ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਡਾ. ਮਦਨ ਮੋਹਨ ਤ੍ਰਿਪਾਠੀ ਨੇ ਰਾਸ਼ਟਰੀ ਇਲੈਕਟ੍ਰੌਨਿਕੀ ਅਤੇ ਸੂਚਨਾ ਟੈਕਨੋਲੋਜੀ ਸੰਸਥਾਨ ਦੇ ਡਾਇਰੈਕਟਰ ਜਨਰਲ ਵਜੋਂ ਕਾਰਜਭਾਰ ਸੰਭਾਲਿਆ
Posted On:
02 FEB 2022 12:24PM by PIB Chandigarh
ਡਾ. ਮਦਨ ਮੋਹਨ ਤ੍ਰਿਪਾਠੀ ਨੇ ਸੋਮਵਾਰ ਨੂੰ ਰਾਸ਼ਟਰੀ ਇਲੈਕਟ੍ਰੌਨਿਕੀ ਅਤੇ ਸੂਚਨਾ ਟੈਕਨੋਲੋਜੀ ਸੰਸਥਾਨ (ਐੱਨਆਈਈਐੱਲਆਈਟੀ) ਦੇ ਡਾਇਰੈਕਟਰ ਜਨਰਲ ਵਜੋਂ ਕਾਰਜਭਾਰ ਸੰਭਾਲਿਆ। ਇਹ ਸੰਸਥਾਨ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ ਹੈ ।
ਐੱਨਆਈਈਐੱਲਆਈਟੀ ਵਿੱਚ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਡਾ. ਮਦਨ ਮੋਹਨ ਤ੍ਰਿਪਾਠੀ ਨਵੀਂ ਦਿੱਲੀ ਸਥਿਤ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ (ਡੀਟੀਊ) ਵਿੱਚ ਬਤੌਰ ਪ੍ਰੋਫੈਸਰ ਕਾਰਜਸ਼ੀਲ ਸਨ। ਡੀਟੀਯੂ ਵਿੱਚ ਉਨ੍ਹਾਂ ਨੇ ਇੰਟਰਨਲ ਕੁਆਲਿਟੀ ਐਸ਼ੋਸਰੈਂਸ ਸੈੱਲ (ਆਈਕਿਊਏਸੀ) ਦੇ ਡਾਇਰੈਕਟਰ ਅਤੇ ਬੌਧਿਕ ਸੰਪਦਾ ਅਧਿਕਾਰ ਸੈੱਲ ਦੇ ਕੋਆਰਡੀਨੇਟਰ ਦੇ ਰੂਪ ਵਿੱਚ ਵੀ ਕੰਮ ਕੀਤਾ ਸੀ ।
ਉਨ੍ਹਾਂ ਨੇ 1994 ਵਿੱਚ ਗਾਂਧੀਨਗਰ ਸਥਿਤ ਇੰਸਟੀਟਿਊਟ ਫਾਰ ਪਲਾਜ਼ਮਾ ਰਿਸਰਚ (ਆਈਪੀਆਰ) (ਪ੍ਰਮਾਣੂ ਊਰਜਾ ਵਿਭਾਗ , ਭਾਰਤ ਸਰਕਾਰ) ਦੇ ਨਾਲ ਖੋਜ ਵਿਗਿਆਨਿਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਕਈ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਵਿੱਚ ਪੰਜ ਸਾਲ ਕੰਮ ਕੀਤਾ। ਇਸ ਦੇ ਬਾਅਦ ਸਾਲ 1999 ਵਿੱਚ ਉਹ ਗੋਰਖਪੁਰ ਸਥਿਤ ਸੈਂਟਰ ਫਾਰ ਇਲੈਕਟ੍ਰੌਨਿਕਸ ਡਿਜ਼ਾਈਨ ਐਂਡ ਟੈਕਨੋਲੋਜੀ ਆਵ੍ ਇੰਡੀਆ ਵਿੱਚ ਸੀਨੀਅਰ ਡਿਜ਼ਾਈਨ ਇੰਜੀਨੀਅਰ ਵਜੋਂ ਕਾਰਜਭਾਰ ਸੰਭਾਲਿਆ । ਇੱਥੇ ਡਾ. ਤ੍ਰਿਪਾਠੀ ਨੇ ਸੂਚਨਾ, ਇਲੈਕਟ੍ਰੌਨਿਕਸ ਅਤੇ ਸੰਚਾਰ ਟੈਕਨੋਲੋਜੀ (ਆਈਈਸੀਟੀ) ਦੇ ਖੇਤਰਾਂ ਵਿੱਚ ਕਈ ਡਿਜ਼ਾਈਨ ਅਤੇ ਵਿਕਾਸ ਪ੍ਰੋਜੈਕਟਾਂ ਉੱਤੇ 10 ਸਾਲਾਂ ਤੱਕ ਕੰਮ ਕੀਤਾ। 2009 ਤੋਂ 2012 ਤੱਕ ਉਹ ਐੱਨਆਈਈਐੱਲਆਈਟੀ ਦੇ ਹੈੱਡਕੁਆਟਰ ਵਿੱਚ ਸੰਯੁਕਤ ਡਾਇਰੈਕਟਰ ਦੇ ਪਦ ਉੱਤੇ ਸਨ। ਇਸ ਸੰਸਥਾਨ ਵਿੱਚ ਉਨ੍ਹਾਂ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨਪੀਆਰ) ਦੇ ਡਿਜੀਟਲੀਕਰਨ ਅਤੇ ਬਾਇਓਮੈਟ੍ਰਿਕ ਡੇਟਾ ਸੰਗ੍ਰਹਿਣ, ਆਈਈਸੀਟੀ ਕੌਸ਼ਲ ਵਿੱਚ ਜਨਸ਼ਕਤੀ ਦਾ ਵਿਕਾਸ ਅਤੇ ਆਈਸੀਟੀ ਅਧਾਰਿਤ ਕੌਸ਼ਲ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ ਵਰਗੇ ਕਈ ਪ੍ਰੋਜੈਕਟਾਂ ਉੱਤੇ ਕੰਮ ਕੀਤਾ ।
************
ਆਰਕੇਜੇ/ਐੱਮ
(Release ID: 1794769)
Visitor Counter : 185