ਰੇਲ ਮੰਤਰਾਲਾ
azadi ka amrit mahotsav

ਪੱਛਮ ਰੇਲਵੇ ਦੇ ਮੁੰਬਈ ਡਿਵੀਜਨ ਨੇ 100ਵੀਂ ਟੈਕਸਟਾਈਲ ਐਕਸਪ੍ਰੈੱਸ ਦਾ ਸੰਚਾਲਨ ਕੀਤਾ


ਰੇਲਵੇ ਨੇ ਇਹ ਉਪਲਬਧੀ 05 ਮਹੀਨੇ ਦੀ ਮਿਆਦ ਵਿੱਚ ਹੀ ਹਾਸਲ ਕੀਤੀ

ਪਹਿਲੀ ਟੈਕਸਟਾਈਲ ਐਕਸਪ੍ਰੈੱਸ 01 ਸਤੰਬਰ, 2021 ਨੂੰ ਸ਼ੁਰੂ ਕੀਤੀ ਗਈ ਸੀ

Posted On: 09 FEB 2022 12:30PM by PIB Chandigarh

ਪੱਛਮ ਰੇਲਵੇ ਦੇ ਮੁੰਬਈ ਸੈਂਟ੍ਰਲ ਡਿਵੀਜਨ (ਮੰਡਲ) ਨੇ ਚਲਥਾਨ (ਸੂਰਤ ਖੇਤਰ) ਤੋਂ ਸੰਕਰੈਲ (ਖੜਗਪੁਰ ਡਿਵੀਜਨ, ਐੱਸਈਆਰ) ਤੱਕ 100ਵੀਂ ਟੈਕਸਟਾਈਲ ਟ੍ਰੇਨ ਦੀ ਲੋਡਿੰਗ ਦੀ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ।

ਰੇਲ ਅਤੇ ਕੱਪੜਾ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਮਿਤੀ 01.09.2021 ਨੂੰ ਉਧਨਾ ਤੋਂ ਅਜਿਹੀ ਪਹਿਲੀ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ।

ਪੰਜ ਮਹੀਨੇ ਦੀ ਮਿਆਦ ਵਿੱਚ ਹੀ ਇਹ ਮਹੱਤਵਪੂਰਨ ਉਪਲੱਬਧੀ ਹਾਸਲ ਕਰਨਾ ਰੇਲਵੇ ਵਿੱਚ ਸੂਰਤ ਕੱਪੜਾ ਖੇਤਰ ਦੇ ਵਧਦੇ ਹੋਏ ਵਿਸ਼ਵਾਸ ਨੂੰ ਦਰਸਾਉਂਦਾ ਹੈ। ਪ੍ਰਮੁੱਖ ਡੈਸਟੀਨੇਸ਼ਨ ਦੱਖਣ ਪੂਰਬ ਰੇਲਵੇ ਵਿੱਚ ਸੰਕਰੈਲ, ਸ਼ਾਲੀਮਾਰ ਅਤੇ ਪੂਰਬ ਮੱਧ ਰੇਲਵੇ ਵਿੱਚ ਦਾਨਾਪੁਰ ਅਤੇ ਨਾਰਾਇਣਪੁਰ ਸਨ।

ਚਲਥਾਨ ਅਤੇ ਊਧਨਾ ਤੋਂ ਕੁੱਲ ਮਿਲਾ ਕੇ ਕ੍ਰਮਵਾਰ: 67 ਅਤੇ 33 ਐੱਨਐੱਮਜੀ ਰੈਕ ਲੋਡ ਕੀਤੇ ਗਏ। ਟੈਕਸਟਾਈਲ ਐਕਸਪ੍ਰੈੱਸ ਨੇ ਰੇਲਵੇ ਦੇ ਲਈ ਕੁੱਲ 10.2 ਕਰੋੜ ਰੁਪਏ ਦਾ ਰੈਵੇਨਿਉ ਹਾਸਲ ਕੀਤਾ।

************


ਆਰਕੇਜੇ/ਐੱਮ


(Release ID: 1797027) Visitor Counter : 159