ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 172.95 ਕਰੋੜ ਦੇ ਪਾਰ ਪਹੁੰਚਿਆ



ਪਿਛਲੇ 24 ਘੰਟਿਆਂ ਦੇ ਦੌਰਾਨ 11.66 ਲੱਖ ਤੋਂ ਅਧਿਕ ਕੋਵਿਡ ਟੀਕੇ ਲਗਾਏ ਗਏ

ਮੌਜੂਦਾ ਰਿਕਵਰੀ ਦਰ 97.68% ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 34,113 ਨਵੇਂ ਕੇਸ ਸਾਹਮਣੇ ਆਏ

ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ ਵਰਤਮਾਨ ਵਿੱਚ 4,78,882

ਸਪਤਾਹਿਕ ਪਾਜ਼ਿਟਿਵਿਟੀ ਦਰ 3.99%

Posted On: 14 FEB 2022 9:24AM by PIB Chandigarh

ਪਿਛਲੇ 24 ਘੰਟਿਆਂ ਦੇ ਦੌਰਾਨ 11.66 ਲੱਖ ਤੋਂ ਅਧਿਕ (11,66,993) ਕੋਵਿਡ ਰੋਧੀ ਟੀਕੇ ਲਗਾਉਣ ਦੇ ਨਾਲ ਹੀ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 172.95 ਕਰੋੜ ਤੋਂ (1,72,95,87,490) ਹੋ ਗਈ।

ਇਹ ਉਪਲਬਧੀ 1,93,87,689 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤੀ ਗਈ ਹੈ।  ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,99,496

ਦੂਸਰੀ ਖੁਰਾਕ

99,32,762

ਪ੍ਰੀਕੌਸ਼ਨ ਡੋਜ਼

38,86,601

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,05,359

ਦੂਸਰੀ ਖੁਰਾਕ

1,73,79,327

ਪ੍ਰੀਕੌਸ਼ਨ ਡੋਜ਼

54,08,921

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,21,32,053

ਦੂਸਰੀ ਖੁਰਾਕ

1,50,14,801

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

54,82,43,614

ਦੂਸਰੀ ਖੁਰਾਕ

42,68,53,644

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,16,66,665

ਦੂਸਰੀ ਖੁਰਾਕ

17,64,04,564

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,59,18,631

ਦੂਸਰੀ ਖੁਰਾਕ

10,99,07,449

ਪ੍ਰੀਕੌਸ਼ਨ ਡੋਜ਼

80,33,603

ਪ੍ਰੀਕੌਸ਼ਨ ਡੋਜ਼

1,73,29,125

ਕੁੱਲ

1,72,95,87,490

 

ਪਿਛਲੇ 24 ਘੰਟਿਆਂ ਵਿੱਚ 91,930 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਹੋਇਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 4,16,77,641 ਹੈ।

ਇਸ ਦੇ ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ  97.68% ਹੋ ਗਈ ਹੈ।

ਪਿਛਲੇ 24 ਘੰਟਿਆਂ ਦੇ ਦੌਰਾਨ 34,113 ਨਵੇਂ ਕੇਸ ਸਾਹਮਣੇ ਆਏ।

ਦੇਸ਼ ਵਿੱਚ ਐਕਟਿਵ ਕੇਸਾਂ ਦੀ ਮੌਜੂਦਾ ਸੰਖਿਆ 4,78,882 ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦੇ ਕੇਵਲ 1.12% ਹਨ।

 ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 10,67,908 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ 75.18 ਕਰੋੜ ਤੋਂ ਅਧਿਕ  (75,18,03,766) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਟੈਸਟ ਸਮਰੱਥਾ ਵਧਾਈ ਗਈ ਹੈ, ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 3.99% ਹੈ, ਰੋਜ਼ਾਨਾ ਤੌਰ ‘ਤੇ ਪੁਸ਼ਟੀ ਵਾਲੇ ਕੇਸਾਂ ਦੀ ਦਰ 3.19% ਹੈ। 

 

****

ਐੱਮਵੀ/ਏਐੱਲ


(Release ID: 1798486) Visitor Counter : 200