ਗ੍ਰਹਿ ਮੰਤਰਾਲਾ
azadi ka amrit mahotsav

ਗਣਤੰਤਰ ਦਿਵਸ, 2022 ਦੇ ਮੌਕੇ 'ਤੇ ਫਾਇਰ ਸਰਵਿਸ, ਹੋਮ ਗਾਰਡ ਅਤੇ ਸਿਵਲ ਡਿਫੈਂਸ ਕਰਮੀਆਂ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ

Posted On: 25 JAN 2022 11:11AM by PIB Chandigarh

ਹਰ ਸਾਲ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਦੇ ਮੌਕੇ 'ਤੇਫਾਇਰ ਸਰਵਿਸਹੋਮ ਗਾਰਡ ਅਤੇ ਸਿਵਲ ਡਿਫੈਂਸ ਕਰਮੀਆਂ ਨੂੰ ਬਹਾਦਰੀ ਲਈ ਰਾਸ਼ਟਰਪਤੀ ਮੈਡਲ ਅਤੇ ਵਿਸ਼ਿਸ਼ਟ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਦੇ ਨਾਲ-ਨਾਲ ਬਹਾਦਰੀ ਮੈਡਲ ਅਤੇ ਸ਼ਾਨਦਾਰ ਸੇਵਾ ਲਈ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਗਣਤੰਤਰ ਦਿਵਸ, 2022 ਦੇ ਮੌਕੇ 'ਤੇ 42 ਕਰਮੀਆਂ ਨੂੰ ਫਾਇਰ ਸਰਵਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 1 ਕਰਮਚਾਰੀ ਨੂੰ ਬਹਾਦਰੀ ਲਈ ਰਾਸ਼ਟਰਪਤੀ ਫਾਇਰ ਸਰਵਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ 2 ਕਰਮੀਆਂ ਨੂੰ ਬਹਾਦਰੀ ਅਤੇ ਬਹਾਦਰੀ ਦੇ ਕੰਮਾਂ ਲਈ ਫਾਇਰ ਸਰਵਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਫਾਇਰ ਸਰਵਿਸ ਮੈਡਲ 9 ਕਰਮੀਆਂ ਨੂੰ ਅਤੇ ਸ਼ਲਾਘਾਯੋਗ ਸੇਵਾ ਲਈ ਫਾਇਰ ਸਰਵਿਸ ਮੈਡਲ 30 ਕਰਮੀਆਂ ਨੂੰ ਉਨ੍ਹਾਂ ਦੇ ਸਬੰਧਿਤ ਵਿਸ਼ਿਸ਼ਟ ਅਤੇ ਸ਼ਲਾਘਾਯੋਗ ਸੇਵਾ ਰਿਕਾਰਡ ਲਈ ਪ੍ਰਦਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਗਣਤੰਤਰ ਦਿਵਸ, 2022 ਦੇ ਮੌਕੇ 'ਤੇ 25 ਕਰਮੀਆਂ/ਵਲੰਟੀਅਰਾਂ ਨੂੰ ਹੋਮ ਗਾਰਡ ਅਤੇ ਸਿਵਲ ਡਿਫੈਂਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 2 ਕਰਮੀਆਂ ਨੂੰ ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਹੋਮ ਗਾਰਡ ਅਤੇ ਸਿਵਲ ਡਿਫੈਂਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਲਾਘਾਯੋਗ ਸੇਵਾ ਲਈ 23 ਕਰਮੀਆਂ ਨੂੰ ਹੋਮ ਗਾਰਡ ਅਤੇ ਸਿਵਲ ਡਿਫੈਂਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

 

ਫਾਇਰ ਸਰਵਿਸ ਮੈਡਲਹੋਮ ਗਾਰਡ ਅਤੇ ਸਿਵਲ ਡਿਫੈਂਸ ਮੈਡਲ ਜੇਤੂਆਂ ਦੀ ਸੂਚੀ ਦੇਖਣ ਲਈ ਕਿਰਪਾ ਕਰਕੇ ਅੰਗਰੇਜ਼ੀ ਰਿਲੀਜ਼ ਦੇਖੋ।

 

*****

ਐੱਨਡਬਲਿਊ/ਆਰਕੇ/ਏਵਾਈ/ਆਰਆਰ


(Release ID: 1792657) Visitor Counter : 227