ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੇ ਰਾਸ਼ਟਰੀ ਯੁੱਧ ਸਮਾਰਕ ਦਾ ਦੌਰਾ ਕੀਤਾ ਅਤੇ 1971 ਦੇ ਭਾਰਤ-ਪਾਕ ਯੁੱਧ ਦੇ ਵਾਯੂਸੈਨਾ ਦੇ ਯੋਧਾ ਨਿਰਮਲ ਜੀਤ ਸਿੰਘ ਸੇਖੋਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
Posted On:
02 FEB 2022 12:54PM by PIB Chandigarh
ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੇ 1971 ਦੇ ਭਾਰਤ-ਪਾਕ ਯੁੱਧ ਦੇ ਵਾਯੂਸੈਨਾ ਦੇ ਯੋਧਾ ਨਿਰਮਲ ਜੀਤ ਸਿੰਘ ਸੇਖੋਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਰਾਸ਼ਟਰੀ ਯੁੱਧ ਸਮਾਰਕ ਦਾ ਦੌਰਾ ਕੀਤਾ, ਜਿਨ੍ਹਾਂ ਨੇ ਇਤਿਹਾਸਿਕ ਯੁੱਧ ਦੇ ਦੌਰਾਨ ਮਿਸਾਲੀ ਸਾਹਸ ਅਤੇ ਦ੍ਰਿੜ ਸੰਕਲਪ ਦਾ ਪ੍ਰਦਰਸ਼ਨ ਕੀਤਾ ਸੀ।

ਟੇਬਲ ਟੈਨਿਸ ਖਿਡਾਰੀ ਨੇ ਸਮਾਰਕ ਵਿੱਚ ‘ਪਰਮ ਯੋਧਾ ਸਥਲ’ ਨਾਮਕ ਵੀਰਤਾ ਗੈਲਰੀ ਵਿੱਚ ਆਪਣੇ ਵੱਲੋਂ ਸ਼ਰਧਾਂਜਲੀ ਅਰਪਿਤ ਕੀਤੀ ਜਿੱਥੇ ਪਰਮ ਵੀਰ ਚੱਕਰ ਦੇ ਕੁਲ 21 ਵਿਜੇਤਾਵਾਂ ਦਰਮਿਆਨ ਵਾਯੂ ਸੈਨਾ ਦੇ ਯੁੱਧ ਨਾਇਕਾਂ ਦੀਆਂ ਮੂਰਤਾਂ ਸਥਾਪਿਤ ਹੈ।
ਉਲੰਪੀਅਨ ਨੇ ਕਿਹਾ “ ਯੁੱਧ ਬਾਰੇ ਸਮਾਰਕ ‘ਤੇ ਅੰਕਿਤ ਸੰਦਰਭਾਂ ਅਤੇ ਸਾਡੇ ਸੈਨਿਕਾਂ ਦੁਆਰਾ ਕੀਤੇ ਗਏ ਸਰਵਉੱਚ ਬਲੀਦਾਨ ਨੇ ਮੇਰਾ ਮਨ ਮੋਹਨਲਿਆ ਹੈ। ਇੱਕ ਭਾਰਤੀ ਦੇ ਰੂਪ ਵਿੱਚ ਮੇਰਾ ਦਿਲ ਅੱਜ ਸ਼ੁਕਰਗੁਜ਼ਾਰ ਅਤੇ ਗਰਵ ਨਾਲ ਭਰ ਗਿਆ ਹੈ।

ਇਹ ਸਮਾਰਕ ਵਿਸ਼ਾਲ ਰਾਜਪਥ ਅਤੇ ਸੈਂਟਰਲ ਵਿਸਟਾ ਦੇ ਮੌਜੂਦਾ ਲੇਆਉਟ ਅਤੇ ਸਮਰੂਪਤਾ ਦੇ ਅਨੁਰੂਪ ਹੈ। ਇਸ ਵਿੱਚ ਕਰੱਤਵ ਦੇ ਅਨੁਸਰਣ ਵਿੱਚ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਵੀਰ ਯੋਧਾਵਾਂ ਦੇ ਪ੍ਰਤੀ ਵਰਚੁਅਲ ਸ਼ਰਧਾਂਜਲੀ ਅਰਪਿਤ ਕਰਨ ਦੇ ਪ੍ਰਾਵਧਾਨ ਸਹਿਤ ਰਾਸ਼ਟਰੀ ਯੁੱਧ ਸਮਾਰਕ ਐਪਲੀਕੇਸ਼ਨ ਦੇ ਨਿਰਮਾਣ ਅਤੇ ਸਕ੍ਰੀਨ ਦੀ ਸਥਾਪਨਾ ਜਿਵੇਂ ਡਿਜੀਟਲ ਸੁਵਿਧਾ ਵੀ ਸ਼ਾਮਿਲ ਹੈ।
ਇੱਕ ਹੋਰ ਯੁੱਧ ਨਾਇਕ ਕੈਪਟਨ ਵਿਕ੍ਰਮ ਬੱਤਰਾ ਨੂੰ ਇੱਕ ਵਰਚੁਅਲ ਤੌਰ ‘ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਮਨਿਕਾ ਨੇ ਕਿਹਾ ਜਿਸ ਤਰ੍ਹਾਂ ਸਮਾਰਕ ਦਾ ਵਾਸਤੂਸ਼ਿਲਪ ਡਿਜ਼ਾਇਨ ਸ਼ਹੀਦਾਂ ਨੂੰ ਅਮਰ ਬਣਾਉਂਦਾ ਹੈ ਉਸੇ ਤਰ੍ਹਾਂ ਮੋਬਾਇਲ ਐਪ-ਅਧਾਰਿਤ ਵਰਚੁਅਲ ਟੂਰ ਗਾਈਡ ਅਤੇ ਵਰਚੁਅਲ ਤੌਰ ‘ਤੇ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਡਿਜੀਟਲ ਪੈਨਲ ਜਿਹੀਆਂ ਉਨੰਤ ਡਿਜੀਟਲ ਸੁਵਿਧਾਵਾਂ ਇਸ ਨੂੰ ਹਰ ਨਾਗਰਿਕ ਲਈ ਕਿਤੇ ਵੀ ਆਸਾਨੀ ਨਾਲ ਪਹੁੰਚਣਯੋਗ ਬਣਾਉਂਦੀਆਂ ਹਨ।

ਖਿਡਾਰੀ ਸੁਸ਼੍ਰੀ ਬੱਤਰਾ ਨੇ ਵਿਲੱਖਣ ਯਾਦਗਾਰੀ ਆਉਟਲੈਟ ਸਮਰਿਕਾ ਨੂੰ ਵੀ ਦੇਖਿਆ ਜੋ ਵੀਰ ਸ਼ਹੀਦਾਂ ਨੂੰ ਭਾਵਨਾਤਮਕ ਸ਼ਰਧਾਂਜਲੀ ਦਿੰਦਾ ਹੈ ਅਤੇ ਸਮਾਰਕ ਵਿੱਚ ਆਉਣ ਵਾਲੇ ਸਾਰੇ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਹੈ।
*******
ਐੱਨਬੀ/ਓਏ
(Release ID: 1794760)
Visitor Counter : 144