ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਯੋਜਨਾ ਦੇ ਤਹਿਤ ‘ਵਪਾਰ ਕਰਨ ਵਿੱਚ ਅਸਾਨੀ’ ਉਪਾਆ ਅਤੇ ਪ੍ਰਮੁੱਖ ਪੋਰਟ ਅਤੇ ਆਈਡਬਲਿਊਏਆਈ ਦੀ ਟੈਕਨੋਲੋਜੀ (ਆਈਟੀਟੀ) ਦੇ ਜ਼ਰੀਏ ਪਰਿਚਾਲਨ ਕੁਸ਼ਲਤਾ ਦੀ ਸਮੀਖਿਆ ਕੀਤੀ

Posted On: 09 FEB 2022 4:15PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਪ੍ਰਧਾਨ ਮੰਤਰੀ  ਗਤੀ ਸ਼ਕਤੀ ਰਾਸ਼ਟਰੀ ਯੋਜਨਾ ਦੇ ਤਹਿਤ ਵਿਕਾਸ ਨੂੰ ਹੁਲਾਰਾ ਦੇਣ ਲਈ ਵਪਾਰ ਕਰਨ ਵਿੱਚ ਅਸਾਨੀ (ਈਓਡੀਬੀ) ਅਤੇ ਟੈਕਨੋਲੋਜੀ ਦੇ ਜ਼ਰੀਏ ਪਰਿਚਾਲਨ ਸਮਰੱਥਾ (ਓਈਟੀਟੀ) ਦੀ ਸੁਵਿਧਾ ਲਈ ਵੱਖ-ਵੱਖ ਪੋਰਟ ਦੀ ਪਹਿਲ ਦੀ ਵਿਆਪਕ ਸਮੀਖਿਆ ਕੀਤੀ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਅਤੇ ਸਾਰੇ ਪ੍ਰਮੁੱਖ ਪੋਰਟਾਂ ਦੇ ਚੇਅਰਮੈਨ, ਇਨਲੈਂਡ ਵਾਟਰਵੇਅਜ਼ ਅਥਾਰਟੀ ਆਵ੍ ਇੰਡੀਆ ਦੇ ਪ੍ਰਤੀਨਿਧੀ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਨੂੰ ਪ੍ਰਾਪਤ ਕਰਨ ਅਤੇ ਮਹੱਤਵਅਕਾਂਖੀ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਯੋਜਨਾ ਦੇ ਅਧਾਰ ‘ਤੇ ਭਾਰਤ ਦੀ ਵਿਕਾਸ ਯਾਤਰਾ ਦੀ ਅਗਵਾਈ ਕਰਨ ਲਈ ਪ੍ਰਮੁੱਖ ਪੋਰਟਾਂ ਦੇ ਭਵਿੱਖ ਦੇ ਰੋਡਮੈਪ ‘ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਗਤੀ ਸ਼ਕਤੀ ਯੋਜਨਾ ਵਿਕਾਸ ਦੇ 7 ਇੰਜਨਾਂ- ਸੜਕ, ਰੇਲ, ਹਵਾਈ ਅੱਡੇ, ਪੋਰਟ, ਜਨਤਕ ਟ੍ਰਾਂਸਪੋਰਟ, ਜਲਮਾਰਗ ਅਤੇ ਲੌਜਿਟਿਕਸ ਦੇ ਜ਼ਰੀਏ ਸੰਚਾਲਿਤ ਹੈ।

ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਰਾਸ਼ਟਰੀ ਮਾਸਟਰ ਪਲਾਨ ਨੂੰ ਸਾਕਾਰ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਹ ਨਾਗਰਿਕਾਂ ਨੂੰ ਨਿਰਵਿਘਨ ਕਨੈਕਟੀਵਿਟੀ, ਆਰਥਿਕ ਵਿਕਾਸ ਅਤੇ ਸੁਸ਼ਾਸਨ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਇੱਕ ਮਲਟੀ-ਮਾਡਲ ਕਨੈਕਟੀਵਿਟੀ ਮਾਸਟਰਪਲਾਨ ਹੈ। ਉੱਥੇ ਗ੍ਰੇਟਰ ਨਿਕੋਬਾਰ ਵਿੱਚ ਇੱਕ ਟ੍ਰਾਂਸ-ਸ਼ਿਪਮੈਂਟ ਕੇਂਦਰ ਦਾ ਨਿਰਮਾਣ ਵੀ ਇਸ ਚਰਚਾ ਦਾ ਹਿੱਸਾ ਸੀ।

ਇਸ ਮੌਕੇ ‘ਤੇ ਕੇਂਦਰੀ ਮੰਤਰੀ ਨੇ ਕਿਹਾ, “ਪੋਰਟ ਅਤੇ ਹੋਰ ਏਕੀਕ੍ਰਿਤ ਯਤਨ ਪੂਰੇ ਦੇਸ਼ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਦੇਣਗੇ। ਪ੍ਰਧਾਨ ਮੰਤਰੀ ਗਤੀ ਸ਼ਕਤੀ ਲੋਕਾਂ, ਕਿਸਾਨਾਂ ਅਤੇ ਮੱਛੀਪਾਲਨ ਲਈ ਸਹਾਇਤਾ ਅਤੇ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਦੇਣਗੇ। ਉਨ੍ਹਾਂ ਨੇ ਪਟਨਾ ਦੀ ਯਾਤਰਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਅੱਗੇ ਕਿਹਾ “ਆਈਡਬਲਿਊਏਆਈ ਦੇ ਨਾਲ ਇਹ ਨਦੀ ਅਤੇ ਸਾਗਰ ਦਾ ਸਹਿਯੋਗ ਹੈ, ਗੰਗਾ ਮਾਂ ਹੈ ਅਤੇ ਬ੍ਰਹਮਪੁੱਤਰ ਪਿਤਾ।”

ਸ਼੍ਰੀ ਸੋਨੋਵਾਲ ਨੇ ਅਧਿਕਾਰੀਆਂ ਨੂੰ ਆਤਮਨਿਰਭਰ ਭਾਰਤ ਮਿਸ਼ਨ ਨੂੰ ਹੁਲਾਰਾ ਦੇਣ ਅਤੇ ਕੌਸ਼ਲ ਵਿਕਾਸ ‘ਤੇ ਜੋਰ ਦੇਣ ਦੀ ਬੇਨਤੀ ਕੀਤੀ, ਜਿਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਲਾਭ ਮਿਲ ਸਕੇ ।

ਉੱਥੇ ਕੇਂਦਰੀ ਰਾਜ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਨੇ ਕਿਹਾ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇ ਪ੍ਰਤੀ ਪ੍ਰਤੀਬੱਧ ਹੈ ਅਤੇ ਅੱਜ ਦੀ ਮੀਟਿੰਗ ਇਸ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਕਦਮ ਹੈ।

ਮੰਤਰਾਲੇ ਦੇ ਸਕੱਤਰ ਡਾ. ਸੰਜੀਵ ਰੰਜਨ ਨੇ ਮਲਟੀ-ਮਾਡਲ ਕਨੈਕਟੀਵਿਟੀ ‘ਤੇ ਗੱਲ ਕੀਤੀ। ਉਨ੍ਹਾਂ ਨੇ ਅੱਗੇ ਪ੍ਰਧਾਨ ਮੰਤਰੀ ਗਤੀ ਸ਼ਕਤੀ, ਸਮਾਰਟ, ਮੈਗਾ ਅਤੇ ਗ੍ਰੀਨ ਪੋਰਟਸ, ਈਓਡੀਬੀ ਅਤੇ ਮੈਰੀਟਾਈਮ ਇੰਡੀਆ ਵਿਜ਼ਨ(ਐੱਮਆਈਵੀ) 2030 ਦੇ ਤਹਿਤ ਵਿਕਾਸ ਦੇ 7 ਅਧਾਰਾਂ ਨੂੰ ਰੇਖਾਂਕਿਤ ਕੀਤਾ।

ਪ੍ਰਧਾਨ ਮੰਤਰੀ ਗਤੀ ਸ਼ਕਤੀ ਪਹਿਲ ‘ਤੇ ਆਯੋਜਿਤ ਪੂਰੇ ਦਿਨ ਦੀ ਇਸ ਮੀਟਿੰਗ ਵਿੱਚ ਪੋਰਟ ਦੇ ਚੇਅਰਮੈਨ ਨੇ ਵਾਹਨ ਸਕ੍ਰੈਪਿੰਗ ਨੀਤੀ, ਐੱਮਆਈਵੀ 2030 ਦੇ ਲਾਗੂਕਰਨ, ਚਾਲੂ, ਪੂਰਨ ਤੇ ਭਵਿੱਖ ਦੇ ਪ੍ਰੋਜੈਕਟਾਂ ‘ਤੇ ਵੀ ਚਰਚਾ ਕੀਤੀ।

ਉੱਥੇ ਸਾਰੇ ਸੀਨੀਅਰ ਅਧਿਕਾਰੀਆਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਉਹ ਮੰਤਰੀ ਜੀ ਦੇ ਦਿੱਤੇ ਗਏ ਨਿਰਦੇਸ਼ਾਂ ‘ਤੇ ਅੱਗੇ ਵਧਣਗੇ, ਜਿਸ ਵਿੱਚ ਅਰਥਵਿਵਸਥਾ ਨੂੰ ਅੱਗੇ ਹੁਲਾਰਾ ਦਿੱਤਾ ਜਾ ਸਕੇ ਅਤੇ ਅਧਿਕ ਲੋਕਾਂ ਨੂੰ ਇਸ ਦਾ ਲਾਭ ਪ੍ਰਾਪਤ ਹੋ ਸਕੇ। 

*****

ਐੱਮਜੇਪੀਐੱਸ



(Release ID: 1797266) Visitor Counter : 128