ਸੈਰ ਸਪਾਟਾ ਮੰਤਰਾਲਾ
azadi ka amrit mahotsav

ਟੂਰਿਜ਼ਮ ਮੰਤਰਾਲੇ ਦੀ ਪ੍ਰਸ਼ਾਦ ਯੋਜਨਾ ਵਿੱਚ ਪੁਨੌਰਾ ਧਾਮ ਨੂੰ ਸ਼ਾਮਿਲ ਕੀਤਾ ਗਿਆ: ਸ਼੍ਰੀ ਜੀ. ਕਿਸ਼ਨ ਰੈੱਡੀ

प्रविष्टि तिथि: 03 FEB 2022 4:32PM by PIB Chandigarh

ਬਿਹਾਰ ਸਰਕਾਰ ਤੋਂ  ਪ੍ਰਾਪਤ ਬੇਨਤੀ ਦੇ ਅਧਾਰ ‘ਤੇ ਟੂਰਿਜ਼ਮ ਨੇ ਪੁਨੌਰਾ ਧਾਮ ਨੂੰ ਸਵਦੇਸ਼ ਦਰਸ਼ਨ ਯੋਜਨਾ  ਦੇ ਰਾਮਾਇਣ ਸਰਕਿਟ ਵਿੱਚ ਸ਼ਾਮਿਲ ਕੀਤਾ ਹੈ।  ਪੁਨੌਰਾ ਧਾਮ  ਦੀ ਮੰਜ਼ਿਲ ਨੂੰ ਹਾਲ ਹੀ ਵਿੱਚ ਸੈਰ-ਸਪਾਟਾ ਮੰਤਰਾਲੇ  ਦੀ ਪ੍ਰਸ਼ਾਦ ਯੋਜਨਾ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਬਿਹਾਰ ਰਾਜ ਲਈ ਸਵਦੇਸ ਦਰਸ਼ਨ ਯੋਜਨਾ ਦੇ ਤਹਿਤ ਮਨਜ਼ੂਰ ਪ੍ਰੋਜੈਕਟਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

  • ਜੈਨ ਥੀਮ੍ਹ  ਦੇ ਤਹਿਤ ਵੈਸ਼ਾਲੀ-ਆਰਾ-ਸਮਾਦ-ਪਟਨਾ-ਰਾਜਗੀਰ-ਪਾਵਾਪੁਰੀ-ਚੰਪਾਪੁਰੀ ਵਿਚ ਤੀਰਥੰਕਰ ਸਰਕਿਟ ਦੇ ਵਿਕਾਸ ਦੀ ਸਾਲ 2016-17 ਵਿੱਚ 37.20 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਲਈ ਹੁਣ ਤੱਕ 26.11 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

  • ਸੁਲਤਾਨਗੰਜ-ਧਰਮਸ਼ਾਲਾ-ਦੇਵਘਰ ਵਿੱਚ ਅਧਿਆਤਮਿਕ ਵਿਸ਼ੇ ਦੇ ਤਹਿਤ ਅਧਿਆਤਮਿਕ ਸਰਕਿਟ ਦਾ ਏਕੀਕ੍ਰਿਤ ਵਿਕਾਸ, ਸਾਲ 2016-17 ਵਿੱਚ 44.76 ਕਰੋੜ ਰੁਪਏ ਦੀ ਰਾਸ਼ੀ ਦੀ ਲਾਗਤ ਨੂੰ ਮਨਜ਼ੂਰੀ। 42.52 ਕਰੋੜ ਰੁਪਏ ਦੀ ਰਾਸ਼ੀ ਹੁਣ ਤੱਕ ਜਾਰੀ ਕੀਤੀ ਗਈ ਹੈ। 

  • ਬੋਧੀ ਸਰਕਿਟ ਦਾ ਵਿਕਾਸ – ਬੋਧਗਯਾ ਵਿੱਚ ਕਨਵੈਸ਼ਨ ਸੈਂਟਰ ਦੇ ਨਿਰਮਾਣ ਦੀ ਸਾਲ 2016-17 ਵਿੱਚ 98.73 ਕਰੋੜ ਰੁਪਏ ਦੀ ਰਾਸ਼ੀ ਦੀ ਲਾਗਤ ਨੂੰ ਮਨਜ਼ੂਰੀ ਦਿੱਤੀ ਗਈ ਸੀ। 93.22 ਕਰੋੜ ਰੁਪਏ ਹੁਣ ਤੱਕ ਜਾਰੀ ਕੀਤੇ ਗਏ ਹਨ। 

  • ਗਾਂਧੀ ਸਰਕਿਟ ਦਾ ਵਿਕਾਸ: ਗ੍ਰਾਮੀਣ ਥੀਮ੍ਹ ਦੇ ਤਹਿਤ ਭੀਤਿਹਾਰਵਾ - ਚੰਦ੍ਰਹੀਆ – ਤੁਰਕੌਲੀਆ ਨੂੰ ਸਾਲ 2017-18 ਵਿੱਚ 44.65 ਕਰੋੜ ਰੁਪਏ ਦੀ ਰਾਸ਼ੀ ਦੀ ਲਾਗਤ ਨੂੰ ਮਨਜ਼ੂਰੀ ਦਿੱਤੀ ਗਈ। 35.72 ਕਰੋੜ ਰੁਪਏ ਹੁਣ ਤੱਕ ਜਾਰੀ ਕੀਤੇ ਗਏ ਹਨ।

  • ਸਾਲ 2017-18 ਵਿੱਚ ਮਨਜ਼ੂਰੀ ਅਧਿਆਤਮਿਕ ਵਿਸ਼ੇ ਦੇ ਤਹਿਤ ਮੰਦਾਰ ਹਿਲ ਅਤੇ ਅੰਗ ਪ੍ਰਦੇਸ਼ ਵਿੱਚ ਤੀਰਥੰਕਰ ਸਰਕਿਟ ਦਾ ਵਿਕਾਸ 47.53 ਕਰੋੜ ਰੁਪਏ ਦੀ ਰਾਸ਼ੀ ਦੀ ਲਾਗਤ ਨੂੰ ਮਨਜ਼ੂਰੀ ਦਿੱਤੀ ਗਈ। ਇਸ ਲਈ 38.02 ਕਰੋੜ ਰੁਪਏ ਹੁਣ ਤੱਕ ਜਾਰੀ ਕੀਤੇ ਗਏ ਹਨ। 

ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਰਾਜਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*******


ਐੱਨਬੀ/ਓਏ


(रिलीज़ आईडी: 1795506) आगंतुक पटल : 162
इस विज्ञप्ति को इन भाषाओं में पढ़ें: English , Urdu , हिन्दी , Bengali , Tamil , Telugu , Kannada