ਨੀਤੀ ਆਯੋਗ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਨੀਤੀ ਆਯੋਗ ਦੇ ਫਿਨਟੈੱਕ ਓਪਨ ਸਮਿੱਟ ਦੀ ਸ਼ੁਰੂਆਤ ਕੀਤੀ

Posted On: 07 FEB 2022 4:11PM by PIB Chandigarh

ਫਿਨਟੈੱਕ ਉਦਯੋਗ ਦੇ ਮਹੱਤਵ ਨੂੰ ਪ੍ਰਦਰਸ਼ਿਤ ਕਰਨ ਦੇ ਪ੍ਰਯਤਨ ਵਿੱਚ, ਨੀਤੀ ਆਯੋਗ ਨੇ ਫੋਨਪੇ, ਏਡਬਲਿਊਐੱਸ ਅਤੇ ਈਵਾਈ ਦੇ ਸਹਿਯੋਗ ਨਾਲ 7 ਫਰਵਰੀ ਤੋਂ 28 ਫਰਵਰੀ ਤੱਕ ਤਿੰਨ ਸਪਤਾਹ ਤੱਕ ਚਲਣ ਵਾਲੇ ਵਰਚੁਅਲ ਸ਼ਿਖਰ ਸੰਮੇਲਨ ‘ਫਿਨਟੈੱਕ ਓਪਨ’ ਦਾ ਆਯੋਜਨ ਕੀਤਾ ਹੈ। ਕੇਂਦਰੀ ਰੇਲ, ਸੰਚਾਰ ਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਨੀਤੀ ਆਯੋਗ ਦੇ ਚੇਅਰਮੈਨ ਡਾ. ਰਾਜੀਵ ਕੁਮਾਰ ਦੀ ਮੌਜੂਦਗੀ ਵਿੱਚ ਸ਼ਿਖਰ ਸੰਮੇਲਨ ਦਾ ਉਦਘਾਟਨ ਕੀਤਾ।  ਉਨ੍ਹਾਂ ਦੇ ਸੰਬੋਧਨ ਨੂੰ ਸੁਣਨ ਲਈ ਇੱਥੇ ਕਲਿੱਕ ਕਰੋ 

ਸ਼ਿਖਰ ਸੰਮੇਲਨ ਦੇ ਸਾਰੇ ਪ੍ਰੋਗਰਾਮਾਂ ਨੂੰ  ਇੱਥੇ ਦੇਖੋ।  

ਆਪਣੀ ਤਰ੍ਹਾਂ ਦੀ ਪ੍ਰਥਮ ਪਹਿਲ ਵਿੱਚ, ਫਿਨਟੈੱਕ ਓਪਨ ਹੈਗੁਲੇਟਰਸ, ਫਿਨਟੈੱਕ ਪੇਸ਼ੇਵਰਾਂ ਅਤੇ ਉਤਸਾਹੀ ਲੋਕਾਂ, ਉਦਯੋਗ ਜਗਤ ਦੀਆਂ ਪ੍ਰਸਿੱਧ ਹਸਤੀਆਂ, ਸਟਾਰਟ-ਅੱਪ ਭਾਈਚਾਰੇ ਅਤੇ ਡਿਵੈਲਪਰਸ ਨੂੰ ਸਹਿਯੋਗ ਕਰਨ, ਵਿਚਾਰਾਂ ਅਤੇ ਇਨੋਵੇਸ਼ਨ ਦਾ ਅਦਾਨ-ਪ੍ਰਦਾਨ ਕਰਨ ਦੇ ਲਈ ਇਕੱਠੇ ਲਿਆਵੇਗਾ।

ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ, ‘ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਅਸੀਂ ਸਿਹਤ, ਰਸਦ ਅਤੇ ਹੋਰ ਖੇਤਰਾਂ ਦੇ ਲਈ ਕੋਵਿਨ ਅਤੇ ਯੂਪੀਆਈ ਜਿਹੇ ਖੁੱਲ੍ਹੇ ਮੰਚ ਬਣਾਉਣ ਵਿੱਚ ਵਿਸ਼ਵਾਸ ਕਰਦੇ ਹਾਂ। ਜਨਤਕ ਨਿਵੇਸ਼ ਦਾ ਉਪਯੋਗ ਕਰਕੇ ਇੱਕ ਖੁੱਲ੍ਹਾ ਮੰਚ ਬਣਾਇਆ ਗਿਆ ਹੈ, ਜਿਸ ਵਿੱਚ ਕੋਈ ਨਿਜੀ ਉੱਦਮੀ, ਸਟਾਰਟ-ਅੱਪ ਅਤੇ ਡਿਵੈਲਪਰਸ ਨਵੇਂ ਸਮਾਧਾਨ ਬਣਾਉਣ ਦੇ ਲਈ ਜੁੜ ਸਕਦੇ ਹਨ। ਉਦਾਹਰਣ ਦੇ ਲਈ, ਅੱਜ, 270 ਬੈਂਕ ਯੂਪੀਆਈ ਨਾਲ ਜੁੜੇ ਹੋਏ ਹਨ ਅਤੇ ਕਈ ਉੱਦਮੀਆਂ ਅਤੇ ਸਟਾਰਟ-ਅੱਪ ਨੇ ਅਜਿਹੇ ਸਮਾਧਾਨ ਪ੍ਰਦਾਨ ਕੀਤੇ ਹਨ, ਜਿਸ ਨੇ ਦੇਸ਼ ਵਿੱਚ ਫਿਨਟੈੱਕ ਅਪਣਾਉਣ ਦੀ ਦਰ ਨੂੰ ਵਧਾਉਣ ਵਿੱਚ ਮਦਦ ਕੀਤੀ ਹੈ – ਜੋ ਵਿਸ਼ਵ ਪੱਧਰ ‘ਤੇ ਸਭ ਤੋਂ ਵੱਧ 87 ਪ੍ਰਤੀਸ਼ਤ ਹੈ।’

ਨੀਤੀ ਆਯੋਗ ਦੇ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਕਿਹਾ, ‘ਲੋਕਾਂ ਨੂੰ ਵਿੱਤੀ ਸੇਵਾਵਾਂ ਤੱਕ ਵੱਧ ਅਤੇ ਅਸਾਨ ਪਹੁੰਚ ਮਿਲਣ ਨਾਲ ਭਾਰਤ ਵਿੱਚ ਡਿਜੀਟਲੀਕਰਨ ਵਧ ਰਿਹਾ ਹੈ। ਇਸ ਨਾਲ ਉਪਭੋਗਤਾਵਾਂ ਦੇ ਵਿੱਤੀ ਵਿਵਹਾਰ ਵਿੱਚ ਬਦਲਾਵ ਆਇਆ ਹੈ ਅਤੇ ਉਹ ਨਕਦ ਲੈਣ-ਦੇਣ ਦੇ ਵਿਕਲਪ ਦੇ ਤੌਰ ‘ਤੇ ਈ-ਵਾਲੇਟ ਅਤੇ ਯੂਪੀਆਈ ਦੇ ਇਸਤੇਮਾਲ ਕਰਨ ਲਗੇ ਹਨ। ਜ਼ਿਆਦਾਤਰ ਨਿਆ ਅਸੰਗਤ, ਸਮ੍ਰਿੱਧ ਅਤੇ ਵਿੱਤੀ ਤੌਰ ‘ਤੇ ਸਮਾਵੇਸ਼ੀ ਭਾਰਤ ਬਣਾਉਣ ਦੇ ਲਈ ਡਿਜੀਟਲ ਭੁਗਤਾਨ ਦਾ ਵਿਸਤਾਰ ਇੱਕ ਮਹੱਤਵਪੂਰਨ ਇੰਜਨ ਹੈ। ਫਿਨਟੈੱਕ ਦੇ ਵਧਣ ਨਾਲ ਵਿੱਤੀ ਸਮਾਵੇਸ਼ਨ ਨੂੰ ਗਤੀ ਮਿਲੀ ਹੈ। ਅਗਲੇ ਕੁਝ ਹਫਤਿਆਂ ਵਿੱਚ ਸਾਡੇ ਦੇਸ਼ ਦੇ ਹੁਸ਼ਿਆਰ ਦਿਮਾਗਾਂ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਅਣਗਿਣਤ ਸੰਭਾਵਨਾਵਾਂ ਦੇ ਅਵਲੋਕਨ ਦੇ ਲਈ ਮੈਂ ਉਤਸਾਹਿਤ ਹਾਂ।’

 

ਫਿਨਟੈੱਕ ਓਪਨ ਦਾ ਉਦੇਸ਼ ਇੱਕ ਵਿਆਪਕ ਟਰੇਨਿੰਗ ਅਨੁਭਵ ਤਿਆਰ ਕਰਨਾ ਹੈ। ਇਸ ਦੇ ਤਿੰਨ ਉਦੇਸ਼ ਹਨ:

1.     ਫਿਨਟੈੱਕ ਉਦਯੋਗ ਵਿੱਚ ਇੱਕ ਖੁੱਲ੍ਹੇ ਈਕੋ-ਸਿਸਟਮ ਨੂੰ ਉਤਸਾਹਿਤ ਕਰਨਾ

2.     ਇਨੋਵੇਸ਼ਨ ਅਤੇ ਵਿਕਾਸ ਨੂੰ ਹੁਲਾਰਾ ਦੇਣਾ

3.     ਵਿੱਤੀ ਸਮਾਵੇਸ਼ਨ ਸੁਨਿਸ਼ਚਿਤ ਕਰਨਾ ਅਤੇ ਫਿਨਟੈੱਕ ਇਨੋਵੇਸ਼ਨ ਦੇ ਅਗਲੇ ਦੌਰ ਵਿੱਚ ਅਕਾਉਂਟ ਐਗ੍ਰੀਗੇਟਰ ਜਿਹੇ ਨਵੇਂ ਮਾਡਲ ਦਾ ਲਾਭ ਉਠਾਉਣਾ।

ਸ਼ਿਖਰ ਸੰਮੇਲਨ ਵਿੱਚ ਵਿਭਿੰਨ ਸਟਾਰਟ-ਅੱਪ ਦੇ ਇਨੋਵੇਸ਼ਨਾਂ ਅਤੇ ਚੁਣੌਤੀਆਂ ‘ਤੇ ਚਾਨਣਾ ਪਾਉਂਦੇ ਹੋਏ ਗਹਿਨ ਗੱਲਬਾਤ, ਗਹਿਨ ਚਿੰਤਨ, ਵੈਬੀਨਾਰ, ਗੋਲਮੇਜ ਚਰਚਾ ਆਦਿ ਸ਼ਾਮਲ ਹੋਣਗੇ। ਇਸ ਦੇ ਇਲਾਵਾ, ਫਿਨਟੈੱਕ ਨਾਲ ਸੰਬੰਧਿਤ ਕਾਰਜਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਵਰਚੁਅਲ ਸਨਮਾਨ ਸਮਾਰੋਹ ਵਿੱਚ ਸਭ ਤੋਂ ਨਵੀਨ ਸਟਾਰਟ-ਅੱਪ ਨੂੰ ਮਾਨਤਾ ਦਿੱਤੀ ਜਾਵੇਗੀ।

ਫੋਨਪੇ ਦੇ ਸੰਸਥਾਪਕ ਅਤੇ ਸੀਈਓ ਸਮੀਰ ਨਿਗਮ ਨੇ ਕਿਹਾ, ‘ਸਾਨੂੰ ਇਸ ਪਹਿਲ ‘ਤੇ ਨੀਤੀ ਆਯੋਗ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਜਿਸ ਦਾ ਉਦੇਸ਼ ਭਾਰਤ ਦੀ ਫਿਨਟੈੱਕ ਕ੍ਰਾਂਤੀ ਨੂੰ ਗਤੀ ਦੇਣਾ ਹੈ। ਫਿਨਟੈੱਕ ਉਦਯੋਗ ਦੇਸ਼ ਭਰ ਵਿੱਚ ਵਿੱਤੀ ਸਮਾਵੇਸ਼ਨ ਨੂੰ ਸੁਗਮ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਅਸੀਂ ਅਗਲੇ ਕੁਝ ਹਫਤਿਆਂ ਦੇ ਲਈ ਉਤਸੁਕ ਹਾਂ, ਜਿੱਥੇ ਸਾਨੂੰ ਪੂਰੇ ਉਦਯੋਗ ਦੇ ਸਹਿਯੋਗੀਆਂ ਦੇ ਨਾਲ ਤਾਲਮੇਲ ਕਾਇਮ ਕਰਨ, ਈਕੋ-ਸਿਸਟਮ ਦੇ ਲਈ ਨਵੇਂ ਸਾਰਥਕ ਪ੍ਰੋਗਰਾਮਾਂ ਨੂੰ ਤਿਆਰ ਕਰਨ ਦਾ ਅਵਸਰ ਮਿਲੇਗਾ।’

ਸ਼ਿਖਰ ਸੰਮੇਲਨ ਦਾ ਇੱਕ ਪ੍ਰਮੁੱਖ ਆਕਰਸ਼ਣ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਫਿਨਟੈੱਕ ਹੈਕਥੌਨ ਹੋਵੇਗਾ, ਜੋ ਖਾਸ ਡਿਵੈਲਪਰਸ ਅਤੇ ਸਟਾਰਟ-ਅੱਪ ਭਾਈਚਾਰੇ ਨੂੰ ਵਾਸਤਵਿਕ ਦੁਨੀਆ ਦੀਆਂ ਸਮੱਸਿਆਵਾਂ ਨੂੰ ਸਮਾਧਾਨ ਕਰਨ ਦੀ ਸਮਰੱਥਾ ਦੇ ਨਾਲ ਸਫਲਤਾ ਦੀ ਅਵਧਾਰਣਾ ਨੂੰ ਪੇਸ਼ ਕਰਨ ਦਾ ਅਵਸਰ ਪ੍ਰਦਾਨ ਕਰੇਗਾ। ਇਸ ਦੇ ਇਲਾਵਾ, ਬੱਚਿਆਂ ਦੇ ਵਿੱਚ ਰਚਨਾਤਮਕਤਾ, ਇਨੋਵੇਸ਼ਨ ਅਤੇ ਉੱਦਮਸ਼ੀਲਤਾ ਦੀ ਮਾਨਸਿਕਤਾ ਨੂੰ ਹੁਲਾਰਾ ਦੇਣ ਦੇ ਲਈ, ਅਟਲ ਇਨੋਵੇਸ਼ਨ ਮਿਸ਼ਨ ਦੇ ਅਟਲ ਟਿੰਕਰਿੰਗ ਲੈਬਸ ਨੈਟਵਰਕ ਦੇ ਮਾਧਿਅਮ ਨਾਲ ਸਕੂਲੀ ਵਿਦਿਆਰਥੀਆਂ ਦੇ ਲਈ ਇੱਕ ਹੋਰ ਹੈਕਥੌਨ ਵੀ ਆਯੋਜਿਤ ਕੀਤਾ ਜਾਵੇਗਾ।

ਸ਼ਿਖਰ ਸੰਮੇਲਨ ਵਿੱਚ ਇਨਫੋਸਿਸ ਦੇ ਸਹਿ-ਸੰਸਥਾਪਕ, ਗੈਰ-ਕਾਰਜਕਾਰੀ ਚੇਅਰਮੈਨ ਸ਼੍ਰੀ ਨੰਦਨ ਨੀਲਕਾਣੀ ਅਤੇ ਨੀਤੀ ਆਯੋਗ ਦੇ ਸੀਈਓ ਸ਼੍ਰੀ ਅਮਿਤਾਭ ਕਾਂਤ ਦੇ ਨਾਲ-ਨਾਲ ਕ੍ਰੇਡ ਦੇ ਸੰਸਥਾਪਕ ਸ਼੍ਰੀ ਕੁਣਾਲ ਸ਼ਾਹ, ਪੌਲਿਸੀਬਜ਼ਾਰ ਦੇ ਸੀਈਓ ਸ਼੍ਰੀ ਯਸ਼ਿਸ਼ ਦਹਿਆ, ਕੇਅਰ ਹੈਲਥ ਇੰਸ਼ੋਰੈਂਸ ਦੇ ਸੰਸਥਾਪਕ ਐੱਮਡੀ ਸ਼੍ਰੀ ਅਨੁਜ ਗੁਲਾਟੀ, ਏਕੋ ਜਨਰਲ ਇੰਸ਼ੋਰੈਂਸ ਦੇ ਸੀਈਓ ਸ਼੍ਰੀ ਵਰੁਣ ਦੁਆ, ਜੇਰੋਧਾ ਦੇ ਸੀਈਓ ਸ਼੍ਰੀ ਨਿਤਿਨ ਕਾਮਥ, ਆਈਸੀਆਈਸੀਆਈ ਸਕਿਯੋਰਿਟੀਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵਿਜੈ ਚੰਡੋਕ, ਗ੍ਰੋਅ ਦੇ ਸੀਈਓ ਸ਼੍ਰੀ ਲਲਿਤ ਕੇਸ਼ਰੇ, ਅਪਸਟੌਕਸ ਦੀ ਸਹਿ-ਸੰਸਥਾਪਕ ਸੁਸ਼੍ਰੀ ਕਵਿਤਾ ਸੁਬ੍ਰਮਣਿਅਮ ਅਤੇ ਰੇਜਰਪੇ ਦੇ ਸੀਈਓ, ਸੰਸਥਾਪਕ ਸ਼੍ਰੀ ਹਰਸ਼ਿਲ ਮਾਥੁਰ ਜਿਹੇ ਕਾਰੋਬਾਰ ਖੇਤਰ ਦੇ ਕਈ ਦਿੱਗਜ ਸ਼ਾਮਲ ਹੋਣਗੇ।

************

ਡੀਐੱਸ/ਏਕੇਜੇ/ਏਕੇ


(Release ID: 1796629) Visitor Counter : 137