮ ਸਵਰੂਪ ਅੱਜ ਦੇਸ਼ ਦੇ 9 ਕਰੋੜ ਗ੍ਰਾਮੀਣ ਘਰਾਂ ਨੂੰ ਨਲ ਤੋਂ ਸਾਫ ਪਾਣੀ ਦੀ ਸਪਲਾਈ ਦਾ ਲਾਭ ਮਿਲ ਰਿਹਾ ਹੈ।

15 ਅਗਸਤ, 2019 ਨੂੰ ਮਿਸ਼ਨ ਦੀ ਘੋਸ਼ਣਾ ਹੋਣ ਦੇ ਸਮੇਂ ਭਾਰਤ ਵਿੱਚ 19.27 ਕਰੋੜ ਘਰਾਂ ਵਿੱਚੋਂ ਕੇਵਲ 3.23 ਕਰੋੜ (7%) ਘਰਾਂ ਵਿੱਚ ਹੀ ਪਾਣੀ ਦਾ ਕਨੈਕਸ਼ਨ ਸੀ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸਦੀ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਸੰਬੰਧੀ ਸਿਧਾਂਤ ਦੇ ਤਹਿਤ ਛੋਟੀ ਮਿਆਦ ਵਿੱਚ ਹੀ 98 ਜ਼ਿਲ੍ਹੇ, 1, 129 ਬਲਾਕ, 66, 067 ਗ੍ਰਾਮ ਪੰਚਾਇਤਾਂ ਅਤੇ 1,36,135 ਪਿੰਡ ਹਰ ਘਰ ਜਲਦੇ ਦਾਇਰੇ ਵਿੱਚ ਆ ਚੁੱਕੇ ਹਨ। ਗੋਆ, ਹਰਿਆਣਾ , ਤੇਲੰਗਾਨਾ , ਅੰਡੇਮਾਨ ਅਤੇ ਨਿਕੋਬਾਰ ਦ੍ਵੀਪਸਮੂਹ , ਪੁਦੂਚੇਰੀ , ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਵਿੱਚ ਹਰ ਗ੍ਰਾਮੀਣ ਘਰ ਵਿੱਚ ਨਲ ਤੋਂ ਜਲ ਸਪਲਾਈ ਹੋ ਰਹੀ ਹੈ। ਪੰਜਾਬ (99%), ਹਿਮਾਚਲ ਪ੍ਰਦੇਸ਼ ( 92 . 4% ) , ਗੁਜਰਾਤ (92%) ਅਤੇ ਬਿਹਾਰ (90 %) ਜਿਵੇਂ ਕਈ ਹੋਰ ਰਾਜ ਵੀ 2022 ਵਿੱਚ ਹਰ ਘਰ ਜਲਦੀ ਪੂਰਤੀ ‘ਤੇ ਪਹੁੰਚ ਗਏ ਹਨ।

ਪੰਜ ਸਾਲਾਂ ਦੀ ਮਿਆਦ ਵਿੱਚ ਹਰ ਗ੍ਰਾਮੀਣ ਘਰ ਤੱਕ ਨਲ ਤੋਂ ਜਲ ਪਹੁੰਚਾਣ ਦੇ ਇਸ ਭਗੀਰਥੀ ਕਾਰਜ ਨੂੰ ਪੂਰਾ ਕਰਨ ਲਈ 3.60 ਲੱਖ ਕਰੋੜ ਰੁਪਏ ਦੀ ਧਨਰਾਸ਼ੀ ਵੰਡੀ ਗਈ ਹੈ। ਕੇਂਦਰੀ ਬਜਟ 2022 - 23 ਵਿੱਚ 3.8 ਕਰੋੜ ਘਰਾਂ ਤੱਕ ਨਲ ਤੋਂ ਜਲ ਪਹੁੰਚਾਉਣ ਲਈ ਹਰ ਘਰ ਜਲਨੂੰ 60, 000 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ।

ਉਪਰੋਕਤ ਦੇ ਇਲਾਵਾ, ਸਾਲ 2021 -22 ਵਿੱਚ ਰਾਜਾਂ ਨੂੰ 26, 940 ਕਰੋੜ ਰੁਪਏ ਵੰਡੇ ਗਏ , ਜੋ ਗ੍ਰਾਮੀਣ ਸਥਾਨਿਕ ਨਿਕਾਏ / ਪੰਚਾਇਤੀ ਰਾਜ ਸੰਸਥਾਨਾਂ ਨੂੰ ਪਾਣੀ ਅਤੇ ਸਫਾਈ ਸੰਬੰਧੀ ਗ੍ਰਾਂਟ ਦਿੱਤੇ ਜਾਣ ਦੀ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਨਾਲ ਜੁੜਿਆ ਹੈ। ਅਗਲੇ ਪੰਜ ਸਾਲਾਂ, ਯਾਨੀ 2025 - 26 ਤੱਕ ਲਈ 1, 42, 084 ਕਰੋੜ ਰੁਪਏ ਦੇ ਯਕੀਨੀ ਵਿੱਤ ਪੋਸ਼ਣ ਦਾ ਪ੍ਰਾਵਧਾਨ ਹੈ। ਦੇਸ਼ ਦੇ ਗ੍ਰਾਮੀਣ ਇਲਾਕੀਆਂ ਵਿੱਚ ਹੋਣ ਵਾਲੇ ਇਸ ਭਾਰੀ ਨਿਵੇਸ਼ ਤੋਂ ਗ੍ਰਾਮੀਣ ਅਰਥਵਿਵਸਥਾ ਵਧ ਰਹੀ ਹੈ ਅਤੇ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਆਈ ਹੈ। ਨਾਲ ਹੀ ਪਿੰਡਾਂ ਵਿੱਚ ਰੋਜ਼ਗਾਰ ਦੇ ਮੌਕੇ ਵੀ ਬਣ ਰਹੇ ਹਨ।

ਪੂਰਵ ਦੇ ਜਲ ਸਪਲਾਈ ਪ੍ਰੋਗਰਾਮਾਂ ਨੂੰ ਹਟਕੇ , ਜਲ ਜੀਵਨ ਮਿਸ਼ਨ ਦਾ ਪੂਰਾ ਧਿਆਨ ਜਲ ਸੇਵਾ ਸਪਲਾਈ ‘ਤੇ ਵੀ ਹੈ, ਨਾ ਸਿਰਫ ਜਲ ਸਲਪਾਈ ਬੁਨਿਆਦੀ ਢਾਂਚਾ ਦੇ ਨਿਰਮਾਣ ਤੱਕ। ਜਲ ਜੀਵਨ ਮਿਸ਼ਨ ਦਾ ਮੂਲਮੰਤਰ ਹੈ ਕੋਈ ਪਿੱਛੇ ਨਾ ਛੁੱਟ ਜਾਵੇ , ’ ਅਤੇ ਇਸ ਤਰ੍ਹਾਂ , ਉਹ ਸਮਾਜਿਕ - ਆਰਥਿਕ ਪਿਛੋਕੜ ਤੋਂ ਉੱਤੇ ਉੱਠਕੇ ਹਰ ਘਰ ਨੂੰ ਨਲ ਤੋਂ ਜਲ ਦੀ ਉਪਲਬਧਤਾ ਸੁਨਿਸ਼ਚਿਤ ਕਰ ਰਿਹਾ ਹੈ। ਸਦੀਆਂ ਤੋਂ ਘਰਾਂ ਲਈ ਪਾਣੀ ਢੋਣ ਦੀ ਕਠਿਨ ਮਿਨਹਤ ਨਾਲ ਮਾਤਾਵਾਂ ਅਤੇ ਭੈਣਾਂ ਨੂੰ ਮੁਕਤੀ ਦਿਵਾਉਣ ਅਤੇ ਉਨ੍ਹਾਂ ਦੇ ਸਿਹਤ, ਸਿੱਖਿਆ ਅਤੇ ਸਮਾਜਿਕ - ਆਰਥਿਕ ਪਰਿਸਥਿਤੀਆਂ ਵਿੱਚ ਸੁਧਾਰ ਲਿਆਉਣ ਲਈ ਜਲ ਜੀਵਨ ਮਿਸ਼ਨ ਦੀ ਕੋਸ਼ਿਸ਼ ਹੈ। ਮਿਸ਼ਨ ਗ੍ਰਾਮੀਣ ਪਰਿਵਾਰਾਂ ਲਈ ਜੀਵਨ ਨੂੰ ਆਸਾਨ ਬਣਾ ਰਿਹਾ ਹੈ ਅਤੇ ਉਨ੍ਹਾਂ ਨੂੰ ਗੌਰਵ ਅਤੇ ਸਨਮਾਨ ਦੇ ਨਾਲ ਜੀਣ ਦਾ ਮੌਕੇ ਦੇ ਰਿਹਾ ਹੈ।

ਜਲ ਜੀਵਨ ਮਿਸ਼ਨ ਦੇ ਤਹਿਤ ਗੁਣਵੱਤਾ - ਪ੍ਰਭਾਵਿਤ ਪਿੰਡਾਂ , ਆਕਾਂਖੀ ਜ਼ਿਲ੍ਹਿਆਂ , ਐੱਸਸੀ/ਐੱਸਟੀ ਬਹੁਗਿਣਤੀ ਪਿੰਡ, ਘੱਟ ਪਾਣੀ ਵਾਲੇ ਇਲਾਕਿਆਂ ਅਤੇ ਸੰਸਦ ਆਦਰਸ਼ ਗ੍ਰਾਮ ਯੋਜਨਾ ਦੇ ਪਿੰਡਾਂ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਨਲ ਤੋਂ ਜਲ ਪ੍ਰਦਾਨ ਕੀਤਾ ਜਾ ਰਿਹਾ ਹੈ। ਪਿਛਲੇ 24 ਮਹੀਨਿਆਂ ਵਿੱਚ ਨਲ ਤੋਂ ਜਲ ਸਪਲਾਈ ਵਿੱਚ ਚਾਰ ਗੁਣਾ ਵਾਧਾ ਹੋਇਆ ਅਤੇ ਉਹ 117 ਆਕਾਂਖੀ ਜ਼ਿਲ੍ਹਿਆਂ ਵਿੱਚ 24 ਲੱਖ (9.3%) ਤੋਂ ਵਧਕੇ ਲਗਭਗ 1.36 ਕਰੋੜ (40 %) ਘਰਾਂ ਤੱਕ ਪਹੁੰਚ ਗਈ। ਇਸੇ ਤਰ੍ਹਾਂ ਜਾਪਾਨੀ ਬੁਖਾਰ- ਦਿਮਾਗੀ ਬੁਖਾਰ ( ਜੇਈ –ਏਈਐੱਸ) ਪ੍ਰਭਾਵਿਤ ਦੇ 61 ਜ਼ਿਲ੍ਹਿਆਂ ਵਿੱਚ 1.15 ਕਰੋੜ ਤੋਂ ਅਧਿਕ ਘਰਾਂ (38 %) ਵਿੱਚ ਨਲ ਤੋਂ ਜਲ ਪਹੁੰਚਾਇਆ ਜਾ ਰਿਹਾ ਹੈ। ਗੁਣਵੱਤਾ - ਪ੍ਰਭਾਵਿਤ ਇਲਾਕਿਆਂ ਵਿੱਚ ਜੇਕਰ ਸਤ੍ਹਾ ਅਧਾਰਿਤ ਜਲ ਸਪਲਾਈ ਪ੍ਰਣਾਲੀ ਬਣਾਉਣ ਵਿੱਚ ਸਮਾਂ ਲੱਗਦਾ ਹੈ, ਤਾਂ ਅਸਥਾਈ ਉਪਾਅ ਦੇ ਤੌਰ ‘ਤੇ ਸਮੁਦਾਇਕ ਜਲਸ਼ੁੱਧੀ ਪਲਾਂਟ ਲਗਾਏ ਗਏ ਹਨ, ਤਾਂਕਿ ਹਰ ਘਰ ਨੂੰ 8-10 ਲਿਟਰ ਪ੍ਰਤੀ ਵਿਅਕਤੀ -ਪ੍ਰਤੀ ਦਿਨ ਦੀ ਦਰ ਤੋਂ ਸਾਫ਼ ਪਾਣੀ ਮਿਲ ਸਕੇ।

ਦੇਸ਼ ਦੇ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਦੇ ਸਿਹਤ ਅਤੇ ਤੰਦਰੁਸਤੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 100 ਦਿਨਾਂ ਅਭਿਯਾਨ ਦੀ ਘੋਸ਼ਣਾ ਕੀਤੀ ਸੀ, ਜਿਸ ਨੂੰ ਜਲਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦੋ ਅਕਤੂਬਰ , 2020 ਨੂੰ ਸ਼ੁਰੂ ਕੀਤਾ ਸੀ । ਹੁਣ ਤੱਕ , 16 ਮਹੀਨੇ ਜਿੰਨੀ ਛੋਟੀ ਮਿਆਦ ਵਿੱਚ ਹੀ ਦੇਸ਼ ਦੇ 8.46 ਲੱਖ (82%) ਸਕੂਲਾਂ ਅਤੇ 8.67 ਲੱਖ (78%) ਆਂਗਨਵਾੜੀ ਕੇਂਦਰਾਂ ਵਿੱਚ ਪੀਣ ਅਤੇ ਦੁਪਹਿਰ ਭੋਜਨ ਬਣਾਉਣ, ਹੱਥ ਧੋਣੇ ਅਤੇ ਸ਼ੌਚਾਲਯ ਵਿੱਚ ਇਸਤੇਮਾਲ ਕਰਨ ਲਈ ਨਲ ਤੋਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਦੇਸ਼ਭਰ ਦੇ ਸਕੂਲਾਂ ਵਿੱਚ 93 ਹਜ਼ਾਰ ਸਾਲ ਜਲ ਸੁਰੱਖਿਆ ਸੁਵਿਧਾਵਾਂ ਅਤੇ ਪਾਣੀ ਨੂੰ ਦੁਬਾਰਾ ਇਸਤੇਮਾਲ ਯੋਗ ਬਣਾਉਣ ਲਈ 1.08 ਲੱਖ ਸੰਰਚਨਾਵਾਂ ਵਿਕਸਿਤ ਕੀਤੀਆਂ ਗਈਆਂ ਹਨ।

ਅੰਡਮਾਨ ਅਤੇ ਨਿਕੋਬਾਰ ਦ੍ਵੀਪਸਮੂਹ , ਆਂਧਰਾ ਪ੍ਰਦੇਸ਼ , ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ , ਗੁਜਰਾਤ , ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ , ਕਰਨਾਟਕ , ਕੇਰਲ, ਪੁਦੂਚੇਰੀ, ਸਿੱਕਿਮ , ਤਮਿਲਨਾਡੂ , ਤੇਲੰਗਾਨਾ ਅਤੇ ਉੱਤਰਾਖੰਡ ਨੇ ਹਰੇਕ ਸਕੂਲ ਵਿੱਚ ਨਲ ਤੋਂ ਜਲ ਦੀ ਵਿਵਸਥਾ ਕਰ ਲਈ ਹੈ। ਕੇਂਦਰ ਸਰਕਾਰ ਨੇ ਰਾਜਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਬਾਕੀ ਬਚੇ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਛੇਤੀ ਤੋਂ ਛੇਤੀ ਸਾਫ਼ ਪਾਣੀ ਦੀ ਸਪਲਾਈ ਸੁਨਿਸ਼ਚਿਤ ਕਰੇ , ਤਾਂਕਿ ਬੱਚੀਆਂ ਲਈ ਬਿਹਤਰ ਸਿਹਤ , ਸਫਾਈ ਅਤੇ ਸਾਫ਼ - ਸਫਾਈ ਦੀ ਵਿਵਸਥਾ ਬਣ ਸਕੇ।

ਜਲ ਜੀਵਨ ਮਿਸ਼ਨ ਬੌਟਮ-ਅਪ’ ਦ੍ਰਿਸ਼ਟੀਕੋਣ ਦਾ ਪਾਲਣ ਕਰਦਾ ਹੈ, ਜਿੱਥੇ ਭਾਈਚਾਰੇ ਯੋਜਨਾ ਬਣਾਉਣ ਤੋਂ ਲੈ ਕੇ ਉਸ ਨੂੰ ਲਾਗੂਕਰਨ, ਪ੍ਰਬੰਧਨ , ਸੰਚਾਲਨ ਅਤੇ ਰੱਖ-ਰਖਾਵ ਦੇ ਕੰਮ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਨੂੰ ਪ੍ਰਾਪਤ ਕਰਨ ਲਈ ਗ੍ਰਾਮ ਜਲ ਅਤੇ ਸਵੱਛਤਾ ਕਮੇਟੀ (ਵੀਡਬਲਿਊਐੱਸਸੀ)/ ਪਾਣੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮਜਬੂਤ ਬਣਾਇਆ ਜਾ ਰਿਹਾ ਹੈ ;

ਸਮੁਦਾਏ ਦੀ ਸ਼ਮੂਲੀਅਤ ਨਾਲ ਗ੍ਰਾਮੀਣ ਕਾਰਜ-ਯੋਜਨਾ ਵਿਕਸਿਤ ਕੀਤੀ ਗਈ ਹੈ; ਲਾਗੂਕਰਨ ਸਮਰਥਨ ਏਜੰਸੀਆਂ ਨੂੰ ਨਾਲ ਲਿਆਇਆ ਗਿਆ , ਤਾਂਕਿ ਪ੍ਰੋਗਰਾਮ ਦੇ ਲਾਗੂਕਰਨ ਵਿੱਚ ਗ੍ਰਾਮੀਣ ਸਮੁਦਾਇਆਂ ਦਾ ਸਮਰਥਨ ਕੀਤਾ ਜਾ ਸਕੇ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਹੁਣ ਤੱਕ ਦੇਸ਼ ਭਰ ਵਿੱਚ 4.69 ਲੱਖ ਪਾਣੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ 3.81 ਲੱਖ ਗ੍ਰਾਮ ਕਾਰਜ –ਯੋਜਨਾਵਾਂ ਵਿਕਸਿਤ ਕੀਤੀਆਂ ਗਈਆਂ ਹਨ।

ਸਮੁਦਾਏ ਜਲ ਸੁਵਿਧਾ ਦਾ ਕਾਰਗਰ ਪ੍ਰਬੰਧ ਕਰ ਸਕੇ, ਇਸ ਦੀ ਸਮਰੱਥਾ ਪੈਦਾ ਕਰਨ ਲਈ ਜਲ ਜੀਵਨ ਮਿਸ਼ਨ ਲਾਗੂਕਰਨ ਸਮਰਥਨ ਏਜੰਸੀਆਂ, 104 ਪ੍ਰਮੁੱਖ ਸੰਸਾਧਨ ਕੇਂਦਰਾਂ ਅਤੇ ਸੈਕਟਰ ਸਾਝੀਦਾਰਾਂ ਦੀ ਮਦਦ ਨਾਲ ਸਮਰੱਥਾ ਨਿਰਮਾਣ ਪ੍ਰੋਗਰਾਮ ਚਲਿਆ ਹੈ ਅਤੇ ਦੇਸ਼ ਭਰ ਵਿੱਚ ਜਲ - ਖੇਤਰ ਵਿੱਚ ਕੰਮ ਕਰ ਰਿਹਾ ਹੈ।

ਜਲ ਜੀਵਨ ਮਿਸ਼ਨ ਦੇ ਤਹਿਤ ਪਾਣੀ ਗੁਣਵੱਤਾ ਨਿਗਰਾਨੀ ਅਤੇ ਚੌਕਸੀ ਗਤੀਵਿਧੀਆਂ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਹਰ ਪਿੰਡ ਦੀਆਂ ਪੰਜ ਮਹਿਲਾਵਾਂ ਨੂੰ ਹਰ ਤਰ੍ਹਾਂ ਦੇ ਅਸ਼ੁੱਧ ਪਾਣੀ ਦੀ ਜਾਂਚ ਕਰਨ ਲਈ ਟ੍ਰੇਂਡ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਫੀਲਡ ਟੈਸਟ ਕਿੱਟ ਦਾ ਇਸਤੇਮਾਲ ਹੁੰਦਾ ਹੈ। ਇਨ੍ਹਾਂ ਕਿੱਟਾਂ ਨੂੰ ਪੰਚਾਇਤਾਂ ਨੂੰ ਸੌਂਪਿਆਂ ਜਾਂਦਾ ਹੈ। ਕਿੱਟਾਂ ਦੀ ਮਦਦ ਨਾਲ 9 ਪੈਮਾਨਿਆਂ ‘ਤੇ ਪਾਣੀ ਦੀ ਜਾਂਚ ਹੁੰਦੀ ਹੈ, ਜਿਵੇਂ ਪੀਐੱਚ, ਐਲਕੇਲਾਇਨ, ਕਲੋਰਾਇਡ, ਨਾਇਟ੍ਰੇਟ , ਪਾਣੀ ਵਿੱਚ ਸਖਤਪਨ, ਫਲੋਰਾਇਡ , ਆਇਰਨ , ਅੰਸ਼ ਰਹਿਤ ਕਲੋਰੀਨ ਅਤੇ ਐੱਚ2ਐੱਸ । ਇਨ੍ਹਾਂ ਕਿੱਟਾਂ ਦੇ ਜ਼ਰੀਏ 9.13 ਲੱਖ ਤੋਂ ਅਧਿਕ ਮਹਿਲਾਵਾਂ ਨੂੰ ਜਲ ਦੀ ਸ਼ੁੱਧਤਾ ਦੀ ਜਾਂਚ ਕਰਨ ਲਈ ਟ੍ਰੇਂਡ ਕੀਤਾ ਜਾ ਚੁੱਕਿਆ ਹੈ।

ਦੇਸ਼ ਵਿੱਚ ਪਾਣੀ ਦੀ ਜਾਂਚ ਕਰਨ ਲਈ 2,022 ਪ੍ਰਯੋਗਸ਼ਾਲਾਵਾਂ ਹਨ। ਇਨ੍ਹਾਂ ਵਿਚੋਂ 454 ਪ੍ਰਯੋਗਸ਼ਾਲਾਵਾਂ ਐੱਨਏਬੀਐੱਲ ਤੋਂ ਮਾਨਤਾ - ਪ੍ਰਾਪਤ ਹਨ । ਦੇਸ਼ ਵਿੱਚ ਪਹਿਲੀ ਵਾਰ, ਜਲ ਜਾਂਚ ਪ੍ਰਯੋਗਸ਼ਾਲਾਵਾਂ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ , ਤਾਂਕਿ ਉਹ ਮਾਮੂਲੀ ਦਰਾਂ ‘ਤੇ ਆਪਣੇ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਵਾ ਸਕਣ । ਕਈ ਰਾਜਾਂ ਨੂੰ ਮੋਬਾਇਲ ਵੈਨ ਵੀ ਦਿੱਤੇ ਗਏ ਹਨ , ਤਾਂਕਿ ਉਹ ਦੂਰ - ਦਰਾਡੇ ਦੇ ਪਿੰਡਾਂ ਵਿੱਚ ਪਾਣੀ ਦੇ ਨਮੂਨਿਆਂ ਦੀ ਜਾਂਚ ਕਰ ਸਕਣ ।

  • ਜੀਵਨ ਮਿਸ਼ਨ ਟੈਕਨੋਲੋਜੀ ਦਾ ਇਸਤੇਮਾਲ ਕਰਦਾ ਹੈ , ਤਾਂਕਿ ਪਾਰਦਰਸ਼ਿਤਾ , ਜਵਾਬਦਾਰੀ , ਨਿਧੀਆਂ ਦਾ ਉਚਿਤ ਉਪਯੋਗ ਅਤੇ ਸੇਵਾ ਸਪਲਾਈ ਸੁਨਿਸ਼ਚਿਤ ਹੋ ਸਕੇ। ਜੀਵਨ ਮਿਸ਼ਨ ਦੇ ਤਹਿਤ ਤਿਆਰ ਕੀਤੀ ਗਈ ਹਰ ਸਪਲਾਈ ਸੰਪਦਾ ਜਿਓ - ਟੈਗ ਦੇ ਨਾਲ ਹੈ। ਹਾਇਡ੍ਰੋ - ਜਿਓ ਮਾਰਫੋਲਾਜਿਕਲ (ਐੱਚਜੀਐੱਮ ) ਨਕਸ਼ੇ ਦਾ ਇਸਤੇਮਾਲ ਇੱਕ ਗ੍ਰਾਮ ਯੋਜਨਾ ਲਈ ਕੀਤਾ ਜਾਂਦਾ ਹੈ, ਤਾਂਕਿ ਪੇਅ ਸ੍ਰੋਤਾਂ ਦੀ ਪਹਿਚਾਣ ਕੀਤੀ ਜਾ ਸਕੇ ਅਤੇ ਜਲ- ਸ੍ਰੋਤਾਂ ਨੂੰ ਪੁਨਰਜੀਵਿਤ ਕਰਨ ਦੀ ਅਵਸੰਰਚਨਾ ਬਣਾਈ ਜਾਵੇ । ਮਿਸ਼ਨ ਦੇ ਤਹਿਤ ਘਰਾਂ ਵਿੱਚ ਪਾਣੀ ਦੇ ਕਨੈਕਸ਼ਨ ਨੂੰ ਘਰ ਦੇ ਮੁਖੀਆ ਦੇ ਅਧਾਰ ਕਾਰਡ ਨੰਬਰ ਨਾਲ ਜੋੜਿਆ ਗਿਆ ਹੈ । ਜ਼ਿਕਰਯੋਗ ਹੈ ਕਿ ਸਾਰੇ ਵਿੱਤੀ ਲੈਣ - ਦੇਣ ਨੂੰ ਜਨ ਵਿੱਤ ਪ੍ਰਬੰਧਨ ਪ੍ਰਣਾਲੀ ( ਪੀਐੱਫਐੱਮਐੱਸ) ਦੇ ਜ਼ਰੀਏ ਕੀਤਾ ਜਾਂਦਾ ਹੈ।

ਜਲ ਜੀਵਨ ਮਿਸ਼ਨ ਨੂੰ ਲਾਗੂਕਰਨ ਵਿੱਚ ਪਾਰਦਰਸ਼ਿਤਾ ਅਤੇ ਜਵਾਬਦਾਰੀ ਸੁਨਿਸ਼ਚਿਤ ਕਰਨ ਲਈ ਮਿਸ਼ਨ ਦੀ ਸਾਰੇ ਸੂਚਨਾਵਾਂ ਨੂੰ ਜਨਤਾ ਦੇ ਸਾਹਮਣੇ ਰੱਖਿਆ ਜਾਂਦਾ ਹੈ । ਮਿਸ਼ਨ ਦੇ ਡੈਸ਼ਬੋਰਡ ਨੂੰ https://ejalshakti.gov.in/jjmreport/JJMIndia.aspx ‘ਤੇ ਦੇਖਿਆ ਜਾ ਸਕਦਾ ਹੈ ।

ਜਨਤਾ ਅਤੇ ਖਾਸ ਤੌਰ ‘ਤੇ ਮਹਿਲਾਵਾਂ ਅਤੇ ਗ੍ਰਾਮੀਣ ਸਮੁਦਾਏ ਦੀ ਸਰਗਰਮ ਭਾਗੀਦਾਰੀ ਦੀ ਬਦੌਲਤ, ਜਲ ਜੀਵਨ ਮਿਸ਼ਨ ਇੱਕ ਜਨ ਅੰਦੋਲਨ ਬਣ ਗਿਆ ਹੈ। ਦੀਰਘਕਾਲੀਨ ਪੇਅਜਲ ਸੁਰੱਖਿਆ , ਸਥਾਨਕ ਸਮੁਦਾਏ ਅਤੇ ਗ੍ਰਾਮ ਪੰਚਾਇਤਾਂ ਇਕੱਠੇ ਮਿਲ ਕੇ ਇਹ ਕੰਮ ਕਰ ਰਹੀਆਂ ਹਨ ਅਤੇ ਉਹ ਸਭ ਮਿਲ ਕੇ ਪਿੰਡਾਂ ਵਿੱਚ ਜਲ ਸਪਲਾਈ ਪ੍ਰਣਾਲੀਆਂ, ਆਪਣੇ ਜਲ ਸ੍ਰੋਤਾਂ ਅਤੇ ਇਸਤੇਮਾਲਸ਼ੁਦਾ ਪਾਣੀ ਦੇ ਪ੍ਰਬੰਧਨ ਦੀ ਜ਼ਿੰਮੇਦਾਰੀ ਨਿਭਾ ਰਹੀਆਂ ਹਨ। ਸਾਲ 2024 ਤੱਕ ਹਰ ਗ੍ਰਾਮੀਣ ਘਰ ਤੱਕ ਨਲ ਤੋਂ ਜਲ ਪਹੁੰਚਾਉਣ ਦੀ ਸਰਕਾਰ ਦੀ ਪ੍ਰਤੀਬਧਤਾ ਪੂਰੀ ਕਰਨ ਦੀ ਦਿਸ਼ਾ ਵਿੱਚ ਜਲ ਜੀਵਨ ਮਿਸ਼ਨ ਮੋਹਰੀ ਹੈ।

****

 

ਬੀਵਾਈ(Release ID: 1798859) Visitor Counter : 148