ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦੂਰਦਰਸ਼ਨ ਦੀ ਗਣਤੰਤਰ ਦਿਵਸ ਕਵਰੇਜ ਦੁਨੀਆ ਭਰ ਵਿੱਚ ਛਾ ਗਈ
Posted On:
04 FEB 2022 11:21AM by PIB Chandigarh
ਜਦੋਂ ਰਾਸ਼ਟਰੀ ਮਹੱਤਵ ਦੇ ਵਿਸ਼ਾਲ ਆਯੋਜਨਾਂ ਦੀ 360 ਡਿਗਰੀ ਕਵਰੇਜ ਦੀ ਗੱਲ ਆਉਂਦੀ ਹੈ , ਤਾਂ ਦੂਰਦਰਸ਼ਨ ਦੇ ਪ੍ਰਸਾਰਣ ਦਾ ਕੋਈ ਮੁਕਾਬਲਾ ਨਹੀਂ ਹੁੰਦਾ। ਅਤੀਤ ਵਿੱਚ ਵੀ ਇਹ ਅਨੇਕ ਅਵਸਰਾਂ ਉੱਤੇ ਸਾਬਤ ਹੋ ਚੁੱਕਿਆ ਹੈ। ਲੇਕਿਨ ਦੂਰਦਰਸ਼ਨ ਨੇ ਇਸ ਵਾਰ ਗਣਤੰਤਰ ਦਿਵਸ 2022 ਦੀ ਅਭੂਤਪੂਰਵ ਕਵਰੇਜ ਵਿੱਚ ਖ਼ਦ ਨੂੰ ਹੀ ਪਿੱਛੇ ਛੱਡ ਦਿੱਤਾ ਹੈ । ਇਸ ਵਾਰ ਭਾਰਤੀ ਵਾਯੂ ਸੈਨਾ ਦੁਆਰਾ ਹਵਾਈ-ਪਰੇਡ ਦੇ ਸ਼ਾਨਦਾਰ ਅਤੇ ਗੌਰਵਸ਼ਾਲੀ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖੇ ਗਏ ਸਨ। ਇਸ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਾਨਦਾਰ ਆਯੋਜਨ ਹੋਏ ।
ਵਿਊਅਰਸ਼ਿਪ ਪੈਟਰਨ ਵਿੱਚ ਬਦਲਦੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ , ਇਸ ਵਾਰ ਗਣਤੰਤਰ ਦਿਵਸ ਨੂੰ ਦੂਰਦਰਸ਼ਨ ਦੇ ਯੂ-ਟਿਊਬ ਨੈੱਟਵਰਕ ਉੱਤੇ ਵੀ ਪ੍ਰਸਾਰਿਤ ਕੀਤਾ ਗਿਆ। ਯੂ- ਟਿਊਬ ਉੱਤੇ ਦਰਸ਼ਕਾਂ ਦੀ ਸੰਖਿਆ ਦੂਰਦਰਸ਼ਨ ਦੇ ਟੀਵੀ ਨੈੱਟਵਰਕ ਤੋਂ ਅਧਿਕ ਸੀ। ਯੂ-ਟਿਊਬ ਨੈੱਟਵਰਕ ਉੱਤੇ ਗਣਤੰਤਰ ਦਿਵਸ ਦੀ ਕਵਰੇਜ ਨੂੰ 2.6 ਕਰੋੜ ਲੋਕਾਂ ਨੇ ਅਤੇ ਟੀਵੀ ਨੈੱਟਵਰਕ ਉੱਤੇ 2.3 ਕਰੋੜ ਲੋਕਾਂ ਨੇ ਦੇਖਿਆ । ਇਹ ਅੰਕੜੇ ਦੂਰਦਰਸ਼ਨ ਨੈੱਟਵਰਕ ਦੀ ਵਿਸ਼ਾਲ ਪਹੁੰਚ ਬਾਰੇ ਦੱਸਦੇ ਹਨ । ਇਸ ਦੇ ਇਲਾਵਾ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਦੇਸ਼ਭਰ ਦੇ 180 ਤੋਂ ਅਧਿਕ ਚੈਨਲਾਂ ਦੇ ਜ਼ਰੀਏ ਦੂਰਦਰਸ਼ਨ ਦੇ ਇਸ ਪ੍ਰਸਾਰਣ ਨੂੰ 3.2 ਅਰਬ ਮਿੰਟ (ਟੈਲੀਵਿਜਨ ਵਿਊਇੰਗ ਮਿੰਟ) ਦੇਖਿਆ ਗਿਆ। ਹੋਰ ਚੈਨਲਾਂ ਨੇ ਸਵੇਰੇ ਸਾਢੇ ਨੌ ਵਜੇ ਤੋਂ ਦੁਪਹਿਰ ਤੱਕ ਦੂਰਦਰਸ਼ਨ ਦੇ ਜ਼ਰੀਏ ਇਸ ਦਾ ਪ੍ਰਸਾਰਣ ਕੀਤਾ ।
ਗਣਤੰਤਰ ਦਿਵਸ ਦੀ ਆਪਣੇ ਇਤਿਹਾਸਿਕ ਕਵਰੇਜ ਦੇ ਜ਼ਰੀਏ ਦੂਰਦਰਸ਼ਨ ਨੇ ਵਿਸ਼ਵਭਰ ਦੇ ਦਰਸ਼ਕਾਂ ਤੱਕ ਆਪਣੀ ਪੈਠ ਬਣਾਈ। ਦੁਨੀਆ ਭਰ ਦੇ ਆਪਣੇ ਦਰਸ਼ਕਾਂ ਦੀ ਸੰਖਿਆ ਵਿੱਚ ਕਈ ਗੁਣਾ ਵਾਧਾ ਕਰਕੇ ਇਹ ਕਾਰਨਾਮਾ ਕਰ ਦਿਖਾਇਆ। ਉਸ ਦੇ ਪ੍ਰਸਾਰਣ ਨੂੰ 140 ਤੋਂ ਅਧਿਕ ਦੇਸ਼ਾਂ ਵਿੱਚ ਲੋਕਾਂ ਨੇ ਦੇਖਿਆ, ਜਿਨ੍ਹਾਂ ਵਿੱਚ ਅਮਰੀਕਾ, ਕੈਨੇਡਾ, ਜਪਾਨ, ਫਰਾਂਸ, ਆਸਟ੍ਰੇਲੀਆ, ਨਿਊਜੀਲੈਂਡ, ਸਾਊਦੀ ਅਰਬ , ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਜਿਹੇ ਦੇਸ਼ ਸ਼ਾਮਲ ਹਨ ।
ਭਾਰਤ ਅਤੇ ਵਿਦੇਸ਼ ਵਿੱਚ ਹਰ ਵਰਗ ਦੇ ਲੋਕਾਂ ਨੇ ਦੂਰਦਰਸ਼ਨ ਦੀ ਇਸ ਕਵਰੇਜ ਦੀ ਬਹੁਤ ਸਰਾਹਨਾ ਕੀਤੀ ਹੈ।
ਗਣਤੰਤਰ ਦਿਵਸ ਦੀਆਂ ਕੁਝ ਵੀਡੀਓ ਅੱਜ ਵੀ ਦੇਖੀਆਂ ਜਾ ਰਹੀਆਂ ਹਨ ਅਤੇ ਲੱਖਾਂ ਲੋਕ ਉਨ੍ਹਾਂ ਨੂੰ ਦੇਖ ਰਹੇ ਹਨ।
ਟਵਿੱਟਰ ਉੱਤੇ ਪ੍ਰਸਾਰ ਭਾਰਤੀ ਦੀ ਸੈਲਫੀ-ਮੁਹਿੰਮ ਜਬਰਦਸਤ ਹਿੱਟ ਰਹੀ, ਕਿਉਂਕਿ ਹਰ ਉਮਰ ਵਰਗ ਦੇ ਮਾਣ-ਮੱਤੇ ਭਾਰਤੀਆਂ ਨੇ ਦੂਰਦਰਸ਼ਨ ਉੱਤੇ ਗਣਤੰਤਰ ਦਿਵਸ ਦੀ ਕਵਰੇਜ ਦੇਖਦੇ ਹੋਏ ਆਪਣੀਆਂ ਸੈਲਫੀਆਂ ਪੋਸਟ ਕੀਤੀਆਂ।
*****
ਸੌਰਭ ਸਿੰਘ
(Release ID: 1795497)
Visitor Counter : 135