ਪ੍ਰਧਾਨ ਮੰਤਰੀ ਦਫਤਰ

ਸੰਸਦ ਦੇ ਬਜਟ ਸੈਸ਼ਨ 2022 ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਮੀਡੀਆ ਨੂੰ ਦਿੱਤੇ ਬਿਆਨ ਦਾ ਮੂਲ-ਪਾਠ

Posted On: 31 JAN 2022 11:21AM by PIB Chandigarh

ਨਮਸਕਾਰ  ਸਾਥੀਓ,

ਅੱਜ ਬਜਟ ਸੈਸ਼ਨ ਦਾ ਪ੍ਰਾਰੰਭ ਹੋ ਰਿਹਾ ਹੈ। ਮੈਂ ਆਪ ਸਭ ਦਾ ਅਤੇ ਦੇਸ਼ਭਰ ਦੇ ਸਾਰੇ ਆਦਰਯੋਗ ਸਾਂਸਦਾਂ ਦਾ ਇਸ ਬਜਟ ਸੈਸ਼ਨ ਵਿੱਚ ਸੁਆਗਤ ਕਰਦਾ ਹਾਂ। ਅੱਜ ਦੀ ਆਲਮੀ ਪਰਿਸਥਿਤੀ ਵਿੱਚ ਭਾਰਤ ਦੇ ਲਈ ਬਹੁਤ ਅਵਸਰ ਮੌਜੂਦ ਹਨ। ਇਹ ਬਜਟ ਸ਼ੈਸਨ ਵਿਸ਼ਵ ਵਿੱਚ ਸਿਰਫ਼ ਭਾਰਤ ਦੀ ਆਰਥਿਕ ਪ੍ਰਗਤੀ, ਭਾਰਤ ਵਿੱਚ ਵੈਕਸੀਨੇਸ਼ਨ ਦਾ ਅਭਿਯਾਨ, ਭਾਰਤ ਦੀ ਆਪਣੀ ਖੋਜੀ ਹੋਏ ਵੈਕਸੀਨ ਪੂਰੀ ਦੁਨੀਆ ਵਿੱਚ ਇੱਕ ਵਿਸ਼ਵਾਸ ਪੈਦਾ ਕਰ ਰਹੀ ਹੈ।

ਇਸ ਬਜਟ ਸ਼ੈਸਨ ਵਿੱਚ ਵੀ ਅਸੀਂ ਸਾਂਸਦਾਂ ਦੀਆਂ ਗੱਲਬਾਤਾਂ, ਅਸੀਂ ਸਾਂਸਦਾਂ ਦੇ ਚਰਚਾ ਦੇ ਮੁੱਦੇ, ਖੁੱਲ੍ਹੇ ਮਨ ਨਾਲ ਕੀਤੀ ਗਈ ਚਰਚਾ, ਆਲਮੀ ਪ੍ਰਭਾਵ ਦਾ ਇੱਕ ਮਹੱਤਵਪੂਰਨ ਅਵਸਰ ਬਣ ਸਕਦੀਆਂ ਹਨ।

ਮੈਂ ਆਸ਼ਾ ਕਰਦਾ ਹਾ ਕਿ ਸਾਰੇ ਆਦਰਯੋਗ ਸਾਂਸਦ, ਸਾਰੇ ਰਾਜਨੀਤਕ ਦਲ ਖੁੱਲ੍ਹੇ ਮਨ ਨਾਲ ਉੱਤਮ ਚਰਚਾ ਕਰਕੇ ਦੇਸ਼ ਨੂੰ ਪ੍ਰਗਤੀ ਦੇ ਰਸਤੇ ’ਤੇ ਲਿਜਾਣ ਵਿੱਚ, ਉਸ ਵਿੱਚ ਗਤੀ ਲਿਆਉਣ ਵਿੱਚ ਜ਼ਰੂਰ ਮਦਦ ਰੂਪ ਹੋਣਗੇ।

ਇਹ ਗੱਲ ਸਹੀ ਹੈ ਕਿ ਵਾਰ-ਵਾਰ ਚੋਣਾਂ ਦੇ ਕਾਰਨ ਸੈਸ਼ਨ ਵੀ ਪ੍ਰਭਾਵਿਤ ਹੁੰਦੇ ਹਨ, ਚਰਚਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਲੇਕਿਨ ਮੈਂ ਸਾਰੇ ਆਦਰਯੋਗ ਸਾਂਸਦਾਂ ਨੂੰ ਪ੍ਰਾਰਥਨਾ ਕਰਾਂਗਾ ਕਿ ਚੋਣਾਂ ਆਪਣੀ ਜਗ੍ਹਾ ’ਤੇ ਹਨ, ਉਹ ਚਲਦੀਆਂ ਰਹਿਣਗੀਆਂ, ਲੇਕਿਨ ਅਸੀਂ ਸਦਨ ਵਿੱਚ...ਇਹ ਬਜਟ ਸ਼ੈਸਨ ਇੱਕ ਪ੍ਰਕਾਰ ਨਾਲ ਪੂਰੇ ਸਾਲ ਭਰ ਦਾ ਖਾਕਾ ਖਿੱਚਦਾ ਹੈ ਅਤੇ ਇਸ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਅਸੀਂ ਪੂਰੀ ਪ੍ਰਤੀਬੱਧਤਾ ਦੇ ਨਾਲ ਇਸ ਬਜਟ ਸ਼ੈਸਨ ਨੂੰ ਜਿਤਨਾ ਜ਼ਿਆਦਾ ਫਲਦਾਈ ਬਣਾਵਾਂਗੇ, ਆਉਣ ਵਾਲਾ ਪੂਰਾ ਸਾਲ ਨਵੀਆਂ ਆਰਥਿਕ ਉਚਾਈਆਂ ’ਤੇ ਲੈ ਜਾਣ ਦੇ ਲਈ ਵੀ ਇੱਕ ਬਹੁਤ ਬੜਾ ਅਵਸਰ ਬਣੇਗਾ।

ਮੁਕਤ ਚਰਚਾ ਹੋਵੇ, ਵਿਚਾਰਯੋਗ ਚਰਚਾ ਹੋਵੇ, ਮਾਨਵੀ ਸੰਵੇਦਨਾਵਾਂ ਨਾਲ ਭਰੀ ਚਰਚਾ ਹੋਵੇ, ਅੱਛੇ ਮਕਸਦ ਨਾਲ ਚਰਚਾ ਹੋਵੇ, ਇਸੇ ਉਮੀਦ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।

 

***

ਡੀਐੱਸ/ਏਕੇਜੇ/ਏਕੇ/ਐੱਨਐੱਸ



(Release ID: 1793858) Visitor Counter : 124