ਇਸਪਾਤ ਮੰਤਰਾਲਾ

ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ ਦਾ ਹੁਣ ਤੱਕ ਦਾ ਸਰਵਸ਼੍ਰੇਸ਼ਠ ਜਨਵਰੀ ਮਹੀਨਾ ਅਤੇ 10 ਮਹੀਨਿਆਂ ਵਿੱਚੋਂ ਹੁਣ ਤੱਕ ਦਾ ਸਭ ਤੋਂ ਬਿਹਤਰ ਕਾਰਜ ਕੁਸ਼ਲਤਾ ਪ੍ਰਦਰਸ਼ਨ

Posted On: 02 FEB 2022 1:22PM by PIB Chandigarh

 

 

 

2021

2022

Up by %

ਜਨਵਰੀ ਵਿੱਚ ਉਤਪਾਦਨ

3.86

4.56

18.14%

ਜਨਵਰੀ ਵਿੱਚ ਵਿਕਰੀ

3.74

4.24

13.4%

ਜਨਵਰੀ ਤੱਕ ਉਤਪਾਦਨ (10 ਮਹੀਨੇ)

25.66

32.88

28.14%

ਜਨਵਰੀ ਤੱਕ ਦੀ ਵਿਕਰੀ (10 ਮਹੀਨੇ)

26.01

32.60

25.34%

 

ਇਸਪਾਤ ਮੰਤਰਾਲੇ ਦੇ ਤਹਿਤ ਕੰਮ ਕਰ ਰਹੀ ਭਾਰਤ ਦੀ ਸਭ ਤੋਂ ਵੱਡੀ ਲੋਹਾ ਉਤਪਾਦਕ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਮਡੀਸੀ) ਨੇ ਜਨਵਰੀ 2022 ਦੇ ਮਹੀਨੇ ਵਿੱਚ 4.56ਮੀਟ੍ਰਿਕ ਟਨ ਆਇਰਨ ਓਰ ਦਾ ਉਤਪਾਦਨ ਕੀਤਾ ਅਤੇ 4.24 ਮੀਟ੍ਰਿਕ ਟਨ ਦੀ ਵਿਕਰੀ ਕੀਤੀ ਹੈ। ਮਾਈਨਿੰਗ ਖੇਤਰ ਦੀ ਪ੍ਰਮੁੱਖ ਕੰਪਨੀ ਨੇ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਉਤਪਾਦਨ ਵਿੱਚ 18.14% ਅਤੇ ਵਿਕਰੀ ਵਿੱਚ 13.4% ਦਾ ਵਾਧਾ ਦਰਜ ਕੀਤਾ ਹੈ ਅਤੇ ਆਪਣੀ ਸਥਾਪਨਾ ਦੇ ਬਾਅਦ ਤੋਂ ਕਿਸੇ ਵੀ ਜਨਵਰੀ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਅਧਿਕ ਲੋਹਾ ਉਤਪਾਦਨ ਅਤੇ ਇਸ ਦੀ ਵਿਕਰੀ ਕੀਤੀ ਹੈ। ਜਨਵਰੀ 2022 ਦੇ ਮਹੀਨੇ ਦੇ ਦੌਰਾਨ ਕੀਤੀ ਗਈ ਵਿਕਰੀ ਖਦਾਨਾਂ ਦੀ ਸਥਾਪਨਾ ਦੇ ਬਾਅਦ ਤੋਂ ਕਿਸੇ ਵੀ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਅਧਿਕ ਵਿਕਰੀ ਹੈ।

ਵਿੱਤੀ ਸਾਲ 22 ਦੇ ਪਹਿਲੇ 10 ਮਹੀਨਿਆਂ ਲਈ ਕੁੱਲ ਉਤਪਾਦਨ ਅਤੇ ਵਿਕਰੀ ਦੇ ਅੰਕੜੇ, ਜਨਵਰੀ 2022 ਤੱਕ ਕ੍ਰਮਵਾਰ: 32.88 ਮੀਟ੍ਰਿਕ ਟਨ ਅਤੇ 32.60 ਮੀਟ੍ਰਿਕ ਟਨ ਸਨ। ਇਨ੍ਹਾਂ ਅੰਕੜਿਆਂ ਦੇ ਅਨੁਸਾਰ ਐੱਨਐੱਮਡੀਸੀ ਦਾ ਹੁਣ ਤੱਕ ਦਾ ਸਭ ਤੋਂ ਵਧੀਆ 10 ਮਹੀਨੇ ਵਿੱਚ ਕਾਰਜ ਕੁਸ਼ਲਤਾ ਪ੍ਰਦਰਸ਼ਨ ਦਰਜ ਕੀਤਾ ਗਿਆ ਹੈ। ਕੰਪਨੀ ਨੇ ਪਿਛਲੇ ਸਾਲ ਦੀ ਸਮਾਨ ਮਿਆਦ ਵਿੱਚ ਉਤਪਾਦਨ ਵਿੱਚ 28.14% ਅਤੇ ਵਿਕਰੀ ਵਿੱਚ 25.34% ਦਾ ਵਾਧਾ ਹਾਸਿਲ ਕੀਤਾ। 

 

ਐੱਨਐੱਮਡੀਸੀ ਟੀਮ ਨੂੰ ਇੱਕ ਹੋਰ ਮਹੱਤਵਪੂਰਨ ਸਫਲਤਾ ਦੇ ਲਈ ਵਧਾਈ ਦਿੰਦੇ ਹੋਏ ਐੱਨਐੱਮਡੀਸੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਇਸ ਸਾਲ ਦੇ ਆਰੰਭ ਵਿੱਚ ਇਹ ਇੱਕ ਵਧੀਆ ਸ਼ੁਰੂਆਤ ਰਹੀ ਹੈ ਅਤੇ ਕੇਂਦਰੀ ਬਜਟ 2022 ਵਿੱਚ ਸਰਕਾਰ ਦੇ ਨਿਰੰਤਰ ਫੋਕਸ ਅਤੇ ਬੁਨਿਆਦੀ ਢਾਂਚੇ ‘ਤੇ ਵਧੇ ਹੋਏ ਖਰਚ ਨੂੰ ਦੇਖਦੇ ਹੋਏ ਇਹ ਬਹੁਤ ਹੀ ਆਸ਼ਾਜਨਕ ਪ੍ਰਤੀਤ ਹੁੰਦਾ ਹੈ। ਭਾਰਤ ਨੇ 2021 ਵਿੱਚ ਇਸਪਾਤ ਉਤਪਾਦਨ ਵਿੱਚ 18% ਦਾ ਵਾਧਾ ਦਰਜ ਕੀਤਾ ਹੈ ਅਤੇ ਅੱਜ ਦਾ ਬਜਟ ਇਸ ਵਿਕਾਸ ਦੀ ਕਹਾਣੀ ਨੂੰ ਜਾਰੀ ਰੱਖਣ ਲਈ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਦਾ ਹੈ।

******

ਐੱਮ.ਵੀ/ਐੱਸ.ਕੇ. 



(Release ID: 1794763) Visitor Counter : 123