ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਮੀਰਾਬਾਈ ਨੇ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕੀਤਾ, ਹਰੇਕ ਭਾਰਤੀ ਨੂੰ ਬਲੀਦਾਨ ਅਤੇ ਬਹਾਦਰੀ ਦੇ ਪ੍ਰਤੀਕ ਦਾ ਦੌਰਾ ਕਰਨ ਦੀ ਤਾਕੀਦ ਕੀਤੀ

Posted On: 17 JAN 2022 2:07PM by PIB Chandigarh

ਭਾਰਤ ਦੀ 'ਸਿਲਵਰ ਗਰਲ' ਸਾਈਖੋਮ ਮੀਰਾਬਾਈ ਚਾਨੂ ਨੇ ਨਵੀਂ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕੀਤਾ ਜੋ ਕਿ ਭਾਰਤੀ ਹਥਿਆਰਬੰਦ ਬਲਾਂ ਦੇ ਸਾਹਸ, ਬਹਾਦਰੀ ਅਤੇ ਬਲੀਦਾਨ ਦੇ ਸਨਮਾਨ ਵਿੱਚ ਉਸਾਰਿਆ ਗਿਆ ਹੈ।   

 40 ਏਕੜ ਦੇ ਖੁੱਲ੍ਹੇ ਲੈਂਡਸਕੇਪਡ ਸਮਾਰਕ ਦੇ ਆਪਣੇ ਦੌਰੇ ਬਾਰੇ ਗੱਲ ਕਰਦੇ ਹੋਏ ਓਲੰਪਿਕ ਤਮਗਾ ਜੇਤੂ ਮੀਰਾਬਾਈ ਨੇ ਕਿਹਾ "ਦਿੱਲੀ ਵਿੱਚ ਮੇਰਾ ਪ੍ਰਵਾਸ ਆਮ ਤੌਰ 'ਤੇ ਟੂਰਨਾਮੈਂਟਾਂ ਲਈ ਰਿਹਾ ਹੈ ਪਰ ਇਸ ਵਾਰ ਮੈਂ ਇਸ ਯਾਤਰਾ ਨੂੰ ਆਪਣੇ ਟੂਰ ਪ੍ਰੋਗਰਾਮ 'ਤੇ ਰੱਖਿਆ ਕਿਉਂਕਿ ਇਹ ਸਥਾਨ ਨਾ ਸਿਰਫ਼ ਹਥਿਆਰਬੰਦ ਸੈਨਾਵਾਂ ਲਈ ਬਲਕਿ ਹਰ ਭਾਰਤੀ ਲਈ ਮਾਣ ਦਾ ਤੱਤ ਪ੍ਰਦਾਨ ਕਰਦਾ ਹੈ।” 

1947 ਤੋਂ ਬਾਅਦ ਦੇ ਭਾਰਤ ਦੇ ਗੌਰਵਸ਼ਾਲੀ ਯੁੱਧ ਇਤਿਹਾਸ ਨੂੰ ਦਰਸਾਉਂਦੇ ਹੋਏ, ਇਹ ਯਾਦਗਾਰ ਉਨ੍ਹਾਂ ਗੁਮਨਾਮ ਨਾਇਕਾਂ ਦੇ ਪੁਨਰ ਜਨਮ ਦੇ ਵਿਚਾਰ ‘ਤੇ ਉਨ੍ਹਾਂ ਦੀਆਂ ਕਹਾਣੀਆਂ, ਯਾਤਰਾਵਾਂ ਅਤੇ ਸੰਘਰਸ਼ਾਂ ਦੁਆਰਾ ਸਥਾਨਿਕ ਪ੍ਰਗਟਾਵੇ ਦੇ ਰੂਪ ਵਿੱਚ ਅਨੁਵਾਦਿਤ ਹੈ।

 ਸੈਮੀ-ਓਪਨ ਕੋਰੀਡੋਰ ਅਤੇ ਗੈਲਰੀ ਵਿੱਚੋਂ ਲੰਘਦੇ ਹੋਏ, ਜਿਸ ਵਿੱਚ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਭਾਰਤੀ ਇਤਿਹਾਸ ਵਿੱਚ ਮਹੱਤਵਪੂਰਨ ਇਤਿਹਾਸਕ ਲੜਾਈਆਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਸ਼ਾਮਲ ਹਨ, ਮੀਰਾ ਨੇ ਕਿਹਾ, "ਮੈਂ ਇਸ ਗੱਲ ਤੋਂ ਮੰਤਰਮੁਗਧ ਹਾਂ ਕਿ ਕਿਵੇਂ ਇਸ ਸਮਾਰਕ ਨੂੰ ਬਣਾਉਣ ਦਾ ਸੰਕਲਪ ਇਤਿਹਾਸਕ 'ਚੱਕਰਵਿਊਹ' ਗਠਨ ਤੋਂ ਪ੍ਰੇਰਿਤ ਹੈ ਅਤੇ ਸਾਡੀ ਧਰਤੀ ਦੇ ਪੁੱਤਰਾਂ ਦੁਆਰਾ ਲੜੇ ਗਏ ਯੁੱਧ ਦੇ ਦ੍ਰਿਸ਼ਾਂ ਨੂੰ ਦਰਸਾਉਂਦੀਆਂ ਕਾਂਸੀ ਦੇ ਕੰਧ-ਚਿੱਤਰਾਂ ਨਾਲ ਸ਼ਿੰਗਾਰੀਆਂ ਗਈਆਂ ਹਨ।"

 ਮੀਰਾ ਨੇ ਅੱਗੇ ਕਿਹਾ, "ਇੱਥੇ ਆਉਣ ਤੋਂ ਬਾਅਦ, ਮੈਂ ਦਿਲੋਂ ਮਹਿਸੂਸ ਕਰਦੀ ਹਾਂ ਕਿ ਹਰ ਭਾਰਤੀ ਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਇਸ ਸਥਾਨ ਦਾ ਦੌਰਾ ਕਰਨਾ ਚਾਹੀਦਾ ਹੈ।" 

 ਭਾਰਤੀ ਵੇਟਲਿਫਟਰ ਨੇ ਸ਼ਹੀਦ ਮੇਜਰ ਲੈਸ਼ਰਾਮ ਜਯੋਤਿਨ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੂੰ ਅਮਨ ਦੇ ਸਮੇਂ ਦੇ ਸਰਵਉੱਚ ਬਹਾਦਰੀ ਪੁਰਸਕਾਰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਹੀਦ ਮੇਜਰ ਲੈਸ਼ਰਾਮ ਜਯੋਤਿਨ ਸਿੰਘ, ਮੀਰਾ ਦੇ ਜੱਦੀ ਰਾਜ ਮਨੀਪੁਰ ਦੇ ਹੀ ਵਸਨੀਕ ਸਨ।

 

*********

ਐੱਨਬੀ/ਓਏ 


(Release ID: 1790569) Visitor Counter : 181