ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਬਾਰਕ (BARC) ਦੁਆਰਾ 'ਸਮਾਚਾਰ ਵਿਧਾ' ਦੇ ਲਈ ਟੈਲੀਵਿਜ਼ਨ ਦਰਸ਼ਕ ਮਾਪ ਰੇਟਿੰਗ ਦੀ ਬਹਾਲੀ

Posted On: 12 JAN 2022 5:19PM by PIB Chandigarh

ਟੀਆਰਪੀ ਕਮੇਟੀ ਦੀ ਰਿਪੋਰਟ ਅਤੇ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟੀਆਰਏਆਈ) ਦੀ ਮਿਤੀ 28.04.2020 ਦੀ ਸਿਫ਼ਾਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏਮੈਸਰਜ਼ ਬ੍ਰੌਡਕਾਸਟ ਔਡੀਅੰਸ ਰਿਸਰਚ ਕੌਂਸਲ (ਬਾਰਕ) ਨੇ ਆਪਣੀਆਂ ਪ੍ਰਕਿਰਿਆਵਾਂਪ੍ਰੋਟੋਕੋਲਨਿਗਰਾਨੀ ਵਿਧੀ ਵਿੱਚ ਸੋਧ ਕੀਤੀ ਹੈ ਅਤੇ ਰੈਗੂਲੇਸ਼ਨ ਦੀ ਪ੍ਰਕਿਰਤੀ ਆਦਿ ਵਿੱਚ ਬਦਲਾਅ ਸ਼ੁਰੂ ਕੀਤਾ ਹੈ। ਸੁਤੰਤਰ ਮੈਂਬਰਾਂ ਨੂੰ ਸ਼ਾਮਲ ਕਰਨ ਲਈ ਬੋਰਡ ਅਤੇ ਤਕਨੀਕੀ ਕਮੇਟੀ ਦੇ ਪੁਨਰਗਠਨ ਦਾ ਕੰਮ ਵੀ ਬੀਏਆਰਸੀ ਦੁਆਰਾ ਸ਼ੁਰੂ ਕੀਤਾ ਗਿਆ ਹੈ। ਇੱਕ ਸਥਾਈ ਨਿਗਰਾਨ ਕਮੇਟੀ ਵੀ ਬਣਾਈ ਗਈ ਹੈ। ਡੇਟਾ ਲਈ ਐਕਸੈਸ ਪ੍ਰੋਟੋਕੋਲ ਨੂੰ ਸੁਧਾਰਿਆ ਗਿਆ ਹੈ ਅਤੇ ਸਖਤ ਬਣਾਇਆ ਗਿਆ ਹੈ।

ਬੀਏਆਰਸੀ ਨੇ ਸੰਕੇਤ ਦਿੱਤਾ ਹੈ ਕਿ ਇਸ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੇ ਮੱਦੇਨਜ਼ਰਉਹ ਨਵੇਂ ਪ੍ਰਸਤਾਵਾਂ ਨੂੰ ਵਿਸਤ੍ਰਿਤ ਕਰਨ ਲਈ ਸਬੰਧਿਤ ਖੇਤਰਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਉਹ ਅਸਲ ਵਿੱਚ ਨਵੇਂ ਪ੍ਰੋਟੋਕੋਲ ਦੇ ਅਨੁਸਾਰ ਰਿਲੀਜ਼ ਸ਼ੁਰੂ ਕਰਨ ਲਈ ਤਿਆਰ ਹਨ।

ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਬੀਏਆਰਸੀ ਨੂੰ ਸਮਾਚਾਰ ਰੇਟਿੰਗ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਅਤੇ ਨਾਲ ਹੀ ਮਹੀਨਾਵਾਰ ਫਾਰਮੈਟ ਵਿੱਚ ਸਮਾਚਾਰ ਵਿਧਾ ਲਈ ਪਿਛਲੇ ਤਿੰਨ ਮਹੀਨਿਆਂ ਦੇ ਡੇਟਾ ਨੂੰ ਜਾਰੀ ਕਰਨ ਲਈ ਕਿਹਾ ਹੈਤਾਂ ਜੋ ਅਸਲ ਰੁਝਾਨ ਨੂੰ ਨਿਰਪੱਖ ਅਤੇ ਨਿਆਂਸੰਗਤ ਢੰਗ ਨਾਲ ਪੇਸ਼ ਕੀਤਾ ਜਾ ਸਕੇ। ਸੋਧੀ ਕਾਰਜ ਪ੍ਰਣਾਲੀ ਦੇ ਅਨੁਸਾਰਖਬਰਾਂ ਅਤੇ ਪ੍ਰਮੁੱਖ ਸ਼ੈਲੀਆਂ ਦੀ ਰਿਪੋਰਟਿੰਗ 'ਚਾਰ-ਹਫਤੇ ਦੀ ਰੋਲਿੰਗ ਔਸਤ ਧਾਰਨਾ' 'ਤੇ ਹੋਵੇਗੀ।

ਮੰਤਰਾਲੇ ਨੇ ਟੀਆਰਪੀ ਸੇਵਾਵਾਂ ਦੀ ਵਰਤੋਂ ਲਈ ਰਿਟਰਨ ਪਾਥ ਡੇਟਾ (ਆਰਪੀਡੀ) ਸਮਰੱਥਾਵਾਂ ਦੀ ਵਰਤੋਂ ਕਰਨ ਬਾਰੇ ਵਿਚਾਰ ਕਰਨ ਲਈ ਸੀਈਓ ਪ੍ਰਸਾਰ ਭਾਰਤੀ ਦੀ ਪ੍ਰਧਾਨਗੀ ਹੇਠ ਇੱਕ 'ਵਰਕਿੰਗ ਗਰੁੱਪਦਾ ਗਠਨ ਵੀ ਕੀਤਾ ਹੈਜਿਵੇਂ ਕਿ ਟਰਾਈ ਦੁਆਰਾ ਅਤੇ ਇਸਦੇ ਨਾਲ ਹੀ ਟੀਆਰਪੀ ਕਮੇਟੀ ਦੀ ਰਿਪੋਰਟ ਵਿੱਚ ਵੀ ਸਿਫਾਰਸ਼ ਕੀਤੀ ਹੈ। ਇਹ ਕਮੇਟੀ ਚਾਰ ਮਹੀਨਿਆਂ ਵਿੱਚ ਆਪਣੀ ਰਿਪੋਰਟ ਦੇਵੇਗੀ।

 

 

 ********

ਸੌਰਭ ਸਿੰਘ(Release ID: 1789530) Visitor Counter : 117