ਗ੍ਰਹਿ ਮੰਤਰਾਲਾ
ਸੁਸ਼੍ਰੀ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ 'ਤੇ ਸਨਮਾਨ ਵਜੋਂ 6 ਫਰਵਰੀ ਤੋਂ ਦੋ ਦਿਨਾਂ ਦਾ ਸਰਕਾਰੀ ਮਾਤਮ
Posted On:
06 FEB 2022 11:15AM by PIB Chandigarh
ਭਾਰਤ ਸਰਕਾਰ ਅੱਜ ਅਤਿਅੰਤ ਦੁਖ ਦੇ ਨਾਲ ਸੁਸ਼੍ਰੀ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ ਦਾ ਐਲਾਨ ਕਰਦੀ ਹੈ। ਮਰਹੂਮ ਮਹਾਨ ਗਾਇਕਾ ਦੇ ਸਨਮਾਨ ਵਿੱਚ, ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਅੱਜ ਤੋਂ ਪੂਰੇ ਭਾਰਤ ਵਿੱਚ ਦੋ ਦਿਨ ਦਾ ਸਰਕਾਰੀ ਮਾਤਮ ਰਹੇਗਾ।
ਰਾਸ਼ਟਰੀ ਝੰਡਾ 06.02.2022 ਤੋਂ 07.02.2022 ਤੱਕ ਪੂਰੇ ਭਾਰਤ ਵਿੱਚ ਅੱਧਾ ਝੁਕਿਆ ਰਹੇਗਾ ਅਤੇ ਕੋਈ ਵੀ ਸਰਕਾਰੀ ਮਨੋਰੰਜਨ ਆਯੋਜਨ ਨਹੀਂ ਹੋਵੇਗਾ।
ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਸੁਸ਼੍ਰੀ ਲਤਾ ਮੰਗੇਸ਼ਕਰ ਦਾ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
*********
ਐੱਨਡਬਲਿਊ/ਆਰਕੇ/ਏਵਾਈ/ਆਰਆਰ
(Release ID: 1796029)
Visitor Counter : 221