ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ਦਿੱਵਿਯਾਂਗਜਨਾਂ ਨੂੰ ਸਹਾਇਤਾ ਸਮਗੱਰੀ ਅਤੇ ਸਹਾਇਤਾ ਉਪਕਰਣ ਵੰਡ ਕਰਨ ਲਈ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ


ਸਕੀਮ ਦੇ ਤਹਿਤ ਮੱਧ ਪ੍ਰਦੇਸ਼ ਵਿੱਚ 409 ਦਿੱਵਿਯਾਂਗਜਨਾਂ ਨੂੰ 44.48 ਲੱਖ ਰੁਪਏ ਮੁੱਲ ਦੀ 737 ਸਹਾਇਤਾ ਸਮੱਗਰੀ ਅਤੇ ਸਹਾਇਕ ਉਪਕਰਣਾਂ ਦੀ ਵੰਡ ਕੀਤੀ ਜਾਵੇਗੀ


Posted On: 14 FEB 2022 6:01PM by PIB Chandigarh

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਨੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਦੀ ਏਡੀਆਈਪੀ ਸਕੀਮ ਦੇ ਤਹਿਤ ਅਲਿਮਕੋ ਅਤੇ ਨਿਵਾੜੀ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 15.02.2022 ਨੂੰ ਸਵੇਰੇ 11 ਵਜੇ ਮੱਧ ਪ੍ਰਦੇਸ਼ ਦੇ ਨਿਵਾੜੀ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਸੰਖਿਆ 2 ਦੇ ਸਟੇਡੀਅਮ ਵਿੱਚ ‘ਦਿੱਵਿਯਾਂਗਜਨ’ ਨੂੰ ਸਹਾਇਤਾ ਸਮੱਗਰੀ ਅਤੇ ਸਹਾਇਕ ਉਪਕਰਣਾਂ ਦੇ ਵੰਡ ਲਈ ਇੱਕ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ ਕੀਤਾ ਹੈ। 

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਅਤੇ ਇਸ ਅਵਸਰ ‘ਤੇ ਵਿਅਕਤੀਗਤ ਰੂਪ ਤੋਂ ਮੌਜੂਦ ਰਹਿਣਗੇ। ਵਿਧਾਇਕ (ਨਿਵਾੜੀ) ਸ਼੍ਰੀ ਅਨਿਲ ਜੈਨ ਅਤੇ ਵਿਧਾਇਕ (ਪ੍ਰਿਥਵੀਪੁਰ) ਡਾ. ਸ਼ਿਸ਼ੂਪਾਲ ਯਾਦਵ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

ਅਲਿਮਕੋ ਲਿਮਿਟਿਡ ਦੇ ਸੀਐੱਮਡੀ ਸ਼੍ਰੀ ਰੰਜਨ ਸਹਿਗਲ, ਅਲਿਮਕੋ ਦੇ ਜਨਰਲ ਡਾਇਰੈਕਟਰ (ਮਾਰਕੀਟਿੰਗ) ਕਰਨਲ (ਸੇਵਾ-ਮੁਕਤ) ਪੀ ਕੇ ਦੁਬੇ ਅਤੇ ਨਿਵਾੜੀ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਸਮਾਰੋਹ ਦੇ ਮੌਕੇ ‘ਤੇ ਮੌਜੂਦ ਰਹਿਣਗੇ।

ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹੇ ਵਿੱਚ ਪਹਿਲੇ ਤੋਂ ਚਿੰਨ੍ਹਿਤ 409 ਦਿੱਵਿਯਾਂਗਜਨਾਂ ਦਰਮਿਆਨ ਮੁਫਤ ਰੂਪ ਤੋਂ 44.48 ਲੱਖ ਰੁਪਏ ਮੁੱਲ ਦੇ ਵਿਕਲਾਂਗਤਾ ਦੇ ਵੱਖ-ਵੱਖ ਵਰਗ ਦੇ 737 ਸਹਾਇਤਾ ਸਮੱਗਰੀ ਅਤੇ ਸਹਾਇਕ ਉਪਕਰਣਾਂ ਦਾ ਵੇਰਵਾ ਕੀਤਾ ਜਾਵੇਗਾ।

****

ਐੱਮਜੀ/ਆਰਐੱਨਐੱਮ/ਏਬੀਐੱਚ
 


(Release ID: 1798540) Visitor Counter : 139