ਰੱਖਿਆ ਮੰਤਰਾਲਾ
100 ਨਵੇਂ ਸੈਨਿਕ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਈ-ਕਾਊਂਸਲਿੰਗ
प्रविष्टि तिथि:
06 FEB 2022 2:03PM by PIB Chandigarh
ਦੇਸ਼ ਭਰ ਵਿੱਚ 100 ਨਵੇਂ ਸੈਨਿਕ ਸਕੂਲ ਸਥਾਪਿਤ ਕਰਨ ਦੇ ਸਰਕਾਰ ਦੇ ਉਦੇਸ਼ ਨਾਲ ਅੱਗੇ ਵਧਦੇ ਹੋਏ, ਸੈਨਿਕ ਸਕੂਲਜ਼ ਸੋਸਾਇਟੀ (ਐੱਸਐੱਸਐੱਸ) ਈ-ਕਾਊਂਸਲਿੰਗ ਦੇ ਸੰਚਾਲਨ ਲਈ ਇੱਕ ਸਵੈਚਾਲਤ ਪ੍ਰਣਾਲੀ ਵਿਕਸਿਤ ਕਰਨ ਦੀ ਪ੍ਰਕਿਰਿਆ ਬਣਾ ਰਹੀ ਹੈ। ਸੈਨਿਕ ਸਕੂਲਾਂ ਵਿੱਚ ਦਾਖ਼ਲੇ ਲਈ ਈ-ਕਾਊਂਸਲਿੰਗ ਪਹਿਲੀ ਵਾਰ ਸ਼ੁਰੂ ਕੀਤੀ ਗਈ ਹੈ। ਇਹ ਸਰਕਾਰ ਦੇ ਵਿਜ਼ਨ ਦੇ ਹਿੱਸੇ ਵਜੋਂ ਸਥਾਪਿਤ ਕੀਤੇ ਜਾ ਰਹੇ ਨਵੇਂ ਸਕੂਲਾਂ 'ਤੇ ਲਾਗੂ ਹੋਵੇਗਾ ਤਾਂ ਜੋ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਸੈਨਿਕ ਸਕੂਲ ਪਾਠਕ੍ਰਮ ਦੀ ਪਾਲਣਾ ਕਰਨ ਦੇ ਨਾਲ ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਸਾਰ ਚਲਣ ਦਾ ਮੌਕਾ ਪ੍ਰਦਾਨ ਕੀਤਾ ਜਾ ਸਕੇ।
ਪ੍ਰਕਿਰਿਆ
ਸੈਨਿਕ ਸਕੂਲਜ਼ ਸੋਸਾਇਟੀ (ਐੱਸਐੱਸਐੱਸ) ਸਮਾਂ-ਸੀਮਾਵਾਂ ਦੇ ਨਾਲ-ਨਾਲ ਈ-ਕਾਊਂਸਲਿੰਗ ਲਈ ਅਰਜ਼ੀ ਦੇਣ ਲਈ ਵਿਦਿਆਰਥੀਆਂ ਨੂੰ ਸੂਚਿਤ ਕਰਨ ਲਈ ਵਿਆਪਕ ਤੌਰ 'ਤੇ ਪ੍ਰਚਾਰ ਕਰੇਗੀ। ਸਮੇਂ-ਸਮੇਂ 'ਤੇ ਈਮੇਲ ਜਾਂ ਮੋਬਾਈਲ ਨੰਬਰਾਂ ਰਾਹੀਂ ਐੱਸਐੱਸਐੱਸ ਦੁਆਰਾ ਨਿਰਧਾਰਿਤ ਯੋਗਤਾ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਅਕਤੀਗਤ ਬਿਨੈਕਾਰ ਵਿਦਿਆਰਥੀਆਂ ਨੂੰ ਇੱਕ ਲਿੰਕ ਭੇਜਿਆ ਜਾਵੇਗਾ। ਇਸ ਦੇ ਨਾਲ ਹੀ, ਨਵੇਂ ਸੈਨਿਕ ਸਕੂਲਾਂ ਨੂੰ ਸ਼੍ਰੇਣੀ ਅਤੇ ਲਿੰਗ ਅਨੁਸਾਰ ਜਾਣਕਾਰੀ ਦੇ ਨਾਲ-ਨਾਲ ਖਾਲੀ ਅਸਾਮੀਆਂ ਦੀ ਗਿਣਤੀ ਪ੍ਰਦਾਨ ਕਰਨ ਲਈ ਢੁਕਵੇਂ ਪਹੁੰਚ ਅਧਿਕਾਰ ਪ੍ਰਦਾਨ ਕੀਤੇ ਜਾਣਗੇ।
ਵਿਦਿਆਰਥੀਆਂ ਨੂੰ ਵੈੱਬ ਪੋਰਟਲ www.sainikschool.ncog.gov.in 'ਤੇ ਦਿੱਤੇ ਲਿੰਕ ਰਾਹੀਂ ਰਜਿਸਟਰ ਕਰਨ ਅਤੇ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਕਿਹਾ ਜਾਵੇਗਾ। ਵਿਦਿਆਰਥੀਆਂ ਦੇ ਪਾਸ ਐਲੋਕੇਸ਼ਨ ਦੀ ਚੋਣ ਵਜੋਂ 10 ਸਕੂਲਾਂ ਤੱਕ ਦੀ ਚੋਣ ਕਰਨ ਦਾ ਵਿਕਲਪ ਹੋਵੇਗਾ। ਇਸ ਤੋਂ ਬਾਅਦ, ਵਿਦਿਆਰਥੀਆਂ ਨੂੰ ਸਕੂਲਾਂ ਦੀ ਵੰਡ ਉਨ੍ਹਾਂ ਦੇ ਰੈਂਕ ਅਤੇ ਸਕੂਲਾਂ ਦੀ ਚੋਣ ਦੇ ਅਧਾਰ 'ਤੇ ਸਿਸਟਮ ਦੁਆਰਾ ਕੀਤੀ ਜਾਵੇਗੀ ਅਤੇ ਨਤੀਜਾ ਈ-ਕਾਊਂਸਲਿੰਗ ਪੋਰਟਲ ਦੁਆਰਾ ਘੋਸ਼ਿਤ ਕੀਤਾ ਜਾਵੇਗਾ। ਬਿਨੈਕਾਰ ਵਿਦਿਆਰਥੀ ਨੂੰ ਅਲਾਟਮੈਂਟ ਨੂੰ ਸਵੀਕਾਰ ਕਰਨ ਜਾਂ ਕਾਊਂਸਲਿੰਗ ਦੇ ਰਾਊਂਡ-2 ਲਈ ਵਿਚਾਰੇ ਜਾਣ ਵਾਲੇ ਵਿਕਲਪ ਜਾਂ ਹੋਰ ਵਿਚਾਰ ਕਰਨ ਦੀ ਇੱਛਾ ਨੂੰ ਦਰਸਾਉਣ ਦੀ ਲੋੜ ਹੋਵੇਗੀ। ਭੌਤਿਕ ਤਸਦੀਕ ਲਈ ਮਿਤੀਆਂ ਉਨ੍ਹਾਂ ਵਿਦਿਆਰਥੀਆਂ ਨੂੰ ਸੂਚਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਆਪਣੀਆਂ ਚੋਣਾਂ ਨੂੰ ਸਵੀਕਾਰ/ਲਾਕ ਕੀਤਾ ਹੈ।
ਵਿਦਿਆਰਥੀਆਂ ਦੀ ਭੌਤਿਕ ਵੈਰੀਫਿਕੇਸ਼ਨ ਤੋਂ ਬਾਅਦ ਉਨ੍ਹਾਂ ਦੇ ਡਾਟਾਬੇਸ ਵਿੱਚ ਜ਼ਰੂਰੀ ਅੱਪਡੇਟ ਲਈ ਨਵੇਂ ਸੈਨਿਕ ਸਕੂਲਾਂ ਨੂੰ ਵੀ ਉਨ੍ਹਾਂ ਵਿਦਿਆਰਥੀਆਂ ਦੀ ਸੂਚੀ ਰੀਅਲ-ਟਾਈਮ ਦੇ ਅਧਾਰ 'ਤੇ ਦਿਖਾਈ ਦੇਵੇਗੀ। ਇਸ ਤੋਂ ਇਲਾਵਾ, ਰਾਊਂਡ-1 ਨਿਰਧਾਰਿਤ ਮਿਤੀ ਅਤੇ ਸਮੇਂ ਤੋਂ ਬਾਅਦ ਖ਼ਾਲੀ ਸੀਟਾਂ ਨੂੰ ਕਾਊਂਸਲਿੰਗ ਰਾਊਂਡ-2 ਰਾਹੀਂ ਭਰਿਆ ਜਾਵੇਗਾ। ਜਿਨ੍ਹਾਂ ਵਿਦਿਆਰਥੀਆਂ ਨੇ ਰਾਊਂਡ-1 ਵਿੱਚ ਸੀਟਾਂ ਸਵੀਕਾਰ/ਅਲਾਟ ਨਹੀਂ ਕੀਤੀਆਂ ਹਨ, ਉਨ੍ਹਾਂ ਦੇ ਪਾਸ ਈ-ਕਾਊਂਸਲਿੰਗ ਦੇ ਰਾਊਂਡ-2 ਵਿੱਚ ਬਾਕੀ ਸੀਟਾਂ ਦੀ ਚੋਣ ਕਰਨ ਦਾ ਵਿਕਲਪ ਹੋਵੇਗਾ।
ਲਾਭ
ਈ-ਕਾਊਂਸਲਿੰਗ ਲਈ ਇਹ ਸਵੈਚਾਲਤ ਪ੍ਰਣਾਲੀ ਦਾਖਲਾ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਏਗੀ। ਇਹ ਸਾਰੇ ਹਿਤਧਾਰਕਾਂ - ਸਕੂਲਾਂ, ਵਿਦਿਆਰਥੀਆਂ ਅਤੇ ਪ੍ਰਸ਼ਾਸਨਿਕ ਅਥਾਰਿਟੀ ਲਈ ਘੱਟ ਮਹਿੰਗਾ ਅਤੇ ਉਪਭੋਗਤਾ ਦੇ ਅਨੁਕੂਲ ਹੋਵੇਗਾ। ਇਹ ਸਮੁੱਚੀ ਪ੍ਰਕਿਰਿਆ ਦੀ ਰੀਅਲ-ਟਾਈਮ ਨਿਗਰਾਨੀ ਅਤੇ ਹਰ ਪੜਾਅ 'ਤੇ ਲੋੜੀਂਦੀ ਕਾਰਵਾਈ ਲਈ ਪਹੁੰਚ ਵੀ ਪ੍ਰਦਾਨ ਕਰੇਗਾ।
****************
ਏਬੀਬੀ/ਸੈਵੀ
(रिलीज़ आईडी: 1796022)
आगंतुक पटल : 205