ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਮਨਸੁਖ ਮਾਂਡਵੀਯਾ ਨੇ ਪੁਨਰਨਿਰਮਿਤ ਸੀਜੀਐੱਚਐੱਸ ਵੈੱਬਸਾਈਟ ਅਤੇ ਮੋਬਾਈਲ ਐਪ ‘ਮਾਈਸੀਜੀਐੱਚਐੱਸ’ ਨੂੰ ਲਾਂਚ ਕੀਤਾ


‘ਉਪਯੋਗਕਰਤਾ ਲਈ ਅਨੁਕੂਲ ਇਹ ਵੈੱਬਸਾਈਟ 40 ਲੱਖ ਤੋਂ ਜ਼ਿਆਦਾ ਲਾਭਾਰਥੀਆਂ ਨੂੰ ਸਿਹਤ ਸੇਵਾਵਾਂ ਤੱਕ ਸੁਚਾਰੂ ਪਹੁੰਚ ਪ੍ਰਦਾਨ ਕਰੇਗੀ’’

ਇਹ ਭਾਰਤ ਦੀ ਵਧਦੀ ਡਿਜੀਟਲ ਪੈਂਠ ਦਾ ਇੱਕ ਮਹੱਤਵਪੂਰਨ ਅਤੇ ਰਣਨੀਤਕ ਕਦਮ ਹੈ : ਡਾ. ਮਨਸੁੱਖ ਮਾਂਡਵੀਯਾ

Posted On: 24 JAN 2022 3:08PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਡਿਜੀਟਲ ਮਾਧਿਅਮ ਨਾਲ ਪੁਨਰਨਿਰਮਿਤ ਸੀਜੀਐੱਚਐੱਸ (ਕੇਂਦਰ ਸਰਕਾਰ ਸਿਹਤ ਯੋਜਨਾ) ਵੈੱਬਸਾਈਟ (www.cghs.gov.in)  ਅਤੇ ਮੋਬਾਈਲ ਐਪ ‘ਮਾਈਸੀਜੀਐੱਚਐੱਸ’ ਨੂੰ ਲਾਂਚ ਕੀਤਾ। ਇਸ ਦੌਰਾਨ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਵੀ ਮੌਜੂਦ ਸਨ।

 

https://static.pib.gov.in/WriteReadData/userfiles/image/image0022K27.png

 

ਡਾ. ਮਨਸੁਖ ਮਾਂਡਵੀਯਾ ਨੇ ਕਿਹਾ, ‘‘ਇੱਕ ਮੋਬਾਇਲ ਐਪ ਨਾਲ ਜੁੜੀ ਸੀਜੀਐੱਚਐੱਸ ਵੈੱਬਸਾਈਟ ਨੂੰ ਸ਼ੁਰੂ ਕਰਨਾ, ਭਾਰਤ ਦੀ ਵਧਦੀ ਡਿਜੀਟਲ ਪੈਂਠ ਨੂੰ ਹੋਰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਅਤੇ ਰਣਨੀਤਕ ਕਦਮ ਹੈ। ਇਸ ਵੈੱਬਸਾਈਟ ਵਿੱਚ ਕਈ ਵਿਸ਼ੇਸ਼ਤਾਵਾਂ ਹਨ ਜੋ 40 ਲੱਖ ਤੋਂ ਜ਼ਿਆਦਾ ਲਾਭਾਰਥੀਆਂ (ਸੇਵਾ ਵਿੱਚ ਅਤੇ ਸੇਵਾਮੁਕਤ ਕਰਮਚਾਰੀਆਂ, ਦੋਵਾਂ) ਨੂੰ ਉਨ੍ਹਾਂ ਦੇ ਘਰਾਂ ਤੋਂ ਹੀ ਰਿਅਲ ਟਾਈਮ ਦੀ ਜਾਣਕਾਰੀ ਨਾਲ ਬਹੁਤ ਲਾਭ ਪ੍ਰਦਾਨ ਕਰੇਗੀ।’’ ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੀ ਸੁਵਿਧਾ ਲੋਕਾਂ ਤੱਕ ਸਿਹਤ ਸੇਵਾਵਾਂ ਨੂੰ ਬਿਨਾਂ ਕਿਸੇ ਜੋਖਮ ਦੇ ਪਹੁੰਚਾਉਣ ਵਿੱਚ ਸਮਰੱਥ ਬਣਾਏਗੀ ਅਤੇ ਇਹ ਮੌਜੂਦਾ ਕੋਵਿਡ-19 ਮਹਾਮਾਰੀ ਦੌਰਾਨ ਸਹੀ ਸਮੇਂ ’ਤੇ ਇੱਕ ਨਵੀਨ ਕਦਮ ਹੈ। ਮੰਤਰੀ ਨੇ ਅੱਗੇ ਕਿਹਾ ਕਿ ਇਹ ਭਾਰਤ ਦੀ ਵਧਦੀ ਡਿਜੀਟਲ ਪੈਂਠ ਦਾ ਇੱਕ ਮਹੱਤਵਪੂਰਨ ਅਤੇ ਰਣਨੀਤਕ ਕਦਮ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਪੁਨਰਨਿਰਮਿਤ ਵੈੱਬਸਾਈਟ ਵਿੱਚ ਸੇਵਾਵਾਂ ਦਾ ਵਿਸਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਟੈਲੀ-ਕੰਸਲਟੇਸ਼ਨ ਦੀ ਨਵੀਂ ਸੁਵਿਧਾ ਤਹਿਤ ਸੀਜੀਐੱਚਐੱਸ ਲਾਭਾਰਥੀ ਫੋਨ ਜ਼ਰੀਏ ਸਿੱਧੇ ਮਾਹਿਰਾਂ ਤੋਂ ਸਲਾਹ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਬਿਹਤਰ ਸੁਵਿਧਾਵਾਂ ਨਾਲ ਸੀਜੀਐੱਚਐੱਸ ਦਾ ਟੀਚਾ ਲਾਭਾਰਥੀਆਂ ਨੂੰ ਸੁਗਮ ਤਰੀਕੇ ਨਾਲ ਵਿਭਿੰਨ ਸੁਵਿਧਾਵਾਂ ਪ੍ਰਦਾਨ ਕਰਨ ਦੀ ਆਪਣੀ ਪਹੁੰਚ ਵਿੱਚ ਹੋਰ ਵਾਧਾ ਕਰਨ ਦਾ ਹੈ।

 

https://static.pib.gov.in/WriteReadData/userfiles/image/image003I0M9.jpg

 https://static.pib.gov.in/WriteReadData/userfiles/image/image004BD3W.jpg

 

ਵਿਭਿੰਨ ਲਾਭਾਰਥੀ ਅਨੁਕੂਲ ਸੁਵਿਧਾਵਾਂ ਨਾਲ ਨਵੀਂ ਸੀਜੀਐੱਚਐੱਸ ਵੈੱਬਸਾਈਟ ਅਤੇ ‘ਮਾਈਸੀਜੀਐੱਚਐੱਸ’ ਨਾਂ ਦੀ ਮੋਬਾਇਲ ਐਪਲੀਕੇਸ਼ਨ ਦੇ ਰੂਪ ਵਿੱਚ ਇਸ ਦਾ ਵਿਸਤਾਰ ਕੀਤਾ ਗਿਆ ਹੈ। ਇਸ ਨੂੰ ਆਪਣੇ ਘਰ ਦੀ ਸੁਰੱਖਿਅਤ ਸੀਮਾ ਦੇ ਅੰਦਰ ਰਹਿ ਕੇ ਮਾਹਿਰ ਕੋਵਿਡ ਮਹਾਮਾਰੀ ਦੌਰਾਨ ਲਾਭਾਰਥੀਆਂ ਤੱਕ ਸੇਵਾ ਪਹੁੰਚਾਉਣ ਵਿੱਚ ਅਸਾਨੀ ਦੇ ਉਦੇਸ਼ ਨਾਲ ਡਿਜ਼ਾਇਨ ਕੀਤਾ ਗਿਆ ਹੈ।

ਉੱਨਤ ਸੀਜੀਐੱਚਐੱਸ ਵੈੱਬਸਾਈਟ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ ਨਿਮਨਲਿਖਤ ਹਨ:

1. ਇਸ ਵੈੱਬਸਾਈਟ ਨੂੰ ਜੀਆਈਜੀਡਬਲਿਊ (ਭਾਰਤ ਸਰਕਾਰ ਦੀਆਂ ਵੈੱਬਸਾਈਟਾਂ ਲਈ ਦਿਸ਼ਾ ਨਿਰਦੇਸ਼) ਦੇ ਅਨੁਰੂਪ ਵਿਕਸਤ ਕੀਤਾ ਗਿਆ ਹੈ। ਇਹ ਮਿਆਰ ਅਤੇ ਦਿਸ਼ਾ-ਨਿਰਦੇਸ਼ ਵੈੱਬਸਾਈਟ ਦੇ 3ਯੂ ਯਾਨੀ ਯੂਜੇਬਲ (ਉਪਯੋਗੀ), ਯੂਜ਼ਰ-ਸੈਂਟਰਿਕ (ਉਪਯੋਗਕਰਤਾ ਕੇਂਦ੍ਰਿਤ) ਅਤੇ ਯੂਨੀਵਰਸਲ ਅਕਸੈਸੀਬਲ (ਸਰਬਵਿਆਪੀ ਰੂਪ ਨਾਲ ਸੁਲਭ) ਦੇ ਅਨੁਰੂਪ ਬਣਾਉਂਦੇ ਹਨ।

2. ਜੀਆਈਜੀਡਬਲਿਊ ਰਾਹੀਂ ਲਾਜ਼ਮੀ ਦੇ ਅਨੁਰੂਪ ਵੈੱਬਸਾਈਟ ਨੂੰ ਭਵਿੱਖ ਵਿੱਚ ਬਹੁਭਾਸ਼ੀ ਬਣਾਉਣ ਦੇ ਪ੍ਰਾਵਧਾਨ ਨਾਲ ਦੁਭਾਸ਼ੀ (ਹਿੰਦੀ ਅਤੇ ਅੰਗਰੇਜ਼ੀ) ਬਣਾਇਆ ਗਿਆ ਹੈ।

3. ਇਸ ਵੈੱਬਸਾਈਟ ਦਾ ਇੰਟਰਫੇਸ ਸਹਿਜ ਹੈ ਅਤੇ ਇਛੁੱਕ ਜਾਣਕਾਰੀ ਤੱਕ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਵੈੱਬਸਾਈਟ ਦੀ ਸਮੱਗਰੀ ਤੱਕ ਪਹੁੰਚਣ ਲਈ ਵਿਆਪਕ ਖੋਜ ਸੁਵਿਧਾ ਪ੍ਰਦਾਨ ਕੀਤੀ ਗਈ ਹੈ।

4. ਅੱਖਾਂ ਦੀਆਂ ਸਮੱਸਿਆਵਾਂ ਵਾਲੇ ਵਿਅਕਤੀਆਂ ਲਈ ਉਪਯੋਗਕਰਤਾ ਅਨੁਕੂਲ ਵਿਸ਼ੇਸ਼ਤਾਵਾਂ ਜਿਵੇਂ ਕਿ ਟੈਕਸਟ ਦਾ ਆਡੀਓ ਪਲੇ ਅਤੇ ਫੌਂਟ ਸਾਈਜ਼ ਵਧਾਉਣ ਦੇ ਵਿਕਲਪ ਸ਼ਾਮਲ ਕੀਤੇ ਗਏ ਹਨ। 

5. ਸੀਜੀਐੱਚਐੱਸ ਵੈੱਬਸਾਈਟ ਜ਼ਰੀਏ ਈ-ਸੰਜੀਵਨੀ ਟੈਲੀ-ਕੰਸਲਟੇਸ਼ਨ ਸੁਵਿਧਾ ਲਈ ਵੀ ਇੱਕ ਸਿੱਧਾ ਲਿੰਕ ਦਿੱਤਾ ਗਿਆ ਹੈ।

6. ਇਹ ਵੈੱਬਸਾਈਟ ਸੀਜੀਐੱਚਐੱਸ ਲਾਭਾਰਥੀਆਂ ਲਈ ਵਿਕਸਤ ਔਨਲਾਈਨ ਸ਼ਿਕਾਇਤ ਪੋਰਟਲ ਦਾ ਲਿੰਕ ਪ੍ਰਦਾਨ ਕਰਦੀ ਹੈ ਜਿਸ ਵਿੱਚ ਸ਼ਿਕਾਇਤਾਂ ਦੇ ਸਮੇਂ ’ਤੇ ਨਿਵਾਰਣ ਲਈ ਸਬੰਧਿਤ ਅਧਿਕਾਰੀ ਨੂੰ ਐੱਸਐੱਸਐੱਸ ਅਤੇ ਈ-ਮੇਲ ਅਲਰਟ, ਦੋਵਾਂ ਨਾਲ ਸਿੱਧੇ ਸਬੰਧਿਤ ਅਧਿਕਾਰੀ ਨੂੰ ਸ਼ਿਕਾਇਤ ਭੇਜਣ ਦਾ ਪ੍ਰਾਵਧਾਨ ਹੈ।

7. ਇਸ ਵੈੱਬਸਾਈਟ ਵਿੱਚ ਵਿਭਿੰਨ ਔਨਲਾਈਨ ਸੁਵਿਧਾਵਾਂ ਜਿਵੇਂ ਕਿ ਮੈਡੀਕਲ ਦਾਅਵੇ, ਸ਼ਿਕਾਇਤ, ਸੀਜੀਐੱਚਐੱਸ ਕਾਰਡ ਦੀ ਸਥਿਤੀ, ਸੀਜੀਐੱਚਐੱਸ ਕਾਰਡ ਨੂੰ ਡਾਊਨਲੋਡ ਕਰਨਾ, ਦਵਾਈਆਂ ਦੇ ਇਤਿਹਾਸ ਤੱਕ ਪਹੁੰਚ, ਔਨਲਾਈਨ ਅਪਾਇੰਟਮੈਂਟ ਪ੍ਰਣਾਲੀ ਅਤੇ ਕਈ ਹੋਰ ਸੁਵਿਧਾਵਾਂ ਤੱਕ ਪਹੁੰਚਣ ਲਈ ਲਾਭਾਰਥੀ ਲੌਗਇਨ ਦਾ ਲਿੰਕ ਵੀ ਦਿੱਤਾ ਗਿਆ ਹੈ।

ਡਾ. ਭਾਰਤੀ ਪ੍ਰਵੀਣ ਪਵਾਰ ਨੇ ਇਸ ਉਪਲਬਧੀ ’ਤੇ ਆਪਣੀ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ, ‘‘ਇਹ ਮਹਾਮਾਰੀ ਦੌਰਾਨ ਡਿਜੀਟਲ ਮੀਡੀਆ ਸਰੋਤਾਂ ਦੇ ਉਪਯੋਗ ਦੀ ਸਾਡੀ ਸਮਝ ਸਦਕਾ ਸਾਹਮਣੇ ਆਇਆ ਹੈ। ਡਿਜੀਟਲ ਸਿਹਤ ਮਿਸ਼ਨ ਦੇ ਅਨੁਰੂਪ ਇਸ ਨਵੀਂ ਵੈੱਬਸਾਈਟ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਲਾਭਾਰਥੀ ਆਪਣੀ ਸੁਵਿਧਾ ਅਨੁਸਾਰ ਲਾਭ ਪ੍ਰਾਪਤ ਕਰ ਸਕਣ।’’ ਡਾ. ਪਵਾਰ ਨੇ ਅੱਗੇ ਕਿਹਾ, ‘‘ਭਵਿੱਖ ਵਿੱਚ ਇਹ ਮੰਚ ਸਬੰਧਿਤ 40 ਲੱਖ ਲਾਭਾਰਥੀਆਂ ਨੂੰ ਸਿਹਤ ਸਬੰਧੀ ਜਾਣਕਾਰੀ ਦੇਣ ਵਿੱਚ ਉਪਯੋਗੀ ਹੋਵੇਗਾ।’’

ਕੇਂਦਰ ਸਰਕਾਰ ਸਿਹਤ ਯੋਜਨਾ (ਸੀਜੀਐੱਚਐੱਸ) ਕੇਂਦਰ ਸਰਕਾਰ ਦੇ ਕਰਮਚਾਰੀਆਂ, ਪੈਨਸ਼ਨਰਾਂ ਅਤੇ ਕੁਝ ਹੋਰ ਸ਼੍ਰੇਣੀਆਂ ਦੇ ਲਾਭਾਰਥੀਆਂ ਅਤੇ ਉਨ੍ਹਾਂ ਦੇ ਨਾਮਜ਼ਦ ਵਾਰਿਸ਼ਾਂ ਲਈ ਪ੍ਰਮੁੱਖ ਸਿਹਤ ਸੇਵਾ ਪ੍ਰਦਾਤਾ ਹੈ। ਇਹ ਭਾਰਤ ਵਿੱਚ ਲੋਕਤੰਤਰੀ ਵਿਵਸਥਾ ਦੇ ਸਾਰੇ ਚਾਰ ਸਤੰਭਾਂ ਯਾਨੀ ਵਿਧਾਨਪਾਲਿਕਾ, ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਪ੍ਰੈੱਸ ਦੇ ਯੋਗ ਲਾਭਾਰਥੀਆਂ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਹ ਆਪਣੇ ਲਾਭਾਰਥੀਆਂ ਦੀ ਵੱਡੀ ਸੰਖਿਆ ਅਤੇ ਅਖਿਲ ਭਾਰਤੀ ਪੱਧਰ ’ਤੇ ਐਲੋਪੈਥਿਕ ਦੇ ਨਾਲ ਨਾਲ ਸਵਦੇਸ਼ੀ ਮੈਡੀਕਲ ਪ੍ਰਣਾਲੀਆਂ ਜ਼ਰੀਏ ਸਿਹਤ ਸੇਵਾ ਪ੍ਰਦਾਨ ਕਰਨ ਦੀ ਵਜ੍ਹਾ ਨਾਲ ਆਪਣੀ ਤਰ੍ਹਾਂ ਦੀ ਅਨੋਖੀ ਯੋਜਨਾ ਹੈ। ਭਾਰਤ ਦੀ ਵਧੀ ਡਿਜੀਟਲ ਪੈਂਠ ਨੂੰ ਹੋਰ ਵਿਸਤਾਰ ਦੇਣ ਲਈ ਸੀਜੀਐੱਚਐੱਸ ਨੇ ਵਿਭਿੰਨ ਔਨਲਾਈਨ ਚੈਨਲਾਂ ਜ਼ਰੀਏ ਸੇਵਾਵਾਂ ਦੀ ਵੰਡ ’ਤੇ ਜ਼ੋਰ ਦਿੱਤਾ ਹੈ।

 

https://static.pib.gov.in/WriteReadData/userfiles/image/image005WK8Q.jpg

 

ਇਸ ਬੈਠਕ ਵਿੱਚ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਐਡੀਸ਼ਨਲ ਸਕੱਤਰ ਅਤੇ ਸੀਜੀਐੱਚਐੱਸ ਦੇ ਡਾਇਰੈਕਟਰ ਜਨਰਲ ਸ਼੍ਰੀ ਆਲੋਕ ਸਕਸੈਨਾ, ਸੀਜੀਐੱਚਐੱਸ ਦੇ ਡਾਇਰੈਕਟਰ ਡਾ. ਨਿਖਿਲੇਸ਼ ਚੰਦਰ, ਐੱਨਆਈਸੀ ਦੀ ਡਾਇਰੈਕਟਰ ਜਨਰਲ ਡਾ. ਨੀਤਾ ਵਰਮਾ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵਰਚੁਅਲ ਮਾਧਿਅਮ ਜ਼ਰੀਏ ਮੌਜੂਦ ਸਨ।

 

****

 

ਐੱਮਵੀ/ਏਐੱਲ



(Release ID: 1792348) Visitor Counter : 158