ਇਸਪਾਤ ਮੰਤਰਾਲਾ
ਐੱਨਐੱਮਡੀਸੀ ਨੇ ਵਿੱਤ ਵਰ੍ਹੇ-22 ਦੇ ਪਹਿਲੇ ਨੌ ਮਹੀਨਿਆਂ ਵਿੱਚ 125 ਪ੍ਰਤੀਸ਼ਤ ਵਾਧਾ ਦਰਜ ਕੀਤਾ
Posted On:
09 FEB 2022 12:11PM by PIB Chandigarh
ਇਸਪਾਤ ਮੰਤਰਾਲੇ ਦੇ ਅਧੀਨ ਦੇਸ਼ ਦੀ ਸਭ ਤੋਂ ਵੱਡੀ ਆਇਰਨ ਓਰ ਉਤਪਾਦਕ ਕੰਪਨੀ ਰਾਸ਼ਟਰੀ ਖਨਿਜ ਵਿਕਾਸ ਨਿਗਮ (ਐੱਨਐੱਮਡੀਸੀ) ਨੇ ਵਿੱਤ ਵਰ੍ਹੇ-21 ਦੇ ਪਹਿਲੇ ਨੌ ਵਰ੍ਹੇ ਵਿੱਚ ਕੀਤੇ ਗਏ 8,522 ਕਰੋੜ ਰੁਪਏ ਦੇ ਕਾਰੋਬਾਰ ਦੀ ਤੁਲਨਾ ਵਿੱਚ ਵਿੱਤ ਵਰ੍ਹੇ-22 ਦੇ ਪਹਿਲੇ ਨੌ ਮਹੀਨੇ ਵਿੱਚ 19,179 ਕਰੋੜ ਰੁਪਏ ਦਾ ਕਾਰੋਬਾਰ ਕਰਕੇ 125 ਪ੍ਰਤੀਸ਼ਤ ਵਾਧਾ ਦਰਜ ਕੀਤਾ ਹੈ।
ਨੌ ਮਹੀਨਿਆਂ ਦੇ ਲਈ ਪ੍ਰੋਫਿਟ ਬਿਫੋਰ ਟੈਕਸ (ਪੀਬੀਟੀ) 10,101 ਕਰੋੜ ਰੁਪਏ ਦਰਜ ਕੀਤਾ ਗਿਆ ਹੈ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ ਦੌਰਾਨ ਦੇ 4,633 ਪੀਬੀਟੀ ਦੀ ਤੁਲਨਾ ਵਿੱਚ 118 ਪ੍ਰਤੀਸ਼ਤ ਦਾ ਵਾਧਾ ਦਿਖਾਉਂਦਾ ਹੈ। ਵਿੱਤ ਵਰ੍ਹੇ-22 ਦੇ ਨੌ ਮਹੀਨੇ ਦੇ ਲਈ ਪ੍ਰੋਫਿਟ ਆਫਟਰ ਟੈਕਸ (ਪੀਏਟੀ) ਵਿੱਚ ਵੀ ਇਜ਼ਾਫਾ ਦਰਜ ਕੀਤਾ ਗਿਆ। ਵਿੱਤ ਵਰ੍ਹਾ-21 ਦੇ ਪਹਿਲੇ ਨੌ ਮਹੀਨੇ ਵਿੱਚ ਦਰਜ 3,415 ਕਰੋੜ ਰੁਪਏ ਪੀਏਟੀ ਦੀ ਤੁਲਨਾ ਵਿੱਚ ਇਸ ਬਾਰ ਪੀਏਟੀ ਵਧ ਕੇ 7,583 ਕਰੋੜ ਰੁਪਏ ਹੋ ਗਿਆ, ਜੋ 122 ਪ੍ਰਤੀਸ਼ਤ ਅਧਿਕ ਹੈ।
ਐੱਨਐੱਮਡੀਸੀ ਨੇ ਵਿੱਤ ਵਰ੍ਹੇ-22 ਦੀ ਪਹਿਲੀ ਤਿਮਾਹੀ ਵਿੱਚ 10.65 ਮਿਲੀਅਨ ਟਨ (ਐੱਮਟੀ) ਆਇਰਨ ਓਰ ਦਾ ਉਤਪਾਦਨ ਦਿੱਤਾ ਅਤੇ 9.85 ਮਿਲੀਅਨ ਟਨ (ਐੱਮਟੀ) ਆਇਰਨ ਓਰ ਦੀ ਵਿਕਰੀ ਕੀਤੀ। ਪਹਿਲੀ ਤਿੰਨ ਤਿਮਾਹੀਆਂ ਦੇ ਲਈ ਸਮੁੱਚਾ ਉਤਪਾਦਨ ਅਤੇ ਵਿਕਰੀ ਅੰਕੜੇ ਕ੍ਰਮਵਾਰ: : 28.33 ਐੱਮਟੀ ਅਤੇ 28.28 ਐੱਮਟੀ ਹਨ। ਨੌ ਮਹੀਨਿਆਂ ਨਾਲ ਸੰਬੰਧਿਤ ਉਪਰੋਕਤ ਪਰਿਚਾਲਨ ਅਤੇ ਵਿੱਤੀ ਅੰਕੜੇ ਐੱਨਐੱਮਡੀਸੀ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਮਜ਼ਬੂਤ ਅੰਕੜੇ ਹਨ।
ਐੱਨਐੱਮਡੀਸੀ ਨੇ ਅੱਠ ਫਰਵਰੀ, 2022 ਨੂੰ ਆਯੋਜਿਤ ਆਪਣੀ ਬੋਰਡ ਬੈਠਕ ਵਿੱਚ ਪ੍ਰਤੀ ਸ਼ੇਅਰ 5.73 ਰੁਪਏ ਦਾ ਦੂਸਰਾ ਅੰਤਰਿਮ ਲਾਭਾਂਸ਼ ਐਲਾਨ ਕੀਤਾ। ਇਸ ਦੇ ਪਹਿਲੇ ਦੀ ਬੋਰਡ ਬੈਠਕ ਵਿੱਚ ਐਲਾਨ ਪ੍ਰਤੀ ਸ਼ੇਅਰ 9.01 ਰੁਪਏ ਦੇ ਪਹਿਲਾਂ ਅੰਤਰਿਮ ਲਾਭਾਂਸ਼ ਨੂੰ ਦੇਖਦੇ ਹੋਏ, ਵਿੱਤ ਵਰ੍ਹੇ 2021-2022 ਦੇ ਲਈ ਪ੍ਰਤੀ ਸ਼ੇਅਰ ਕੁੱਲ ਲਾਭਾਂਸ਼ 14.74 ਰੁਪਏ ਹੋ ਗਿਆ ਹੈ। ਇਹ ਐੱਨਐੱਮਡੀਸੀ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਅਧਿਕ ਲਾਭਾਂਸ਼ ਹੈ। ਲਾਭਾਂਸ਼ ਦੇ ਰੂਪ ਵਿੱਚ 4,320 ਕਰੋੜ ਰੁਪਏ ਦੀ ਨਕਦੀ ਖਰਚ ਹੋਵੇਗਾ।
ਕੰਪਨੀ ਦੇ ਪ੍ਰਦਰਸ਼ਨ ‘ਤੇ ਟਿੱਪਣੀ ਕਰਦੇ ਹੋਏ ਐੱਨਐੱਮਡੀਸੀ ਦੇ ਚੀਫ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਮਿਤ ਦੇਬ ਨੇ ਕਿਹਾ, “ਚੁਣੌਤੀਪੂਰਨ ਸਮੇਂ ਵਿੱਚ ਵਧੇ ਹੋਏ ਉਤਪਾਦਨ ਦੇ ਕਾਰਨ ਅਜਿਹਾ ਜਬਰਦਸਤ ਪ੍ਰਦਰਸ਼ਨ ਸੰਭਵ ਹੋਇਆ ਹੈ। ਇਸ ਵਿੱਤ ਵਰ੍ਹੇ ਵਿੱਚ ਅਸੀਂ ਆਪਣਾ ਉਤਪਾਦਨ ਲਕਸ਼ ਪੂਰਾ ਕਰ ਲੈਣਾ ਚਾਹੀਦਾ ਹੈ। ਅਸੀਂ ਮਹੱਤਵਪੂਰਨ ਪੂੰਜੀਗਤ ਖਰਚ ਪ੍ਰੋਜੈਕਟਾਂ ਨੂੰ ਪੂਰਾ ਕਰਨ ਤੇ ਆਪਣੀਆਂ ਤਿਆਰੀਆਂ ਦਾ ਡਿਜਿਟਲੀਕਰਨ ਅਤੇ ਆਟੋਮੇਸ਼ਨ ਕਰਨ ਦੇ ਲਈ ਲਗਾਤਾਰ ਪ੍ਰਤੀਬੱਧ ਹੈ।”
ਹੇਠਾਂ ਮੌਜੂਦਾ ਤਿਮਾਹੀ ਦੇ ਪ੍ਰਦਰਸ਼ਨ ਦੇ ਨਾਲ ਪਿਛਲੇ ਵਰ੍ਹੇ ਦੀ ਤੀਸਰੀ ਤਿਮਾਹੀ ਤੇ ਮੌਜੂਦਾ ਵਰ੍ਹੇ ਦੀ ਦੂਸਰੀ ਤਿਮਾਹੀ ਦਾ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਹੈ। ਇਸ ਵਿੱਚ ਮੌਜੂਦਾ ਵਰ੍ਹਾ (ਸੀਵਾਈ) ਬਨਾਮ ਪਿਛਲੇ ਵਰ੍ਹੇ (ਪੀਵਾਈ-ਨੌ ਮਹੀਨੇ ਦਾ ਸਮਾਪਨ) ਦੀ ਸੰਖਿਆ ਵੀ ਦਿੱਤੀ ਗਈ ਹੈ:
ਵਰਣਨ
|
ਮੌਜੂਦਾ ਵਰ੍ਹੇ ਦੀ ਤੀਸਰੀ ਤਿਮਾਹੀ ਬਨਾਮ ਪਿਛਲੇ ਵਰ੍ਹੇ ਦੀ ਤੀਸਰੀ ਤਿਮਾਹੀ
|
ਮੌਜੂਦਾ ਵਰ੍ਹੇ ਦੀ ਤੀਸਰੀ ਤਿਮਾਹੀ ਬਨਾਮ ਮੌਜੂਦਾ ਵਰ੍ਹੇ ਦੀ ਦੂਸਰੀ ਤਿਮਾਹੀ
|
ਮੌਜੂਦਾ ਵਰ੍ਹਾ ਬਨਾਮ ਪਿਛਲਾ ਵਰ੍ਹਾ (ਨੌ ਮਹੀਨੇ ਸਮਾਪਤ ਹੋਣ ‘ਤੇ)
|
ਉਤਪਾਦਨ (ਐੱਮਟੀ)
ਵਿਕਰੀ (ਐੱਮਟੀ)
ਕਾਰੋਬਾਰ (ਕਰੋੜ ਰੁਪਏ ਵਿੱਚ)
ਪੀਬੀਟੀ (ਕਰੋੜ ਰੁਪਏ ਵਿੱਚ)
ਪੀਏਟੀ (ਕਰੋੜ ਰੁਪਏ ਵਿੱਚ)
ਈਬੀਆਈਟੀਡੀਏ (ਕਰੋੜ ਰੁਪਏ ਵਿੱਚ)
|
10.65
9.85
5,874
2,695
2,050
2,765
|
9.60
9.28
4,355
2,811
2,109
2,873
|
10.65
9.85
5,874
2,695
2,050
2,765
|
8.77
8.99
6,794
3,142
2,341
3,203
|
28.33
28.28
19,179
10,101
7,583
10,290
|
21.84
22.16
8,522
4,633
3,415
4,817
|
|
|
|
|
|
|
|
******
ਐੱਮਵੀ/ਏਕੇਐੱਨ/ਐੱਸਕੇ
(Release ID: 1797033)
Visitor Counter : 110