ਰੇਲ ਮੰਤਰਾਲਾ
ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਉਮੀਦਵਾਰਾਂ/ਚਾਹਵਾਨ ਉਮੀਦਵਾਰਾਂ ਨੂੰ ਰੇਲਵੇ ਪ੍ਰੀਖਿਆ ‘ਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ
Posted On:
28 JAN 2022 6:36PM by PIB Chandigarh
ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਡੀਡੀ ਨਿਊਜ਼ ਦੇ ਨਾਲ ਗੱਲਬਾਤ ਵਿੱਚ ਕਿਹਾ, “ਅਸੀਂ ਉਮੀਦਵਾਰਾਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ‘ਤੇ ਬਹੁਤ ਸੰਵੇਦਨਸ਼ੀਲਤਾ ਦੇ ਨਾਲ ਧਿਆਨ ਦੇਵਾਂਗੇ।” ਆਰਆਰਬੀ ਕੇਂਦਰੀਕ੍ਰਿਤ ਰੋਜ਼ਗਾਰ ਸੂਚਨਾ (ਸੀਈਐੱਨ) ਸੰਖਿਆ 01/2019 (ਗੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀਆਂ ਦੇ ਲਈ – ਗ੍ਰੈਜੁਏਟ ਅਤੇ ਗ੍ਰੈਜੁਏਟ ਤੋਂ ਘੱਟ) ਦੇ ਤਹਿਤ ਚਲ ਰਹੀ ਭਰਤੀ ਪ੍ਰੀਖਿਆ- ਜਿਸ ਦੇ ਪਰਿਣਾਮ 14.01.2022 ਨੂੰ ਐਲਾਨ ਕੀਤੇ ਗਏ ਹਨ – ਦੇ ਦੂਸਰੇ ਪੜਾਅ ਦੇ ਲਈ ਉਮੀਦਵਾਰਾਂ ਦੀ ਸੰਖਿਆਪਤ ਸੂਚੀ ਬਣਾਉਣ ਦੀ ਪ੍ਰਕਿਰਿਆ (ਸ਼ੌਰਟਲਿਸਟਿੰਗ) ‘ਤੇ ਕੁਝ ਉਮੀਦਵਾਰਾਂ ਦੁਆਰਾ ਚਿੰਤਾ ਵਿਅਕਤ ਕੀਤੀ ਗਈ ਹੈ।
ਇਸ ਮੁੱਦੇ ‘ਤੇ ਡੀਡੀ ਨਿਊਜ਼ ਨਾਲ ਗੱਲ ਕਰਦੇ ਹੋਏ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਮਾਮਲੇ ਦਾ ਸੰਵੇਦਨਸ਼ੀਲਤਾ ਦੇ ਨਾਲ ਸਮਾਧਾਨ ਕੱਢਿਆ ਜਾਵੇਗਾ। ਇਨ੍ਹਾਂ ਚਿੰਤਾਵਾਂ ਦੀ ਜਾਂਚ ਕਰਨ ਦੇ ਲਈ ਸੀਨੀਅਰ ਅਧਿਕਾਰੀਆਂ ਦੀ ਇੱਕ ਹਾਈ-ਪਾਵਰ ਕਮੇਟੀ ਨੇ ਉਮੀਦਵਾਰਾਂ ਤੋਂ ਸੁਝਾਅ ਲੈਣੇ ਸ਼ੁਰੂ ਕਰ ਦਿੱਤੇ ਹਨ। ਰੇਲਵੇ ਭਰਤੀ ਬੋਰਡ (ਆਰਆਰਬੀ) ਦੇ ਸੀਨੀਅਰ ਅਧਿਕਾਰੀ ਵਿਦਿਆਰਥੀਆਂ ਦੇ ਸਮੂਹਾਂ ਨਾਲ ਮਿਲ ਰਹੇ ਹਨ ਅਤੇ ਉਨ੍ਹਾਂ ਦੀ ਪੇਸ਼ਕਾਰੀ ਪ੍ਰਾਪਤ ਕਰ ਰਹੇ ਹਨ। ਮੰਤਰੀ ਨੇ ਉਮੀਦਵਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਬਹੁਤ ਸੰਵੇਦਨਸ਼ੀਲਤਾ ਦੇ ਨਾਲ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਣ ਦੀ ਜ਼ਰੂਰਤ ਨਹੀਂ ਹੈ।
ਪ੍ਰੀਖਿਆ ਦੇ ਦੂਸਰੇ ਪੜਾਅ ਦੇ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਸੰਖਿਆ ਦੇ ਮੁੱਦੇ ਨੂੰ ਸਪਸ਼ਟ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਰੇਲਵੇ ਦੀ ਇੱਕ ਪੁਰਾਣੀ ਕਾਰਜਪ੍ਰਣਾਲੀ ਦੇ ਰੂਪ ਵਿੱਚ ਐੱਨਟੀਪੀਸੀ ਦੁਵੱਲੇ ਪੜਾਅ ਪ੍ਰੀਖਿਆ ਦੇ ਲਈ ਬੁਲਾਏ ਜਾਣ ਵਾਲੇ ਉਮੀਦਵਾਰਾਂ ਦੀ ਸੰਖਿਆ, ਪ੍ਰਵਾਨ ਅਸਾਮੀਆਂ ਦੀ ਸੰਖਿਆ ਤੋਂ ਸਿਰਫ 10 ਗੁਣਾ ਜ਼ਿਆਦਾ ਰੱਖੀ ਗਈ ਸੀ। ਸੀਈਐੱਨ 03/2015 ਦੇ ਲਈ ਉਮੀਦਵਾਰਾਂ ਨੂੰ ਬੁਲਾਏ ਜਾਣ ਦੀ ਇਹ ਸੰਖਿਆ ਅਸਾਮੀਆਂ ਦੀ ਸੰਖਿਆ ਦੀ 10 ਗੁਣਾ ਤੋਂ ਵਧਾ ਕੇ 15 ਗੁਣਾ ਕੀਤੀ ਗਈ ਅਤੇ ਸੀਈਐੱਨ 1/2019 ਦੇ ਲਈ ਇਹ ਸੰਖਿਆ ਅਸਾਮੀਆਂ ਦੀ ਸੰਖਿਆ ਦੀ 20 ਗੁਣ ਕਰ ਦਿੱਤੀ ਗਈ, ਤਾਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਸ਼ਾਮਲ ਹੋਣ ਦਾ ਅਵਸਰ ਮਿਲੇ।
ਸ਼੍ਰੀ ਵੈਸ਼ਣਵ ਨੇ ਵਿਸਤਾਰ ਨਾਲ ਦੱਸਿਆ ਕਿ “ਜੇਕਰ ਤੁਸੀਂ ਹਰੇਕ ਸ਼੍ਰੇਣੀ ਨੂੰ ਦੇਖੋ, ਤਾਂ ਹਰੇਕ ਸ਼੍ਰੇਣੀ ਦੇ ਲਈ 20 ਗੁਣਾ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।” ਮੁੱਦਾ ਇਹ ਹੈ ਕਿ ਇੱਕ ਤੋਂ ਜ਼ਿਆਦਾ ਸ਼੍ਰੇਣੀਆਂ ਦੇ ਲਈ ਇੱਕ ਤੋਂ ਜ਼ਿਆਦਾ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਕਿਉਂਕਿ ਦੂਸਰੇ ਪੜਾਅ ਵਿੱਚ ਪੰਜ ਅਲੱਗ-ਅਲੱਗ ਪੱਧਰਾਂ ਦੇ ਸੀਬੀਟੀ ਹੁੰਦੇ ਹਨ ਅਤੇ ਇੱਕ ਉਮੀਦਵਾਰ ਨੂੰ ਪਾਤ੍ਰਤਾ, ਯੋਗਤਾ ਅਤੇ ਵਿਕਲਪ ਦੇ ਅਧਾਰ ‘ਤੇ ਇੱਕ ਤੋਂ ਵੱਧ ਪੱਧਰਾਂ ਦੇ ਲਈ ਚੁਣਿਆ (ਸ਼ੌਰਟਲਿਸਟ) ਜਾ ਸਕਦਾ ਹੈ, ਤਾਂ 7 ਲੱਖ ਰੋਲ ਨੰਬਰਾਂ ਦੀ ਸੂਚੀਆਂ ਵਿੱਚ ਕੁਝ ਨਾਮ ਇੱਕ ਤੋਂ ਵੱਧ ਸੂਚੀ ਵਿੱਚ ਦਿਖਾਈ ਦੇ ਸਕਦੇ ਹਨ। ਮੰਤਰੀ ਨੇ ਕਿਹਾ ਕਿ ਇਸ ਮੁੱਦੇ ਨੂੰ ਸੁਲਝਾਇਆ ਜਾ ਸਕਦਾ ਹੈ ਅਤੇ ਸੜਕ ‘ਤੇ ਵਿਰੋਧ ਕਰਨ ਜਾਂ ਟ੍ਰੇਨ ਨੂੰ ਅੱਗ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਰੇਲਵੇ ਇਨਫ੍ਰਾਸਟ੍ਰਕਚਰ ਇੱਕ ਪਬਲਿਕ ਪ੍ਰੋਪਰਟੀ ਹੈ।
ਇਸ ਸਮੱਸਿਆ ਦੇ ਸਮਾਧਾਨ ਬਾਰੇ ਗੱਲ ਕਰਦੇ ਹੋਏ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਉਮੀਦਵਾਰਾਂ ਦੀਆਂ ਚਿੰਤਾਵਾਂ/ਸ਼ਿਕਾਇਤਾਂ ਨੂੰ ਦੇਖਣ ਦੇ ਲਈ ਗਠਿਤ ਹਾਈ-ਲੈਵਲ ਕਮੇਟੀ ਵਿੱਚ, ਭਰਤੀ ਪ੍ਰਕਿਰਿਆ ਵਿੱਚ ਲੰਬਾ ਅਨੁਭਵ ਰੱਖਣ ਵਾਲੇ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਸੰਬੰਧਿਤ ਉਮੀਦਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਤਿੰਨ ਸਪਤਾਹ ਦੇ ਅੰਦਰ ਯਾਨੀ 16.02.2022 ਤੱਕ ਕਮੇਟੀ ਨੂੰ ਆਪਣੀਆਂ ਸ਼ਿਕਾਇਤਾਂ/ਚਿੰਤਾਵਾਂ ਪੇਸ਼ ਕਰਨ ਅਤੇ ਅਸੀਂ ਉਸ ਦੇ ਤੁਰੰਤ ਬਾਅਦ ਸਮਾਧਾਨ ਲੈ ਕੇ ਆਵਾਂਗੇ।
**************
ਆਰਕੇਜੇ/ਐੱਮ
(Release ID: 1793426)
Visitor Counter : 168