ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਸੋਨਾ ਕੰਪਨੀ ਪੀਟੀਈ ਲਿਮਿਟਿਡ ਦੁਆਰਾ ਸੱਜਨ ਇੰਡੀਆ ਲਿਮਿਟਿਡ ਦੀ ਇਕਵਿਟੀ ਸ਼ੇਅਰ ਪੂੰਜੀ ਦੇ ਅਧਿਗ੍ਰਹਿਣ ਨੂੰ ਮਨਜੂਰੀ ਦਿੱਤੀ

Posted On: 14 FEB 2022 3:41PM by PIB Chandigarh

ਭਾਰਤੀ ਪ੍ਰਤਿਯੋਗਤਾ ਕਮਿਸ਼ਨ (ਸੀਸੀਆਈ) ਨੇ ਪ੍ਰਤਿਯੋਗਤਾ ਐਕਟ, 2022 ਦੀ ਧਾਰਾ 31(1) ਦੇ ਤਹਿਤ ਸੋਨਾ ਕੰਪਨੀ ਪੀਟੀਈ ਲਿਮਿਟਿਡ (ਅਧਿਗ੍ਰਹਿਣਕਰਤਾ)ਦੁਆਰਾ ਸੱਜਨ ਇੰਡੀਆ ਲਿਮਿਟਿਡ (ਟਾਰਗੇਟ) ਦੀ ਇਕਵਿਟੀ ਸ਼ੇਅਰ ਪੂੰਜੀ ਦੇ ਅਧਿਗ੍ਰਹਿਣ ਨੂੰ ਮਨਜ਼ੂਰੀ ਦਿੱਤੀ।

ਪ੍ਰਸਤਾਵਿਤ ਤਾਲਮੇਲ, ਟਾਰਗੇਟ ਕੰਪਨੀ ਦੇ ਇਕਵਿਟੀ ਸ਼ੇਅਰਾਂ ਦੇ ਅਧਿਗ੍ਰਹਿਣ ਦੇ ਰਾਹੀਂ ਟਾਰਗੇਟ ਕੰਪਨੀ ਵਿੱਚ ਨਿਵੇਸ਼ ਨਾਲ ਸੰਬੰਧਿਤ ਹੈ ਅਤੇ ਕੰਪੀਟੀਸ਼ਨ ਐਕਟ, 2022 ਦੀ ਧਾਰਾ 5 (ਏ) ਦੇ ਤਹਿਤ ਹੈ।

ਅਧਿਗ੍ਰਹਿਣਕਰਤਾ

ਅਧਿਗ੍ਰਹਿਣਕਰਤਾ ਇੱਕ ਨਿਵੇਸ਼ ਕੰਪਨੀ ਹੈ, ਜਿਸ ਨੂੰ ਸਿੰਗਾਪੁਰ ਦੇ ਕਾਨੂੰਨਾਂ ਦੇ ਤਹਿਤ ਨਿਗਮਿਤ ਕੀਤਾ ਗਿਆ ਹੈ। ਅਧਿਗ੍ਰਹਿਣਕਰਤਾ ਦੀ ਭਾਰਤ ਵਿੱਚ ਕੋਈ ਭੌਤਿਕ ਉਪਸਥਿਤੀ ਨਹੀਂ ਹੈ। ਸੂਚਨਾ ਦੀ ਤਾਰੀਖ ਤੱਕ ਅਧਿਗ੍ਰਹਿਣਕਰਤਾ ਦੀ ਭਾਰਤ ਵਿੱਚ ਕੋਈ ਪੋਰਟਫੋਲਿਓ ਕੰਪਨੀ ਜਾਂ ਕੋਈ ਨਿਵੇਸ਼ ਨਹੀਂ ਹੈ।

ਟਾਰਗੇਟ

ਭਾਰਤ ਵਿੱਚ, ਟਾਰਗੇਟ ਕੰਪਨੀ ਦੀਆਂ ਗਤੀਵਿਧੀਆਂ ਸੀਮਿਤ ਹਨ:

1.    ਕਾਨਟ੍ਰੈਕਟ ਨਿਰਮਾਣ ਅਤੇ ਖੇਤੀ ਰਸਾਇਣਾਂ ਵਿੱਚ ਪ੍ਰਯੁਕਤ ਯੌਗਿਕਾਂ ਦਾ ਨਿਰਮਾਣ

2.    ਵਿਸ਼ੇਸ਼ ਰਸਾਇਣਾਂ ਦਾ ਨਿਰਮਾਣ ਅਤੇ ਕਾਰੋਬਾਰ

3.    ਰੰਗਾਂ ਵਿੱਚ ਪ੍ਰਯੁਕਤ ਰਸਾਇਣਿਕ ਯੌਗਿਕਾਂ ਦਾ ਨਿਰਮਾਣ ਅਤੇ ਕਾਰੋਬਾਰ

4.    ਫਾਰਮਾਸਿਊਟਿਕਲਸ ਵਿੱਚ ਉਪਯੋਗ ਕੀਤੇ ਜਾਣ ਵਾਲੇ ਰਸਾਇਣਿਕ ਯੌਗਿਕਾਂ/ਮੱਧਵਰਤੀ (ਐਕਟਿਵ ਦਵਾਈ ਸਮੱਗਰੀ ਨਹੀਂ) ਦਾ ਨਿਰਮਾਣ

5.    ਰਸਾਇਣਿਕ ਅਭਿਕਰਮਕਾਂ (ਰਸਾਇਣਕ ਰੀਐਜੈਂਟਸ) ਦਾ ਨਿਰਮਾਣ।

ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਜਲਦੀ ਹੀ ਜਾਰੀ ਕੀਤਾ ਜਾਵੇਗਾ।

 

****

ਆਰਐੱਮ/ਕੇਐੱਮਐੱਨ



(Release ID: 1798534) Visitor Counter : 96


Read this release in: English , Urdu , Hindi , Tamil , Telugu