ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਬਜ਼ਾਰ ਮੁੱਲ ਤੋਂ ਬਹੁਤ ਘੱਟ ਮੁੱਲ ‘ਤੇ ਸਵੱਛ ਪੇਅਜਲ ਉਪਲੱਬਧ ਕਰਾਉਣ ਦੇ ਲਈ ਇਨੋਵੇਟਿਵ ਟੈਕਨੋਲੋਜੀ ਦੇ ਮਾਧਿਅਮ ਨਾਲ ਜਲ ਸ਼ੋਧਨ ਦੇ ਲਈ ਆਈਆਈਟੀ ਦੇ ਸਾਬਕਾ ਵਿਦਿਆਰਥੀਆਂ ਦੁਆਰਾ ਆਰਟੀਫਿਸ਼ੀਅਲ ਇੰਟੈਲੀਜੈਂਸ – ਏਆਈ ਸੰਚਾਲਿਤ ਸਟਾਰਟ-ਅੱਪ ਸ਼ੁਰੂ ਕੀਤਾ


ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਅਤੇ ਆਈਆਈਟੀ ਦੇ ਸਾਬਕਾ ਵਿਦਿਆਰਥੀਆਂ ਦੁਆਰਾ ਸਥਾਪਿਤ ਇੱਕ ਤਕਨੀਕੀ ਸਟਾਰਟ-ਅੱਪ ਕੰਪਨੀ – ਸਵਜਲ ਵਾਟਰ ਪ੍ਰਾਈਵੇਟ ਲਿਮਿਟਿਡ ਦੇ ਵਿੱਚ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ ਗਏ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਮੰਤਰਾਲਾ ਕੌਸ਼ਲ ਅਤੇ ਪ੍ਰਤਿਭਾ ਸੰਪੰਨ ਵਿਅਕਤੀਆਂ ਵਾਲੇ ਸੰਭਾਵਿਤ ਅਜਿਹੇ ਛੋਟੇ ਅਤੇ ਵਿਵਹਾਰ ਸਟਾਰਟ-ਅੱਪ ਤੱਕ ਪਹੁੰਚਣ ਦੇ ਲਈ ਪ੍ਰਤੀਬੱਧ ਹੈ ਜਿਨ੍ਹਾਂ ਪਾਸ ਸੰਸਾਧਨਾਂ ਦੀ ਕਮੀ ਹੈ
ਮੰਤਰੀ ਨੇ ਨਿਜੀ ਖੇਤਰ ਤੋਂ ਅਜਿਹੇ ਲਗਭਗ 14 ਕਰੋੜ ਘਰਾਂ ਨੂੰ ਕਵਰ ਕਰਨ ਦੇ ਲਈ ਤਕਨੀਕੀ ਸਮਾਧਾਨ ਦੇ ਨਾਲ ਅੱਗੇ ਆਉਣ ਦੇ ਲਈ ਕਿਹਾ ਜਿੱਥੇ ਹੁਣ ਤੱਕ ਸਵੱਛ ਪੇਅਜਲ ਨਹੀਂ ਪਹੁੰਚ ਪਾਇਆ ਹੈ

Posted On: 11 JAN 2022 5:25PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਤੇ ਪ੍ਰਿਥਵੀ ਵਿਗਿਆਨ ਰਾਜ ਮਤੰਰੀ (ਸੁਤੰਤਰ ਚਾਰਜ), ਪ੍ਰਧਾਨ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਂਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਇਨੋਵੇਟਿਵ ਟੈਕਨੋਲੋਜੀ ਦੇ ਮਾਧਿਅਮਨ ਨਾਲ ਜਲ ਸ਼ੋਧਨ ਦੇ ਲਈ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਦੇ ਸਾਬਕਾ ਵਿਦਿਆਰਥੀਆਂ ਦੁਆਰਾ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸੰਚਾਲਿਤ ਸਟਾਰਟ-ਅੱਪ ਸ਼ੁਰੂ ਕੀਤਾ। ਇਸ ਸੁਵਿਧਾ ਦਾ ਉਦੇਸ਼ ਬਜ਼ਾਰ ਮੁੱਲ ਤੋਂ ਬਹੁਤ ਹੀ ਘੱਟ ਮੁੱਲ ‘ਤੇ ਸਵੱਛ ਪੇਅਜਲ ਉਪਲੱਬਧ ਕਰਾਉਣਾ ਹੈ।

ਇਸ ਅਵਸਰ ‘ਤੇ ਮੰਤਰੀ ਮਹੋਦਯ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸੰਚਾਲਿਤ ਸਟਾਰਟ-ਅੱਪ ਪਹਿਲ ਹੋਰ ਸਟਾਰਟ-ਅੱਪ ਦੇ ਲਈ ਵੀ ਪ੍ਰੇਰਕ ਬਣਨੀ ਚਾਹੀਦੀ ਹੈ।

ਭਾਰਤ ਸਰਕਾਰ ਨੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਇੱਕ ਕਾਨੂੰਨੀ ਸੰਸਥਾ – ਟੈਕਨੋਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ) ਅਤੇ ਗੁਰੂਗ੍ਰਾਮ ਸਥਿਤ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਦੇ ਸਾਬਕਾ ਵਿਦਿਆਰਥੀਆਂ ਦੁਆਰਾ ਗੁਰੂਗ੍ਰਾਮ ਵਿੱਚ ਸਥਾਪਿਤ ਇੱਕ ਤਕਨੀਕੀ ਸਟਾਰਟ ਅੱਪ ਕੰਪਨੀ ਮੈਸਰਸ ਸਵਜਲ ਵਾਟਰ ਪ੍ਰਾਈਵੇਟ ਲਿਮਿਟਿਡ ਦੇ ਵਿੱਚ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ। ਇਹ ਕੰਪਨੀ ਸਲੱਗ (ਝੁੱਗੀ) ਬਸਤੀਆਂ, ਪਿੰਡਾਂ ਅਤੇ ਉੱਚ ਉਪਯੋਗਤਾ ਵਾਲੇ ਖੇਤਰਾਂ ਦੇ ਲਈ ਇੰਟਰਨੈੱਟ ਆਵ੍ ਥਿੰਗਸ (ਆਈਓਟੀ) ਸਮਰੱਥ ਸੋਲਰ ਵਾਟਰ ਪਿਉਰੀਫਿਕੇਸ਼ਨ ਯੂਨਿਟਸ ‘ਤੇ ਆਪਣੇ ਪ੍ਰੋਜੈਕਟ ਦੇ ਲਈ ਬਹੁਤ ਹੀ ਘੱਟ ਮੁੱਲ ‘ਤੇ ਸਮਾਜ ਦੇ ਵਿਭਿੰਨ ਵਰਗਾਂ ਦੇ ਲਈ ਭਰੋਸੇਯੋਗ ਸਵੱਛ ਪੇਅਜਲ ਉਪਲੱਬਧ ਕਰਾਉਣ ਦੇ ਉਦੇਸ਼ ਨਾਲ ਇਨੋਵੇਟਿਵ ਤਕਨੀਕਾਂ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।

ਡਾ. ਜਿਤੇਂਦਰ ਸਿੰਘ ਨੇ ਟੈਕਨੋਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ) ਦੁਆਰਾ ਸਵਜਲ ਨੂੰ ਦਿੱਤੀ ਗਈ ਵਿੱਤੀ ਸਹਾਇਤਾ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਕੌਸ਼ਲ ਅਤੇ ਪ੍ਰਤਿਭਾ ਸੰਪੰਨ ਵਿਅਕਤੀਆਂ ਵਾਲੇ ਸੰਭਾਵਿਤ ਅਜਿਹੇ ਛੋਟੇ ਅਤੇ ਵਿਵਹਾਰ ਸਟਾਰਟ-ਅੱਪ ਤੱਕ ਪਹੁੰਚਣ ਦੇ ਲਈ ਪ੍ਰਤੀਬੱਧ ਹੈ ਜਿਨ੍ਹਾਂ ਦੇ ਕੋਲ ਸੰਸਾਧਨਾਂ ਦੀ ਕਮੀ ਹੈ। ਮੰਤਰੀ ਮਹੋਦਯ ਨੇ ਸਵਜਲ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਸਹਿ-ਸੰਸਥਾਪਕ, ਡਾ. ਵਿਭਾ ਤ੍ਰਿਪਾਠੀ ਨੂੰ ਇਸ ਤਕਨੀਕ ਨੂੰ ਵਧਾਉਣ ਦੇ ਲਈ ਕਿਹਾ, ਤਾਕਿ 2024 ਤੱਕ ਸਾਰਿਆਂ ਨੂੰ ਸਵੱਛ ਪੇਅਜਲ ਉਪਲੱਬਧ ਕਰਾਉਣ ਦੇ ਭਾਰਤ ਦੇ ਉਸ ਮਹੱਤਵਕਾਂਖੀ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕੇ ਜਿਵੇਂ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਰਿਕਲਪਿਤ ਕੀਤਾ ਸੀ।

ਮੰਤਰੀ ਮਹੋਦਯ ਨੇ ਕਿਹਾ ਕਿ ਨੈਸ਼ਨਲ ਰੂਰਲ ਡ੍ਰਿੰਕਿੰਗ ਵਾਟਰ ਪ੍ਰੋਗਰਾਮ (ਐੱਆਰਡੀਡਬਲਿਊਪੀ) ਅਤੇ ਜਲ ਜੀਵਨ ਜਿਹੀ ਕੇਂਦਰ ਦੀ ਪਹਿਲ ਦੇ ਇਲਾਵਾ ਨਿਜੀ ਖੇਤਰ ਨੂੰ  ਅਜਿਹੇ ਲਗਭਗ 14 ਕਰੋੜ ਘਰਾਂ ਵਿੱਚ ਸਵੱਛ ਪੇਅਜਲ ਉਪਲੱਬਧ ਕਰਾਉਣ ਦੇ ਲਈ ਅਤਿਆਧੁਨਿਕ ਤਕਨੀਕੀ ਸਮਾਧਾਨਾਂ ਦੇ ਨਾਲ ਵੱਡੇ ਪੈਮਾਨੇ ‘ਤੇ ਅੱਗੇ ਆਉਣਾ ਚਾਹੀਦਾ ਹੈ ਜਿੱਥੇ ਹੁਣ ਤੱਕ ਸਵੱਛ ਪੇਅਜਲ ਨਹੀਂ ਪਹੁੰਚ ਪਾਇਆ ਹੈ।

ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਦੇ 75ਵੇਂ ਸੁਤੰਤਰਤਾ ਦਿਵਸ ਦੇ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਸਿਰਫ ਦੋ ਸਾਲ ਵਿੱਚ ਹੀ ਸਾਢੇ ਚਾਰ ਕਰੋੜ ਤੋਂ ਵੱਧ ਪਰਿਵਾਰਾਂ ਨੂੰ ਟੂਟੀ ਦਾ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ “ਹਰ ਘਰ ਨਲ ਸੇ ਜਲ” ਦੀ ਪਰਿਕਲਪਨਾ ਅਤੇ ਮਿਸ਼ਨ ਵਿੱਚ ਸਾਰਥਕ ਰੂਪ ਨਾਲ ਯੋਗਦਾਨ ਦੇ ਰਿਹਾ ਹੈ। 

ਇਹ ਗੌਰਤਲਬ ਹੈ ਕਿ ਡਾ. ਜਿਤੇਂਦਰ ਸਿੰਘ ਨੇ ਪਿਛਲੇ ਵਰ੍ਹੇ ਅਕਤੂਬਰ ਵਿੱਚ ਜੋਧਪੁਰ ਤੋਂ ਕੇਂਦਰੀ ਜਲ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਸੀਐੱਸਆਈਆਰ-ਐੱਨਜੀਆਰਆਈ ਹੈਦਰਾਬਾਦ ਦੁਆਰਾ ਵਿਕਸਿਤ ਭੂਜਲ ਪ੍ਰਬੰਧਨ ਦੇ ਲਈ ਅਤਿਆਧੁਨਿਕ ਹੇਲੀ-ਬੋਰਨ ਸਰਵੇਖਣ ਤਕਨੀਕ ਦੀ ਸ਼ੁਰੂਆਤ ਕੀਤੀ ਸੀ। ਇਸ ਨਵੀਨਤਮ ਹੇਲੀ-ਬੋਰਨ ਸਰਵੇਖਣ ਦੇ ਲਈ ਸਭ ਤੋਂ ਪਹਿਲਾਂ ਗੁਜਰਾਤ, ਪੰਜਾਬ ਅਤੇ ਹਰਿਆਣਾ ਰਾਜਾਂ ਨੂੰ ਲਿਆ ਜਾ ਰਿਹਾ ਹੈ।

ਗੁਰੂਗ੍ਰਾਮ ਸਥਿਤ ਕੰਪਨੀ ਦੁਆਰਾ ਪੇਟੈਂਟ ਕਰਵਾਈ ਗਈ ਪ੍ਰਣਾਲੀ, ‘ਕਲੇਰਵੋਯਾਂਟ’ ਪਿਉਰੀਫਿਕੇਸ਼ ਸਿਸਟਮਸ ਨੂੰ ਅਨੁਕੂਲਿਤ ਕਰਨ ਅਤੇ ਸੰਭਾਵਿਤ ਵਿਵਧਾਨਾਂ ਦਾ ਪਹਿਲਾਂ ਅਨੁਮਾਨ ਲਗਾਉਣ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਪਯੋਗ ਕਰਦੀ ਹੈ। ਇਸ ਪ੍ਰਕਾਰ, ਇਹ ਵਾਸਤਿਵਕ ਸਮੇਂ ਵਿੱਚ ਹਰੇਕ ਪ੍ਰਣਾਲੀ ਨੂੰ ਦੁਰੂਸਥ ਤੌਰ ‘ਤੇ ਪ੍ਰਬੰਧਿਤ ਕਰਨ, ਅੱਪਡੇਟ ਕਰਨ ਅਤੇ ਉਸ ਦੀ ਰਿਪੇਅਰ ਕਰਨ ਦੀ ਇਜਾਜ਼ਤ ਦਿੰਦੀ ਹੈ। ਉਨ੍ਹਾਂ ਨੇ ਜਲ (ਵਾਟਰ) ਏਟੀਐੱਮਐੱਸ ਦੇ ਰੂਪ ਵਿੱਚ ਸਵੱਛ ਪੇਅਜਲ ਸਮਾਧਾਨ ਵੀ ਵਿਕਸਿਤ ਕੀਤਾ ਹੈ, ਜੋ ਸਵੱਛ ਪੇਅਜਲ ਪ੍ਰਦਾਨ ਕਰਨ ਦੇ ਲਈ ਸੋਲਰ ਊਰਜਾ ਦੇ ਨਾਲ ਇੰਟਰਨੈੱਟ ਆਵ੍ ਥਿੰਗਸ (ਆਈਓਟੀ) ਟੈਕਨੋਲੋਜੀ ਨੂੰ ਜੋੜਦੀ ਹੈ। ਸਵਜਲ ਦੁਆਰਾ ਪ੍ਰਸਤਾਵਿਤ ਇਹ ਗ੍ਰਾਮੀਣ ਵਾਟਰ ਏਟੀਐੱਮ ਸਥਾਨ ਵਿਸ਼ੇਸ਼ ਦੇ ਅਧਾਰ ‘ਤੇ ਨਦੀਆਂ, ਕੁਏ, ਤਲਾਬਾਂ ਜਾਂ ਧਰਤੀ ਤੋਂ ਪਾਣੀ ਉਠਾਉਣ ਦੇ ਲਈ ਸੋਲਰ ਊਰਜਾ ਦਾ ਉਪਯੋਗ ਕਰਨਗੇ। ਇਸ ਦੇ ਬਾਅਦ ਇਸ ਪਾਣੀ ਨੂੰ ਪੀਣ ਦੇ ਲਈ ਸਵੱਛ ਅਤੇ ਸ਼ੁੱਧ ਬਣਾਉਣ ਦੇ ਲਈ ਉਪਯਕੁਤ ਤਕਨੀਕ ਨਾਲ ਉਪਚਾਰਿਤ ਕੀਤਾ ਜਾਵੇਗਾ। ਇਸ ਇਨੋਵੇਸ਼ਨ ਦੇ ਨਾਲ ਸ਼ੁੱਧ ਪਾਣੀ ਦੇ ਮੁੱਲ ਨੂੰ ਘਟਾ ਕੇ 25 ਪੈਸੇ ਪ੍ਰਤੀ ਲੀਟਰ ਤੱਕ ਕੀਤਾ ਜਾ ਸਕਦਾ ਹੈ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਸਕੱਤਰ ਅਤੇ ਟੈਕਨੋਲੋਜੀ ਡਿਵੈਲਮਪੈਂਟ ਬੋਰਡ (ਟੀਡੀਬੀ) ਚੇਅਰਪਰਸਨ ਸਕੱਤਰ ਡਾ. ਸ਼੍ਰੀਵਾਰੀ ਚੰਦ੍ਰਸ਼ੇਖਰ ਨੇ ਦੱਸਿਆ ਕਿ ਇੰਟਰਨੈੱਟ ਆਵ੍ ਥਿੰਗਸ (ਆਈਓਟੀ), ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਅਖੁੱਟ ਊਰਜਾ ਦੇ ਨਾਲ ਮਿਲਾ ਕੇ ਪਿੰਡਾਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸ਼ੁੱਧ ਪੇਅਜਲ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਇਹ ਪ੍ਰੋਜੈਕਟ ਨਵੀਂ ਉਭਰਦੀ ਟੈਕਨੋਲੋਜੀਆਂ ਦਾ ਇੱਕ ਸੰਯੋਜਨ ਹੈ।

ਸਵਜਲ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਸਹਿ-ਸੰਸਥਾਪਕ, ਡਾ. ਵਿਭਾ ਤ੍ਰਿਪਾਠੀ ਨੇ ਕਿਹਾ ਕਿ “ਟੈਕਨੋਲੋਜੀ ਡਿਵੈਲਪਮੈਂਟ ਬੋਰਡ ਤੋਂ ਵਿੱਤੀ ਸਹਾਇਤਾ ਦੇ ਨਾਲ, ਸਵਜਲ ਜਿਹਾ ਸਮਾਜਿਕ ਪ੍ਰਭਾਵ ਸਟਾਰਟ-ਅੱਪ ਚਮਤਕਾਰ ਕਰ ਸਕਦਾ ਹੈ। ਅਸੀਂ ਭਾਰਤ ਵਿੱਚ ਅਤੇ ਅਧਿਕ ਰਾਜਾਂ ਨੂੰ ਇਸ ਪ੍ਰੋਜੈਕਟ ਵਿੱਚ ਜਲਦ ਤੋਂ ਜਲਦ ਕਵਰ ਕਰਨ ਦੀ ਆਸ਼ਾ ਕਰ ਰਹੇ ਹਾਂ।“

ਟੈਕਨੋਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ) ਸਕੱਤਰ ਸ਼੍ਰੀ ਰਾਜੇਸ਼ ਕੁ. ਪਾਠਕ, ਭਾਰਤੀ ਡਾਕ ਤੇ ਦੂਰਸੰਚਾਰ ਲੇਖਾ ਤੇ ਵਿੱਤੀ ਸੇਵਾ (ਆਈਪੀ ਐਂਡ ਟੀਏਐੱਫਐੱਸ) ਨੇ ਕਿਹਾ ਕਿ ਇਹ ਪ੍ਰੋਜੈਕਟ ਸਮਾਜ ਦੇ ਵਿਭਿੰਨ ਵਰਗਾਂ ਨੂੰ ਸਮੁਦਾਇਕ ਸਵਾਮਿਤਵ ਦੇ ਨਾਲ ਉਨ੍ਹਾਂ ਦੀ ਪੇਅਜਲ ਜ਼ਰੂਰਤਾਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਦੇ ਲਈ ਮਜ਼ਬੂਤ ਬਣਾਵੇਗੀ ਇਸ ਨਾਲ ਅਤੇ ਸਾਲ ਦੇ ਸਾਰੇ 365 ਦਿਨਾਂ ਵਿੱਚ 24X7 ਸਸਤਾ, ਸੁਲਭ, ਭਰੋਸੇਯੋਗ ਅਤੇ ਸਵੱਛ ਪੇਅਜਲ ਪ੍ਰਾਪਤ ਕੀਤਾ ਜਾ ਸਕੇਗਾ। ਟੈਕਨੋਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ) ਜਨ ਉਪਯੋਗਤਾ ਦੇ ਲਈ ਅਜਿਹੀ ਇਨੋਵੇਟਿਵ ਤਕਨੀਕਾਂ ਦਾ ਸਮਰਥਨ ਕਰਨ ਦੇ ਲਈ ਪ੍ਰਤੀਬੱਧ ਹੈ।

***** 

ਐੱਸਐੱਨਸੀ/ਆਰਆਰ



(Release ID: 1789427) Visitor Counter : 163