ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਬਾਲਿਕਾਵਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਨੂੰ ਹੁਲਾਰਾ ਦੇਣ ਲਈ ਪੂਰੇ ਦੇਸ਼ ਵਿੱਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ


"ਰਾਸ਼ਟਰੀ ਬਾਲਿਕਾ ਦਿਵਸ ਸਾਡੀ ਪ੍ਰਤਿਬੱਧਤਾ ਨੂੰ ਦੁਹਰਾਉਣ ਅਤੇ ਬਾਲਿਕਾਵਾਂ ਨੂੰ ਸਸ਼ਕਤ ਬਣਾਉਣ ਲਈ ਚਲ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦਾ ਅਵਸਰ ਹੈ : ਪ੍ਰਧਾਨ ਮੰਤਰੀ
"ਅਸੀਂ ਆਪਣੀਆਂ ਬੇਟੀਆਂ ਦੀਆਂ ਉਪਲੱਬਧੀਆਂ ਦਾ ਜਸ਼ਨ ਮਨਾਉਂਦੇ ਹੋਏ ਇੱਕ ਸਮਾਵੇਸ਼ੀ ਅਤੇ ਸਮਾਨ ਸਮਾਜ ਦੇ ਨਿਰਮਾਣ ਲਈ ਲਿੰਗਕ ਵਿਭਾਜਨ ਦੇ ਪਾੜੇ ਨੂੰ ਖਤਮ ਦਾ ਸੰਕਲਪ ਲਿਆ ਹੈ” - ਸ਼੍ਰੀਮਤੀ ਸਮ੍ਰਿਤੀ ਇਰਾਨੀ

Posted On: 25 JAN 2022 2:48PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ  (ਡਬਲਿਯੂਡੀਸੀ ਨੇ 24 ਜਨਵਰੀ, 2022 ਨੂੰ ਬਾਲਿਕਾ ਅਤੇ ਕਈ ਖੇਤਰਾਂ ਵਿੱਚ ਉਨ੍ਹਾਂ ਦੀਆਂ ਉਪਲੱਬਧੀਆਂ ਦਾ ਜਸ਼ਨ ਮਨਾਉਣ ਲਈ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ।  ਦੇਸ਼ ਵਿੱਚ ਕੋਵਿਡ -19 ਦੀ ਸਥਿਤੀ ਨੂੰ ਦੇਖਦੇ ਹੋਏ ਬੱਚਿਆਂ  ਦੇ ਅਧਿਕਾਰਾਂ  ਬਾਰੇ ਜਾਗਰੂਕਤਾ ਨੂੰ ਹੁਲਾਰਾ ਦੇਣ ਲਈ ਦੇਸ਼ ਭਰ ਵਿੱਚ ਵਰਚੁਅਲੀ/ਔਨਲਾਈਨ ਪ੍ਰੋਗਰਾਮ  ਆਯੋਜਿਤ ਕੀਤੇ ਗਏ ।

ਔਨਲਾਈਨ ਇੰਟਰਐਕਟਿਵ ਪ੍ਰੋਗਰਾਮ

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ  ਦੇ ਰੂਪ ਵਿੱਚਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ  (ਪੀਐੱਮਆਰਬੀਪੀ)  ਪੁਰਸਕਾਰ - 2022 ਪ੍ਰਦਾਨ ਕਰਕੇ ਬੱਚਿਆਂ ਦੀ ਮਿਸਾਲੀ ਉਪਲੱਬਧੀਆਂ ਨੂੰ ਪਛਾਣਨ ਲਈ ਇੱਕ ਵਰਚੁਅਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ।  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਪੀਐੱਮਆਰਬੀਪੀ - 2022  ਦੇ ਵਿਜੇਤਾਵਾਂ  ਦੇ ਨਾਲ ਵਰਚੁਅਲੀ ਗੱਲਬਾਤ ਕੀਤੀ ।  ਬੱਚੇ ਆਪਣੇ ਮਾਤਾ-ਪਿਤਾ ਅਤੇ ਆਪਣੇ ਜ਼ਿਲ੍ਹੇ  ਦੇ ਸੰਬੰਧਿਤ ਜ਼ਿਲ੍ਹਾ  ਮਜਿਸਟ੍ਰੇਟ  ਦੇ ਨਾਲ ਆਪਣੇ ਜ਼ਿਲ੍ਹਾ  ਹੈੱਡਕੁਆਟਰ ਤੋਂ ਇਸ ਪ੍ਰੋਗਰਾਮ  ਵਿੱਚ ਸ਼ਾਮਿਲ ਹੋਏ ।

ਕਈ ਮੰਤਰਾਲਿਆਂ ਦੁਆਰਾ ਔਨਲਾਈਨ ਲਾਇਵ ਇੰਟਰੈਕਟਿਵ ਪ੍ਰੋਗਰਾਮਾਂ ਦੀ ਇੱਕ ਲੜੀ ਵੀ ਆਯੋਜਿਤ ਕੀਤੀ ਗਈ ਜਿਸ ਵਿੱਚ ਮੰਤਰੀਆਂ ਨੇ ਨੌਜਵਾਨ ਲੜਕੀਆਂ  ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਵਿੱਚ ਵਿਸ਼ਵਾਸ ਰੱਖਣ ਅਤੇ ਆਪਣੇ ਦਿਲ ਦੀ ਸੁਣਨ ਲਈ ਪ੍ਰੇਰਿਤ ਕੀਤਾ ।

 (i)  ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਯੂਨੀਸੇਫ ਦੇ ਨਾਲ ਮਿਲ ਕੇ ‘ਕੰਨਿਆ ਮਹੋਤਸਵ’ ਦਾ ਆਯੋਜਨ ਕੀਤਾ ।  ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ  ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਕਈ ਰਾਜਾਂ ਦੇ ਨੌਂ ਕਿਸ਼ੋਰਾਂ ਦੇ ਨਾਲ ਇੱਕ ਇੰਟਰਐਕਟਿਵ ਔਨਲਾਈਨ ਗੱਲਬਾਤ ਵਿੱਚ ਸ਼ਾਮਿਲ ਹੋਏ। ਇਸ ਇੰਟਰੈਕਟਿਵ ਅਤੇ ਡਿਜੀਟਲ ਅਭਿਯਾਨ ਦਾ ਨਾਅਰਾ ‘ਹਰ ਲੜਕੀ ਖਾਸ ਹੈ’ ਰਿਹਾ ਹੈ ।  

ਆਪਣੇ ਸੰਬੋਧਨ ਵਿੱਚ ਮੰਤਰੀ ਸ਼੍ਰੀਮਤੀ ਇਰਾਨੀ ਨੇ ਕਿਸ਼ੋਰ ਲੜਕੀਆਂ ਅਤੇ ਲੜਕਿਆਂ ਦੀ ਭਾਗੀਦਾਰੀ ਦਾ ਸੁਆਗਤ ਕੀਤਾ ਜਿਨ੍ਹਾਂ ਨੇ ਸਾਹਸਦ੍ਰਿੜ੍ਹ ਸੰਕਲਪ ਅਤੇ ਆਸ਼ਾ ਦੀਆਂ ਆਪਣੀਆਂ ਕਹਾਣੀਆਂ ਨੂੰ ਸਾਂਝਾ ਕੀਤਾ।  ਭਾਰਤ ਭਰ ਤੋਂ ਬੱਚਿਆਂ ਦੀਆਂ ਇਨ੍ਹਾਂ ਆਵਾਜਾਂ ਨੂੰ ਸਾਹਮਣੇ ਲਿਆਉਣ ਵਿੱਚ ਯੂਨੀਸੇਫ ਦੇ ਯਤਨਾਂ ਅਤੇ ਬੱਚਿਆਂ  ਦੇ ਸੁਝਾਵਾਂ ਨੂੰ ਸਵੀਕਾਰ ਕਰਦੇ ਹੋਏ ,  ਮੰਤਰੀ ਨੇ ਬੱਚਿਆਂ ਦੇ ਸਾਹਮਣੇ ਆਉਣ ਵਾਲੀਆਂ ਮਾਨਸਿਕ ਸਿਹਤ ਸੰਬੰਧੀ ਚੁਣੌਤੀਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਅਤੇ ਡਬਲਿਯੂਡੀਸੀ ਮੰਤਰਾਲੇ ਦੇ ਨਾਲ ਸੰਵਾਦ ਪ੍ਰੋਗਰਾਮ  ਦਾ ਸਮਰਥਨ ਕਰਨ ਦੀ ਬੇਨਤੀ ਕੀਤੀ ।  ਨਾਲ ਹੀ ਆਪਣੇ ਭਾਈਚਾਰਿਆਂ ਵਿੱਚ ਬਾਲ ਵਿਆਹ ਨੂੰ ਖ਼ਤਮ ਕਰਨ ਵਿੱਚ ਯੋਗਦਾਨ ਦੇਣ ਵਾਲੀਆਂ ਨੌਜਵਾਨ ਲੜਕੀਆਂ ਨੂੰ ਇੱਕ ਸਾਥ ਲਿਆਉਣ ਅਤੇ ਮਿਸ਼ਨ ਵਾਤਸਲਿਆ ਰਾਹੀਂ ਵੈਕਲਪਿਕ ਦੇਖਭਾਲ ਅਤੇ ਪਰਿਵਾਰ ਅਧਾਰਿਤ ਦੇਖਭਾਲ ਜਿਹੀਆਂ ਸਥਿਤੀਆਂ ਵਿੱਚ ਬੱਚਿਆਂ ਲਈ ਸੇਵਾਵਾਂ ਲਈ ਸਿਫਾਰਿਸ਼ਾਂ ਨੂੰ ਸ਼ਾਮਿਲ ਕਰਨ ਦੀ ਤਾਕੀਦ ਵੀ ਕੀਤਾ ।

ਯੂਨੀਸੇਫ ਦੱਖਣ ਏਸ਼ਿਆ ਦੇ ਰੀਜਨਲ ਡਾਇਰੈਕਟਰ,  ਜਾਰਜ ਲਾਰਿਆ ਅਦਜੇਈ ਨੇ ਬਾਲ ਵਿਆਹ ਨੂੰ ਰੋਕਣ ,  ਕਿਸ਼ੋਰ ਸਸ਼ਕਤੀਕਰਣ ਨੂੰ ਹੁਲਾਰਾ ਦੇਣ ਅਤੇ ਮਹਿਲਾਵਾਂ ਅਤੇ ਲੜਕੀਆਂ  ਦੇ ਖਿਲਾਫ ਹਿੰਸਾ ਨੂੰ ਖ਼ਤਮ ਕਰਨ ਵਿੱਚ ਭਾਰਤ ਦੀ ਦ੍ਰਿੜ੍ਹ ਪ੍ਰਤਿਬੱਧਤਾ ਅਤੇ ਮਹੱਤਵਪੂਰਣ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ ।  ਉਨ੍ਹਾਂ ਨੇ  ਇਸ ਏਜੰਡੇ  ਦੇ ਪ੍ਰਤੀ ਯੂਨੀਸੇਫ ਦੀ ਪ੍ਰਤਿਬੱਧਤਾ ਅਤੇ ਭਾਰਤ ਸਰਕਾਰ  ਦੇ ਨਾਲ ਕੰਮ ਕਰਨ ਉੱਤੇ ਜ਼ੋਰ ਦਿੱਤਾ ।

 (i)  ਕੇਂਦਰੀ ਕੱਪੜਾ,  ਵਣਜ ਅਤੇ ਉਦਯੋਗ ਮੰਤਰਾਲਾ,  ਖਪਤਕਾਰ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ  ਨੇ ਕਈ ਖੇਤਰਾਂ ਵਿੱਚ ਜ਼ਿਕਰਯੋਗ ਇਨੋਵੇਸ਼ਨ ਕਰਨ ਵਾਲੀਆਂ ਨੌਜਵਾਨ ਲੜਕੀਆਂ  ਦੇ ਨਾਲ ਇੱਕ ਵਰਚੁਅਲੀ ਸੰਵਾਦ ਸ਼ੈਸਨ ਆਯੋਜਿਤ ਕੀਤਾ ।

(ii)  ਕੇਂਦਰੀ ਰਾਜ ਮੰਤਰੀ,  ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ,  ਡਾ ਜਿਤੇਂਦਰ ਸਿੰਘ  ਨੇ ਵੀ ਨੇ ਨੌਜਵਾਨ ਮਹਿਲਾ ਉੱਦਮੀਆਂ  ਦੇ ਨਾਲ ਇੱਕ ਵਰਚੁਅਲੀ ਮੰਚ ਉੱਤੇ ਗੱਲਬਾਤ ਕੀਤੀ ,  ਜਿਨ੍ਹਾਂ ਨੇ ਵਿਗਿਆਨ ,  ਟੈਕਨੋਲੋਜੀ ਅਤੇ ਇਨੋਵੇਸ਼ਨ  ਦੇ ਖੇਤਰ ਵਿੱਚ ਜ਼ਿਕਰਯੋਗ ਉਪਲੱਬਧੀਆਂ ਹਾਸਲ ਕੀਤੀਆਂ ਹਨ ।

ਵੈਬੀਨਾਰ

ਡਬਲਿਯੂਡੀਸੀ ਮੰਤਰਾਲੇ ਦੁਆਰਾ ਰਾਸ਼ਟਰੀ ਬਾਲਿਕਾ ਦਿਵਸ ਉੱਤੇ ਨਿਮਨਲਿਖਿਤ ਵੈਬੀਨਾਰ ਆਯੋਜਿਤ ਕੀਤੇ ਗਏ :

 (i)  ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਿਊ )  ਨੇ "ਸੇਵ ਦ ਗਰਲ ਚਾਇਲਡ" ਵਿਸ਼ੇ ਉੱਤੇ ਇੱਕ ਵਰਚੁਅਲੀ ਚਰਚਾ ਦਾ ਆਯੋਜਨ ਕੀਤਾ ,  ਜਿਸ ਦੇ ਰਾਹੀਂ ਉਨ੍ਹਾਂ  ਦੇ ਬੁਲਾਰਿਆਂ ਨੇ ਲੜਕੀਆਂ  ਦੇ ਅਧਿਕਾਰਾਂ ਅਤੇ ਬਾਲਿਕਾ ਸਿੱਖਿਆ  ਮਹੱਤਵ ਜਾਗਰੂਕਤਾ ਵਧਾਉਣ ਵਿੱਚ ਯੋਗਦਾਨ ਦਿੱਤਾ ।  ਸ਼੍ਰੀ ਓਮ ਪ੍ਰਕਾਸ਼ ਧਨਖੜ ਸਾਬਕਾ ਕੈਬਨਿਟ ਮੰਤਰੀ,  ਹਰਿਆਣਾ ਨੇ ਬਾਲਿਕਾਵਾਂ ਨੂੰ ਬਚਾਉਣ ਲਈ ਸਮਾਜ ਦੀ ਵਿਚਾਰਧਾਰਾ ,  ਮਾਨਸਿਕਤਾ ਅਤੇ ਭੂਮਿਕਾ ਉੱਤੇ ਚਰਚਾ ਕੀਤੀ ਅਤੇ ਸੁਸ਼੍ਰੀ ਪ੍ਰਗਿਆ ਵਾਤਸ ,  ਅਭਿਯਾਨ ਪ੍ਰਮੁੱਖ -  ਬੱਚਿਆਂ ਨੂੰ ਬਚਾਓ ,  ਬਾਲ ਰੱਖਿਆ ਭਾਰਤ ਨੇ ਮੌਜੂਦ ਲੋਕਾਂ ਨੂੰ ਲੜਕੀਆਂ ਦੇ ਅਧਿਕਾਰ ਅਤੇ ਬਾਲਿਕਾ ਸਿੱਖਿਆ ਦਾ ਮਹੱਤਵ ਅਤੇ ਕਈ ਨੀਤੀਆਂ ਅਤੇ ਇਸ ਦੇ ਨਤੀਜੇ ਉੱਤੇ ਜਾਗਰੂਕ ਕੀਤਾ ।

 

 (ii)  ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ  ਅਤੇ ਰਾਸ਼ਟਰੀ ਲੋਕ ਸਹਿਯੋਗ ਅਤੇ ਬਾਲ ਵਿਕਾਸ ਸੰਸਥਾਨ (ਐੱਨਆਈਪੀਸੀਸੀਡੀ)  ਨੇ 24 ਜਨਵਰੀ ,  2022 ਨੂੰ ਰਾਸ਼ਟਰੀ ਬਾਲਿਕਾ ਦਿਵਸ ਦੇ ਅਵਸਰ ਉੱਤੇ ਭਾਰਤ ਵਿੱਚ ਕਿਸ਼ੋਰਾਂ ਦੀਆਂ ਵਿਆਪਕ ਜ਼ਰੂਰਤਾਂ ਨੂੰ ਸੰਬੋਧਿਤ ਕਰਦੇ ਹੋਏ,  "ਲੜਕੀਆਂ ਜਿੱਥੇ,  ਖੁਸ਼ੀਆਂ ਉੱਥੇ" ਥੀਮ ਉੱਤੇ ਇੱਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ।  ਇਸ ਦਾ ਮਕਸਦ ਕਿਸ਼ੋਰਾਂ ਦੀਆਂ ਪੋਸ਼ਣ ਸੰਬੰਧੀ ਜ਼ਰੂਰਤਾਂ ਦੀ ਸਮਝ ਪ੍ਰਦਾਨ ਕਰਨਾ ;  ਸਿੱਖਿਆ  ਦੇ ਸੰਦਰਭ ਵਿੱਚ ਕਿਸ਼ੋਰਾਂ  ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੀ ਪਹਿਚਾਣ ਕਰਨ ਵਿੱਚ ਉਨ੍ਹਾਂ ਨੂੰ ਸਮਰੱਥ ਬਣਾਉਣਾ;  ਅਤੇ ਕਿਸ਼ੋਰਾਂ  ਦੇ ਵਿੱਚ ਮਨੋ-ਸਮਾਜਿਕ ਵਿਕਾਸ  ਦੇ ਮਹੱਤਵ ਨੂੰ ਸਮਝਣਾ ਸੀ। ਵੈਬੀਨਾਰ ਵਿੱਚ ਦੇਸ਼ ਭਰ ਤੋਂ ਕੁੱਲ 3000 ਪ੍ਰਤਿਭਾਗੀਆਂ ਨੇ ਭਾਗ ਲਿਆ।  ਪ੍ਰਤਿਭਾਗੀਆਂ ਵਿੱਚ ਬਾਲ ਦੇਖਭਾਲ ਸੰਸਥਾਨਾਂ ਦੀਆਂ ਕਿਸ਼ੋਰ ਲੜਕੀਆਂਕਾਲਜਾਂ ਦੇ ਵਿਦਿਆਰਥੀ,  ਸਰਕਾਰੀ ਅਧਿਕਾਰੀ ,  ਸਲਾਹਕਾਰ ,  ਆਂਗਨਵਾੜੀ ਸੇਵਾ ਯੋਜਨਾ ਅਤੇ ਬਾਲ ਸੁਰੱਖਿਆ ਯੋਜਨਾ  ਦੇ ਪਦਅਧਿਕਾਰੀ ,  ਪ੍ਰਿੰਸੀਪਲਾਂ,  ਅਧਿਆਪਕਾਂ ,  ਪੀਐੱਚਡੀ ਵਿਦਵਾਨ ,  ਨਾਗਰਿਕ ਸਮਾਜ ਸੰਗਠਨਾਂ  ਦੇ ਅਧਿਕਾਰੀ ,  ਸਮਾਜਿਕ ਕਰਮਚਾਰੀ ਅਤੇ ਪ੍ਰਸ਼ਾਸਕ ਆਦਿ ਸ਼ਾਮਿਲ ਸਨ ।

( iii )  ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ  ( ਐੱਨਸੀਪੀਸੀਆਰ )  ਨੇ ‘ਇੱਕ ਬਾਲਿਕਾ  ਦੇ ਕਾਨੂੰਨੀ ਅਧਿਕਾਰ’ ਵਿਸ਼ੇ ਉੱਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾਜਿਸ ਨੂੰ ਐੱਨਸੀਪੀਸੀਆਰ  ਦੇ ਫੇਸਬੁੱਕ ਅਤੇ ਟਵਿਟਰ ਉੱਤੇ ਲਾਇਵ ਸਟ੍ਰੀਮ ਕੀਤਾ ਗਿਆ ।  ਵੈਬੀਨਾਰ  ਦੇ ਮੁੱਖ ਬੁਲਾਰਾ ਓਡੀਸ਼ਾ ਹਾਈ ਕਰੋਟ ਦੇ ਸਾਬਕਾ ਚੀਫ਼ ਜਸਟਿਸ ਸ਼੍ਰੀ ਕਲਪੇਸ਼ ਸਤਯੇਂਦ੍ਰ ਝਾਵੇਰੀ ਸਨ

ਕਈ ਮੰਤਰਾਲਿਆਂ ਦੁਆਰਾ ਆਯੋਜਿਤ ਪ੍ਰੋਗਰਾਮ

 (i)  ਸਿੱਖਿਆ ਮੰਤਰਾਲਾਕੌਸ਼ਲ ਵਿਕਾਸ ਮੰਤਰਾਲਾਯੁਵਾ ਮਾਮਲੇ ਅਤੇ ਖੇਡ ਮੰਤਰਾਲਾ,  ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ  ਨੇ ਰਾਸ਼ਟਰੀ ਬਾਲਿਕਾ ਦਿਵਸ  ਦੇ ਅਵਸਰ ਉੱਤੇ ਸਿਹਤ,  ਸਵੱਛਤਾ,  ਵਿਆਹ ,  ਅਧਿਕਾਰਿਤਾ ,  ਲਿੰਗਕ ਸਮਾਨਤਾ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਬਾਲਿਕਾਵਾਂ ਨੂੰ ਸਸ਼ਕਤ ਬਣਾਉਣ ਵਿੱਚ ਆਪਣੇ ਮੰਤਰਾਲਿਆਂ ਦੀਆਂ ਉਪਲੱਬਧੀਆਂ ਨੂੰ ਪ੍ਰਗਟ ਕਰਨ ਲਈ ਕਈ ਮੁੱਦਿਆਂ ਉੱਤੇ ਸੂਚਨਾਤਮਕ ਵੈਬੀਨਾਰ ਦਾ ਆਯੋਜਨ ਕੀਤਾ ।

( ii )  ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗਸਿੱਖਿਆ ਮੰਤਰਾਲੇ  ਨੇ 75ਵੇਂ ਆਜ਼ਾਦੀ ਕਾ ਮਹੋਤਸਵ  ਦੇ ਤਹਿਤ ਰਾਸ਼ਟਰੀ ਬਾਲਿਕਾ ਦਿਵਸ ਉੱਤੇ ਲੜਕੀਆਂ ਦੀਆਂ ਉਪਲੱਬਧੀਆਂ ਦਾ ਜਸ਼ਨ ਮਨਾਇਆ ।  ਪ੍ਰੋਗਰਾਮ  ਦਾ ਥੀਮ ‘ਹਮਾਰੀ ਬੇਟੀ ਹਮਾਰੀ ਸ਼ਾਨ’ ਸੀ ।  ਪ੍ਰੋਗਰਾਮ  ਵਿੱਚ ਭਾਗ ਲੈਣ ਲਈ ਪੂਰੇ ਭਾਰਤ ਵਿੱਚ ਸਿੱਖਿਆ,  ਖੇਡ,  ਕਲਾ ਉਤਸਵ,  ਰਾਸ਼ਟਰੀ ਖੋਜ ਅਭਿਯਾਨ,  ਵਾਤਾਵਰਣ ਅਤੇ ਸੱਭਿਆਚਾਰ ਦੇ ਕਈ ਖੇਤਰਾਂ ਵਿੱਚ 75 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ ।

ਇਸ ਪ੍ਰੋਗਰਾਮ  ਵਿੱਚ  (i) ਸੁਸ਼੍ਰੀ ਅਨੀਤਾ ਕਰਵਾਲ ,  ਕੇਂਦਰੀ ਸਕੱਤਰ,  ਸਿੱਖਿਆ ਮੰਤਰਾਲਾ ,  ( ii )  ਸੁਸ਼੍ਰੀ ਟੇਸੀ ਥਾਮਸ,  ਵਿਗਿਆਨਿਕ,   ( iii )  ਈਰਾ ਸਿੰਘਲ,  ਆਈਏਐੱਸ,   ( iv)  ਸੁਸ਼੍ਰੀ ਅੰਕਿਤਾ ਸ਼ਰਮਾ,  ਆਈਪੀਐੱਸ  (v)  ਸੁਸ਼੍ਰੀ ਕਾਂਤਾ ਸਿੰਘ,  ਉਪ ਪ੍ਰਤੀਨਿਧੀ,  ਸੰਯੁਕਤ ਰਾਸ਼ਟਰ ਮਹਿਲਾ ਭਾਰਤ ਅਤੇ  (vi)  ਸੁਸ਼੍ਰੀ ਭਾਵਨਾ  ਕੰਠ ,  ਪਹਿਲਾਂ ਫਾਇਟਰ ਪਾਇਲਟ ਬਤੋਰ ਪੈਨਲਿਸਟ ਸ਼ਾਮਿਲ ਹੋਈ।  ਇਨ੍ਹਾਂ ਨੂੰ ਲੜਕੀਆਂ  ਦੇ ਨਾਲ ਆਪਣੇ ਜੀਵਨ  ਦੇ ਅਨੁਭਵ ਅਤੇ ਸਫਲਤਾ ਦੀਆਂ ਕਹਾਣੀਆਂ ਸਾਂਝਾ ਕਰਨ ਲਈ ਸੱਦਾ ਦਿੱਤਾ ਗਿਆ ਸੀ ।  ਪੈਨਲਿਸਟਾਂ  ਦੇ ਪ੍ਰੋਫਾਇਲ ਨੂੰ ਪ੍ਰੋਗਰਾਮ  ਵਿੱਚ ਉਨ੍ਹਾਂ  ਦੇ  ਕੰਮ ਅਤੇ ਉਪਲੱਬਧੀਆਂ ਨੂੰ ਪ੍ਰਗਟ ਕਰਦੇ ਹੋਏ ਦਿਖਾਇਆ ਗਿਆ ਸੀ ਅਤੇ ਪ੍ਰੋਗਰਾਮ ਦੇ ਦੌਰਾਨ ਇੱਕ ਸ਼ੋਅ ਰੀਲ ਵੀ ਦਿਖਾਇਆ ਗਿਆ ਸੀ ਜਿਸ ਵਿੱਚ ਸਾਰੇ 75 ਪ੍ਰਤੀਭਾਗੀਆਂ ਦੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਉਪਲੱਬਧੀਆਂ ਨੂੰ ਵਿਖਾਇਆ ਗਿਆ ਸੀ ।

(iii)  ਸੱਭਿਆਚਾਰ ਮੰਤਰਾਲਾ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ  ਦੇ ਤਹਿਤ ਰਾਸ਼ਟਰੀ ਬਾਲਿਕਾ ਦਿਵਸ ਮਨਾਉਣ ਲਈ ‘ਰੰਗੋਲੀ ਉਤਸਵ ਉਮੰਗ’ ਦਾ ਆਯੋਜਨ ਕੀਤਾ। ਇੱਕ ਰਾਸ਼ਟਰਵਿਆਪੀ ਪ੍ਰੋਗਰਾਮ  ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰਤਿਭਾਗੀਆਂ ਨੇ ਮਹਿਲਾ ਸੁਤੰਤਰਤਾ ਸੈਨਾਨੀਆਂ ਜਾਂ ਦੇਸ਼ ਦੀ ਮਹਿਲਾ ਰੋਲ ਮਾਡਲ  ਦੇ ਨਾਮ ਉੱਤੇ ਸੜਕਾਂ ਅਤੇ ਚੌਰਾਹਿਆਂ ਉੱਤੇ ਰੰਗੋਲੀ ਦੀ ਸਜਾਵਟ ਕੀਤੀ ।  19 ਰਾਜਾਂ ਵਿੱਚ 70 ਤੋਂ ਅਧਿਕ ਸਥਾਨਾਂ ਉੱਤੇ ਰੰਗੋਲੀ ਦੀ ਸਜਾਵਟ ਕੀਤੀ ਗਈ ।

ਬੀਬੀਬੀਪੀ ਯੋਜਨਾ ਤਹਿਤ ਜ਼ਿਲ੍ਹਿਆਂ ਵਿੱਚ ਉਤਸਵ

ਬੀਬੀਬੀਪੀ ਤਹਿਤ ਸਾਰੇ 405 ਬਹੁ-ਖੇਤਰੀ ਜ਼ਿਲ੍ਹਿਆਂ ਨੇ ਪ੍ਰੋਗਰਾਮ ਆਯੋਜਿਤ ਕੀਤੇ,  ਜਿਵੇਂ :  -

( i )  ਸੀਐੱਸਆਰ ਉੱਤੇ ਗ੍ਰਾਮ ਸਭਾ/ਮਹਿਲਾ ਸਭਾ

 ( ii ) ਬਾਲਿਕਾਵਾਂ ਦੇ ਸਨਮਾਨ ਲਈ ਸਕੂਲਾਂ  ( ਸਰਕਾਰੀ/ਨਿਜੀ )  ਦੇ ਨਾਲ ਪ੍ਰੋਗਰਾਮ

 ( iii )  ਐੱਸਟੀਈਐੱਮ ਨਾਲ ਸੰਬੰਧਿਤ ਵਿਸ਼ਿਆਂ ਉੱਤੇ ਸਕੂਲ  ਦੇ ਵਿੱਚ ਪੋਸਟਰ/ਸਲੋਗਨ - ਲਿਖਾਈ/ਡਰਾਇੰਗ / ਪੇਂਟਿੰਗ ਮੁਕਾਬਲੇ

 ( iv )  ਸਥਾਨਕ ਮੀਡੀਆ ਵਿੱਚ ਬੀਬੀਬੀਪੀ ਸਥਾਨਕ ਚੈਂਪੀਅਨ ਆਦਿ ਬਾਰੇ ਵਿੱਚ ਲੇਖ

ਜ਼ਿਲ੍ਹਿਆਂ ਦੁਆਰਾ ਆਯੋਜਿਤ ਕੁਝ ਪ੍ਰੋਗਰਾਮ ਇਸ ਪ੍ਰਕਾਰ ਹਨ :

 (i)  ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਵਿੱਚ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਮਾਣਯੋਗ ਰਾਜ ਮੰਤਰੀ  ਡਾ. ਵੀਰੇਂਦਰ ਕੁਮਾਰ  ਦੁਆਰਾ ਪ੍ਰਤਿਭਾਗੀਆਂ ਲੜਕੀਆਂ ਦਾ ਅਭਿਨੰਦਨ ।

 ( ii )  ਸਰਾਈਕੇਲਾ,  ਝਾਰਖੰਡ ਵਿੱਚ ਮਾਸਿਕ ਧਰਮ ਸਵੱਛਤਾ ਉੱਤੇ ਵੈਬੀਨਾਰ ਸ਼ੈਸਨ ।

(iii) ਜ਼ਿਲ੍ਹਾ ਕਲੈਕਟਰ ਸਰਾਈਕੇਲਾਝਾਰਖੰਡ ਦੁਆਰਾ 10ਵੀਂ ਅਤੇ 12ਵੀਂ ਦੇ ਬਲਾਕ ਪੱਧਰ ਟੌਪਰਾਂ ਅਤੇ 10ਵੀਂ ਅਤੇ 12ਵੀਂ ਦੇ ਜ਼ਿਲ੍ਹੇ  ਟੌਪਰਾਂ ਦਾ ਅਭਿਨੰਦਨ ।

 (iv)  ਰਾਮਚੰਡੀ ਚਾਇਲਡ ਕਲੱਬ,  ਕੇਂਦਰਪਾੜਾ ਜ਼ਿਲ੍ਹਾ,  ਓਡੀਸ਼ਾ ਦੇ ਚਾਇਲਡ ਕਲੱਬ  ਦੇ ਮੈਬਰਾਂ  ਦੇ ਦਰਮਿਆਨ ਡਰਾਇੰਗ ਪ੍ਰਤਿਯੋਗਿਤਾ ।

 (v)  ਐਡੀਸ਼ਨਲ ਜ਼ਿਲ੍ਹਾ ਅਧਿਕਾਰੀ ਅਤੇ ਆਈਸੀਡੀਐੱਸ ਨਾਲੰਦਾ,  ਬਿਹਾਰ ਦੀ ਟੀਮ ਨੇ ਗੁਬਾਰਾ ਉਡਾ ਕੇ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਅਤੇ ਬਾਲਿਕਾਵਾਂ ਦਾ ਸਿਹਤ,  ਪੋਸ਼ਣ ਅਤੇ ਸਿੱਖਿਆ  ਦੇ ਪੱਧਰ ਵਿੱਚ ਸੁਧਾਰ ਉੱਤੇ ਚਰਚਾ ਕੀਤੀ ।

 ( vi )  ਉੱਤਰੀ ਸਿੱਕਿਮ ਵਿੱਚ ,  ਮੰਗਸ਼ਿਲਾ ਗ੍ਰਾਮ ਪ੍ਰਸ਼ਾਸਨ ਕੇਂਦਰ ਵਿੱਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ ।  ਪ੍ਰੋਗਰਾਮ  ਵਿੱਚ ਸ਼੍ਰੀ ਪਿੰਟਸੋ ਨਾਮਗਯਾਲ ਲੇਪਚਾ ਵਿਧਾਇਕ ,  ਪੰਚਾਇਤ ,  ਜ਼ਿਲ੍ਹਾ  ਮੈਂਬਰ ਅਤੇ ਕਿਸ਼ੋਰਾਂ ਨੇ ਭਾਗ ਲਿਆ । ਡੀਪੀਓ/ਮੰਗਨ/ਉੱਤਰੀ ਸਿੱਕਿਮ  ਦੁਆਰਾ ਬਾਲਿਕਾਵਾਂ ਦੀ ਯੋਜਨਾ ਜਿਹੇ ਸੁਕੰਨਿਆ ਸਮ੍ਰਿੱਧੀ ਯੋਜਨਾ ,  ਬਾਲ ਅਧਿਕਾਰ ,  ਪੋਕਸੋ ਆਦਿ  ਬਾਰੇ ਜਾਗਰੂਕਤਾ  ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ।

( vii )  ਰਾਸ਼ਟਰੀ ਬਾਲਿਕਾ ਦਿਵਸ  ਦੇ ਅਵਸਰ ਉੱਤੇ ਜੀਐੱਸਐੱਸਐੱਸ ਜਸੀਆ ਰੋਹਤਕ,  ਹਰਿਆਣਾ ਦੇ ਵਿਦਿਆਰਥੀਆਂ ਦੁਆਰਾ ਪੇਂਟਿੰਗ ਬਣਾਈ ਗਈ ।

 

ਰਾਸ਼ਟਰੀ ਬਾਲਿਕਾ ਦਿਵਸ ਦੇ ਅਵਸਰ ਉੱਤੇ ਕੁਝ ਮਹੱਤਵਪੂਰਣ ਟਵੀਟਸ -

 

********

ਬੀਵਾਈ(Release ID: 1792945) Visitor Counter : 122