ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਈ-ਗਵਰਨੈਂਸ 2021 ‘ਤੇ 24ਵਾਂ ਰਾਸ਼ਟਰੀ ਸੰਮੇਲਨ ਹੈਦਰਾਬਾਦ ਵਿੱਚ ਸਫਲਤਾਪੂਰਵਕ ਸੰਪੰਨ ਹੋਇਆ
ਈ-ਗਵਰਨੈਂਸ ‘ਤੇ ‘ਹੈਦਰਾਬਾਦ ਡੈਕਲਾਰੇਸ਼ਨ’ 2 ਦਿਨਾਂ ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ ਸਵੀਕਾਰ ਕੀਤਾ ਗਿਆ
ਡਿਜੀਟਲ ਪਲੈਟਫਾਰਮ ‘ਤੇ ਨਾਗਰਿਕਾਂ ਅਤੇ ਸਰਕਾਰ ਨੂੰ ਕਰੀਬ ਲਿਆਉਣ ਲਈ ਅਗਲੀ ਪੀੜ੍ਹੀ ਦੇ ਪ੍ਰਸ਼ਾਸਨਿਕ ਸੁਧਾਰ
ਸਕੱਤਰੇਤ ਸੁਧਾਰ, ਸਵੱਛਤਾ ਅਭਿਯਾਨ, ਲੋਕ ਸ਼ਿਕਾਇਤਾਂ ਦਾ ਨਿਪਟਾਰਾ ਅਤੇ ਸੇਵਾ ਵੰਡ ਵਿੱਚ ਸੁਧਾਰ ‘ਤੇ ਕੇਂਦ੍ਰਿਤ ਕੀਤਾ ਜਾਏਗਾ
ਈ-ਆਫਿਸ ਅਤੇ ਸੀਪੀਜੀਆਰਏਐੱਮਐੱਸ ਨੂੰ ਹੁਲਾਰਾ ਦਿੱਤਾ ਜਾਏਗਾ
ਪੁਰਸਕਾਰ ਜੇਤੂਆਂ ਅਤੇ ਯੂਨੀਕੋਰਨ ਦੇ ਦਰਮਿਆਨ ਵਿਚਾਰਾਂ ਦਾ ਅਦਾਨ-ਪ੍ਰਦਾਨ
Posted On:
08 JAN 2022 4:39PM by PIB Chandigarh
ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ), ਭਾਰਤ ਸਰਕਾਰ ਨੇ ਤੇਲੰਗਾਨਾ ਸਰਕਾਰ ਦੇ ਸਹਿਯੋਗ ਨਾਲ 7-8 ਜਨਵਰੀ 2022 ਨੂੰ ਤੇਲੰਗਾਨਾ ਸਥਿਤ ਹੈਦਰਾਬਾਦ ਵਿੱਚ 24ਵਾਂ ਈ-ਗਵਰਨੈਂਸ ਰਾਸ਼ਟਰੀ ਸੰਮੇਲਨ (ਐੱਨਸੀਈਜੀ)-2021 ਦਾ ਆਯੋਜਨ ਕੀਤਾ। ਇਸ ਸੰਮੇਲਨ ਦਾ ਵਿਸ਼ਾ ਭਾਰਤ ਦਾ ਟੈਕੇਡ: ਮਹਾਮਾਰੀ ਦੇ ਬਾਅਦ ਦੀ ਦੁਨੀਆ ਵਿੱਚ ਡਿਜੀਟਲ ਗਵਰਨੈਂਸ ਹੈ। ਦੋ ਦਿਨਾਂ ਸੰਮੇਲਨ ਵਿੱਚ ਆਯੋਜਿਤ ਸੈਸ਼ਨਾਂ ਦੇ ਦੌਰਾਨ ਡੂੰਘੇ ਵਿਚਾਰ-ਵਟਾਂਦਰੇ ਦੇ ਬਾਅਦ ਈ-ਗਵਰਨੈਂਸ ਸਮਾਪਨ ਸੈਸ਼ਨ ਵਿੱਚ ਅੱਜ ‘ਹੈਦਰਾਬਾਦ ਡੈਕਲਾਰੇਸ਼ਨ’ ਨੂੰ ਪ੍ਰਵਾਨਗੀ ਦਿੱਤੀ ਗਈ।
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਂਸ਼ਨਾਂ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮੁੱਖ ਮਹਿਮਾਨ ਵਜੋ ਸੰਮੇਲਨ ਦਾ ਉਦਘਾਟਨ ਕੀਤਾ। ਸ਼੍ਰੀ ਕੇ ਟੀ ਰਾਮਾਰਾਵ, ਕੈਬਿਨਟ ਮੰਤਰੀ, ਨਗਰ ਪ੍ਰਸ਼ਾਸਨ ਅਤੇ ਸ਼ਹਿਰੀ ਵਿਕਾਸ, ਉਦਯੋਗ, ਸੂਚਨਾ ਟੈਕਨੋਲੋਜੀ ਇਲੈਕਟ੍ਰੌਨਿਕਸ ਅਤੇ ਸੰਚਾਰ, ਤੇਲੰਗਾਨਾ ਸਰਕਾਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
ਈ-ਗਵਰਨੈਂਸ ਨੂੰ ਹੁਲਾਰਾ ਦੇਣ ਲਈ ਕੁਝ ਨਵੀਨਤਮ ਤਕਨੀਕਾਂ ‘ਤੇ ਵਿਚਾਰਾਂ ਦੇ ਰਚਨਾਤਮਕ ਅਦਾਨ-ਪ੍ਰਦਾਨ ਲਈ 24ਵੀਂ ਐੱਨਸੀਈਜੀ ਨੇ ਇੱਕ ਮੰਚ ਦਾ ਪ੍ਰਤੀਨਿਧੀਤਵ ਕੀਤਾ। ਸੰਮੇਲਨ ਲਈ ਸੱਦੇ ਵਿਸ਼ੇਸ਼ ਬੁਲਾਰਿਆਂ ਨੇ ਸੰਮੇਲਨ ਲਈ ਚੋਣਵੇਂ ਵਿਸ਼ਿਆਂ ‘ਤੇ ਆਪਣੇ ਗਿਆਨ ਅਤੇ ਅੰਤਰਦ੍ਰਿਸ਼ਟੀ ਨੂੰ ਸਾਂਝਾ ਕੀਤਾ। 24ਵੇਂ ਐੱਨ ਸੀਈਜੀ 2021 ਨੇ ਸਾਰੇ ਪ੍ਰਤਿਭਾਗੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਕਾਰ ਦੀਆਂ ਟੀਮਾਂ ਨੂੰ ਈ-ਗਵਰਨੈਂਸ ਨੂੰ ਪ੍ਰੋਤਸਾਹਨ ਦੇਣ ਲਈ ਨਵੀਨਤਮ ਸੰਕਲਪਾ ਅਤੇ ਟੈਕਨੋਲੋਜੀਆਂ ‘ਤੇ ਵਿਆਪਕ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ ਤਾਕਿ ਉਹ ਵਾਪਸ ਜਾ ਕੇ ਆਪਣੇ ਸੰਬੰਧਿਤ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇਸ ਨੂੰ ਲਾਗੂ ਕਰਨ ਵਿੱਚ ਸਮਰੱਥ ਹੋਣ।
ਇਸ ਦੋ ਦਿਨਾਂ ਸੰਮੇਲਨ ਦੇ ਦੌਰਾਨ ਪੂਰਨ ਸੈਸ਼ਨ ਵਿੱਚ ਛੇ ਉਪ-ਵਿਸ਼ਿਆਂ ‘ਤੇ ਵਿਚਾਰ-ਵਟਾਦਰਾਂ ਕੀਤਾ ਗਿਆ ਜਿਨ੍ਹਾਂ ਵਿੱਚ ਆਤਮਨਿਰਭਰ ਭਾਰਤ: ਜਨਤਕ ਸੇਵਾਵਾਂ ਦਾ ਸਰਵਭੌਤਿਕਰਣ ਇਨੋਵੇਸ਼ਨ ਨੂੰ ਮੰਚ ਪ੍ਰਦਾਨ ਕਰਨ ਲਈ ਨੈੱਟਵਰਕ ਤਿਆਰ, ਉਭਰਦੀ ਟੈਕਨੋਲੋਜੀ ਸੁਸ਼ਾਸਨ ਲਈ ਟੈਕਨੋਲੋਜੀ ਹਸਤਖੇਪ ਦੇ ਰਾਹੀਂ ਜੀਵਨ ਦੀ ਸੁਗਮਤਾ, ਗਵਰਨੈੱਟ ਪ੍ਰੋਸੈਸ ਰੀ-ਇੰਜੀਨਿਅਰਿੰਗ ਅਤੇ ਸਰਕਾਰੀ ਪ੍ਰਕਿਰਿਆਵਾਂ ਵਿੱਚ ਨਾਗਰਿਕਾਂ ਦੀ ਭਾਗੀਦਾਰੀ, ਭਾਰਤ ਦਾ ਟੇਕੇਡ-ਡਿਜੀਟਲ ਅਰਥਵਿਵਸਥਾ (ਡਿਜੀਟਲ ਭੁਗਤਾਨ-ਨਾਗਰਿਕਾਂ ਵਿੱਚ ਭਰੋਸਾ ਬਣਾਉਣਾ) ਸ਼ਾਮਿਲ ਹਨ। ਸਮਾਨਾਂਤਰ ਸੈਸ਼ਨਾ ਦਾ ਵੀ ਆਯੋਜਨ ਹੋਇਆ ਜਿੱਥੇ ਕੇਂਦਰ ਰਾਜ ਅਤੇ ਜ਼ਿਲ੍ਹੇ ਦੇ ਰਾਸ਼ਟਰੀ ਈ-ਗਵਰਨੈਂਸ ਪੁਰਸਕਾਰ 2021 ਦੇ ਪੁਰਸਕਾਰ ਵਿਜੇਤਾਵਾਂ ਨੇ ਆਪਣੀ ਪੁਰਸਕਾਰ ਜੇਤੂ ਐਟਰੀਆਂ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਸੈਸ਼ਨਾਂ ਦਾ ਆਯੋਜਨ 2021 ਦੇ ਯੂਨੀਕੋਰਨ: ਇਨੋਵੇਸ਼ਨ ਦੀ ਸ਼ਕਤੀ, ਜ਼ਿਲ੍ਹਾ ਪੱਧਰ ਤੇ ਡਿਜੀਟਲ ਉਤਕ੍ਰਿਸ਼ਟਤਾ ਦਾ ਪ੍ਰਦਰਸ਼ਨ, ਨਿਰਵਿਘਨ ਟੈਕਨੋਲੋਜੀ ਇਨੋਵੇਸ਼ਨ ਪਰਿਸਥਿਤੀ ਦੀ ਤੰਤਰ ਦਾ ਨਿਰਮਾਣ, ਤਕਨੀਕੀ ਹਸਤਖੇਪ ਦਾ ਰਾਹੀਂ ਮਾਨਵ ਹਸਤਖੇਪ ਦੇ ਬਿਨਾ ਸ਼ੁਰੂ ਤੋਂ ਅੰਤ ਤੱਕ ਸੇਵਾ ਵੰਡ, ਈ-ਗਵਰਨੈਂਸ-ਸਰਵਉੱਤਮ ਕਾਰਜਪ੍ਰਣਾਲੀ ਵਿੱਚ ਪ੍ਰਤਿਕ੍ਰਿਤੀ ਅਤੇ ਸਥਿਰਤਾ ਦੇ ਵਿਸ਼ਿਆਂ ‘ਤੇ ਕੀਤਾ ਗਿਆ ਸੀ।
ਸੇਮੀ-ਵਰਚੁਅਲ ਮੋਡ ਵਿੱਚ ਆਯੋਜਿਤ ਇਸ ਸੰਮੇਲਨ ਵਿੱਚ 50 ਤੋਂ ਅਧਿਕ ਬੁਲਾਰਿਆਂ ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਸੰਮੇਲਨ ਵਿੱਚ 2000 ਤੋਂ ਅਧਿਕ ਪ੍ਰਤਿਨਿਧੀਆਂ ਨੇ ਸੇਮੀ ਵਰਚੁਅਲ ਮੋਡ ਵਿੱਚ ਹਿੱਸਾ ਲਿਆ।
ਈ-ਗਵਰਨੈਂਸ ਦੀ ਪਹਿਲਾਂ ਦੇ ਲਾਗੂਕਰਨ ਨੂੰ ਮਾਨਤਾ ਦੇਣ ਲਈ ਉਦਘਾਟਨ ਸੈਸ਼ਨ ਦੇ ਦੌਰਾਨ ਰਾਸ਼ਟਰੀ ਈ-ਗਵਰਨੈਂਸ ਪੁਰਸਕਾਰ 2021 ਪ੍ਰਦਾਨ ਕੀਤੇ ਗਏ। ਕੇਂਦਰੀ ਮੰਤਰਾਲਿਆਂ/ਵਿਭਾਗਾਂ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਕਾਰ ਜ਼ਿਲ੍ਹਾ ਸਥਾਨਿਕ ਨਿਕਾਏ, ਜਨਤਕ ਖੇਤਰਦੇ ਉਪਕ੍ਰਮਾਂ ਅਤੇ ਅਕਾਦਮਿਕ ਅਤੇ ਖੋਜ ਸੰਸਥਾਨਾਂ ਨੂੰ ਪੁਰਸਕਾਰ ਯੋਜਨਾ ਦੀ 6 ਸ਼੍ਰੇਣੀਆਂ ਦੇ ਤਹਿਤ 26 ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਵਿੱਚ 12 ਗਲੋਡ, 13 ਕਾਂਸੀ ਅਤੇ 1 ਜਿਊਰੀ ਅਵਾਰਡ ਸ਼ਾਮਿਲ ਹਨ।
24ਵੇਂ ਐੱਨਸੀਈਜੀ ਨੇ ਪ੍ਰਤਿਨਿਧੀਆਂ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ, ਜਿਸ ਵਿੱਚ ਦੇਸ਼-ਭਰ ਦੇ ਸੀਨੀਅਰ ਸਰਕਾਰੀ ਅਧਿਕਾਰੀ ਉਦਯੋਗ ਦੇ ਜਗਤ ਸਤੰਭ ਅਤੇ ਖੋਜਕਰਤਾ ਸ਼ਾਮਿਲ ਹਨ ਜੋ ਸਰਵਉੱਤਮ ਕਾਰਜ-ਪ੍ਰਣਾਲੀਆਂ ਨਵੀਨਤਮ ਟੈਕਨੋਲੋਜੀ ਵਿਕਾਸ ਨੂੰ ਸਾਂਝਾ ਕਰਦੇ ਹਨ, ਇਸ ਪ੍ਰਕਾਰ ਪ੍ਰਭਾਵੀ ਸ਼ਾਸਨ ਅਤੇ ਜਨਤਕ ਸੇਵਾ ਵੰਡ ਪ੍ਰਾਪਤ ਕਰਨ ਲਈ ਉਨ੍ਹਾਂ ਦਾ ਲਾਭ ਉਠਾਉਂਦੇ ਹਨ। ਸਾਰੇ ਸੈਸ਼ਨਾਂ ਦਾ ਕੇਂਦਰ ਨਾਗਰਿਕਾਂ ਦੇ ਲਾਭ ਲਈ ਪ੍ਰਭਾਵੀ ਈ-ਗਵਰਨੈਂਸ ਉਪਕਰਣ ਸਾਂਝਾ ਕਰਨ ਦੇ ਅਨੁਭਵ ਦੁਆਰਾ ਸਿੱਖਣ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਘੱਟੋ-ਘੱਟ ਸਰਕਾਰ, ਅਧਿਕਤਮ ਸ਼ਾਸਨ' ਦੇ ਵਿਜਨ ਨੂੰ ਹਾਸਿਲ ਕਰਨ ‘ਤੇ ਸਨ।
ਹੈਦਰਾਬਾਦ ਘੋਸ਼ਣਾ
ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਲੋਨੋਜੀ ਮੰਤਰਾਲੇ (ਐੱਮਈਆਈਟੀਵਾਈ), ਭਾਰਤ ਸਰਕਾਰ ਨੇ ਤੇਲੰਗਾਨਾ ਸਰਕਾਰ ਦੇ ਸਹਿਯੋਗ ਨਾਲ 7-8 ਜਨਵਰੀ 2022 ਨੂੰ ਤੇਲੰਗਾਨਾ ਸਥਿਤ ਹੈਦਰਾਬਾਦ ਵਿੱਚ 24ਵਾਂ ਈ-ਗਵਰਨੈਂਸ ਰਾਸ਼ਟਰੀ ਸੰਮੇਨਲ (ਐੱਨਸੀਈਜੀ)-2021 ਦਾ ਆਯੋਜਨ ਕੀਤਾ।
ਪ੍ਰਧਾਨ ਮੰਤਰੀ ਦੇ ਦੂਰਦਰਸ਼ੀ ਅਗਵਾਈ ਹੇਠ ਭਾਰਤ ਦੇ ਈ-ਗਵਰਨੈਂਸ ਪਰਿਦ੍ਰਿਸ਼ ਵਿੱਚ ਪੈਮਾਨੇ, ਦਾਇਰੇ ਅਤੇ ਸਿੱਖਣ ਦੇ ਪ੍ਰਤਿਮਾਨਾਂ ਵਿੱਚ ਮੌਲਿਕ ਰੂਪ ਤੋਂ ਬਦਲਾਅ ਆਇਆ ਹੈ। ਭਾਰਤ ਜਦੋਂ ਆਜ਼ਾਦੀ ਦੇ 75ਵੇਂ ਸਾਲ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਮਨਾ ਰਿਹਾ ਹੈ, ਸੰਮੇਲਨ ਵਿੱਚ ਨਾਗਰਿਕ ਅਤੇ ਸਰਕਾਰ ਨੂੰ ਕਰੀਬ ਲਿਆਉਣ ਲਈ ਅਗਲੀ ਪੀੜੀ ਦੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਅਪਣਾਉਣ ਲਈ ਪ੍ਰਧਾਨ ਮੰਤਰੀ ਦੀ ਅਪੀਲ ‘ਤੇ ਮੁੱਖ ਰੂਪ ਤੋਂ ਵਿਚਾਰ-ਵਟਾਦਰਾਂ ਕੀਤਾ ਗਿਆ।
ਸਕੱਤਰੇਤ ਸੁਧਾਰ, ਸਵੱਛਤਾ ਅਭਿਯਾਨ, ਲੋਕ ਸ਼ਿਕਾਇਤਾਂ ਦਾ ਨਿਪਟਾਰਾ ਅਤੇ ਸੇਵਾ ਵੰਡ ਵਿੱਚ ਸੁਧਾਰ ਜੋ ਭਾਰਤ ਦੇ ਸੁਸ਼ਾਸਨ ਮਾਡਲ ਦਾ ਮੁੱਲ ਹੈ ‘ਤੇ ਵਿਚਾਰ-ਵਟਾਦਰਾ ਕੀਤਾ ਗਿਆ ਮਹਾਮਾਰੀ ਦੇ ਦੌਰਾਨ, ਈ-ਆਫਿਸ ਨੂੰ ਵਿਆਪਕ ਰੂਪ ਤੋਂ ਅਪਣਾਉਣ ਨਾਲ ਕੇਂਦਰ ਸਕੱਤਰੇਤ ਵਿੱਚ ਕਾਗਜ ਰਹਿਤ ਦਫਤਰ ਬਣਾਉਣ ਵਿੱਚ ਮਦਦ ਮਿਲੀ ਅਤੇ ਸੁਸ਼ਾਸਨ ਦੇ ਕੰਮਕਾਜ ਨੂੰ ਸੁਚਾਰੂ ਅਤੇ ਸਮਰੱਥ ਬਣਾਇਆ ਗਿਆ। ਸੀਪੀਜੀਆਰਏਐੱਮਐੱਸ ਨਾਲ 2021 ਵਿੱਚ 20 ਲੱਖ ਜਨ ਸ਼ਿਕਾਇਤਾਂ ਦੇ ਨਿਵਾਰਣ ਵਿੱਚ ਮਦਦ ਮਿਲੀ। ਉਦਘਾਟਨ ਸੈਸ਼ਨ ਵਿੱਚ ਰਾਸ਼ਟਰੀ ਈ-ਗਵਰਨੈਂਸ ਪੁਰਸਕਾਰ ਪ੍ਰਦਾਨ ਕੀਤੇ ਗਏ। ਦੋ ਦਿਨਾਂ ਸੰਮੇਲਨ ਵਿੱਚ ਪੁਰਸਕਾਰ ਜੇਤੂਆਂ ਅਤੇ ਯੂਨੀਕੋਰਨ ਦਰਮਿਆਨ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਇਆ।
ਸੰਮੇਲਨ ਨੇ ਸਹਿਮਤੀ ਨਾਲ ਦੋ ਦਿਨਾਂ ਪ੍ਰੋਗਰਾਮ ਵਿੱਚ ਆਯੋਜਿਤ ਸੈਸ਼ਨਾਂ ਦਾ ਦੌਰਾਨ ਡੂੰਘੇ ਵਿਚਾਰ-ਵਟਾਦਰਾਂ ਦੇ ਬਾਅਦ ਨਿਮਨਲਿਖਤ ਹੈਦਰਾਬਾਦ ਡੈਕਲਾਰੇਸ਼ਨ ਨੂੰ ਪ੍ਰਵਾਨਗੀ ਦਿੱਤੀ ਹੈ।
ਸੰਮੇਲਨ ਨੇ ਸੰਕਲਪ ਲਿਆ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨਿਮਨਲਿਖਿਤ ਵਿੱਚ ਸਹਿਯੋਗ ਕਰਨਗੇ।
-
ਡਿਜੀਟਲ ਪਲੈਟਫਾਰਮ ਦੇ ਰਾਹੀਂ ਨਾਗਰਿਕਾਂ ਅਤੇ ਸਰਕਾਰ ਨੂੰ ਕਰੀਬ ਲਿਆਉਣ ਲਈ
-
ਅਧਾਰ ਯੂਪੀਆਈ, ਡਿਜੀਲੌਕਰ ਉਮੰਗ (ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫਾਰ ਨਿਊ-ਈਜ ਗਵਰਨੈਂਸ), ਈ-ਹਸਤਾਖਰ ਅਤੇ ਸਹਿਮਤੀ ਰੂਪਰੇਖਾ ਸਹਿਤ ਇੰਡੀਆ ਸਟੈਕ ਦੀਆਂ ਕਲਾਕ੍ਰਿਤੀਆਂ ਦਾ ਲਾਭ ਉਠਾ ਕੇ ਟੈਕਨੋਲੋਜੀ ਦੇ ਉਪਯੋਗ ਦੇ ਰਾਹੀਂ ਨਾਗਰਿਕ ਸੇਵਾਵਾਂ ਨੂੰ ਬਦਲਣਾ।
-
ਸੰਬੰਧਤ ਸੇਵਾਵਾ ਲਈ ਓਪਨ ਇੰਟਰ-ਓਪਰੇਬਲ ਆਰਕੀਟੇਕਚਰ ਨੂੰ ਅਪਣਾ ਕੇ ਸਿਹਤ, ਸਿੱਖਿਆ, ਖੇਤੀਬਾੜੀ ਆਦਿ ਪ੍ਰਮੁੱਖ ਸਮਾਜਿਕ ਖੇਤਰਾਂ ਰਾਸ਼ਟਰੀ ਪੱਧਰ ਦੇ ਜਨਤਕ ਡਿਜੀਟਲ ਪਲੈਟਫਾਰਮ ਦਾ ਤੇਜ਼ੀ ਨਾਲ ਲਾਗੂਕਰਨ ਕਰਨਾ।
-
ਸਰਕਾਰੀ ਸੰਸਥਾਨਾਂ ਦੇ ਅੰਤਰ ਡੇਟਾ ਸਾਂਝਾ ਕਰਨ ਦੀ ਸੁਵਿਧਾ ਲਈ ਡੇਟਾ ਗਵਰਨੈਂਸ ਢਾਂਚੇ ਦਾ ਸੰਚਾਲਨ ਕਰਨ ਅਤੇ ਇੱਕ ਨਕਾਰਾਤਮਕ ਸੂਚੀ ਨੂੰ ਛੱਡਕੇ ਸਾਰੇ ਡੇਟਾ ਉਪਲੱਬਧ ਕਰਾਉਣਾ। ਡੇਟਾ ਸੰਗ੍ਰਹਿ, ਡੇਟਾ ਹਾਰਵੈਸਟਿੰਗ, ਡੇਟਾ ਗੋਪਨੀਯਤਾ, ਡੇਟਾ ਨੂੰ ਗੁਮਨਾਮ ਰੱਖਣ, ਡੇਟਾ ਸੁਰੱਖਿਆ ਅਤੇ ਡੇਟਾ ਸੰਭਾਲ ਲਈ ਪ੍ਰੋਟੋਕਾਲ ਸਮਰੱਥ ਕਰਨਾ ਜਿਸ ਵਿੱਚ ਡੇਟਾ ਅਰਥਵਿਵਸਥਾ ਦਾ ਨਿਰਮਾਣ ਕਰਨ ਵਿੱਚ ਮਦਦ ਮਿਲ ਸਕੇ।
-
ਸਮਾਜਿਕ ਅਧਿਕਾਰਿਤਾ ਲਈ ਉਭਰਦੀ ਹੋਈ ਟੈਕਨੋਲੋਜੀ ਜਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਬਲਾਕਚੇਨ, 5ਜੀ, ਆਰਗਮੇਂਟੇਡ ਰਿਅਲਿਟੀ, ਵਰਚੁਅਲ ਰਿਅਲਿਟੀ ਆਦਿ ਦੇ ਜਿੰਮੇਦਾਰ ਉਪਯੋਗ ਨੂੰ ਪ੍ਰੋਤਸਾਹਨ ਦੇਣਾ।
-
ਭਵਿੱਖ ਦੀਆਂ ਟੈਕਨੋਲੋਜੀਆਂ ਲਈ ਕੁਸ਼ਲ ਸੰਸਾਧਨਾਂ ਦੇ ਵੱਡੇ ਪੁਲ ਦੇ ਨਿਰਮਾਣ ਦੇ ਰਾਹੀਂ ਭਾਰਤ ਨੂੰ ਉਭਰਦੀ ਹੋਈ ਟੈਕਨੋਲੋਜੀ ਦਾ ਸੰਸਾਰਿਕ ਕੇਂਦਰ ਬਣਾਇਆ।
-
ਮਹਾਮਾਰੀ ਜਿਵੇਂ ਰੁਕਾਵਟਾਂ ਤੋਂ ਨਿਪਟਾਨ ਲਈ ਮਜ਼ਬੂਤ ਟੈਕਲੋਨੋਜੀ ਸਮਾਧਨਾਂ ਦੇ ਨਾਲ ਲਚੀਲਾ ਸਰਕਾਰੀ ਬੁਨਿਆਦੀ ਢਾਂਚਾ ਸੁਨਿਸ਼ਚਿਤ ਕਰਨਾ।
-
ਚਾਲੂ ਸਰਕਾਰੀ ਸੇਵਾਵਾਂ ਵਿੱਚ ਖੋਜ ਅਤੇ ਵਿਕਾਸ ਅਤੇ ਪ੍ਰਕਿਰਿਆ ਪੁਨਰ ਨਿਰਮਾਣ ਦੀ ਭਾਵਨਾ ਨੂੰ ਹੁਲਾਰਾ ਦੇਣਾ
-
ਬੇਂਚ ਮਾਰਕਿੰਗ ਸੇਵਾਵਾਂ ਦੁਆਰਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰ ਮੰਤਰਾਲਿਆਂ ਦਰਮਿਆਨ ਸਿਹਤ ਮੁਕਾਬਲੇ ਦੇ ਰਾਹੀਂ ਉੱਚ ਪੱਧਰ ਤੱਕ ਸੁਸ਼ਾਸਨ ਦਾ ਉਥਾਨ।
-
ਈ-ਗਵਰਨੈਂਸ ਪਰਿਦ੍ਰਿਸ਼ ਵਿੱਚ ਸੁਧਾਰ ਲਈ ਐੱਮਈਆਈਟੀਵਾਈ ਦੇ ਸਹਿਯੋਗ ਨਾਲ ਐੱਨਈਐੱਸਡੀਏ 2021 ਨੂੰ ਆਪਣਾਇਆ ਜਾਵੇਗਾ।
-
ਲੋਕ ਸ਼ਿਕਾਇਤਾਂ ਦੇ ਨਿਰਵਿਘਨ ਨਿਵਾਰਣ ਦੇ ਲਈ ਸਾਰੇ ਰਾਜ/ਜ਼ਿਲਾ ਪੋਰਟਲਾਂ ਨੂੰ ਸੀਪੀਜੀਆਰਏਐੱਮਐੱਸ ਦੇ ਨਾਲ ਏਕੀਕ੍ਰਿਤ ਕਰਨਾ
-
ਈ-ਗਵਰਨੈਂਸ 2020-21 ਲਈ ਰਾਸ਼ਟਰੀ ਪੁਰਸਕਾਰਾਂ ਦੇ ਤਹਿਤ ਸਨਮਾਨਿਤ ਪ੍ਰੋਜੈਕਟਾਂ ਦੀ ਪ੍ਰਤੀਰੂਪ ਅਤੇ ਖੇਤਰੀ ਸੰਮੇਲਨਾਂ ਦੇ ਰਾਹੀਂ ਸਰਵਉੱਤਮ ਕਾਰਜ-ਪ੍ਰਣਾਲੀ ਲਈ ਉਨ੍ਹਾਂ ਦਾ ਨਾਮਾਂਕਨ
-
ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਈ-ਆਫਿਸ ਵਰਜਨ 7.0 ਨੂੰ ਅਪਣਾਇਆ
-
ਜ਼ਮੀਨੀ ਪੱਧਰ ‘ਤੇ ਨਾਗਰਿਕਾਂ ਨੂੰ ਮਨੁੱਖੀ ਹਸਤਖੇਪ ਦੇ ਬਿਨਾ ਸ਼ੁਰੂ ਤੋਂ ਅੰਤ ਤੱਕ ਸੇਵਾ ਮੁਹੱਈਆ ਕਰਵਾਉਣ ਦੇ ਪ੍ਰਚਾਰ ਲਈ ਟੈਕਨੋਲੋਜੀ ਦਾ ਉਪਯੋਗ
-
ਸਰਕਾਰੀ ਸੇਵਾ ਡਿਜ਼ਾਈਨ ਅਤੇ ਵੰਡ ਦਾ ਪ੍ਰਾਥਮਿਕ ਪਹਿਲੂ ਡਿਜੀਟਲ ਬਣਾਉਣਾ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਇਨਫ੍ਰਾਸਟ੍ਰਕਚਰ ਪ੍ਰਦਾਨ ਕਰਨਾ।
*****
ਐੱਸਐੱਨਸੀ/ਐੱਸਪੀ
(Release ID: 1789089)
Visitor Counter : 232