ਆਯੂਸ਼

ਸੂਰਯ ਨਮਸਕਾਰ ਦੇ ਲਈ ਦੁਨੀਆ ਵਿੱਚ ਜੁਟੇ ਇੱਕ ਕਰੋੜ ਤੋਂ ਵੱਧ ਲੋਕ


ਭਾਰਤ ਦਾ ਦੁਨੀਆ ਭਰ ਨੂੰ ਸਵਸਥ ਰਹਿਣ ਦੇ ਲਈ ਸੰਦੇਸ਼

Posted On: 15 JAN 2022 8:00AM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਆਯੁਸ਼ ਮੰਤਰਾਲੇ ਦੁਆਰਾ ਆਯੋਜਿਤ ਪਹਿਲਾ ਗਲੋਬਲ ਸੂਰਯ ਨਮਸਕਾਰ ਪ੍ਰੋਗਰਾਮ ਸ਼ੁੱਕਰਵਾਰ ਨੂੰ ਦੇਸ਼-ਦੁਨੀਆ ਵਿੱਚ ਬਹੁਤ ਉਤਸਾਹ ਦੇ ਨਾਲ ਮਨਾਇਆ ਗਿਆ। ਤਨ-ਮਨ ਨੂੰ ਸਵਸਥ ਰੱਖਣ ਅਤੇ ਕੋਵਿਡ ਕਾਲ ਵਿੱਚ ਖੁਦ ਨੂੰ ਸੁਰੱਖਿਅਤ ਰੱਖਣ ਦੇ ਲਈ ਦੇਸ਼-ਵਿਦੇਸ਼ ਦੇ ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਨੇ ਕੋਵਿਡ ਨਿਯਮਾਂ ਦਾ ਪਾਲਨ ਕਰਦੇ ਹੋਏ ਆਪਣੀਆਂ-ਆਪਣੀਆਂ ਥਾਵਾਂ ‘ਤੇ ਸੂਰਯ ਨਮਸਕਾਰ ਕੀਤਾ। ਭਾਰਤ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਕੇਂਦਰੀ ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਕੇਂਦਰੀ ਆਯੁਸ਼ ਰਾਜ ਮੰਤਰੀ ਡਾ. ਮੁੰਜਪਰਾ ਮਹੇਂਦ੍ਰਭਾਈ ਨੇ ਵਰਚੁਅਲ ਤਰੀਕੇ ਨਾਲ ਕੀਤੀ। ਇਸ ਮੌਕੇ ‘ਤੇ ਬਾਬਾ ਰਾਮਦੇਵ, ਆਚਾਰਿਆ ਬਾਲਕ੍ਰਿਸ਼ਣ, ਸ੍ਰੀ ਸ੍ਰੀ ਰਵੀਸ਼ੰਕਰ, ਸਦਗੁਰੂ ਜੱਗੀ ਵਾਸੁਦੇਵ ਅਤੇ ਦੇਸ਼-ਵਿਦੇਸ਼ ਤੋਂ ਕਈ ਵੱਡੀ ਹਸਤੀਆਂ ਜੁੜੀਆਂ। ਸਵੇਰੇ 7 ਤੋਂ 8 ਵਜੇ ਤੱਕ ਦੂਰਦਰਸ਼ਨ ‘ਤੇ ਇਸ ਦਾ ਸਿੱਧਾ ਪ੍ਰਸਾਰਣ ਹੋਇਆ।

 

ਭਾਰਤ, ਇਟਲੀ, ਅਮੇਰੀਕਾ, ਸਿੰਗਾਪੁਰ, ਸ੍ਰੀਲੰਕਾ ਅਤੇ ਜਪਾਨ ਜਿਹੇ ਅਨੇਕ ਦੇਸ਼ਾਂ ਵਿੱਚ ਸ਼ੁੱਕਰਵਾਰ ਨੂੰ ਸੂਰਯ ਨਮਸਕਾਰ ਦੇ ਨਾਲ ਦਿਨ ਦੀ ਸ਼ੁਰੂਆਤ ਹੋਈ। ਇਸ ਦੌਰਾਨ ਕੇਂਦਰੀ ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਮਕਰ ਸੰਕ੍ਰਾਂਤੀ ਦੇ ਪੁਰਬ ‘ਤੇ ਸੂਰਯ ਆਪਣਾ ਪਥ ਬਦਲ ਕੇ ਉੱਤਰਾਯਣ ਵਿੱਚ ਪ੍ਰਵੇਸ਼ ਕਰਦੇ ਹਨ, ਜਿਸ ਨੂੰ ਭਾਰਤੀ ਪਰੰਪਰਾ ਵਿੱਚ ਸ਼ੁਭ ਮੰਨਿਆ ਜਾਂਦਾ ਹੈ, ਇਸ ਲਈ ਸੂਰਯ ਦੀ ਉਪਾਸਨਾ ਭਾਰਤ ਵਿੱਚ ਭਗਤੀ-ਭਾਵਨਾ ਨਾਲ ਕੀਤੀ ਜਾਂਦੀ ਹੈ। ਯੋਗ ਪਰੰਪਰਾ ਵਿੱਚ ਸੂਰਯ ਅਰਾਧਨਾ ਨੂੰ ਸੂਰਯ ਨਮਸਕਾਰ ਦੇ ਜ਼ਰੀਏ ਲੋਕਾਂ ਦੇ ਸ਼ਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਕਰਨ ਦੇ ਲਈ ਕੀਤਾ ਜਾਂਦਾ ਹੈ।

https://ci3.googleusercontent.com/proxy/zoNPKI40R8D4bYfEP8DP-veoO2qn4h8hHOom4zCcckwML3O09sDpR_VaC2jHQFZeN5IXakAmf3uBoVA_nnTQQVXFTDTb60Pb3OZ_32JCbWLZfvpJ6t1gp-CrRA=s0-d-e1-ft#https://static.pib.gov.in/WriteReadData/userfiles/image/image001PFRG.jpg

 

ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਅਨੇਕ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ, ਵਿਭਿੰਨ ਮੰਤਰਾਲਿਆਂ-ਵਿਭਾਗਾਂ ਨਾਲ ਜੁੜੇ ਲੋਕਾਂ ਨੇ ਸੂਰਯ ਨਮਸਕਾਰ ਦੇ ਆਯੋਜਨ ਕੀਤੇ। ਦਿਨ ਭਰ ਅਲੱਗ-ਅਲੱਗ ਵੈਬਸਾਈਟਾਂ ‘ਤੇ ਅਤੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਸੂਰਯ ਨਮਸਕਾਰ ਦੇ ਫੋਟੋ ਅਤੇ ਵੀਡੀਓ ਅੱਪਲੋਡ ਹੁੰਦੇ ਰਹੇ। ਆਯੁਸ਼ ਮੰਤਰਾਲੇ ਦੇ ਨਾਲ ਅੱਜ ਦੇ ਇਸ ਆਯੋਜਨ ਵਿੱਚ ਕੇਂਦਰੀ ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲੇ ਸਮੇਤ, ਗ੍ਰਹਿ, ਰੱਖਿਆ ਅਤੇ ਸਿੱਖਿਆ ਮੰਤਰਾਲੇ ਨੇ ਅਤੇ ਉਨ੍ਹਾਂ ਦੇ ਅਧੀਨ ਆਉਣ ਵਾਲੀਆਂ ਇਕਾਈਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।

ਆਯੁਸ਼ ਮੰਤਰਾਲਾ ਅਤੇ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਦੂਰਦਰਸ਼ਨ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਆਯੁਸ਼ ਰਾਜ ਮੰਤਰੀ ਡਾ. ਮਹੇਂਦ੍ਰਭਾਈ ਮੁੰਜਪਰਾ ਨੇ ਕਿਹਾ ਕਿ ਇਹ ਆਯੋਜਨ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਪ੍ਰੋਗਰਾਮਾਂ ਦੀ ਲੜੀ ਦੇ ਇੱਕ ਹਿੱਸੇ ਦੇ ਰੂਪ ਵਿੱਚ ਹੈ, ਜਿਸ ਦੇ ਦੁਆਰਾ ਅੱਜ ਅਸੀਂ ਪ੍ਰਕਿਰਤੀ ਨੂੰ ਧੰਨਵਾਦ ਕਹਿ ਰਹੇ ਹਾਂ। ਖੁਸ਼ੀ ਅਤੇ ਸਦਭਾਵ ਦੇ ਇਸ ਪੁਰਬ ‘ਤੇ ਸੂਰਯ ਨਮਸਕਾਰ ਫਿਟ ਅਤੇ ਹਿਟ ਰਹਿਣ ਦਾ ਸਭ ਤੋਂ ਬਿਹਤਰ ਉਪਾਅ ਹੈ। ਸੂਰਯ ਨਮਸਕਾਰ ‘ਤੇ ਹੋਏ ਅਧਿਐਨ ਦੱਸਦੇ ਹਨ ਕਿ ਇਹ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਅਤੇ ਸ਼ਰੀਰ ਨੂੰ ਸਵਸਥ ਰੱਖਣ ਵਿੱਚ ਸਹਾਇਤਾ ਕਰਦਾ ਹੈ।

ਦੂਰਦਰਸ਼ਨ ‘ਤੇ ਸਿੱਧੇ ਪ੍ਰਸਾਰਣ ਦੀ ਸ਼ੁਰੂਆਤ ਵਿੱਚ ਆਯੁਸ਼ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਸਾਰੇ ਸਾਂਝੇਦਾਰਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸੂਰਯ ਨਮਸਕਾਰ ਜੀਵਨੀ ਸ਼ਕਤੀ ਵਧਾਉਣ ਵਿੱਚ ਮਦਦ ਕਰਦਾ ਹੈ।

ਪ੍ਰੋਗਰਾਮ ਵਿੱਚ ਸੂਰਯ ਨਮਸਕਾਰ ਦੀਆਂ 12 ਮੁਦ੍ਰਾਵਾਂ ਨੂੰ 13 ਬਾਰ ਪ੍ਰਦਰਸ਼ਿਤ ਕੀਤਾ ਗਿਆ। ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੇ ਟਰੇਂਡ ਵਿਦਿਆਰਥੀਆਂ ਨੇ ਦੂਰਦਰਸ਼ਨ ਸਟੂਡੀਓ ਅਤੇ ਆਪਣੇ ਸੰਸਥਾਨ ਦੇ ਪ੍ਰਾਂਗਣ ਵਿੱਚ ਲੈਅ-ਤਾਲ ਦੇ ਨਾਲ 13 ਚਕ੍ਰਾਂ ਦਾ ਪ੍ਰਦਰਸ਼ਨ ਕੀਤਾ। ਦੇਸ਼-ਵਿਦੇਸ਼ ਦੇ ਅਲੱਗ-ਅਲੱਗ ਥਾਵਾਂ ‘ਤੇ ਵੀ ਇਸ ਤਰ੍ਹਾਂ ਨਾਲ ਹੋ ਰਹੇ ਸੂਰਯ ਨਮਸਕਾਰ ਪ੍ਰਦਰਸ਼ਨ ਨੂੰ ਸਿੱਧੇ ਪ੍ਰਸਾਰਣ ਵਿੱਚ ਦਿਖਾਇਆ ਗਿਆ।

ਇਸੇ ਸਿੱਧੇ ਪ੍ਰਸਾਰਣ ਦੇ ਦੌਰਾਨ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ “ਸੂਰਯ ਨਮਸਕਾਰ ਜੀਵਨੀ ਸ਼ਕਤੀ ਦਾ ਅਧਾਰ” ਥੀਮ ‘ਤੇ ਸੂਰਯ ਨਮਸਕਾਰ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਬਹੁਤ ਵੱਡਾ ਅੰਦੋਲਨ ਹੈ। ਯੋਗ ਦਾ ਅਰਥ ਲੋਕਾਂ ਨੂੰ ਜੋੜਣ ਹੁੰਦਾ ਹੈ ਅਤੇ ਇਹ ਅਭਿਯਾਨ ਉਹੀ ਕਰ ਰਿਹਾ ਹੈ। ਸੂਰਯ ਨਮਸਕਾਰ ਦੇ ਜ਼ਰੀਏ ਅੱਜ 75 ਲੱਖ ਤੋਂ ਅਧਿਕ ਲੋਕ ਇਕੱਠੇ ਸੂਰਯ ਨਮਸਕਾਰ ਕਰਕੇ ਵਿਸ਼ਵ ਨੂੰ ਏਕਤਾ ਦੀ ਮਾਲਾ ਵਿੱਚ ਪਿਰੋਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਨਾਤਨੀ ਪੰਰਪਰਾ ਵਿੱਚ ਸਿਰਫ ਕੋਰੋਨਾ ਦਾ ਹੀ ਨਹੀਂ ਬਲਕਿ ਅਨੇਕਾਂ ਸ਼ਰੀਰਕ-ਮਾਨਸਿਕ ਸਮੱਸਿਆਵਾਂ ਦਾ ਸਮਾਧਾਨ ਹੈ। ਇਸ ਦੌਰਾਨ ਉਨ੍ਹਾਂ ਨੇ ਇੱਕ ਰਿਸਰਚ ਅਧਾਰਿਤ ਕਿਤਾਬ ਦਾ ਲੋਕਾਰਪਣ ਵੀ ਕੀਤਾ।

ਆਰਟ ਆਵ੍ ਲਿਵਿੰਗ ਦੇ ਸੰਸਥਾਪਕ ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ ਕਿ ਇਸ ਦਿਨ ਸੂਰਯ ਨਮਸਕਾਰ ਕਰਨ ਨਾਲ ਅਸੀਂ ਸੂਰਜ ਦੀ ਊਰਜਾ ਨਾਲ ਇੱਕ ਨਵਾਂ ਇਤਿਹਾਸ ਰਚ ਸਕਦੇ ਹਨ। ਵਿਸ਼ਵ ਨੂੰ ਸੂਰਜ ਦੀ ਊਰਜਾ ਦੇ ਉਪਯੋਗ ਦਾ ਮੰਤਰ ਵੀ ਭਾਰਤ ਨੇ ਹੀ ਦਿੱਤਾ ਹੈ। ਸੂਰਜ ਦੀ ਊਰਜਾ ਨਾਲ ਸਾਡੇ ਅੰਦਰ ਰੋਗ ਨਿਰੋਧਕ ਸ਼ਕਤੀ ਜਾਗਦੀ ਹੈ, ਜੋ ਸਾਨੂੰ ਇਸ ਆਲਮੀ ਮਹਾਮਾਰੀ ਤੋਂ ਬਚਾ ਸਕਦੀ ਹੈ। ਈਸ਼ਾ ਫਾਉਂਡੇਸ਼ਨ ਦੇ ਸੰਸਥਾਪਕ ਜੱਗੀ ਵਾਸੁਦੇਵ ਸਦਗੁਰੂ ਨੇ ਕਿਹਾ ਕਿ ਸੰਸਾਰ ਵਿੱਚ ਸਭ ਕੁਝ ਸੂਰਜ ਦੀ ਊਰਜਾ ਤੋਂ ਹੀ ਸੰਚਾਲਿਤ ਹੁੰਦਾ ਹੈ। ਰੋਜ਼ਾਨਾ ਸੂਰਯ ਨਮਸਕਾਰ ਕਰਨ ਨਾਲ ਸ਼ਰੀਰਕ ਅਤੇ ਮਾਨਸਿਕ ਸਿਹਤ ਬਿਹਤਰ ਹੁੰਦਾ ਹੈ।

ਮਿਸ ਵਰਲਡ ਜਪਾਨ 2021 ਤਮਾਕੀ ਹੋਸ਼ੀ ਵੀ ਵਰਚੁਅਲੀ ਜੁੜੀ ਰਹੀ ਅਤੇ ਉਨ੍ਹਾਂ ਨੇ ਕਿਹਾ ਕਿ ਆਯੁਸ਼ ਮੰਤਰਾਲਾ ਭਾਰਤ ਸਰਕਾਰ ਦੁਆਰਾ ਕੀਤੀ ਗਈ ਇਹ ਪਹਿਲ ਮਹਾਮਾਰੀ ਦੇ ਇਸ ਦੌਰ ਵਿੱਚ ਹਰ ਇਨਸਾਨ ਦੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਹੀ ਹੈ। ਜਪਾਨ ਵਿੱਚ ਵੀ ਵੱਡੀ ਸੰਖਿਆ ਵਿੱਚ ਲੋਕ ਸੂਰਯ ਨਮਸਕਾਰ ਕਰ ਰਹੇ ਹਨ ਅਤੇ ਅਨੇਕਾਂ ਲੋਕ ਯੋਗ ਨੂੰ ਪ੍ਰਤੀਦਿਨ ਆਪਣੇ ਰੁਟੀਨ ਵਿੱਚ ਸ਼ਾਮਲ ਕਰ  ਚੁੱਕੇ ਹਨ। ਇਟਲੀ ਯੋਗ ਸੰਸਥਾਨ ਦੀ ਪ੍ਰਧਾਨ ਡਾ. ਐਂਟੋਨਿਟਾ ਰੋਜ਼ੀ ਨੇ ਵੀ ਸੂਰਯ ਨਮਸਕਾਰ ਕਰਕੇ ਲੋਕਾਂ ਨੂੰ ਸਵਸਥ ਰਹਿਣ ਦੀ ਅਪੀਲ ਕੀਤੀ। ਅਮੇਰੀਕਨ ਯੋਗ ਅਕਾਦਮੀ ਦੇ ਪ੍ਰਧਾਨ ਡਾ. ਇੰਦ੍ਰਨੀਲ ਬੁਸ ਰਾਏ, ਸਿੰਗਾਪੁਰ ਯੋਗ ਸੰਸਥਾਨ ਦੇ ਮੈਂਬਰ ਵੀ ਇਸ ਪ੍ਰੋਗਰਾਮ ਵਿੱਚ ਵਰਚੁਅਲੀ ਜੁੜੇ ਅਤੇ ਕੋਵਿਡ ਨਿਯਮਾਂ ਦਾ ਪਾਲਨ ਕਰਦੇ ਹੋਏ ਸੂਰਯ ਨਮਸਕਾਰ ਕੀਤਾ।

ਐੱਮਡੀਐੱਨਆਈਵਾਈ ਦੇ ਡਾਇਰੈਕਟਰ ਈਸ਼ਵਰ ਬਸਵਾਰੇੱਡੀ ਨੇ ਕਿਹਾ ਕਿ ਸੂਰਯ ਨਮਸਕਾਰ ਸਾਡੇ ਰੈਸਪੀਰੇਟਰੀ ਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ, ਇਸ ਯੌਗਿਕ ਪ੍ਰਕਿਰਿਆ ਨੂੰ ਕਰਨ ਨਾਲ ਅਸੀਂ ਅਨੇਕਾਂ ਬਿਮਾਰੀਆਂ ਤੋਂ ਮੁਕਤ ਰਹਿ ਸਕਦੇ ਹਾਂ।

 

ਡੀਡੀ ਨੈਸ਼ਨਲ ‘ਤੇ ਸਵੇਰੇ 7 ਤੋਂ 8 ਵਜੇ ਤੱਕ ਸਿੱਧੇ ਪ੍ਰਸਾਰਿਤ ਹੋਏ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੇ ਯੋਗ ਖੇਤਰ ਨਾਲ ਜੁੜੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਇੱਕ ਦਰਜਨ ਤੋਂ ਵੀ ਵੱਧ ਹਸਤੀਆਂ ਨੇ ਆਯੁਸ਼ ਮੰਤਰਾਲੇ ਦੇ ਇਸ ਆਯੋਜਨ ਵਿੱਚ ਹਿੱਸਾ ਲਿਆ। ਇਸ ਵਿੱਚ ਬਾਬਾ ਰਾਮਦੇਵ, ਸ੍ਰੀ ਸ੍ਰੀ ਰਵੀਸ਼ੰਕਰ, ਸਦਗੁਰੂ ਜੱਗੀ ਵਾਸੁਦੇਵ, ਹੰਸਾ ਜੈਅਦੇਵਾ, ਡਾ. ਐੱਚ ਆਰ ਨਾਗੇਂਦ੍ਰ, ਪਦਮਸ਼੍ਰੀ ਭਾਰਤ ਭੁਸ਼ਣ, ਦਾਜੀ ਕਮਲੇਸ਼ ਪਟੇਲ, ਯੋਗਿਨੀ ਆਸ਼ਾ ਦੀਦੀ, ਚਿਦਾਨੰਦ ਸਰਸਵਤੀ ਅਤੇ ਸਾਧਵੀ ਭਗਵਤੀ, ਸ਼੍ਰੀ ਸ੍ਰੀਧਰਨ, ਇਟਲੀ ਯੋਗ ਐਸੋਸੀਏਸ਼ਨ ਦੀ ਪ੍ਰਧਾਨ ਡਾ. ਇੰਦ੍ਰਾਨੀਲ ਬਸੁ ਨੇ ਸੂਰਯ ਨਮਸਕਾਰ ਨਾਲ ਆਪਣੇ ਜੁੜਾਵ ਅਤੇ ਇਸ ਦੀ ਮਹੱਤਤਾ ‘ਤੇ ਟਿੱਪਣੀ ਕੀਤੀ। 

 

******

ਐੱਸਕੇ



(Release ID: 1790037) Visitor Counter : 116