PIB Headquarters
azadi ka amrit mahotsav g20-india-2023

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 27 JAN 2022 6:00PM by PIB Chandigarh

 

https://static.pib.gov.in/WriteReadData/userfiles/image/image0020FX3.pnghttps://static.pib.gov.in/WriteReadData/userfiles/image/image001BPSF.jpg

 

 

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 164 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

ਭਾਰਤ ਵਿੱਚ ਵਰਤਮਾਨ ਵਿੱਚ  22,02,472 ਐਕਟਿਵ ਕੇਸ ਹਨ।

ਐਕਟਿਵ ਕੇਸ 5.46% ਹਨ।

ਠੀਕ ਹੋਣ ਦੀ ਦਰ ਵਰਤਮਾਨ ਵਿੱਚ 93.33% ਹੈ।

ਪਿਛਲੇ 24 ਘੰਟਿਆਂ ਦੇ ਦੌਰਾਨ  3,06,357 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,76,77,328 ਰੋਗੀ ਠੀਕ ਹੋਏ।

ਬੀਤੇ 24 ਘੰਟਿਆਂ ਦੇ ਦੌਰਾਨ 2,86,384  ਨਵੇਂ ਕੇਸ ਸਾਹਮਣੇ ਆਏ।

ਰੋਜ਼ਾਨਾ ਪਾਜ਼ਿਟਿਵਿਟੀ ਦਰ 19.59% ਹੈ।

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 17.75% ਹੈ।

ਹੁਣ ਤੱਕ ਕੁੱਲ 72.21  ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 14,62,261  ਟੈਸਟ ਕੀਤੇ ਗਏ।

       #Unite2FightCorona                                                                                    #IndiaFightsCorona

 

 

PRESS INFORMATION BUREAU

MINISTRY OF INFORMATION & BROADCASTING

GOVERNMENT OF INDIA

*****   

  ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 163.84 ਕਰੋੜ ਦੇ ਪਾਰ ਪਹੁੰਚਿਆ

ਪਿਛਲੇ 24 ਘੰਟਿਆਂ ਦੇ ਦੌਰਾਨ 22 ਲੱਖ ਤੋਂ ਅਧਿਕ ਕੋਵਿਡ ਟੀਕੇ ਲਗਾਏ ਗਏ

ਮੌਜੂਦਾ ਰਿਕਵਰੀ ਦਰ 93.33% ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 2,86,384 ਨਵੇਂ ਕੇਸ ਸਾਹਮਣੇ ਆਏ

ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ ਵਰਤਮਾਨ ਵਿੱਚ 22,02,472

ਸਪਤਾਹਿਕ ਪਾਜ਼ਿਟਿਵਿਟੀ ਦਰ 17.75%

 

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 164 ਕਰੋੜ ਤੋਂ ਅਧਿਕ  ਹੋ ਗਈ।

ਇਹ ਉਪਲਬਧੀ 1,78,47,482 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤੀ ਗਈ ਹੈ।  ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,93,820

ਦੂਸਰੀ ਖੁਰਾਕ

98,37,436

ਪ੍ਰੀਕੌਸ਼ਨ ਡੋਜ਼

29,87,993

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,92,579

ਦੂਸਰੀ ਖੁਰਾਕ

1,71,74,064

ਪ੍ਰੀਕੌਸ਼ਨ ਡੋਜ਼

31,02,620

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

4,37,27,771

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

53,70,23,165

ਦੂਸਰੀ ਖੁਰਾਕ

39,48,22,719

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

19,95,79,974

ਦੂਸਰੀ ਖੁਰਾਕ

16,83,78,040

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,43,87,830

ਦੂਸਰੀ ਖੁਰਾਕ

10,50,18,240

ਪ੍ਰੀਕੌਸ਼ਨ ਡੋਜ਼

36,12,956

ਪ੍ਰੀਕੌਸ਼ਨ ਡੋਜ਼

97,03,569

ਕੁੱਲ

1,63,84,39,207

ਪਿਛਲੇ 24 ਘੰਟਿਆਂ ਵਿੱਟ 3,06,357 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਹੋਇਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,76,77,328 ਹੈ।

ਇਸ ਦੇ ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ  93.33% ਹੋ ਗਈ ਹੈ।

ਪਿਛਲੇ 24 ਘੰਟਿਆਂ ਦੇ ਦੌਰਾਨ 2,86,384 ਨਵੇਂ ਕੇਸ ਸਾਹਮਣੇ ਆਏ।

ਦੇਸ਼ ਵਿੱਚ ਐਕਟਿਵ ਕੇਸਾਂ ਦੀ ਮੌਜੂਦਾ ਸੰਖਿਆ 22,02,472 ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦੇ ਕੇਵਲ 5.46% ਹਨ।

ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 14,62,261 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ 72.21 ਕਰੋੜ ਤੋਂ ਅਧਿਕ  (72,21,66,248) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਟੈਸਟ ਸਮਰੱਥਾ ਵਧਾਈ ਗਈ ਹੈ, ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 17.75% ਹੈ, ਰੋਜ਼ਾਨਾ ਤੌਰ ‘ਤੇ ਪੁਸ਼ਟੀ ਵਾਲੇ ਕੇਸਾਂ ਦੀ ਦਰ 19.59% ਹੈ। 

https://www.pib.gov.in/PressReleasePage.aspx?PRID=1792888

 

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਕੋਵਿਡ-19 ਟੀਕੇ ਦੀ ਉਪਲਬਧਤਾ

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 163.71 ਕਰੋੜ ਤੋਂ ਅਧਿਕ ਟੀਕੇ ਪ੍ਰਦਾਨ ਕੀਤੇ ਗਏ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਹੁਣ ਵੀ 13.60 ਕਰੋੜ ਤੋਂ ਅਧਿਕ ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਮੌਜੂਦ ਹਨ

ਕੇਂਦਰ ਸਰਕਾਰ ਦੇਸ਼ਭਰ ਵਿੱਚ ਕੋਵਿਡ-19 ਟੀਕਾਕਰਣ ਦਾ ਦਾਇਰਾ ਵਿਸਤ੍ਰਿਤ ਕਰਨ ਅਤੇ ਲੋਕਾਂ ਨੂੰ ਟੀਕੇ ਲਗਾਉਣ ਦੀ ਗਤੀ ਨੂੰ ਤੇਜ਼ ਕਰਨ ਦੇ ਲਈ ਪ੍ਰਤੀਬੱਧ ਹੈ। ਰਾਸ਼ਟਰਵਿਆਪੀ ਕੋਵਿਡ-19 ਟੀਕਾਕਰਣ 16 ਜਨਵਰੀ 2021 ਨੂੰ ਸ਼ੁਰੂ ਹੋਇਆ ਸੀ। ਕੋਵਿਡ-19 ਦੇ ਟੀਕੇ ਨੂੰ ਸਭ ਦੇ ਲਈ ਉਪਲਬਧ ਕਰਵਾਉਣ ਦੇ ਲਈ ਨਵਾਂ ਪੜਾਅ 21 ਜੂਨ 2021 ਤੋਂ ਸ਼ੁਰੂ ਕੀਤਾ ਗਿਆ ਸੀ। ਟੀਕਾਕਰਣ ਮੁਹਿੰਮ ਦੀ ਗਤੀ ਨੂੰ ਅਧਿਕ ਤੋਂ ਅਧਿਕ ਟੀਕੇ ਦੀ ਉਪਲਬਧਤਾ ਦੇ ਜ਼ਰੀਏ ਵਧਾਇਆ ਗਿਆ ਹੈ। ਇਸ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀ ਉਪਲਬਧਤਾ ਬਾਰੇ ਪਹਿਲਾਂ ਸੂਚਨਾ ਪ੍ਰਦਾਨ ਕੀਤੀ ਜਾਂਦੀ ਹੈ, ਤਾਕਿ ਉਹ ਬਿਹਤਰ ਯੋਜਨਾ ਦੇ ਨਾਲ ਟੀਕੇ ਲਗਾਉਣ ਦਾ ਬੰਦੋਬਸਤ ਕਰ ਸਕਣ ਅਤੇ ਟੀਕੇ ਦੀ ਸਪਲਾਈ ਚੇਨ ਨੂੰ ਦਰੁਸਤ ਕੀਤਾ ਜਾ ਸਕੇ। 

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਦੇ ਰੂਪ ਵਿੱਚ ਕੇਂਦਰ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਕੋਵਿਡ ਟੀਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਪੂਰਨ ਸਹਿਯੋਗ ਦੇ ਰਹੀ ਹੈ। ਟੀਕੇ ਦੀ ਸਰਬ-ਉਪਲਬਧਤਾ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਟੀਕਾ ਨਿਰਮਾਤਾਵਾਂ ਤੋਂ 75% ਟੀਕੇ ਖਰੀਦ ਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਪ੍ਰਦਾਨ ਕਰੇਗੀ।    

ਟੀਕਿਆਂ ਦੀਆਂ ਖੁਰਾਕਾਂ

(27 ਜਨਵਰੀ 2022 ਤੱਕ)

ਹੁਣ ਤੱਕ ਹੋਈ ਸਪਲਾਈ

1,63,71,18,725

ਬਾਕੀ ਟੀਕੇ

13,60,98,246

 

ਕੇਂਦਰ ਸਰਕਾਰ ਦੁਆਰਾ ਹੁਣ ਤੱਕ ਮੁਫ਼ਤ ਅਤੇ ਸਿੱਧੇ ਰਾਜ ਸਰਕਾਰ ਖਰੀਦ ਦੇ ਜ਼ਰੀਏ ਟੀਕੇ ਦੀਆਂ 163.71 ਕਰੋੜ ਤੋਂ ਅਧਿਕ  (1,63,71,18,725) ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।

ਹੁਣ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਕੋਵਿਡ-19 ਟੀਕੇ ਦੀਆਂ 13.60 ਕਰੋੜ ਤੋਂ ਅਧਿਕ (13,60,98,246) ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਉਪਲਬਧ ਹਨ, ਜਿਨ੍ਹਾਂ ਨੂੰ ਲਗਾਇਆ ਜਾਣਾ ਹੈ।

https://www.pib.gov.in/PressReleasePage.aspx?PRID=1792884

ਨੈਸ਼ਨਲ ਰੈਗੂਲੇਟਰ ਨੇ ਦੋ ਕੋਵਿਡ -19 ਟੀਕਿਆਂ ਨੂੰ ਵੈਕਸਿਨ ਅਤੇ ਕੋਵਿਸ਼ੀਲਡ ਨੂੰ "ਬਾਸ਼ਰਤ ਬਜ਼ਾਰ ਪ੍ਰਮਾਣਿਕਤਾ" ਨੂੰ ਮਨਜ਼ੂਰੀ ਦਿੱਤੀ

ਲੰਬੇ ਸਮੇਂ  ਦੇ ਅੰਤਰਾਲ ਉੱਤੇ ਚਲ ਰਹੇ ਕਲੀਨਿਕ ਟ੍ਰਾਇਲ ਡੇਟਾ ਅਤੇ ਵੈਕਸੀਨ ਦੇ ਸੁਰੱਖਿਆ ਡੇਟਾ ਨੂੰ ਪੇਸ਼ ਕਰਨ ਲਈ ਬਾਸ਼ਰਤ ਹੈ ਬਜ਼ਾਰ ਪ੍ਰਮਾਣਿਕਤਾ

ਕੋਵਿਨ ਪਲੈਟਫਾਰਮ ਅਤੇ ਏਈਐੱਫਆਈ ,  ਏਈਐੱਸਆਈ ਉੱਤੇ ਦਰਜ ਕੀਤੇ ਜਾਣ ਵਾਲੇ ਸਾਰੇ ਟੀਕਾਕਰਣਾਂ ਦੀ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇਗੀ

ਨੈਸ਼ਨਲ ਰੈਗੂਲੇਟਰ,  ਡ੍ਰੱਗਸ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਨੇ ਅੱਜ ਦੋ ਕੋਵਿਡ 19 ਟੀਕਿਆਂ ਨੂੰ ਕੋਵੈਕਸਿਨ ਅਤੇ ਕੋਵਿਸ਼ੀਲਡ ਨੂੰ ਕੁਝ ਬਾਸ਼ਰਤਾਂ  ਦੇ ਨਾਲ ਮਾਰਕਿਟ ਪ੍ਰਮਾਣਿਕਤਾ ਨੂੰ ਮਨਜ਼ੂਰੀ ਦਿੱਤੀ ਹੈ ।  ਸੈਂਟਰਲ ਡ੍ਰੱਗਸ ਸਟੈਂਡਰਡ ਕੰਟਰੋਲ ਆਰਗਨਾਈਜੇਸ਼ਨ  ( ਸੀਡੀਐੱਸਸੀਓ )  ਦੀ ਵਿਸ਼ਾ ਮਾਹਿਰ ਕਮੇਟੀ  ( ਐੱਸਈਸੀ )  ਨੇ 19 ਜਨਵਰੀ 2022 ਨੂੰ ਬਾਲਗ਼ ਅਬਾਦੀ ਵਿੱਚ ਸ਼ਰਤਾਂ  ਦੇ ਨਾਲ ਨਵੀਂ ਦਵਾਈ ਦੀ ਆਗਿਆ ਦੇਣ ਲਈ ਐਮਰਜੈਂਸੀ ਸਥਿਤੀਆਂ ਵਿੱਚ ਪ੍ਰਤੀਬੰਧਿਤ ਉਪਯੋਗ ਨਾਲ ਟੀਕਿਆਂ ਦੀ ਸਥਿਤੀ  ਦੀ ਅੱਪਗ੍ਰੇਡੇਸ਼ਨ  ਦੀ ਸਿਫਾਰਿਸ਼ ਕੀਤੀ ਸੀ । 

ਕੋਵਿਡ-19 ਦੇ ਪ੍ਰਬੰਧਨ ਵਿੱਚ ਭਾਰਤ ਸਰਕਾਰ ਦੁਆਰਾ ਅਪਣਾਇਆ ਗਿਆ ਸਰਗਰਮ ਅਤੇ ਕੁਸ਼ਲ ਦ੍ਰਿਸ਼ਟੀਕੋਣ ਉਸ ਦੀ ਰਣਨੀਤੀ ਦੀ ਵਿਸ਼ਿਸ਼ਟਤਾ ਰਹੀ ਹੈ ।  ਦੇਸ਼ ਵਿੱਚ ਦੋ ਕੋਵਿਡ - 19 ਟੀਕਿਆਂ ਨੂੰ ਬਾਸ਼ਰਤ ਮਾਰਿਕਟ ਪ੍ਰਮਾਣਿਕਤਾ ਲਈ ਡੀਸੀਜੀਆਈ ਦੁਆਰਾ ਦਿੱਤੀ ਗਈ ਨਵੀਨਤਮ ਸਵੀਕ੍ਰਿਤੀ ਉਸ ਮੁਸਤੈਦੀ ਅਤੇ ਸਮਾਂਬੱਧਤਾ ਨੂੰ ਦਰਸਾਉਂਦੀ ਹੈ ਜਿਸ ਦੇ ਨਾਲ ਦੇਸ਼ ਦੀ ਜਨਤਕ ਪ੍ਰਤੀਕਿਰਿਆ ਰਣਨੀਤੀ ਅਤੇ ਫੈਸਲਾ ਲੈਣ ਵਾਲੇ ਤੰਤਰ ਨੇ ਮਹਾਮਾਰੀ  ਦੇ ਦੌਰਾਨ ਉੱਭਰਦੀਆਂ ਜ਼ਰੂਰਤਾਂ ਦਾ ਜਵਾਬ ਦਿੱਤਾ । 

 

ਇੱਥੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਆਲਮੀ ਸਖ਼ਤ ਰੈਗੂਲੇਟਰੀ ਅਥਾਰਿਟੀਆਂ ਵਿੱਚੋਂ ਕੇਵਲ ਯੂਨਾਇਟੇਡ ਸਟੇਟਸ ਫੂਡ ਐਂਡ ਡ੍ਰੱਗ ਐਡਮਿਨਿਸਟ੍ਰੇਸ਼ਨ (ਯੂਐੱਸਐੱਫਡੀਏ) ਯੂਕੇ ਦੀ ਮੈਡੀਸਿਨ ਅਤੇ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ  (ਐੱਮਐੱਚਆਰਏ) ਨੇ ਫਾਇਜ਼ਰ ਅਤੇ ਐਸਟ੍ਰਾਜ਼ੈਨੇਕਾ ਨੂੰ ਕ੍ਰਮਵਾਰ ਉਨ੍ਹਾਂ  ਦੇ  ਕੋਵਿਡ - 19 ਟੀਕਿਆਂ ਲਈ “ਬਾਸ਼ਰਤ ਮਾਰਕਿਟ ਅਧਿਕਾਰ” ਪ੍ਰਦਾਨ ਕੀਤਾ ਹੈ ।

https://www.pib.gov.in/PressReleasePage.aspx?PRID=1792956

ਟਵੀਟ ਲਿੰਕਸ:

https://twitter.com/mansukhmandviya/status/1486659728331599873

https://twitter.com/PIB_India/status/1486658926653292547

https://twitter.com/mansukhmandviya/status/1486641069496229892

https://twitter.com/PIB_India/status/1486659455596974080

 

 *****

ਏਐੱਸ



(Release ID: 1793859) Visitor Counter : 113