ਜਲ ਸ਼ਕਤੀ ਮੰਤਰਾਲਾ
ਸਫਲਤਾ ਦੀ ਕਹਾਣੀ: ਸਵੱਛ ਭਾਰਤ ਮਿਸ਼ਨ ਗ੍ਰਾਮੀਣ
ਮਹਾਰਾਸ਼ਟਰ ਦੇ ਭੋਰ ਬਲਾਕ ਨੇ ਪਲਾਸਿਟਕ ਕਚਰਾ ਪ੍ਰਬੰਧਨ ਲਈ ਮਾਪਦੰਡ ਸਥਾਪਿਤ ਕੀਤਾ
Posted On:
07 FEB 2022 1:22PM by PIB Chandigarh
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਭੋਰ ਬਲਾਕ ਦੀ ਸਾਸੇਵਾੜ੍ਹੀ ਗ੍ਰਾਮ ਪੰਚਾਇਤ ਨੇ ਪਲਾਸਿਟਕ ਕਚਰੇ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਇੱਕ ਵਧੀਆ ਮਿਸਾਲ ਕਾਇਮ ਕੀਤੀ ਹੈ। ਨਾਲ ਹੀ ਪਲਾਸਟਿਕ ਕਚਰਾ ਪ੍ਰਬੰਧਨ ਦੇ ਲਈ ਇਨੋਵੇਟਿਵ, ਸਸਤੀ ਅਤੇ ਕਲੱਸਟਰ ਪੱਧਰੀ ਪ੍ਰਣਾਲੀ ਦੇ ਜ਼ਰੀਏ ਸਵੱਛਤਾ ਹਾਸਿਲ ਕਰ ਲਈ ਹੈ।
ਗ੍ਰਾਮੀਣ ਇਲਾਕਿਆਂ ਸਮੇਤ ਦੇਸ਼ ਵਿੱਚ ਵੱਧਦੇ ਪਲਾਸਟਿਕ ਕਚਰੇ ਅਤੇ ਉਸ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਸਵੱਛ ਭਾਰਤ ਮਿਸ਼ਨ-ਗ੍ਰਾਮੀਣ ਦੇ ਦੂਸਰੇ ਪੜਾਅ ਦਾ ਪ੍ਰੋਜੈਕਟ ਬਿਲਕੁੱਲ ਸਮੇਂ ’ਤੇ ਸ਼ੁਰੂ ਕੀਤਾ ਗਿਆ ਹੈ।
ਪਾਇਲਟ ਪ੍ਰੋਜੈਕਟ ਦੇ ਲਈ ਚਾਰ ਗ੍ਰਾਮ ਸਭਾਵਾਂ-ਸਾਸੇਵਾੜੀ, ਸ਼ਿੰਦੇਵਾੜੀ, ਵੇਲੁ ਅਤੇ ਕਸੂਰਦੀ ਨੂੰ ਚੁਣਿਆ ਗਿਆ ਸੀ। ਇਨ੍ਹਾਂ ਚਾਰਾਂ ਗ੍ਰਾਮ ਸਭਾਵਾਂ ਦੇ ਅਧੀਨ ਆਉਣ ਵਾਲੇ ਇਲਾਕਿਆਂ ਵਿੱਚ ਕਈ ਛੋਟੇ ਉਦਯੋਗ ਚੱਲਦੇ ਹਨ। ਨਾਲ ਹੀ ਕਈ ਹੋਟਲ ਅਤੇ ਰੈਸਟੋਰੈਂਟ ਵੀ ਮੌਜੂਦ ਹਨ। ਇਨ੍ਹਾਂ ਸਭ ਦੇ ਕਾਰਨ ਵੱਡੇ ਪੈਮਾਨੇ ’ਤੇ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਇਸ ਦੇ ਇਲਾਵਾ, ਸਾਰੀਆਂ ਗ੍ਰਾਮ ਸਭਾਵਾਂ ਵਿੱਚ ਪਲਾਸਟਿਕ ਕਚਰੇ ਨੂੰ ਖੁੱਲ੍ਹੇ ਵਿੱਚ ਸੁੱਟ ਦੇਣਾ ਜਾਂ ਉਨ੍ਹਾਂ ਨੂੰ ਜਲਾਉਣ ਦੀਆਂ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਸਨ, ਜਿਸ ਦੇ ਕਾਰਨ ਵਾਤਾਵਰਣ ਖਰਾਬ ਹੁੰਦਾ ਸੀ। ਉਦੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਹਿਸੂਸ ਹੋਇਆ ਕਿ ਅਜਿਹੇ ਕਚਰੇ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਦੀ ਵਿਵਸਥਾ ਜ਼ਰੂਰੀ ਹੈ।
ਸਵੱਛ ਭਾਰਤ ਮਿਸ਼ਨ-ਗ੍ਰਾਮੀਣ (ਐੱਸਬੀਐੱਮ-ਜੀ), ਪੜਾਅ-ਦੋ ਦੇ ਤਹਿਤ, ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਦਰਜੇ ਦੇ ਅੱਗੇ ਦੀ ਹੈਸੀਅਤ ਪ੍ਰਾਪਤ ਕਰਨ ਦੇ ਲਈ ਪਲਾਸਟਿਕ ਕਚਰਾ ਪ੍ਰਬੰਧਨ ਬਹੁਤ ਮਹੱਤਵਪੂਰਨ ਹੈ। ਨਾਲ ਹੀ, ਸੰਚਾਲਨ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਵੀ ਪਲਾਸਟਿਕ ਕਚਰਾ ਪ੍ਰਬੰਧਨ, ਬਲਾਕ/ਜ਼ਿਲ੍ਹੇ ਦੀ ਜ਼ਿੰਮੇਦਾਰੀ ਹੈ। ਇਸ ਦੇ ਅਧਾਰ ’ਤੇ ਭੋਰ ਦੇ ਬਲਾਕ ਵਿਕਾਸ ਅਧਿਕਾਰੀ (ਬੀਡੀਓ) ਸ਼੍ਰੀ ਵੀਜੀ ਤਾਨਪੁਨੇ ਨੇ ਮੁੰਬਈ-ਬੰਗਲੁਰੂ ਰਾਜਮਾਰਗ ’ਤੇ ਪੁਣੇ ਦੇ ਨੇੜੇ ਸਥਿਤ ਪਿੰਡਾਂ ਦੇ ਲਈ ਇੱਕ ਕਲੱਸਟਰ ਪੱਧਰੀ ਪਲਾਸਟਿਕ ਕਚਰਾ ਪ੍ਰਬੰਧਨ ਪ੍ਰਣਾਲੀ ਦੀ ਯੋਜਨਾ ਬਣਾਈ। ਇਸ ਇਲਾਕੇ ਵਿੱਚ ਪਲਾਸਟਿਕ ਕਚਰਾ ਵੱਡੀ ਮਾਤਰਾ ਵਿੱਚ ਜਮ੍ਹਾ ਹੁੰਦਾ ਸੀ।
ਸਾਰੀਆਂ ਗ੍ਰਾਮ ਸਭਾਵਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ, ਤਾਕਿ ਭਾਈਚਾਰਿਆਂ ਨੂੰ ਸਮਝਾਇਆ ਜਾ ਸਕੇ ਕਿ ਪਲਾਸਟਿਕ ਦੇ ਕਚਰੇ ਦਾ ਨਿਪਟਾਰਾ ਕਿੰਨਾ ਜ਼ਰੂਰੀ ਅਤੇ ਮਹੱਤਵਪੂਰਨ ਹੈ ਅਤੇ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਵਰਗ ਤੋਂ ਅੱਗੇ ਦੀ ਸਥਿਤੀ ਪ੍ਰਾਪਤ ਕਰਨ ਵਿੱਚ ਉਸ ਦੀ ਕੀ ਭੂਮਿਕਾ ਹੈ। ਤੈਅ ਕੀਤਾ ਗਿਆ ਕਿ ਪਲਾਸਟਿਕ ਰੀ-ਸਾਈਕਿਲ ਕਰਨ ਵਾਲੀਆਂ ਨਿਜੀ ਕੰਪਨੀਆਂ ਦੇ ਨਾਲ ਸਮਝੌਤਾ ਕੀਤਾ ਜਾਵੇ, ਜੋ ਪਲਾਸਟਿਕ ਜਮ੍ਹਾ ਕਰਕੇ ਉਨ੍ਹਾਂ ਦੀ ਪ੍ਰੋਸੈੱਸਿੰਗ ਕਰੇ, ਪਲਾਸਟਿਕ ਨੂੰ ਇੱਕ ਪ੍ਰਕਾਰ ਦੇ ਕੱਚੇ ਤੇਲ ਵਿੱਚ ਪਰਿਵਰਤਿਤ ਕਰੇ ਅਤੇ ਉਸ ਤੇਲ ਨੂੰ ਉਦਯੋਗਾਂ ਵਿੱਚ ਜਲਾਉਣ ਦੇ ਕੰਮ ਵਿੱਚ ਲਿਆਦਾ ਜਾਵੇ। ਚੁਣੀ ਗਈ ਕੰਪਨੀ ਨੇ ਪਿੰਡਾਂ ਦੇ ਇੱਕ ਕਿਲੋਮੀਟਰ ਦਾਇਰੇ ਵਿੱਚ ਇੱਕ ਪਲਾਂਟ ਸਥਾਪਿਤ ਕੀਤਾ। ਇਸ ਪਲਾਂਟ ਵਿੱਚ ਅਸਾਨੀ ਨਾਲ ਕਚਰਾ ਪਹੁੰਚਾਇਆ ਜਾਣ ਲੱਗਿਆ। ਕਚਰਾ ਪਹੁੰਚਾਉਣ ਦੇ ਕੰਮ ਦਾ ਖਰਚ ਵੀ ਘੱਟ ਰੱਖਿਆ ਗਿਆ।
ਸਾਸੇਵਾੜੀ ਪਿੰਡ ਵਿੱਚ ਪਲਾਸਟਿਕ ਕਚਰਾ ਪ੍ਰਬੰਧਨ ਪ੍ਰਣਾਲੀ: ਸਾਸੇਵਾੜੀ ਪਿੰਡ ਪਹਿਲਾ ਅਜਿਹਾ ਪਿੰਡ ਸੀ, ਜਿੱਥੇ ਇਹ ਪ੍ਰਣਾਲੀ ਸਥਾਪਿਤ ਕੀਤੀ ਗਈ। ਪਲਾਸਟਿਕ ਨੂੰ ਜਮ੍ਹਾ ਕਰਨ, ਛਾਂਟਣ ਅਤੇ ਉਸ ਨੂੰ ਲੈ ਜਾਣ ਦੀ ਵਿਵਸਥਾ ਕੀਤੀ ਗਈ। ਨਾਲ ਹੀ ਉਪਲੱਬਧ ਸੰਸਾਧਨਾਂ ਦਾ ਅਧਿਕਤਮ ਇਸਤੇਮਾਲ ਸੰਭਵ ਬਣਾਇਆ ਗਿਆ। ਸ਼ੁਰੂਆਤ ਵਿੱਚ ਪ੍ਰਸਤਾਵਿਤ ਕੇਂਚੂਆ ਖਾਦ ਪਲਾਂਟ ਨੂੰ ਸੰਸਾਧਨ ਬਹਾਲੀ ਕੇਂਦਰ ਵਿੱਚ ਬਦਲ ਦਿੱਤਾ ਗਿਆ, ਜਿੱਥੇ ਜਮ੍ਹਾ ਕੀਤੇ ਜਾਣ ਵਾਲੇ ਪਲਾਸਟਿਕ ਨੂੰ ਰੱਖਣ ਦੇ ਲਈ ਇੱਕ ਛੋਟੀ ਜਿਹੀ ਜਗ੍ਹਾ ਦੇ ਦਿੱਤੀ ਗਈ। ਉਸ ਦੇ ਬਾਅਦ, ਸਫ਼ਾਈ ਕਰਮਚਾਰੀ ਨੂੰ ਰੱਖਿਆ ਗਿਆ, ਜੋ ਪਲਾਸਟਿਕ ਜਮ੍ਹਾ ਕਰਕੇ ਉਸ ਦੀ ਛਾਂਟੀ ਕਰਦਾ ਸੀ। ਦੂਸਰਾ ਮਜ਼ਦੂਰ ਉਸ ਕਚਰੇ ਦੀ ਕੰਪਨੀ ਤੱਕ ਲੈ ਜਾਂਦਾ ਸੀ। ਕੰਪਨੀ ਤੱਕ ਕਚਰਾ ਲੈ ਜਾਣ ਦੀ ਫੀਸ ਬਹੁਤ ਮਾਮੂਲੀ ਸੀ।
ਪਹਿਲਾਂ ਤਾਂ ਲੋਕ ਕਚਰੇ ਦੀ ਛਾਂਟੀ ਠੀਕ ਨਾਲ ਨਹੀਂ ਕਰਦੇ ਸੀ। ਹਾਲਾਂਕਿ, ਲਗਾਤਾਰ ਗੱਲਬਾਤ ਕਰਨ ਦੇ ਬਾਅਦ, ਲਗਭਗ ਸਾਰੇ ਘਰਾਂ ਦੇ ਲੋਕਾਂ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਪ੍ਰਣਾਲੀ ਨਾਲ ਜੁੜ ਗਏ।
ਕੰਪਨੀ ਅੱਠ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਲਸਾਟਿਕ ਕਚਰਾ ਖਰੀਦਦੀ ਹੈ। ਗ੍ਰਾਮ ਸਭਾ ਇਸ ਆਮਦਨ ਨੂੰ ਪ੍ਰਣਾਲੀ ਦੇ ਰੱਖ-ਰੱਖਾਅ ਅਤੇ ਸੰਚਾਲਨ ਵਿੱਚ ਖਰਚ ਕਰਦੀ ਹੈ। ਪਲਾਸਟਿਕ ਪਲਾਂਟ ਪਲਾਸਟਿਕ ਨੂੰ ਸਾਫ ਕਰਨ ਅਤੇ ਧੂੜ-ਮਿੱਟੀ ਹਟਾਉਣ ਦੀ ਪ੍ਰਣਾਲੀ ਨਾਲ ਵੀ ਲੈਸ ਹੈ। ਉੱਥੇ ਪਲਾਸਟਿਕ ਨੂੰ ਬਰਾਬਰ ਅਕਾਰ ਵਿੱਚ ਕੱਟਣ ਦੇ ਲਈ ਕਟਾਈ-ਮਸ਼ੀਨ ਵੀ ਲਗਾਈ ਗਈ ਹੈ।
ਪਲਾਸਟਿਕ ਪ੍ਰੋਸੈੱਸਿੰਗ ਪਲਾਂਟ ਦੇ ਦੋ ਵੱਡੇ ਲਾਭ ਹੈ: ਇੱਥੇ ਪ੍ਰੋਸੈੱਸਿੰਗ ਦੇ ਲਈ ਹਰ ਤਰ੍ਹਾਂ ਦਾ ਪਲਾਸਟਿਕ ਕਚਰਾ ਲਿਆ ਜਾਂਦਾ ਹੈ ਅਤੇ ਜੋ ਸਹਾਇਕ-ਉਤਪਾਦ (ਕਾਰਬਨ ਦੇ ਟੁਕੜੇ, ਗੈਸ ਨਿਕਾਸੀ ਅਤੇ ਤੇਲ ਤੇ ਗੈਸ) ਉਹ ਪੈਦਾ ਕਰਦਾ ਹੈ, ਉਹ ਵਾਤਾਵਰਣ ਦੇ ਲਈ ਹਾਨੀਕਾਰਣ ਨਹੀਂ ਹੈ। ਅਸਲ ਵਿੱਚ, ਤੇਲ ਦੇ ਨਾਲ ਨਿਕਲਣ ਵਾਲੀ ਗੈਸ ਦਾ ਇਸਤੇਮਾਲ ਪਲਾਂਟ ਦੀਆਂ ਮਸ਼ੀਨਾਂ ਨੂੰ ਚਲਾਉਣ ਵਿੱਚ ਕੀਤਾ ਜਾਂਦਾ ਹੈ। ਨਾਲ ਹੀ, ਜੋ ਨਿਕਾਸੀ ਹੁੰਦੀ ਹੈ, ਉੱਥੇ ਵੀ ਮਹਾਰਾਸ਼ਟਰ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਤੈਅ ਸੀਮਾ ਤੋਂ ਘੱਟ ਹੈ।
ਸਾਸੇਵਾੜੀ ਵਿੱਚ ਪ੍ਰੋਜੈਕਟ ਦੇ ਸਫ਼ਲ ਲਾਗੂਕਰਨ ਦੇ ਬਾਅਦ, ਯੋਜਨਾ ਤਿਆਰ ਕੀਤੀ ਹੈ ਕਿ ਹੋਰ ਤਿੰਨ ਪਿੰਡਾਂ ਨੂੰ ਵੀ ਇਸ ਪ੍ਰਣਾਲੀ ਨਾਲ ਜੋੜਨ ਦੀ ਸਮਾਨ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਬਲਾਕ ਦੇ ਬਾਕੀ ਪਿੰਡਾਂ ਵਿਚ ਪਲਾਸਟਿਕ ਕਚਰੇ ਦਾ ਨਿਪਟਾਰਾ ਕਰਨ ਦੇ ਲਈ ਉੱਥੇ ਪ੍ਰਕਿਰਿਆ ਜਲਦੀ ਅਪਣਾਈ ਜਾਵੇਗੀ, ਜਿਸ ਦੇ ਤਹਿਤ ਇਹ ਅਨੋਖੀ, ਵਾਤਾਵਰਣ ਅਨੁਕੂਲ ਅਤੇ ਸਸਤੀ ਪ੍ਰਣਾਲੀ ਦਾ ਪਾਲਨ ਕੀਤਾ ਜਾਵੇਗਾ।
*****
ਬੀਵਾਈ
(Release ID: 1796267)
Visitor Counter : 136