ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਮਕਰ ਸੰਕ੍ਰਾਂਤੀ, ਪੋਂਗਲ, ਬਿਹੂ ਅਤੇ ਹੋਰ ਤਿਉਹਾਰਾਂ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ
प्रविष्टि तिथि:
13 JAN 2022 3:24PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਮਕਰ ਸੰਕ੍ਰਾਂਤੀ ਅਤੇ ਪੋਂਗਲ ਦੀ ਪੂਰਵ ਸੰਧਿਆ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੇ ਸੰਬੋਧਨ ਦਾ ਸੰਪੂਰਨ ਮੂਲ-ਪਾਠ ਨਿਮਨਲਿਖਿਤ ਹੈ-
“ਮੈਂ ਮਕਰ ਸੰਕ੍ਰਾਂਤੀ ਅਤੇ ਪੋਂਗਲ ਦੇ ਪਾਵਨ ਅਵਸਰ ‘ਤੇ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਸੂਰਜ ਭਗਵਾਨ ਨੂੰ ਸਮਰਪਿਤ, ਮਕਰ ਸੰਕ੍ਰਾਂਤੀ ਉੱਤਰਾਯਣ ਦੀ ਪਾਵਨ ਅਵਧੀ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਹ ਤਿਉਹਾਰ ਦੇਸ਼ ਭਰ ਵਿੱਚ ਭਿੰਨ-ਭਿੰਨ ਨਾਮਾਂ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਤਮਿਲ ਨਾਡੂ ਵਿੱਚ ਪੋਂਗਲ, ਅਸਾਮ ਵਿੱਚ ਬਿਹੂ, ਕੇਰਲ ਵਿੱਚ ਵਿਸ਼ੁ, ਪੰਜਾਬ ਤੇ ਹਰਿਆਣਾ ਵਿੱਚ ਲੋਹੜੀ ਅਤੇ ਬਿਹਾਰ ਵਿੱਚ ਖਿਚੜੀ ਤਿਉਹਾਰ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਦੀ ਅੰਤਰੀਵ ਸੱਭਿਆਚਾਰਕ ਏਕਤਾ ਨੂੰ ਦਰਸਾਉਣ ਵਾਲੇ ਇਹ ਸਾਰੇ ਤਿਉਹਾਰ ਚੰਗੀ ਫ਼ਸਲ, ਸਮ੍ਰਿੱਧੀ ਅਤੇ ਕ੍ਰਿਤੱਗਤਾ ਦਾ ਪ੍ਰਤੀਕ ਹਨ।
ਮੈਂ ਕਾਮਨਾ ਕਰਦਾ ਹਾਂ ਕਿ ਮਕਰ ਸੰਕ੍ਰਾਂਤੀ ਸਭ ਦੇ ਜੀਵਨ ਵਿੱਚ ਸਮ੍ਰਿੱਧੀ, ਸ਼ਾਂਤੀ ਅਤੇ ਸਦਭਾਵਨਾ ਲਿਆਵੇ।”
*****
ਐੱਮਐੱਸ/ਐੱਨਐੱਸ/ਡੀਪੀ
(रिलीज़ आईडी: 1789675)
आगंतुक पटल : 188