ਕਾਰਪੋਰੇਟ ਮਾਮਲੇ ਮੰਤਰਾਲਾ

ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਿਟੀ (ਆਈਈਪੀਐੱਫਏ) ਨੇ ਗਿਆਨ ਦਰਸ਼ਨ ਚੈਨਲ ਦੇ ਜ਼ਰੀਏ ਨੌਜਵਾਨਾਂ ਵਿੱਚ ਨਿਵੇਸ਼ਕ ਸਿੱਖਿਆ ਅਤੇ ਵਿੱਤੀ ਸਾਖਰਤਾ ਨੂੰ ਹੁਲਾਰਾ ਦੇਣ ਦੇ ਲਈ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਨਾਲ ਇੱਕ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ ਹਨ

Posted On: 12 JAN 2022 2:33PM by PIB Chandigarh

ਕਾਰਪੋਰੇਟ ਮਾਮਲੇ ਮੰਤਰਾਲੇ ਦੀ ਸਰਪ੍ਰਸਤੀ ਵਿੱਚ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਿਟੀ (ਆਈਈਪੀਐੱਫਏ)ਨੇ ਅੱਜ ਇੱਥੇ ਇੱਕ ਵਰਚੁਅਲ ਪ੍ਰੋਗਰਾਮ ਦੇ ਜ਼ਰੀਏ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖ਼ਤ ਕੀਤੇ ਹਨ ਇਸ ਸਹਿਮਤੀ ਪੱਤਰ ’ਤੇ ਦਸਤਖਤ ਕਰਨ ਦਾ ਉਦੇਸ਼ ਗਿਆਨ ਦਰਸ਼ਨ ਚੈਨਲ ਦੀ ਟੈਲੀ-ਲੈਕਚਰ ਸੁਵਿਧਾ ਦੀ ਵਰਤੋਂ ਕਰਦੇ ਹੋਏ ਨਿਵੇਸ਼ਕ ਸਿੱਖਿਆ, ਜਾਗਰੂਕਤਾ ਅਤੇ ਸੰਭਾਲ਼ ਦਾ ਮੈਨਡੇਟ ਪ੍ਰਾਪਤ ਕਰਨਾ ਹੈ

ਇਗਨੂ/ ਗਿਆਨ ਦਰਸ਼ਨ ਚੈਨਲ ਦੇ ਨਾਲ ਇਹ ਸਹਿਯੋਗ ਮੌਜੂਦਾ ਅਤੇ ਸੰਭਾਵਤ ਹਿਤਧਾਰਕਾਂ ਦੇ ਵੱਡੇ ਸਮੂਹ ਦੇ ਰਾਹੀਂ ਨਿਵੇਸ਼ਕ ਸਿੱਖਿਆ ਅਤੇ ਜਾਗਰੂਕਤਾ ਦੇ ਸੰਦੇਸ਼ ਦਾ ਪ੍ਰਚਾਰ ਕਰਨ ਵਿੱਚ ਮਦਦ ਕਰੇਗਾ ਲੈਕਚਰ ਲੜੀ ਦੇ ਲਈ ਕੁਸ਼ਲ ਵਿਅਕਤੀਆਂ ਦੇ ਪੈਨਲ ਵਿੱਚ ਆਈਸੀਏਆਈ, ਆਈਸੀਐੱਸਆਈ ਜਿਹੇ ਪੇਸ਼ੇਵਰ ਸੰਸਥਾਨਾਂ ਦੇ ਮਾਹਿਰਾਂ ਅਤੇ ਆਈਈਪੀਐੱਫਏ, ਕਾਰਪੋਰੇਟ ਮਾਮਲੇ ਮੰਤਰਾਲੇ ਅਤੇ ਹੋਰ  ਰੈਗੂਲੈਟਰਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। 75 ਐਪੀਸੋਡ ਦੀ ਇਹ ਪ੍ਰਸਤਾਵਿਤ ਲੈਕਚਰ ਲੜੀ 24X7 ਗਿਆਨ ਦਰਸ਼ਨ ਟੀਵੀ ਚੈਨਲ ’ਤੇ ਲਾਈਵ ਟੈਲੀ-ਲੈਕਚਰ ਲੜੀ ਹੋਵੇਗੀ ਇਹ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਦੇ ਤਹਿਤ ਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪੂਰੇ ਸਾਲ ਚਲਣ ਵਾਲੇ ਸਮਾਰੋਹ ਦਾ ਇੱਕ ਹਿੱਸਾ ਹੈ

 

 

 

ਸਾਲ 2021 ਵਿੱਚ ਟੈਲੀ-ਲੈਕਚਰ ਲੜੀ ਦੇ 26 ਐਪੀਸੋਡ ਸ਼ੁਰੂ ਕੀਤੇ ਗਏ ਸੀ ਜਿਨ੍ਹਾਂ ਦੀ ਸਾਰੇ ਹਿਤਧਾਰਕਾਂ ਨੇ ਪ੍ਰਸੰਸਾ ਕੀਤੀ ਸੀ। ਟੈਲੀ-ਲੈਕਚਰਾਂ ਦਾ ਭੰਡਾਰ ਆਈਈਪੀਐੱਫਏ ਦੇ ਆਧਿਕਾਰਤ ਯੂਟਿਊਬ ਚੈਨਲ ’ਤੇ ਉਪਲਬਧ ਹੈ

 

 

 

ਕਾਰਪੋਰੇਟ ਮਾਮਲੇ ਮੰਤਰਾਲੇ (ਐੱਮਸੀਏ) ਦੇ ਸਕੱਤਰ ਅਤੇ ਆਈਈਪੀਐੱਫਏ ਦੇ ਸਾਬਕਾ ਚੇਅਰਪਰਸਨ ਸ਼੍ਰੀ ਰਾਜੇਸ਼ ਵਰਮਾ ਨੇ ਆਪਣੇ ਮੁੱਖ ਸੰਬੋਧਨ ਵਿੱਚ ਕਿਹਾ ਕਿ ਅਸੀਂ ਇੱਥੇ ਲੋਕਾਂ ਨੂੰ ਸਿੱਖਿਅਤ ਕਰਨ ਦੇ ਸਾਂਝੇ ਲਕਸ਼ ਦੇ ਨਾਲ ਅੱਗੇ ਆਏ ਹਾਂ ਪੂਰਾ ਦੇਸ਼ ਆਤਮਨਿਰਭਰ, ਪ੍ਰਗਤੀਸ਼ੀਲ ਰਾਸ਼ਟਰ ਭਾਰਤ ਦੀ ਭਾਵਨਾ ਦਾ ਉਤਸਵ ਮਨਾਉਣ ਦੇ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ 75ਵਾਂ ਸਾਲ ਮਨਾ ਰਿਹਾ ਹੈ ਇਸ ਦਿਨ ਨੂੰ ਨੌਜਵਾਨ ਆਈਕਨ ਅਤੇ ਸੰਸਾਰਕ ਕੱਦ ਦੇ ਪ੍ਰਭਾਵਸ਼ਾਲੀ ਵਿਅਕਤੀ ਸਵਾਮੀ ਵਿਵੇਕਾਨੰਦ ਦੀ ਜਯੰਤੀ ਦੇ ਮੌਕੇ ਵਿੱਚ ਰਾਸ਼ਟਰੀ ਯੁਵਾ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਇਹ ਸਾਰੇ ਮਹਾਨ ਆਯੋਜਨ ਇੱਕੋ ਸਮੇਂ ਹੋਣ ਨਾਲ, ਅੱਜ ਦਾ ਇਹ ਪ੍ਰੋਗਰਾਮ ਹੋਰ ਵੀ ਮਹੱਤਵਪੂਰਨ ਅਤੇ ਪ੍ਰਾਸੰਗਿਕ ਹੋ ਗਿਆ ਹੈ ਆਈਈਪੀਐੱਫਏ ਅਤੇ ਇਗਨੂ ਦੋਵਾਂ ਦਾ ਹੀ ਸਾਂਝਾ ਉਦੇਸ਼ ਸਿੱਖਿਆ ਪ੍ਰਦਾਨ ਕਰਨਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਿਆਂ ਦੇ ਬਾਰੇ ਵਿੱਚ ਜਾਗਰੂਕ ਕਰਨਾ ਹੈ ਆਈਈਪੀਐੱਫਏ ਦਾ ਉਦੇਸ਼ ਸਾਰੇ ਹਿਤਧਾਰਕ ਸਮੂਹਾਂ ਅਤੇ ਖਾਸ ਰੂਪ ਨਾਲ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ

ਇਗਨੂੰ ਦੇ ਵਾਈਸ ਚਾਂਸਲਰ ਪ੍ਰੋਫੈਸਰ ਨਾਗੇਸ਼ਵਰ ਰਾਓ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਗਨੂ ਅਤੇ ਆਈਈਪੀਐੱਫਏ ਇਸ ਪਹਿਲ ਦੇ ਨਾਲ ਵੱਡੇ ਪੱਧਰ ’ਤੇ ਨੌਜਵਾਨਾਂ ਅਤੇ ਹੋਰ ਹਿਤਧਾਰਕਾਂ ਤੱਕ ਪਹੁੰਚਣਗੇ, ਜੋ ਦੋਵੇਂ ਸੰਗਠਨਾਂ ਦੇ ਵਿਜ਼ਨ ਅਤੇ ਮਿਸ਼ਨ ਨੂੰ ਪੂਰਾ ਕਰਨ ਵਿੱਚ ਉਪਯੋਗੀ ਸਾਬਿਤ ਹੋਵੇਗਾ

ਸ਼੍ਰੀ ਮਨੋਜ ਪਾਂਡੇ, ਸੀਈਓ ਆਈਈਪੀਐੱਫਏ ਅਥਾਰਿਟੀ, ਪ੍ਰੋ. ਸੱਤਿਆਕਾਮ, ਵਾਈਸ ਚਾਂਸਲਰ, ਇਗਨੂ, ਪ੍ਰੋਫੈਸਰ ਸ਼੍ਰੀ ਨਿਹਾਰ ਜੰਬੋਸਰਿਆ, ਪ੍ਰਧਾਨ ਆਈਸੀਏਆਈ, ਸ਼੍ਰੀ ਨਗੇਂਦਰ ਡੀ. ਰਾਓ, ਪ੍ਰਧਾਨ ਆਈਸੀਐੱਸਆਈ ਅਤੇ ਆਈਈਪੀਐੱਫਏ, ਇਗਨੂ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਿਆਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ’ਤੇ ਮੌਜੂਦ ਸਨ

ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਿਟੀ (ਆਈਈਪੀਐੱਫਏ) ਦੀ ਸਥਾਪਨਾ ਕੰਪਨੀ ਐਕਟ 2013 ਦੀ ਧਾਰਾ 125 ਦੇ ਤਹਿਤ ਕੰਪਨੀ ਐਕਟ 2013 ਦੀ ਧਾਰਾ 125 (3) ਦੇ ਅਨੁਸਾਰ ਆਈਈਪੀਐੱਫ ਫੰਡ ਦੇ ਪ੍ਰਸ਼ਾਸਨ ਦੇ ਲਈ ਕੀਤੀ ਗਈ ਸੀ। ਇਸ ਅਥਾਰਿਟੀ ਦੇ ਮੁੱਖ ਉਦੇਸ਼ ਵਿੱਚ ਨਿਵੇਸ਼ਕ ਸਿੱਖਿਆ, ਜਾਗਰੂਕਤਾ ਅਤੇ ਸੰਭਾਲ਼, ਬੇਦਾਅਵੇਦਾਰ ਸ਼ੇਅਰਾਂ ਦੇ ਰੀਫੰਡ, ਲਾਭਾਂਸ਼ ਅਤੇ ਹੋਰ ਰਾਸ਼ੀਆਂ ਨੂੰ ਕੰਪਨੀ ਐਕਟ 2013 ਦੀ ਧਾਰਾ 124 ਅਤੇ 125 ਦੇ ਤਹਿਤ ਸਹੀ ਦਾਅਵੇਦਾਰਾਂ ਨੂੰ ਵਾਪਸ ਕਰਨਾ ਹੈ ਆਈਈਪੀਐੱਫਏ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਕੰਮ ਕਰਦਾ ਹੈ

 ***********

ਆਰਐੱਮ/ ਕੇਐੱਮਐੱਨ



(Release ID: 1789532) Visitor Counter : 140