ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਦੇਸ਼ ਭਰ ਵਿੱਚ ਅੱਜ ਰਾਸ਼ਟਰੀ ਬਾਲਿਕਾ ਦਿਵਸ ਦੇ ਅਵਸਰ ‘ਤੇ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ
ਲੜਕੀਆਂ ਦੇ ਅਧਿਕਾਰਾਂ, ਉਨ੍ਹਾਂ ਦੀ ਸਿੱਖਿਆ, ਸਿਹਤ ਅਤੇ ਪੋਸ਼ਣ ਬਾਰੇ ਜਾਗਰੂਕਤਾ ਵਧਾਉਣ ਲਈ ਦੇਸ਼ਭਰ ਵਿੱਚ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ
Posted On:
24 JAN 2022 8:52AM by PIB Chandigarh
ਹਰ ਵਰ੍ਹੇ 24 ਜਨਵਰੀ ਨੂੰ ਦੇਸ਼ ਵਿੱਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਹੈ ਭਾਰਤ ਵਿੱਚ ਲੜਕੀਆਂ ਨੂੰ ਸਮਰਥਨ ਅਤੇ ਅਵਸਰ ਪ੍ਰਦਾਨ ਕਰਨਾ। ਇਸ ਦੇ ਤਹਿਤ ਲੜਕੀਆਂ ਦੇ ਅਧਿਕਾਰਾਂ, ਸਿੱਖਿਆ ਦੇ ਮਹੱਤਵ, ਉਨ੍ਹਾਂ ਦੇ ਸਿਹਤ ਅਤੇ ਪੋਸ਼ਣ ਦੇ ਪ੍ਰਤੀ ਜਾਗਰੂਕਤਾ ਵਧਾਉਣ ਦਾ ਟੀਚਾ ਹੈ। ਨਾਲ ਹੀ ਸਮਾਜ ਵਿੱਚ ਲੜਕੀਆਂ ਨੂੰ ਪ੍ਰੋਤਸਾਹਨ ਦੇਣਾ ਹੈ ਤਾਕਿ ਸਮਾਜ ਵਿੱਚ ਉਹ ਬਿਹਤਰ ਜੀਵਨ ਜੀ ਸਕਣ । ਲੈਂਗਿਕ ਅਸਮਾਨਤਾ ਪ੍ਰਮੁੱਖ ਸਮੱਸਿਆ ਹੈ ਜਿਸ ਦਾ ਸਾਹਮਣਾ ਲੜਕੀਆਂ ਜਾਂ ਮਹਿਲਾਵਾਂ ਨੂੰ ਜੀਵਨ ਭਰ ਕਰਨਾ ਪੈਦਾ ਹੈ। ਰਾਸ਼ਟਰੀ ਬਾਲਿਕਾ ਦਿਵਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ 2008 ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕੀਤੀ ਸੀ।
ਰਾਸ਼ਟਰੀ ਬਾਲਿਕਾ ਦਿਵਸ ਦੇ ਉਦੇਸ਼
ਰਾਸ਼ਟਰੀ ਬਾਲਿਕਾ ਦਿਵਸ ਦਾ ਉਦੇਸ਼ ਹੈ ਕਿ ਲੜਕੀਆਂ ਦੇ ਅਧਿਕਾਰਾਂ ਦੇ ਪ੍ਰਤੀ ਸਭ ਨੂੰ ਜਾਗਰੂਕ ਕੀਤਾ ਜਾਵੇ ਅਤੇ ਹੋਰ ਲੋਕਾਂ ਦੇ ਵਾਂਗ ਲੜਕੀਆਂ ਨੂੰ ਵੀ ਸਾਰੇ ਅਵਸਰ ਮਿਲਣ। ਇਸ ਦੇ ਇਲਾਵਾ ਦੇਸ਼ ਦੀਆਂ ਲੜਕੀਆਂ ਨੂੰ ਸਮਰਥਨ ਦਿੱਤਾ ਜਾਵੇ ਅਤੇ ਲੈਂਗਿਕ ਪੱਖਪਾਤ ਨੂੰ ਮਿਟਾਇਆ ਜਾਵੇ। ਇਸ ਦਿਵਸ ਨੂੰ ਮਨਾਉਣ ਦਾ ਇੱਕ ਹੋਰ ਉਦੇਸ਼ ਇਹ ਵੀ ਹੈ ਕਿ ਉਨ੍ਹਾਂ ਅਸਮਾਨਤਾਵਾਂ ਬਾਰੇ ਜਾਗਰੂਕਤਾ ਵਧਾਈ ਜਾਵੇ।
ਜਿਨ੍ਹਾਂ ਅਸਮਾਨਤਾਵਾਂ ਦਾ ਸਾਹਮਣਾ ਇੱਕ ਲੜਕੀ ਨੂੰ ਕਰਨਾ ਪੈਂਦਾ ਹੈ। ਲੋਕਾਂ ਨੂੰ ਲੜਕੀਆਂ ਦੀ ਸਿੱਖਿਆ ਬਾਰੇ ਜਾਗਰੂਕ ਕਰਨਾ ਵੀ ਇਸ ਦੇ ਉਦੇਸ਼ਾਂ ਵਿੱਚ ਸ਼ਾਮਿਲ ਹੈ। ਬੁਨਿਆਦੀ ਤੌਰ ‘ਤੇ ਲੜਕੀਆਂ ਦੀ ਮਹੱਤਤਾ ਨੂੰ ਸਮਝਿਆ ਜਾਵੇ ਅਤੇ ਭੇਦਭਾਵ ਦੀ ਭਾਵਨਾ ਨੂੰ ਮਿਟਾਇਆ ਜਾਵੇ। ਮੁੱਖ ਧਿਆਨ ਇਸ ਗੱਲ ‘ਤੇ ਦਿੱਤਾ ਜਾਣਾ ਹੈ ਕਿ ਲੜਕੀਆਂ ਦੇ ਪ੍ਰਤੀ ਸਮਾਜ ਦੇ ਨਜ਼ਰੀਏ ਨੂੰ ਬਦਲਿਆ ਜਾਵੇ ਕੰਨਿਆ-ਭਰੂਣ ਹੱਤਿਆ ਨੂੰ ਰੋਕਿਆ ਜਾਵੇ ਅਤੇ ਘਟਦੇ ਲੈਂਗਿਕ ਅਨੁਪਾਤ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਸਰਕਾਰ ਦੁਆਰਾ ਉਠਾਏ ਗਏ ਕਦਮ
ਪਿਛਲੇ ਵਰ੍ਹਿਆਂ ਵਿੱਚ ਲੜਕੀਆਂ ਦੇ ਹਾਲਾਤ ਸੁਧਾਰਣ ਲਈ ਭਾਰਤ ਸਰਕਾਰ ਨੇ ਅਨੇਕ ਕਦਮ ਉਠਾਏ ਹਨ। ਸਰਕਾਰ ਨੇ ਕਈ ਅਭਿਯਾਨਾਂ ਅਤੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਹਨ:
a. ਬੇਟੀਆਂ ਨੂੰ ਬਚਾਓ
b. ਬੇਟੀ ਬਚਾਓ ਬੇਟੀ ਪੜ੍ਹਾਓ
c. ਸੁਕੰਨਿਆ ਸਮ੍ਰਿੱਧੀ ਯੋਜਨਾ
d. ਸੀਬੀਐੱਸਈ ਉਡਾਨ ਯੋਜਨਾ
e. ਲੜਕੀਆਂ ਲਈ ਮੁਫਤ ਜਾਂ ਰਿਆਇਤੀ ਪ੍ਰਾਪਤ ਸਿੱਖਿਆ
f. ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਮਹਿਲਾਵਾਂ ਲਈ ਰਾਖਵਾਂਕਰਨ
g. ਸੈਕੰਡਰੀ ਸਿੱਖਿਆ ਲਈ ਲੜਕੀਆਂ ਨੂੰ ਪ੍ਰੋਤਸਾਹਨ ਦੇਣ ਦੀ ਰਾਸ਼ਟਰੀ ਯੋਜਨਾ
ਬੇਟੀ ਬਚਾਓ ਬੇਟੀ ਪੜ੍ਹਾਓ ਬੀਬੀਬੀਪੀ ਦਾ ਪਿਛੋਕੜ
ਵਰ੍ਹੇ 2011 ਦੇ ਜਨ ਸੰਖਿਆ ਅੰਕੜੇ ਅੱਖਾਂ ਖੋਲ੍ਹ ਦੇਣ ਵਾਲੇ ਸਨ। ਇਸ ਦਿਸ਼ਾ ਵਿੱਚ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਸੀ ਕਿਉਂਕਿ ਅੰਕੜਿਆਂ ਤੋਂ ਪਤਾ ਚਲਦਾ ਸੀ ਕਿ ਬੱਚਿਆਂ ਦੀ ਅਣਦੇਖੀ ਤੇਜ਼ੀ ਨਾਲ ਵੱਧ ਰਹੀ ਹੈ। ਸਾਲ 1961 ਤੋਂ ਬਾਲ ਲਿੰਗ ਅਨੁਪਾਤ (ਸੀਐੱਸਆਰ) ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਸੀ ਜੋ 1961 ਵਿੱਚ 976 ਤੋਂ ਗਿਰ ਕੇ 2001 ਵਿੱਚ 927 ਅਤੇ 2011 ਵਿੱਚ 918 ਹੋ ਗਈ ਸੀ। ਇਹ ਬਹੁਤ ਗੰਭੀਰ ਸਮੱਸਿਆ ਸੀ, ਕਿਉਂਕਿ ਇਸ ਤੋਂ ਪਤਾ ਚਲਦਾ ਸੀ ਕਿ ਸਾਡੇ ਸਮਾਜ ਵਿੱਚ ਮਹਿਲਾਵਾਂ ਦੀ ਕੀ ਸਥਿਤੀ ਹੈ।
ਇਸ ਤੋਂ ਇਹ ਵੀ ਸੰਕੇਤ ਮਿਲ ਰਹੇ ਸਨ ਕਿ ਲੜਕੀਆਂ ਜ਼ਿਆਦਾ ਜੀ ਨਹੀਂ ਪਾਉਂਦੀਆਂ। ਸੀਐੱਸਆਰ ਦੀ ਗਿਰਾਵਟ ਤੋਂ ਵੀ ਪਤਾ ਚਲਦਾ ਹੈ ਕਿ ਜਨਮ ਲੈਣ ਤੋਂ ਪਹਿਲਾ ਹੀ ਭੇਦਭਾਵ ਸ਼ੁਰੂ ਹੋ ਜਾਂਦਾ ਹੈ ਜਿਸ ਵਿੱਚ ਪੈਦਾ ਹੋਣ ਤੋਂ ਪਹਿਲੇ ਹੀ ਲੜਕੀ ਦਾ ਪਤਾ ਚਲਣ ‘ਤੇ ਅਤੇ ਪੈਦਾ ਹੋਣ ਦੇ ਬਾਅਦ ਲੜਕੀਆਂ ਦੇ ਨਾਲ ਭੇਦਭਾਵ ਸ਼ਾਮਿਲ ਹੈ। ਪੈਦਾ ਹੋਣ ਦੇ ਬਾਅਦ ਲੜਕੀਆਂ ਦੇ ਸਿਹਤ, ਪੋਸ਼ਣ ਅਤੇ ਵਿੱਦਿਅਕ ਅਵਸਰਾਂ ਵਿੱਚ ਭੇਦ ਭਾਵ ਕੀਤਾ ਜਾਂਦਾ ਹੈ।
ਸਾਲ
|
1961
|
1971
|
1981
|
1991
|
2001
|
2011
|
ਬਾਲ ਲਿੰਗ ਅਨੁਪਾਤ
|
976
|
964
|
962
|
945
|
927
|
918
|
ਮਜ਼ਬੂਤ ਕਾਨੂੰਨੀ ਅਤੇ ਨੀਤੀਗਤ ਵਿਵਸਥਾ ਅਤੇ ਵੱਖ-ਵੱਖ ਸਰਕਾਰੀ ਪਹਿਲਾਂ ਦੇ ਬਾਵਜੂਦ ਸੀਐੱਸਆਰ ਵਿੱਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਇਹ ਤੇਜ਼ ਗਿਰਾਵਟ ਇਸ ਲਈ ਆ ਰਹੀ ਸੀ ਕਿਉਂਕਿ ਵੱਖ-ਵੱਖ ਘਟਕ ਦਰਮਿਆਨ ਰੁਕਾਵਟ ਪਾਉਂਦੇ ਸਨ ਜਿਵੇਂ ਪੈਦਾ ਹੋਣ ਤੋਂ ਪਹਿਲੇ ਇਹ ਪਤਾ ਲਗਾਉਣ ਦੀ ਤਕਨੀਕ ਕਿ ਉਹ ਲੜਕਾ ਹੈ ਜਾ ਲੜਕੀ ਸ਼ਹਿਰੀ ਅਤੇ ਗ੍ਰਾਮੀਣ ਸਮਾਜਾਂ ਵਿੱਚ ਬਦਲਦੀਆਂ ਅਕਾਂਖਿਆਵਾਂ ਪਰਿਵਾਰਿਕ ਢਾਂਚੇ ਵਿੱਚ ਬਦਲਾਅ ਅਤੇ ਪਰਿਵਾਰ ਛੋਟਾ ਰੱਖਣ ਦੀ ਇੱਛਾ ਪਰਿਵਾਰ ਵਧਾਉਣ ਜਾ ਨਾ ਵਧਾਉਣ ਦਾ ਫੈਸਲਾ ਆਦਿ। ਇਨ੍ਹਾਂ ਸਭ ਤੋਂ ਬੇਟਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਸੀ ਕਿਉਂਕਿ ਸਮਾਜ ਵਿੱਚ ਮਹਿਲਾਵਾਂ ਦੀ ਸਥਿਤੀ ਕਮਜੋਰ ਹੁੰਦੀ ਸੀ ਪਰਿਵਾਰ ਵਿੱਚ ਪੁਰਸ਼ ਮੁਖੀਆ ਦਾ ਹੀ ਦਬਦਬਾ ਹੁੰਦਾ ਸੀ ਅਤੇ ਲੜਕੀਆਂ ਅਤੇ ਮਹਿਲਾਵਾਂ ਨੂੰ ਜੀਵਨਭਰ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਸੀ।
ਵੱਖ-ਵੱਖ ਨੀਤੀਗਤ ਅਤੇ ਪ੍ਰੋਗਰਾਮ ਅਧਾਰਿਤ ਪ੍ਰਾਵਧਾਨਾਂ ਦੇ ਬਾਵਜੂਦ ਲਗਾਤਾਰ ਗਿਰਾਵਾਟ ਸੀਐੱਸਆਰ ਦੀ ਸਖਤ ਚੁਣੌਤੀ ਬਣੀ ਹੋਈ ਹੈ। ਅਜਿਹੇ ਯਤਨਾਂ ਦੀ ਜ਼ਰੂਰਤ ਹੈ ਜਿਸ ਨਾਲ ਲੜਕੀਆਂ ਦਾ ਜੀਵਤ ਰਹਿਣਾ ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਿੱਖਿਆ ਸੁਨਿਸ਼ਚਿਤ ਹੋਵੇ, ਤਾਕਿ ਉਨ੍ਹਾਂ ਦੀ ਪੂਰੀ ਸਮਰੱਥਾ ਨੂੰ ਅੱਗੇ ਲਿਆਇਆ ਜਾ ਸਕੇ। ਇਸ ਸੰਬੰਧ ਵਿੱਚ ਰਾਸ਼ਟਰਪਤੀ ਨੇ 9 ਜੂਨ 2014 ਨੂੰ ਸੰਸਦ ਦੇ ਸੰਯੁਕਤ ਸੈਸ਼ਨ ਵਿੱਚ ਕਿਹਾ ਸੀ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਪ੍ਰਤੀਬੱਧਤਾ ਦੇ ਨਾਲ ਮੇਰੀ ਸਰਕਾਰ ਕੰਨਿਆ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਜਨ-ਅਭਿਯਾਨ ਸ਼ੁਰੂ ਕਰੇਗੀ। ਇਸ ਦੇ ਬਾਅਦ ਵਿੱਤੀ ਮੰਤਰੀ ਨੇ 2014-15 ਵਿੱਚ ਆਪਣੇ ਬਜਟ ਭਾਸ਼ਣ ਵਿੱਚ ਵੀ ਇਸ ਮਦ ਵਿੱਚ 100 ਕਰੋੜ ਰੁਪਏ ਦਾ ਪ੍ਰਾਵਧਾਨ ਕਰਦੇ ਹੋਏ ਭਾਰਤ ਸਰਕਾਰ ਦੀ ਇਸ ਪ੍ਰਤੀਬੱਧਤਾ ਨੂੰ ਦੁਹਰਾਇਆ ਸੀ। ਮਾਣਯੋਗ ਪ੍ਰਧਾਨ ਮੰਤਰੀ ਨੇ ਆਪਣੇ ਆਜ਼ਾਦੀ ਦਿਵਸ ਦੇ ਸੰਬੋਧਨ ਵਿੱਚ ਸੀਐੱਸਆਰ ਵਿੱਚ ਗਿਰਾਵਟ ‘ਤੇ ਡੂੰਘੀ ਚਿੰਤਾ ਵਿਅਕਤ ਕੀਤੀ ਸੀ।
ਇਸ ਪਿਛੋਕੜ ਵਿੱਚ ਸੀਐੱਸਆਰ ਵਿੱਚ ਗਿਰਾਵਟ ਅਤੇ ਪੂਰੇ ਜੀਵਨ ਲਈ ਲੜਕੀਆਂ ਅਤੇ ਮਹਿਲਾਵਾਂ ਦੇ ਸਸ਼ਕਤੀਕਰਣ ਨਾਲ ਜੁੜੇ ਮਾਮਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਣਯੋਗ ਪ੍ਰਧਾਨ ਮੰਤਰੀ ਨੇ 22 ਜਨਵਰੀ, 2015 ਨੂੰ ਹਰਿਆਣਾ ਦੇ ਪਾਨੀਪਤ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦਾ ਸ਼ੁਭਾਰੰਭ ਕੀਤਾ ਸੀ।
ਸ਼ੁਰੂਆਤ ਵਿੱਚ ਇਹ ਯੋਜਨਾ 2014-15 (ਪੜਾਅ-1) ਦੇ ਦੌਰਾਨ 100 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ ਅਤੇ 2015-16(ਪੜਾਅ-2) ਵਿੱਚ ਇਸ ਦਾ ਹੋਰ 61 ਜ਼ਿਲ੍ਹਿਆਂ ਵਿੱਚ ਵਿਸਤਾਰ ਕੀਤਾ ਗਿਆ।
ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦਾ ਆਮੂਲ ਟੀਚਾ ਹੈ ਕੰਨਿਆ ਦੀ ਮਹੱਤਤਾ ਜਾਣਨਾ ਅਤੇ ਉਨ੍ਹਾਂ ਦੀ ਸਿੱਖਿਆ।
ਉਦੇਸ਼ ਅਤੇ ਟੀਚਾ ਸਮੂਹ:
ਇਸ ਯੋਜਨਾ ਨੂੰ ਬੱਚਿਆਂ ਦਾ ਸੁਆਗਤ ਕਰਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਟੀਚੇ ਦੇ ਨਾਲ ਲਾਗੂਕਰਨ ਕੀਤਾ ਜਾ ਰਿਹਾ ਹੈ। ਯੋਜਨਾ ਦੇ ਉਦੇਸ਼ ਇਸ ਪ੍ਰਕਾਰ ਹੈ:
I. ਲੈਂਗਿਕ ਪੱਖਪਾਤ ਤੋਂ ਗ੍ਰਸਤ ਹੋਕੇ ਲੜਕਾ-ਲੜਕੀ ਦੀ ਚੋਣ ਕਰਨ ਦੀ ਧਾਰਣਾ ਦਾ ਖਾਤਮਾ
II. ਕੰਨਿਆਵਾਂ ਦੇ ਜੀਵਿਤ ਅਤੇ ਸੁਰੱਖਿਅਤ ਰਹਿਣ ਨੂੰ ਸੁਨਿਸ਼ਚਿਤ ਕਰਨਾ
III. ਕੰਨਿਆਵਾਂ ਦੀ ਸਿੱਖਿਆ ਅਤੇ ਹਰ ਖੇਤਰ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨਾ
ਲਾਗੂਕਰਨ ਸਥਿਤੀ ਅਤੇ ਉਪਲੱਬਧੀ:
ਯੋਜਨਾ ਨੇ ਸਾਮੂਹਿਕ ਚੇਤਨਾ ਵਿੱਚ ਹਲਚਲ ਪੈਦਾ ਕੀਤੀ ਅਤੇ ਲੜਕੀਆਂ ਦੇ ਅਧਿਕਾਰਾਂ ਨੂੰ ਸਵੀਕਾਰ ਕਰਨ ਲਈ ਲੋਕਾਂ ਦੀ ਮਾਨਸਿਕਤਾ ਵਿੱਚ ਬਦਲਾਅ ਦਾ ਯਤਨ ਕੀਤਾ। ਯੋਜਨਾ ਦਾ ਨਤੀਜਾ ਇਹ ਹੋਇਆ ਕਿ ਲੋਕਾਂ ਦੀ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਵਿੱਚ ਵਾਧਾ ਹੋਇਆ। ਯੋਜਨਾ ਦੇ ਕਾਰਨ ਹੀ ਭਾਰਤ ਵਿੱਚ ਗਿਰਾਵਟ ਸੀਐੱਸਆਰ ਦੇ ਮੁੱਦਿਆਂ ‘ਤੇ ਚਿੰਤਾ ਵਿਅਕਤ ਕੀਤੀ ਜਾਣ ਲੱਗੀ। ਪਰਿਣਾਮਸਵਰੂਪ ਬੀਬੀਬੀਪੀ ਦਾ ਸਮਰੱਥਨ ਕਰਨ ਲਈ ਲੋਕਾਂ ਵਿੱਚ ਚੇਤਨਾ ਪੈਦਾ ਹੋਈ ਅਤੇ ਇਸ ਵਿਸ਼ਿਆ ‘ਤੇ ਲੋਕਾਂ ਨੇ ਚਰਚਾ ਕਰਨਾ ਸ਼ੁਰੂ ਕਰ ਦਿੱਤੀ।
- ਰਾਸ਼ਟਰੀ ਪੱਧਰ ‘ਤੇ ਜਨਮ ਦੇ ਸਮੇਂ ਲੈਂਗਿਕ ਅਨੁਪਾਤ ਵਿੱਚ 19 ਬਿੰਦੂਆਂ ਦਾ ਵਾਧਾ ਜੋ 2014-15 ਦੇ 918 ਤੋਂ ਵਧਾਕੇ 2020-21 ਵਿੱਚ 937 ਹੋ ਗਿਆ। (ਸਰੋਤ: ਐੱਚਐੱਮਆਈਐੱਸ ਦੇ ਅੰਕੜੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ-ਅਪ੍ਰੈਲ- ਮਾਰਚ 2014-15 ਅਤੇ 2020-21)
ਕੁੱਲ ਨਾਮਾਂਕਣ ਅਨੁਪਾਤ (ਜੀਈਆਰ): ਸੈਕੰਡਰੀ ਸਿੱਖਿਆ ਵਿੱਚ ਲੜਕੀਆਂ ਦਾ ਰਜਿਸਟ੍ਰੇਸ਼ਨ 2014-15 ਦੇ 77.45% ਤੋਂ ਵਧਾ ਕੇ 2018-19 ਵਿੱਚ 81.15% ਹੋਇਆ। (ਸਰੋਤ: ਯੂ-ਡੀਆਈਐੱਸਈ, ਸਿੱਖਿਆ ਮੰਤਰਾਲੇ- 2018-19 ਦੇ ਅੰਕੜੇ ਅੰਤਿਮ ਹਨ)
5 ਸਾਲ ਉਮਰ ਤੋਂ ਘੱਟ ਕੰਨਿਆ ਮੌਤ ਦਰ 2014 ਦੇ 45 ਤੋਂ ਘਟਾ ਕੇ 2018 ਵਿੱਚ 36 ‘ਤੇ ਪਹੁੰਚੀ। (ਸਰੋਤ : ਐੱਸਆਰਐੱਸ ਜਨਗਣਨਾ india.gov.in)
· ਗਰਭਧਾਰਣ ਦੇ ਪਹਿਲੇ ਤਿੰਨ ਮਹੀਨੇ ਦੇ ਦੌਰਾਨ ਪ੍ਰਸਵ-ਪੂਰਵ ਦੇਖਭਾਲ ਲਈ ਰਜਿਸਟ੍ਰੇਸ਼ਨ ਦਾ ਪ੍ਰਤੀਸ਼ਤ 2014-15 ਦੇ 61 % ਤੋਂ ਵਧਾ ਕੇ 2020-21 ਵਿੱਚ 73.9% ਪਹੁੰਚਿਆ। (ਐੱਚਐੱਮਆਈਐੱਸ ਦੇ ਅੰਕੜੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ- ਅਪ੍ਰੈਲ-ਮਾਰਚ, 2014-15 ਅਤੇ 2020-21)
ਹਸਪਤਾਲ ਵਿੱਚ ਸਿਖਲਾਈ ਪ੍ਰਾਪਤ ਹੱਥਾਂ ਦੁਆਰਾ ਜਣੇਪੇ ਦੀ ਪ੍ਰਤੀਸ਼ਤਤਾ ਵਿੱਚ ਸੁਧਾਰ ਉਹ 2014-15 ਦੇ 87% ਤੋਂ ਵਧਾਕੇ 2020-21 ਵਿੱਚ 94.8% ਪਹੁੰਚਿਆ। (ਸਰੋਤ ਐੱਚਐੱਮਆਈਐੱਸ ਦੇ ਅੰਕੜੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ- ਅਪ੍ਰੈਲ-ਮਾਰਚ, 2014-15 ਅਤੇ 2020-21)
ਰਾਸ਼ਟਰੀ ਬਾਲਿਕਾ ਦਿਵਸ-2022
ਦੇਸ਼ ਵਿੱਚ ਕੋਵਿਡ-19 ਮਹਾਮਾਰੀ ਨੂੰ ਮੱਦੇਨਜ਼ਰ ਇਹ ਤੈਅ ਕੀਤਾ ਗਿਆ ਹੈ ਕਿ ਸਾਰੇ ਪ੍ਰੋਗਰਾਮਾਂ ਨੂੰ ਵਰਚੁਅਲ/ਔਨਲਾਈਨ ਆਯੋਜਿਤ ਕੀਤਾ ਜਾਵੇਗਾ ਅਤੇ ਆਹਮਣੇ-ਸਾਹਮਣੇ ਹੋਣ ਵਾਲੇ ਵਿਚਾਰ-ਮਸ਼ਵਰੇ ਤੋਂ ਬਚਿਆ ਜਾਵੇ।
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ -2022
24 ਜਨਵਰੀ ਨੂੰ ਰਾਸ਼ਟਰੀ ਬਾਲਿਕਾ ਦਿਵਸ ਅਤੇ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਕ੍ਰਮ ਵਿੱਚ ਇੱਕ ਵਰਚੁਅਲ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ, ਤਾਂਕਿ 2022 ਦੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇ ਵਿਜੇਤਾ ਬੱਚਿਆਂ ਦੀਆਂ ਜ਼ਿਕਰਯੋਗ ਉਪਲੱਬਧੀਆਂ ਨੂੰ ਸਾਹਮਣੇ ਲਿਆਇਆ ਜਾ ਸਕੇ। ਮਾਣਯੋਗ ਪ੍ਰਧਾਨ ਮੰਤਰੀ ਪੁਰਸਕਾਰ ਵਿਜੇਤਾਵਾਂ ਦੇ ਨਾਲ ਵਰਚੁਅਲ ਗੱਲਬਾਤ ਕਰਨਗੇ । ਬੱਚੇ ਆਪਣੇ ਮਾਤਾ - ਪਿਤਾ ਅਤੇ ਆਪਣੇ - ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਮੈਜੀਸਟ੍ਰੇਟਾਂ ਦੇ ਨਾਲ ਆਪਣੇ ਜ਼ਿਲ੍ਹੇ ਦੇ ਹੈਡਕੁਆਟਰ ਤੋਂ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ।
ਪ੍ਰੋਗਰਾਮ ਦੇ ਦੌਰਾਨ , ਮਾਣਯੋਗ ਪ੍ਰਧਾਨ ਮੰਤਰੀ ਪੁਰਸਕਾਰ ਜੇਤੂਆਂ ਨੂੰ ਡਿਜ਼ੀਟਲ ਪ੍ਰਮਾਣ ਪੱਤਰ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ - 2021 ਦੇ ਵਿਜੇਤਾਵਾਂ ਨੂੰ ਵੀ ਪ੍ਰਮਾਣ ਪੱਤਰ ਦਿੱਤੇ ਜਾਣਗੇ, ਜੋ ਪਿਛਲੇ ਸਾਲ ਕੋਵਿਡ ਮਹਾਮਾਰੀ ਦੇ ਕਾਰਨ ਨਹੀਂ ਦਿੱਤੇ ਜਾ ਸਕੇ ਸਨ। ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ- 2022 ਦੇ ਵਿਜੇਤਾਵਾਂ ਨੂੰ ਇੱਕ ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ, ਜੋ ਪ੍ਰੋਗਰਾਮ ਦੇ ਦੌਰਾਨ ਹੀ ਵਿਜੇਤਾਵਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤਾ ਜਾਵੇਗਾ।
24 ਜਨਵਰੀ, 2022 ਨੂੰ ਵੈਬੀਨਾਰਾਂ ਦਾ ਆਯੋਜਨ
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ‘ਕੰਨਿਆ ਮਹੋਤਸਵ-# ਲੜਕੀਆਂ-ਜਿੱਥੇ-ਖੁਸ਼ੀਆਂ-ਓਥੇ’ ਔਨਲਾਈਨ ਪ੍ਰੋਗਰਾਮ ਵਿੱਚ ਦੇਸ਼ਭਰ ਦੇ ਕੁੱਝ ਸੀਮਾਂਤ ਸਮੁਦਾਇਆਂ ਦੇ ਬੱਚਿਆਂ ਨਾਲ ਗੱਲਬਾਤ ਕਰਨਗੇ । ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਕ੍ਰਮ ਵਿੱਚ ਪ੍ਰੋਗਰਾਮ ਦਾ ਆਯੋਜਨ ਯੂਨੀਸੇਫ ਨੇ ਕੀਤਾ ਹੈ। ਪ੍ਰੋਗਰਾਮ ਦੀ ਸਿੱਧੀ ਸਟ੍ਰੀਮਿੰਗ ਕੀਤੀ ਜਾਵੇਗੀ।
ਟੈਕਸਟਾਈਲ , ਵਣਜ ਅਤੇ ਉਦਯੋਗ , ਖਪਤਕਾਰ ਕਾਰਜ ਅਤੇ ਖਾਦ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵੀ ਉਨ੍ਹਾਂ ਕਿਸ਼ੋਰੀਆਂ ਦੇ ਨਾਲ ਵਰਚੁਅਲ ਗੱਲਬਾਤ ਕਰਨਗੇ, ਜਿਨ੍ਹਾਂ ਕਿਸ਼ੋਰੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਅਤੇ ਜ਼ਿਕਰਯੋਗ ਨਵੀਨਤਾ ਕੀਤੀ ਹੈ।
ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਜਿਤੇਂਦਰ ਸਿੰਘ ਵੀ ਉਨ੍ਹਾਂ ਯੁਵਾ ਮਹਿਲਾ ਉੱਦਮੀਆਂ ਤੋਂ ਵਰਚੁਅਲ ਰਾਹੀਂ ਗੱਲਬਾਤ ਕਰਨਗੇ, ਜਿਨ੍ਹਾਂ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਜ਼ਿਕਰਯੋਗ ਉਪਲੱਬਧੀਆਂ ਹਾਸਿਲ ਕੀਤੀਆਂ ਹਨ।
ਮੰਤਰੀਆਂ ਦੇ ਨਾਲ ਇਹ ਗੱਲਬਾਤ ਹੋਰ ਲੱਖਾਂ ਅਜਿਹੀਆਂ ਲੜਕੀਆਂ ਨੂੰ ਪ੍ਰੇਰਿਤ ਕਰੇਗੀ, ਜੋ ਆਪਣੀ ਸੋਚ ਦੇ ਪ੍ਰਤੀ ਦ੍ਰਿੜ੍ਹ ਹਨ ਅਤੇ ਜੋ ਆਰਥਿਕ ਆਜ਼ਾਦੀ ਦੇ ਰਸਤੇ ‘ਤੇ ਅੱਗੇ ਵਧਣ ਲਈ ਆਪਣੇ ਦਿਲ ਦੀਆਂ ਸੁਣਦੀਆਂ ਹਨ ।
ਰਾਸ਼ਟਰੀ ਮਹਿਲਾ ਕਮਿਸ਼ਨ ਵੀ ਇੱਕ ਵਰਚੁਅਲ ਪ੍ਰੋਗਰਾਮ ਕਰ ਰਿਹਾ ਹੈ, ਜਿਸ ਵਿੱਚ ਵਕਤਾ ਲੜਕੀਆਂ ਦੇ ਅਧਿਕਾਰਾਂ ਅਤੇ ਕੰਨਿਆ ਸਿੱਖਿਆ ਦੇ ਮਹੱਤਵ ਦੇ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਯੋਗਦਾਨ ਕਰਨਗੇ।
ਰਾਸ਼ਟਰੀ ਜਨ ਸਹਿਯੋਗ ਅਤੇ ਬਾਲ ਵਿਕਾਸ ਸੰਸਥਾਨ ਭਾਰਤ ਵਿੱਚ ਕਿਸ਼ੋਰੀਆਂ ਦੀ ਸਮੁੱਚੇ ਤੌਰ 'ਤੇ ਜ਼ਰੂਰਤਾਂ ਦਾ ਸਮਾਧਾਨ # ਲੜਕੀਆਂ - ਜਿੱਥੇ - ਖੁਸ਼ੀਆਂ - ਓਥੇ ‘ਤੇ ਵੈਬੀਨਾਰ ਦਾ ਆਯੋਜਨ ਕਰੇਗਾ। ਵੈਬੀਨਾਰ ਵਿੱਚ ਕਿਸ਼ੋਰ ਅਵਸਥਾ ਦੇ ਦੌਰਾਨ ਸਿਹਤਮੰਦ ਭੋਜਨ, ਸਿੱਖਿਆ ਅਤੇ ਭਾਵੀ ਦਿਸ਼ਾ ਦੇ ਸੰਦਰਭ ਵਿੱਚ ਕਿਸ਼ੋਰੀਆਂ ਦੇ ਸਾਹਮਣੇ ਚੁਣੌਤੀਆਂ, ਕਿਸ਼ੋਰੀਆਂ ਵਿੱਚ ਮਨੋਵਿਗਿਆਨਕ ਵਿਕਾਸ ਦੀ ਲੋੜ ਅਤੇ ਮਹੱਤਵ ਜਿਵੇਂ ਵਿਸ਼ਿਆ ‘ਤੇ ਚਰਚਾ ਕੀਤੀ ਜਾਵੇਗੀ।
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ‘ਲੈਜਿਸਲੇਟਿਵ ਰਾਈਟਸ ਆਵ੍ ਦੀ ਗਰਲ ਚਾਇਲਡ’ (ਬੱਚੀਆਂ ਦੇ ਵਿਧਾਈ ਅਧਿਕਾਰ) ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕਰ ਰਿਹਾ ਹੈ। ਉਡੀਸਾ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਸ਼੍ਰੀ ਕਲਪੇਸ਼ ਸਤੇਂਦਰ ਝਵੇਰੀ ਵੈਬੀਨਾਰ ਦੇ ਮੁੱਖ ਬੁਲਾਰੇ ਹੋਣਗੇ।
ਸਾਰੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਬੀਬੀਬੀਪੀ ਦੇ ਅਨੁਸਾਰ 405 ਬਹੁ - ਖੇਤਰੀ ਜ਼ਿਲ੍ਹੇ ਬਾਲ ਲੈਂਗਿਕ ਅਨਪਾਤ ‘ਤੇ ਗ੍ਰਾਮਸਭਾ/ਮਹਿਲਾ ਸਭਾ ,ਲੜਕੀਆਂ ਦੀ ਮਹੱਤਤਾ ‘ਤੇ ਸਕੂਲਾਂ ਵਿੱਚ ਪ੍ਰੋਗਰਾਮ, ਵਿਗਿਆਨ ,ਟੈਕਨੋਲੋਜੀ, ਇੰਜੀਨਿਅਰਿੰਗ ਅਤੇ ਗਣਿਤ ਸੰਬੰਧੀ ਵਿਸ਼ਿਆ ‘ਤੇ ਸਕੂਲਾਂ ਵਿੱਚ ਪੋਸਟਰ/ ਸਲੋਗਨ ਲਿਖਾਈ/ ਡਰਾਇੰਗ / ਪੇਂਟਿੰਗ ਮੁਕਾਬਲਾ ਜਿਵੇਂ ਪ੍ਰੋਗਰਾਮਾਂ ਦਾ ਆਯੋਜਨ ਕਰਨਗੇ। ਇਨ੍ਹਾਂ ਦੇ ਇਲਾਵਾ ਬੀਬੀਬੀਪੀ ਦੇ ਸਥਾਨਕ ਚੈਪੀਅਨਾਂ ਆਦਿ ‘ਤੇ ਸਥਾਨਕ ਮੀਡੀਆ ਵਿੱਚ ਖਬਰਾਂ ਦਾ ਪ੍ਰਕਾਸ਼ਨ ਵੀ ਕੀਤਾ ਜਾਵੇਗਾ।
********
ਬੀਵਾਈ
(Release ID: 1792291)
Visitor Counter : 259