ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐੱਮਐੱਸਐੱਮਈ ਇਕਾਈਆਂ ਮਿਲ ਕੇ ਇੱਕ ਸੰਪੂਰਨ ਸਪਲਾਈ ਚੇਨ ਬਣਾਉਣ ਵਿੱਚ ਸਮਰੱਥ: ਐੱਮਐੱਸਐੱਮਈ ਸਕੱਤਰ

Posted On: 20 JAN 2022 10:31AM by PIB Chandigarh

ਸੂਖਮ, ਲਘੁ ਅਤੇ ਮੱਧ ਉੱਦਮ ਮੰਤਰਾਲੇ ਦੇ ਸਕੱਤਰ ਸ਼੍ਰੀ ਬੀ. ਬੀ. ਸਵੈਨ ਨੇ ਕਿਹਾ ਹੈ ਕਿ ਆਪਣੀ ਸਸਤੀ ਨਿਰਮਾਣ ਲਾਗਤ ਦੇ ਕਾਰਨ ਭਾਰਤੀ ਇੰਜੀਨੀਅਰਿੰਗ ਸੁਖਮ, ਲਘੁ ਅਤੇ ਮੱਧ ਉੱਦਮਾਂ (ਐੱਮਐੱਸਐੱਮਈ) ਵਿੱਚ ਗਲੋਬਲ ਵੈਲਿਊ ਚੇਨ ਦੇ ਨਾਲ ਏਕੀਕ੍ਰਿਤ ਹੋਣ ਦੀ ਅਪਾਰ ਸਮਰੱਥਾ ਹੈ। ਈਈਪੀਸੀ ਇੰਡੀਆ ਦੁਆਰਾ ਆਯੋਜਿਤ ਐੱਮਐੱਸਐੱਮਈ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਸਵੈਨ ਨੇ ਕਿਹਾ ਕਿ ਐੱਮਐੱਸਐੱਮਈ ਨੂੰ ਉੱਚ ਵਿਧੀ ਹਾਸਲ ਕਰਨ ਦੇ ਲਈ ਦੋ ਬਹੁਤ ਮਹੱਤਵਪੂਰਨ ਕਦਮ ਉਠਾਉਣੇ ਹੋਣਗੇ, ਜੋ ਲੋਨ ਸਹਾਇਤਾ ਅਤੇ ਟੈਕਨੋਲੋਜੀ ਅੱਪਗ੍ਰੇਡੇਸ਼ਨ ਨਾਲ ਜੁੜੇ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਐੱਮਐੱਸਐੱਮਈ ਮੰਤਰਾਲਾ ਹੋਰ ਮੰਤਰਾਲਿਆਂ ਅਤੇ ਵਿਭਾਗਾਂ ਦੇ ਨਾਲ ਕੰਮ ਕਰ ਰਿਹਾ ਹੈ, ਤਾਕਿ ਐੱਮਐੱਸਐੱਮਈ ਦੇ ਲਈ ਵਪਾਰ ਵਿੱਚ ਸੁਗਮਤਾ ਸੰਭਵ ਹੋ ਸਕੇ।

ਸ਼੍ਰੀ ਸਵੈਨ ਨੇ ਕਿਹਾ, “ਆਤਮ ਨਿਰਭਰ ਘੋਸ਼ਣਾਵਾਂ ਦਾ ਧਿਆਨ ਐੱਮਐੱਸਐੱਮਈ ਦੇ ਰੂਪ ਵਿੱਚ ਰਜਿਸਟਰ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ‘ਤੇ ਹੈ। ਇਸ ਦੇ ਇਲਾਵਾ ਲੋਨ ਤੱਕ ਅਸਾਨ ਪਹੁੰਚ ਬਣਾਉਣ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਵਿਸ਼ਵ ਟੈਂਡਰਸ ਦੇ ਮਾਮਲਿਆਂ ਵਿੱਚ ਜ਼ਰੂਰੀ ਸੁਰੱਖਿਆ ਪ੍ਰਦਾਨ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ।” ਉਨ੍ਹਾਂ ਨੇ ਸੰਮੇਲਨ ਦੇ ਪ੍ਰਤਿਭਾਗੀਆਂ ਨੂੰ ਦੱਸਿਆ ਕਿ ਜੋ ਐੱਮਐੱਸਐੱਮਈ ਇੰਜੀਨੀਅਰਿੰਗ ਉਤਪਾਦਾਂ ਦਾ ਨਿਰਮਾਣ ਵਿੱਚ ਲੱਗੇ ਹਨ, ਉਨ੍ਹਾਂ ਦੀ ਸੰਖਿਆ 67 ਲੱਖ ਐੱਮਐੱਸਐੱਮਈ ਵਿੱਚੋਂ 29% ਹੈ, ਜਿਨ੍ਹਾਂ ਨੂੰ ਉੱਦਮ ਰਜਿਸਟ੍ਰੇਸ਼ਨ ਪੋਰਟਲ ‘ਤੇ ਇੱਕ ਜੁਲਾਈ, 2020 ਤੋਂ ਰਜਿਸਟਰ ਕੀਤਾ ਗਿਆ ਹੈ। ਸ਼੍ਰੀ ਸਵੈਨ ਨੇ ਕਿਹਾ, “ਐੱਮਐੱਸਐੱਮਈ ਇਕਾਈਆਂ ਮਿਲ ਕੇ ਇੱਕ ਸੰਪੂਰਨ ਸਪਲਾਈ ਚੇਨ ਬਣਾਉਣ ਵਿੱਚ ਸਮਰੱਥ ਹਨ ਤੇ ਵਿਸ਼ਵ ਪੱਧਰ ‘ਤੇ ਪ੍ਰਤੀਯੋਗਤਾ ਕਰਨ ਯੋਗ ਹਨ, ਕਿਉਂਕਿ ਉਹ ਵੱਖ-ਵੱਖ ਤਰ੍ਹਾਂ ਦੇ ਉਤਪਾਦਾਂ ਦਾ ਨਿਰਮਾਣ ਕਰਦੇ ਹਨ।”  

ਆਪਣੇ ਸੁਆਗਤੀ ਸੰਬੋਧਨ ਵਿੱਚ ਈਈਪੀਸੀ ਇੰਡੀਆ ਦੇ ਚੇਅਰਮੈਨ ਸ਼੍ਰੀ ਮਹੇਸ਼ ਦੇਸਾਈ ਨੇ ਕਿਹਾ ਕਿ ਐੱਮਐੱਸਐੱਮਈ ਨੂੰ ਟੈਕਨੋਲੋਜੀ ਦੇ ਮੋਰਚੇ ‘ਤੇ ਹੁਣ ਬਹੁਤ ਅੱਗੇ ਜਾਣਾ ਹੈ, ਕਿਉਂਕਿ ਅਜਿਹਾ ਕਰਨ ਨਾਲ ਹੀ ਗਲੋਬਲ ਵੈਲਿਊ ਚੇਨ ਵਿੱਚ ਭਾਰਤ ਦੀ ਹਿੱਸੇਦਾਰੀ ਵਧੇਗੀ। ਉਨ੍ਹਾਂ ਨੇ ਕਿਹਾ, “ਮੇਕ-ਇਨ-ਇੰਡੀਆ ਪਹਿਲ ਦੀ ਬਦੌਲਤ ਭਾਰਤੀ ਐੱਮਐੱਸਐੱਮਈ ਨੂੰ ਵੱਡੇ ਪੈਮਾਨੇ ‘ਤੇ ਵਿਸ਼ਵ ਨਿਰਮਾਤਾ ਫਰਮਾਂ ਦੇ ਨਾਲ ਕੰਮ ਕਰਨ ਦਾ ਲੋੜੀਂਦਾ ਮੌਕਾ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਅੱਪਗ੍ਰੇਡ ਟੈਕਨੋਲੋਜੀ ਤੇ ਕਾਰਗਰ ਮਾਰਕੀਟਿੰਗ ਤਕਨੀਕਾਂ ਤੱਕ ਪਹੁੰਚ ਮਿਲੀ ਹੈ। ਮਹਾਮਾਰੀ ਦੇ ਸੰਕਟ ਦੇ ਬਾਅਦ, ਵਿਕਸਿਤ ਵਿਸ਼ਵ ਵਿੱਚ ਵੱਡੇ ਕਾਰਪੋਰੇਸ਼ਨ ਭਾਰਤ ਨੂੰ ਨਿਰਮਾਣ ਦੇ ਵਿਕਲਪਿਕ ਡੇਸਟੀਨੇਸ਼ਨ ਦੇ ਰੂਪ ਵਿੱਚ ਦੇ ਰਹੇ ਹਨ।” ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਰਥਵਿਵਸਥਾ ਵਿੱਚ ਐੱਮਐੱਸਐੱਮਈ ਦੀ ਮਹੱਤਵਪੂਰਨ ਭੂਮਿਕਾ ਹੈ ਤੇ ਉਹ ਭਾਰਤ ਦੇ ਕੁੱਲ ਘਰੇਲੂ ਉਤਪਾਦ ਵਿੱਚ ਲਗਭਗ 30 ਪ੍ਰਤੀਸ਼ਤ ਦਾ ਯੋਗਦਾਨ ਕਰਦੇ ਹਨ ਅਤੇ ਦੇਸ਼ ਦੇ ਨਿਰਯਾਤ ਵਿੱਚ ਉਨ੍ਹਾਂ ਦੀ ਹਿੱਸੇਦਾਰੀ 50 ਪ੍ਰਤੀਸ਼ਤ ਹੈ। ਉਨ੍ਹਾਂ ਨੇ ਅੱਗੇ ਕਿਹਾ, “ਭਾਰਤ ਵਿੱਚ ਐੱਮਐੱਸਐੱਮਈ ਸੈਕਟਰ ਦੀ ਅਹਿਮੀਅਤ ਨੂੰ ਬਹੁਤ ਪਹਿਲਾਂ ਹੀ ਪਹਿਚਾਣ ਲਿਆ ਗਿਆ ਸੀ। ਹੁਣ ਉਸ ਦੀ ਸਮਰੱਥਾ ਨੂੰ ਵੀ ਪਹਿਚਾਣ ਲਿਆ ਗਿਆ ਹੈ, ਰਾਸ਼ਟਰੀ ਨਿਰਮਾਣ ਨੀਤੀ ਵਿੱਚ ਨਿਰਮਾਣ ਨੂੰ ਸਕਲ ਘਰੇਲੂ ਉਤਪਾਦ ਦਾ 25 ਪ੍ਰਤੀਸ਼ਤ ਤੱਕ ਵਧਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ।” 

ਜ਼ਿਕਰਯੋਗ ਹੈ ਕਿ ਈਈਪੀਸੀ ਇੰਡੀਆ ਵਿੱਚ ਲਗਭਗ 60 ਪ੍ਰਤੀਸ਼ਤ ਮੈਂਬਰ ਐੱਮਐੱਸਐੱਮਈ ਸੈਕਟਰ ਤੋਂ ਆਉਂਦੇ ਹਨ। ਈਈਪੀਸੀ ਇੰਡੀਆ ਭਾਰਤ ਵਿੱਚ ਇੰਜੀਨੀਅਰਿੰਗ ਐੱਮਐੱਸਐੱਮਈ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਉਹ ਐੱਮਐੱਸਐੱਮਈ ਦੁਆਰਾ ਇੰਜੀਨੀਅਰਿੰਗ ਮਾਲ ਦੇ ਉਤਪਾਦਨ ਦੇ ਲਈ ਸਰਕਾਰ ਦੇ ਨਾਲ ਨਜ਼ਦੀਕੀ ਤਾਲਮੇਲ ਰੱਖਦਾ ਹੈ ਅਤੇ ਟੈਕਨੋਲੋਜੀ ਅੱਪਗ੍ਰੇਡੇਸ਼ਨ ਦੇ ਲਈ ਵਣਜ ਵਿਭਾਗ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਇਸ ਦੇ ਇਲਾਵਾ ਉਸ ਨੇ ਬੰਗਲੋਰ ਅਤੇ ਕੋਲਕਾਤਾ ਵਿੱਚ ਦੋ ਟੈਕਨੋਲੋਜੀ ਕੇਂਦਰ ਵੀ ਸਥਾਪਿਤ ਕੀਤੇ ਹਨ, ਤਾਕਿ ਇੰਜੀਨੀਅਰਿੰਗ ਐੱਮਐੱਸਐੱਮਈ ਦੇ ਟੈਕਨੋਲੋਜੀਕਲ ਬੈਕਵਰਡਨੈੱਸ ਦੀ ਸਮੱਸਿਆ ਦਾ ਸਮਾਧਾਨ ਹੋ ਸਕੇ।

ਸ਼੍ਰੀ ਦੇਸਾਈ ਨੇ ਕਿਹਾ, “ਅਸੀਂ ਇਸ ਗੱਲ ਦੇ ਲਈ ਪ੍ਰਤੀਬੱਧ ਹਾਂ ਕਿ ਇਸ ਸੈਕਟਰ ਨੂੰ ਗਲੋਬਲ ਵੈਲਿਊ ਚੇਨ ਦੇ ਨਾਲ ਏਕੀਕਰਨ ਕਰ ਸਕੀਏ। ਅਸੀਂ ਇਹ ਕੰਮ ਇੰਜੀਨੀਅਰਿੰਗ ਐੱਮਐੱਸਐੱਮਈ ਦੇ ਲਈ ਆਪਣੀ ਰਣਨੀਤਕ ਗਤੀਵਿਧੀਆਂ ਨੂੰ ਲਗਾਤਾਰ ਜਾਰੀ ਰੱਖ ਕੇ ਕਰ ਰਹੇ ਹਨ। ਸਾਡਾ ਮੰਨਣਾ ਹੈ ਕਿ ਐੱਮਐੱਸਐੱਮਈ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਇਸ ਤਰ੍ਹਾਂ ਦੇ ਸੰਮੇਲਨ ਸਾਨੂੰ ਆਪਣੇ ਟਾਰਗੇਟ ਨੂੰ ਪ੍ਰਾਪਤ ਕਰਨ ਵਿੱਚ ਸਹਾਇਕ ਹੋਣਗੇ।”

ਸੰਮੇਲਨ ਦੇ ਉਦਘਾਟਨ ਸੈਸ਼ਨ ਵਿੱਚ ‘ਇੰਟੀਗ੍ਰੇਟਿਡ ਇੰਡੀਅਨ ਐੱਮਐੱਸਐੱਮਈ ਟੂ ਗਲੋਬਰ ਵੈਲਿਊ ਚੇਨ’ (ਗਲੋਬਲ ਵੈਲਿਊ ਚੇਨ ਵਿੱਚ ਭਾਰਤੀ ਐੱਮਐੱਸਐੱਮਈ ਦਾ ਏਕੀਕਰਣ) ਨਾਮਕ ਇੱਕ ਗਿਆਨ-ਪੱਤਰ ਵੀ ਜਾਰੀ ਕੀਤਾ ਗਿਆ। ਪੱਤਰ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਭਾਰਤ ਦੇ ਵਪਾਰ ਨਿਯਮਾਂ ਨੂੰ ਦੇਸ਼ ਵਿੱਚ ਵੈਲਿਊ ਐਡੀਸ਼ਨ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਪੇਪਰ ਵਿੱਚ ਕਿਹਾ ਗਿਆ ਹੈ, “ਇਸ ਤਰ੍ਹਾਂ, ਆਮ ਸ਼ੁਲਕ ਢਾਂਚੇ ਨੂੰ ਕੱਚੇ ਅਤੇ ਪ੍ਰਾਥਮਿਕ ਮਾਲ ਦੇ ਲਈ ਕੰਮ ਕਰਨਾ ਚਾਹੀਦਾ ਹੈ, ਅੱਧ-ਨਿਰਮਿਤ ਮਾਲ ਦੇ ਲਈ ਥੋੜਾ ਅਧਿਕ ਅਤੇ ਪੂਰਨ ਤੌਰ ‘ਤੇ ਤਿਆਰ ਮਾਲ ਦੇ ਲਈ ਸਭ ਤੋਂ ਅਧਿਕ ਹੋਣਾ ਚਾਹੀਦਾ ਹੈ।”

ਪ੍ਰਤੱਖ ਅਤੇ ਅਪ੍ਰਤੱਖ ਟੈਕਸ ਸਟ੍ਰਕਚਰ ਬਾਰੇ ਵੀ ਸਿਫਾਰਿਸ਼ ਕੀਤੀ ਗਈ ਹੈ, ਜਿਸ ਦੇ ਅਨੁਸਾਰ ਇਨ੍ਹਾਂ ਦੋਵਾਂ ਨੂੰ ਨਿਰਪੱਖ ਹੋਣਾ ਚਾਹੀਦਾ ਹੈ ਤੇ ਫਰਮਾਂ ਦੀ ਪ੍ਰਕਿਰਤੀ ਵਿੱਚ ਭੇਦਭਾਵ ਨਹੀਂ ਕਰਨਾ ਚਾਹੀਦਾ ਹੈ। ਪੇਪਰ ਵਿੱਚ ਦਿੱਤੇ ਕੁਝ ਬਿੰਦੂਆਂ ਦੇ ਅਨੁਸਾਰ : “ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਵਾਸਤਵਿਕ ਨਿਰਯਾਤਕਾਂ ਨੂੰ ਪਹਿਚਾਣਨਾ ਚਾਹੀਦਾ ਹੈ ਅਤੇ ਘੱਟ ਜਮਾਂਦਰੂ ਗਰੰਟੀ ਮੰਗਣੀ ਚਾਹੀਦੀ ਹੈ। ਅੰਤ ਵਿੱਚ, ਨੀਤੀਗਤ ਉਪਾਵਾਂ ਵਿੱਚ ਸਥਿਰਤਾ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਦਖਲਅੰਦਾਜ਼ੀ ਘੱਟ ਹੋਵੇ ਤੇ ਸਰਕਾਰ ਦੀ ਤਰਫ ਤੋਂ ਨਿਰਪੱਖਤਾ ‘ਤੇ ਜ਼ੋਰ ਹੋਣਾ ਚਾਹੀਦਾ ਹੈ।”

---------------

ਐੱਮਜੇਪੀਐੱਸ/ਐੱਮਐੱਸ



(Release ID: 1791311) Visitor Counter : 134