ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਚੋਣਾਂ ਨੂੰ ਅਧਿਕ ਸਮਾਵੇਸ਼ੀ ਬਣਾਉਣ ਲਈ 75% ਮਤਦਾਨ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ


ਸ਼੍ਰੀ ਨਾਇਡੂ ਨੇ ਇਕੱਠੀਆਂ ਚੋਣਾਂ ਕਰਵਾਏ ਜਾਣ ਉੱਤੇ ਸਹਿਮਤੀ ਬਣਾਉਣ ਦੀ ਤਾਕੀਦ ਕੀਤੀ


ਉਪ ਰਾਸ਼ਟਰਪਤੀ ਨੇ ਸੱਤਰ ਵਰ੍ਹਿਆਂ ਵਿੱਚ ਪਹਿਲੀ ਵਾਰ, 2019 ਆਮ ਚੋਣਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਮਹਿਲਾ ਵੋਟਰਾਂ ਦਾ ਅਧਿਕ ਪ੍ਰਤੀਸ਼ਤ ਹੋਣ ਉੱਤੇ ਖੁਸ਼ੀ ਪ੍ਰਗਟਾਈ


ਉਪ ਰਾਸ਼ਟਰਪਤੀ ਨੇ ਵੋਟਿੰਗ ਵਿੱਚ ਵਾਧੇ ਅਤੇ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ ਵਧਾਉਣ ਦੇ ਲਈ ਟੈਕਨੋਲੋਜੀ ਸਮਾਧਾਨਾਂ ਦੀ ਵਕਾਲਤ ਕੀਤੀ

ਸ਼੍ਰੀ ਨਾਇਡੂ ਨੇ ਵੋਟਰਾਂ ਨੂੰ ਉਮੀਦਵਾਰਾਂ ਦੇ ਗੁਣ ਦੋਸ਼ ਦੇ ਅਧਾਰ ਉੱਤੇ ਫ਼ੈਸਲਾ ਕਰਕੇ ਵੋਟ ਪਾਉਣ ਦੀ ਤਾਕੀਦ ਕੀਤੀ

ਉਪ ਰਾਸ਼ਟਰਪਤੀ ਨੇ ਇੱਕ ਭਰੋਸੇਯੋਗ ਅਤੇ ਪ੍ਰਗਤੀਸ਼ੀਲ ਸੰਸਥਾ ਦੇ ਰੂਪ ਵਿੱਚ ਚੋਣ ਕਮਿਸ਼ਨ ਦੀ ਪ੍ਰਸ਼ੰਸਾ ਕੀਤੀ

Posted On: 25 JAN 2022 1:21PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਚੋਣ ਕਮਿਸ਼ਨ ਅਤੇ ਵੋਟਰਾਂ ਨੂੰ ਅਗਲੀਆਂ ਆਮ ਚੋਣਾਂ ਵਿੱਚ 75% ਤੱਕ ਵੋਟ ਪ੍ਰਤੀਸ਼ਤ ਹਾਸਲ ਕਰਨ ਦਾ ਸੱਦਾ ਦਿੱਤਾ ਜਿਸ ਦੇ ਨਾਲ ਚੋਣਾਂ ਲੋਕਤੰਤਰ ਹੋਰ ਅਧਿਕ ਸਮਾਵੇਸ਼ੀ ਬਣ ਸਕੇ।  ਉਨ੍ਹਾਂ ਨੇ ਇਕੱਠੀਆਂ ਚੋਣਾਂ ਕਰਵਾਏ ਜਾਣ ਦੇ ਵਿਸ਼ੇ ਉੱਤੇ ਵੀ ਸਹਿਮਤੀ ਬਣਾਉਣ ਦੀ ਤਾਕੀਦ ਕੀਤੀ ਜਿਸ ਦੇ ਨਾਲ ਪ੍ਰਗਤੀ ਦੀ ਗਤੀ ਨਿਰਵਿਘਨ ਰਹੇ ।

 12ਵੇਂ ਨੈਸ਼ਨਲ ਵੋਟਰ ਦਿਵਸ ਉੱਤੇ ਆਪਣੇ ਸੰਦੇਸ਼ ਵਿੱਚ ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਇੱਕ ਵੀ ਵੋਟਰ ਨਾ ਛੁੱਟੇ।  ਉਨ੍ਹਾਂ ਨੇ ਵੋਟਰਾਂ ਨੂੰ ਕਿਹਾ ਕਿ ਚੋਣਾਂ ਵਿੱਚ ਉਮੀਦਵਾਰ  ਦੇ ਗੁਣ ਦੋਸ਼ ਦੀ ਜਾਂਚ ਕਰਕੇ ,  ਉਸ  ਦੇ ਅਧਾਰ ਉੱਤੇ ਵੋਟ ਦੇਣ ਦਾ ਫ਼ੈਸਲਾ ਕਰੋ ।  ਉਪ ਰਾਸ਼ਟਰਪਤੀ ਕੋਵਿਡ ਤੋਂ ਸੰਕ੍ਰਮਿਤ ਹਨ ਅਤੇ ਉਨ੍ਹਾਂ ਨੇ ਖੁਦ ਨੂੰ ਹੈਦਰਾਬਾਦ ਵਿੱਚ ਆਪਣੇ ਆਵਾਸ ਉੱਤੇ ਹੀ ਆਇਸੋਲੇਟ ਕਰ ਲਿਆ ਹੈ।  ਨਵੀਂ ਦਿੱਲੀ ਵਿੱਚ ਇਸ ਆਯੋਜਨ ਵਿੱਚ ਉਨ੍ਹਾਂ ਦਾ ਸੰਬੋਧਨ ਪੜ੍ਹਿਆ ਗਿਆ ।

1952 ਵਿੱਚ ਪਹਿਲੀ ਲੋਕ ਸਭਾ ਲਈ ਹੋਈਆਂ ਆਮ ਚੋਣਾਂ ਵਿੱਚ 44.87% ਵੋਟਿੰਗ ਪ੍ਰਤੀਸ਼ਤ ਰਹੀ ਸੀ ਜੋ 2019 ਵਿੱਚ 17ਵੀਂ ਲੋਕ ਸਭਾ ਲਈ ਹੋਈਆਂ ਆਮ ਚੋਣਾਂ ਵਿੱਚ ਲਗਭਗ 50%  ਵੱਧ ਕੇ 67.40%  ਤੱਕ ਪਹੁੰਚ ਗਈ।  ਇਸ ਉਪਲਬਧੀ ਲਈ ਉਪ ਰਾਸ਼ਟਰਪਤੀ ਨੇ ਸਾਰੇ ਸਬੰਧਿਤ ਹਿਤਧਾਰਕਾਂ ਦੀ ਪ੍ਰਸ਼ੰਸਾ ਕੀਤੀ।  ਬੀਤੇ 70 ਵਰ੍ਹਿਆਂ ਵਿੱਚ ਲਗਾਤਾਰ ਬਿਹਤਰੀ ਹਾਸਲ ਕਰਨ ਦੇ ਚੋਣ ਕਮਿਸ਼ਨ ਦੇ ਨਿਰੰਤਰ ਯਤਨਾਂ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਨੇ ਇੱਕ ਭਰੋਸੇਯੋਗ,  ਜਵਾਬਦੇਹ ਅਤੇ ਪ੍ਰਗਤੀਸ਼ੀਲ ਸੰਸਥਾ ਦੇ ਰੂਪ ਵਿੱਚ ਆਪਣੀ ਪ੍ਰਤਿਸ਼ਠਾ ਸਥਾਪਿਤ ਕੀਤੀ ਹੈ ਜਿਸ ਉੱਤੇ ਲੋਕਤੰਤਰ  ਦੇ ਹਰ ਹਿਮਾਇਤੀ ਨੂੰ ਗੌਰਵ ਕਰਨਾ ਚਾਹੀਦਾ ਹੈ ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਚੋਣ ਲੋਕਤੰਤਰ ਨੂੰ ਅਧਿਕ ਸਮਾਵੇਸ਼ੀ ਬਣਾਉਣ ਲਈ ਹਰ ਚੋਣ ਵਿੱਚ ਵੋਟਿੰਗ ਪ੍ਰਤੀਸ਼ਤ ਵਧਾਉਣਾ ਅਤੇ ਵੋਟਰਾਂ ਦੀ ਭਾਗੀਦਾਰੀ ਵਧਾਉਣ ਦੇ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਮਾਧਾਨ ਕਰਨਾ ,  ਇਹ ਚੋਣ ਕਮਿਸ਼ਨ ਦੇ ਸਾਹਮਣੇ ਚੁਣੌਤੀ ਰਹੀ ਹੈ ।

ਉਪ ਰਾਸ਼ਟਰਪਤੀ ਨੇ ਸੱਦਾ ਕੀਤਾ ਕਿ ਆਜ਼ਾਦੀ  ਦੇ 75ਵੇਂ ਸਾਲ ਵਿੱਚ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਕੋਈ ਵੀ ਵੋਟਰ ਨਾ ਛੁੱਟੇ ਅਤੇ ਅਗਲੀਆਂ ਆਮ ਚੋਣਾਂ ਲਈ 75% ਵੋਟਿੰਗ ਪ੍ਰਤੀਸ਼ਤ ਹਾਸਲ ਕਰਨ ਦਾ ਲਕਸ਼ ਰੱਖਿਆ ਜਾਵੇ ।  ਉਨ੍ਹਾਂ ਨੇ ਕਿਹਾ ਕਿ ਇਹ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਵੋਟ ਅਧਿਕਾਰ ਮਹਿਜ ਅਧਿਕਾਰ ਨਹੀਂ ਬਲਿਕ ਇੱਕ ਫਰਜ਼ ਹੈ।  ਸ਼੍ਰੀ ਨਾਇਡੂ ਨੇ ਸਾਡੀ ਸੰਘੀ ਵਿਵਸਥਾ  ਦੇ ਤਿੰਨਾਂ ਪੱਧਰਾਂ  ਦੀ ਚੋਣ ਇਕੱਠੇ ਕਰਵਾਏ ਜਾਣ ਉੱਤੇ ਵਿਚਾਰ-ਵਟਾਂਦਰਾ ਕਰਨ ਅਤੇ ਇੱਕ ਰਾਸ਼ਟਰ ਦੇ ਰੂਪ ਵਿੱਚ ਸਹਿਮਤੀ ਬਣਾਉਣ ਦੀ ਤਾਕੀਦ ਕੀਤੀ ਜਿਸ ਦੇ ਨਾਲ ਚੋਣਾਂ ਦੇ ਬਾਅਦ ਜਨ ਭਲਾਈ ਅਤੇ ਪ੍ਰਗਤੀ ਦੀ ਗਤੀ ਨਿਰਵਿਘਨ ਬਣੀ ਰਹੇ।

2009 ਦੀਆਂ ਆਮ ਚੋਣਾਂ ਵਿੱਚ 58.21%  ਵੋਟਿੰਗ ਪ੍ਰਤੀਸ਼ਤ,  2014  ਦੀਆਂ ਆਮ ਚੋਣਾਂ ਵਿੱਚ 8%  ਵੱਧ ਕੇ 66.44% ਪਹੁੰਚ ਗਈ। ਇਸ ਪਰਿਪੇਖ ਵਿੱਚ ,  ਉਪ ਰਾਸ਼ਟਰਪਤੀ ਨੇ ਕਿਹਾ ਕਿ ਅਗਲੀਆਂ ਆਮ ਚੋਣਾਂ ਵਿੱਚ 75%  ਵੋਟਿੰਗ ਪ੍ਰਤੀਸ਼ਤ ਦਾ ਲਕਸ਼ ਹਾਸਲ ਕਰਨਾ ਬਿਲਕੁਲ ਸੰਭਵ ਹੈ ਜਦੋਂ ਕਿ 2019 ਦੀਆਂ ਆਮ ਚੋਣਾਂ ਵਿੱਚ ਵੋਟਿੰਗ ਪ੍ਰਤੀਸ਼ਤ 67.40% ਤੱਕ ਰਹੀ।  ਉਨ੍ਹਾਂ ਨੇ ਚੋਣ ਕਮਿਸ਼ਨ ਦੁਆਰਾ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ 2009 ਤੋਂ ਸ਼ੁਰੂ ਕੀਤੇ ਗਏ Systematic Voter Education and Electoral Participation  (SVEEP) ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ।

ਸੱਤਰ ਵਰ੍ਹਿਆਂ ਵਿੱਚ ਪਹਿਲੀ ਵਾਰ2019  ਦੀਆਂ ਆਮ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਵੋਟਿੰਗ ਪ੍ਰਤੀਸ਼ਤ ਪੁਰਸ਼ ਵੋਟਰਾਂ ਦੇ ਮੁਕਾਬਲੇ 0.17%  ਅਧਿਕ ਰਹੀ।  ਉਪ ਰਾਸ਼ਟਰਪਤੀ ਨੇ ਇਸ ਨੂੰ ਲਿੰਗਕ ਅਭੇਦ ਸਮਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਸ਼ੁਭ ਸੰਕੇਤ ਦੱਸਿਆ ।  ਧਿਆਨ ਦੇਣ ਯੋਗ ਹੈ ਕਿ 1962  ਦੀਆਂ ਆਮ ਚੋਣਾਂ ਵਿੱਚ ਪੁਰਸ਼ ਵੋਟਰਾਂ ਦਾ ਪ੍ਰਤੀਸ਼ਤ ਮਹਿਲਾ ਵੋਟਰਾਂ  ਦੇ ਮੁਕਾਬਲੇ 16.71% ਅਧਿਕ ਸੀ।

ਸ਼੍ਰੀ ਨਾਇਡੂ ਨੇ ਚੋਣ ਮਾਮਲਿਆਂ ਦੇ ਜਲਦੀ ਸਮਾਧਾਨ ਉੱਤੇ ਬਲ ਦਿੱਤਾ। ਅਤੇ ਕਿਹਾ ਕਿ ਪ੍ਰਬੁੱਧ ਨਾਗਰਿਕ ਉਮੀਦਵਾਰਾਂ ਦੇ ਗੁਣ ਦੋਸ਼ ਦੇ ਅਧਾਰ ਉੱਤੇ ਫ਼ੈਸਲਾ ਕਰਕੇ ਵੋਟਿੰਗ ਕਰਨ।  ਉਨ੍ਹਾਂ ਨੇ ਕਮਿਸ਼ਨ ਨੂੰ ਤਾਕੀਦ ਕੀਤੀ ਕਿ ਉਹ ਨਵੀਆਂ ਪ੍ਰਣਾਲੀਆਂ ਵਿਕਸਿਤ ਕਰਨ ਅਤੇ ਚੋਣ ਪ੍ਰਕਿਰਿਆ ਨੂੰ ਵੋਟਰਾਂ ਲਈ ਅਧਿਕ ਅਸਾਨ ਬਣਾਉਣ ਅਤੇ ਉਸ ਨੂੰ ਅਧਿਕ ਭਰੋਸੇਯੋਗ ਬਣਾਉਣ ਲਈ ਟੈਕਨੋਲੋਜੀ ਸਮਾਧਾਨ ਅਪਣਾਉਣ।  ਇਸ ਸੰਦਰਭ ਵਿੱਚ ਉਨ੍ਹਾਂ ਨੇ ਬੀਤੇ ਸਾਲ  ਦੇ ਪੰਜ ਰਾਜ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕੀਤਾ ਜਦੋਂ ਕੋਵਿਡ ਪ੍ਰਤਿਬੰਧਾਂ ਅਤੇ ਪ੍ਰੋਟੋਕਾਲ ਦੇ ਬਾਵਜੂਦ ਵੀ 74% ਤੋਂ 84% ਤੱਕ ਵੋਟਿੰਗ  ਹੋਈ।

ਇਸ ਸਾਲ ਦੇ 12ਵੇਂ ਨੈਸ਼ਨਲ ਵੋਟਰ ਦਿਵਸ ਸਮਾਰੋਹ ਦਾ ਵਿਸ਼ਾ “Making Our Elections inclusive,  Accessible and Participative ਹੈ। ਚੋਣ ਕਮਿਸ਼ਨ ਦੀ ਸਥਾਪਨਾਸਾਡੇ ਗਣਤੰਤ੍ਰਿਕ ਸੰਵਿਧਾਨ ਦੇ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ 25 ਜਨਵਰੀ 1950 ਨੂੰ ਹੋਈ ਸੀ ।  ਅੰਤ: 25 ਜਨਵਰੀ ਨੂੰ ਨੈਸ਼ਨਲ ਵੋਟਰ ਦਿਵਸ ਵਜੋਂ ਵਿੱਚ ਮਨਾਇਆ ਜਾਂਦਾ ਹੈ ।

 

***********

ਐੱਮਐੱਸ/ਐੱਨਐੱਸ/ਆਰਕੇ/ਡੀਪੀ



(Release ID: 1792550) Visitor Counter : 178