ਬਿਜਲੀ ਮੰਤਰਾਲਾ
ਬਿਜਲੀ ਮੰਤਰੀ ਨੇ ਪਾਵਰ ਫਾਊਂਡੇਸ਼ਨ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ
Posted On:
09 FEB 2022 3:14PM by PIB Chandigarh
ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ (ਐੱਮਐੱਨਆਰਈ) ਮੰਤਰੀ ਸ਼੍ਰੀ ਆਰ.ਕੇ.ਸਿੰਘ ਨੇ ਮੰਗਲਵਾਰ (08/02/2022) ਨੂੰ ਵਰਚੁਅਲ ਮੋਡ ਵਿੱਚ ਪਾਵਰ ਫਾਊਂਡੇਸ਼ਨ ਦੇ ਨਾਲ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਵਿੱਚ ਬਿਜਲੀ ਸਕੱਤਰ ਸ਼੍ਰੀ ਅਲੋਕ ਕੁਮਾਰ, ਐੱਮਐੱਨਆਰਈ ਸਕੱਤਰ ਸ਼੍ਰੀ ਇੰਦੂ ਸ਼ੇਖਰ ਚਤੁਰਵੇਦੀ, ਬਿਜਲੀ ਪੀਐੱਸਯੂ ਦੇ ਸੀਐੱਮਡੀ ਵੀ ਮੌਜੂਦ ਸਨ। ਮੀਟਿੰਗ ਦਾ ਉਦੇਸ਼ ਖੋਜ ਅਤੇ ਵਿਕਾਸ ਦੇ ਸੰਬੰਧ ਵਿੱਚ ਕਾਰਜਸ਼ੀਲ ਢਾਂਚਾ, ਨੀਤੀ ਸਮਰਥਨ ਅਤੇ ਪਾਵਰ ਫਾਊਂਡੇਸ਼ਨ ਦੀ ਸੰਚਾਰ ਰਣਨੀਤੀ ‘ਤੇ ਚਰਚਾ ਕਰਨਾ ਸੀ।
ਮੰਤਰੀ ਸ਼੍ਰੀ ਆਰ.ਕੇ.ਸਿੰਘ ਨੇ ਸਾਰੇ ਅਧਿਕਾਰੀਆਂ ਨੂੰ ਭਾਰਤ ਦੀ ਊਰਜਾ ਗਤੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਪ੍ਰਮਾਣ ਅਧਾਰਿਤ ਖੋਜ ਅਧਿਐਨ ਕਰਨ ਲਈ ਪਾਵਰ ਫਾਊਂਡੇਸ਼ਨ ਦਾ ਲਾਭ ਚੁੱਕਣ ਅਤੇ ਈ-ਮੋਬਿਲਿਟੀ ਅਤੇ ਇਲੈਕਟ੍ਰਿਕ ਕੁਕਿੰਗ ਬਾਰੇ ਉਪਭੋਗਤਾਵਾਂ ਵਿੱਚ ਜਾਗਰੂਕਤਾ ਵਧਾਉਣ ਦਾ ਨਿਰਦੇਸ਼ ਦਿੱਤਾ।
ਮੰਤਰੀ ਨੇ ਪਾਵਰ ਫਾਊਂਡੇਸ਼ਨ ਨੂੰ ਨਿਮਨ ਬਿੰਦੂਆਂ ‘ਤੇ ਅਧਿਐਨ ਕਰਨ ਦਾ ਸੁਝਾਵ ਦਿੱਤਾ:
-
ਭਾਰਤ ਵਿੱਚ ਜਲ ਬਿਜਲੀ ਵਿਕਾਸ ਵਿੱਚ ਤੇਜ਼ੀ ਲਿਆਉਣ
-
ਭਾਰਤ ਵਿੱਚ ਕਾਰਬਨ ਦੀ ਕਮੀ ਲਈ ਰਣਨੀਤਿਕ ਰੋਡਮੈਪ ਵਿਕਸਿਤ ਕਰਨਾ
-
ਵਾਤਾਵਰਣ ਮਾਨਦੰਡਾਂ ਨੂੰ ਪੂਰਾ ਕਰਨ ਵਿੱਚ ਵਿਕਲਪ ਦੇ ਰੂਪ ਵਿੱਚ ਐੱਫਜੀਡੀ ਤਕਨੀਕੀ ਦੀ ਪ੍ਰਾਸੰਗਿਕਤਾ
-
ਆਰਈ ਦਾ ਵੱਡੇ ਪੈਮਾਨੇ ‘ਤੇ ਏਕੀਕਰਣ
-
ਦੇਸ਼ ਲਈ ਛੋਟੀ ਮਿਆਦ, ਮੱਧਮ ਮਿਆਦ ਅਤੇ ਲੰਬੇ ਸਮੇਂ ਵਿੱਚ ਊਰਜਾ ਗਤੀ ਦੇ ਲਈ ਰੋਡਮੈਪ
ਹੋਰ ਸੁਝਾਏ ਗਏ ਅਧਿਐਨ ਜਿਨ੍ਹਾਂ ਨੂੰ ਕੀਤੇ ਜਾਣ
-
ਭਾਰਤ ਵਿੱਚ ਡਿਸਕੌਮ ਦੀ ਬਿਜਲੀ ਖਰੀਦ ਲਾਗਤ ਦੀ ਸਮੀਖਿਆ ਅਤੇ ਸਰਵਸ਼੍ਰੇਸ਼ਠ ਬਣਾਉਣ ਦੀ ਕਿਰਿਆ(ਅਨੁਕੂਲਨ)।
-
ਨੌਨ-ਫੌਸਿਲ ਈਂਧਨ ਅਧਾਰਿਤ ਸਮਰੱਥਾ ਦੇ 500 ਜੀਡਬਲਿਊ ਲਈ ਜ਼ਰੂਰੀ ਨਿਵੇਸ਼ ਬਜ਼ਾਰ ਦੇ ਉਪਕਰਣੀਕਰਣ ਨਾਲ ਸੰਬੰਧਿਤ ਮੁੱਦੇ
-
ਗ੍ਰਿਡ-ਸਕੇਲ ਸਟੋਰੇਜ, ਐਨਰਜੀ ਸਟੋਰੇਜ (ਬੈਟਰੀ ਸਟੋਰੇਜ ਅਤੇ ਹੋਰ ਵਿਕਲਪ)
-
ਹਾਈਡ੍ਰੋਜਨ ਅਰਥਵਿਵਸਥਾ: ਭਾਰਤ ਦੇ ਸਾਹਮਣੇ ਵਿਕਲਪ
ਭਾਰਤ ਦੇ ਜੀ20 ਪ੍ਰੈਸੀਡੇਂਸੀ ਅਤੇ ਸਵੱਛ ਊਰਜਾ ਮੰਤਰੀ ਪੱਧਰ ਲਈ ਪਾਵਰ ਫਾਊਂਡੇਸ਼ਨ ਸੂਚਨਾ ਭਾਗੀਦਾਰੀ ਦੇ ਰੂਪ ਵਿੱਚ ਬਿਜਲੀ ਮੰਤਰਾਲੇ ਦੀ ਸਹਾਇਤਾ ਕਰਨ ਜਾ ਰਿਹਾ ਹੈ।
ਪਾਵਰ ਫਾਊਂਡੇਸ਼ਨ ਬਾਰੇ:
ਪਾਵਰ ਫਾਊਂਡੇਸ਼ਨ ਇੱਕ ਰਜਿਸਟ੍ਰਡ ਸਮੂਹ ਹੈ ਜਿਸ ਦਾ ਉਦੇਸ਼ ਸਭ ਤੋਂ ਪ੍ਰਮੁੱਖ ਨੀਤੀ ਸਮਰਥਨ ਵਿਕਾਸ ਬਣਾਉਣਾ ਹੈ ਜੋ ਬਿਜਲੀ ਅਤੇ ਸੰਬੰਧਿਤ ਖੇਤਰਾਂ ‘ਤੇ ਰਾਸ਼ਟਰੀ ਸੰਵਾਦਾਂ ਵਿੱਚ ਸ਼ਾਮਿਲ ਹੋਵੇਗਾ ਅਤੇ ਰਾਜਾਂ ਨੂੰ ਵਾਸਤਵਿਕ ਦੁਨੀਆ ਦੇ ਸਮਾਧਾਨ ਦੇਣ ਵਿੱਚ ਮਦਦ ਕਰੇਗਾ। ਸਾਰਿਆਂ ਲਈ ਸੁਰੱਖਿਅਤ ਅਤੇ ਟਿਕਾਊ ਊਰਜਾ ਅਤੇ ਭਾਰਤ ਦੀ ਊਰਜਾ ਗਤੀ ਲਈ ਅਸਾਨ ਮਾਰਗ ਬਣਾਉਣਾ ਹੈ।
ਇਸ ਦਾ ਉਦੇਸ਼ ਬਿਜਲੀ ਖੇਤਰ ਵਿੱਚ ਊਰਜਾ ਗਤੀ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ ‘ਤੇ ਵਿਸ਼ਵਾਸਯੋਗ ਸੰਸਥਾਨਾਂ ਦੇ ਰਾਹੀਂ ਸੁਤੰਤਰ ਅਤੇ ਸਬੂਤ ਅਧਾਰਿਤ ਖੋਜ ਅਧਿਐਨ ਸ਼ੁਰੂ ਕਰਨ ਵਿੱਚ ਮੋਹਰੀ ਯਤਨ ਕਰਨਾ ਅਤੇ ਬਾਅਦ ਵਿੱਚ ਪਹਿਚਾਣ ਕੀਤੇ ਗਏ ਹਿਤਧਾਰਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਤੋਂ ਲੈ ਕੇ ਉਪਯੁਕਤ ਸੰਚਾਰ ਚੈਨਲਾਂ ਦੇ ਰਾਹੀਂ ਇਕੱਠੀ ਕੀਤੀ ਗਈ ਜਾਣਕਾਰੀ ਦਾ ਪ੍ਰਸਾਰ ਕਰਨਾ ਹੈ।
***************
ਐੱਮਵੀ/ਆਈਜੀ
(Release ID: 1797242)
ਵਿਜ਼ੀਟਰ ਕਾਊਂਟਰ : 131