ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਓਮੀਕ੍ਰੋਨ ਅੱਪਡੇਟ


ਕੇਂਦਰ ਨੇ ਅੰਤਰਰਾਸ਼ਟਰੀ ਆਗਮਨ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ

ਸਾਰੇ ਯਾਤਰੀ 7 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਵਿੱਚ ਰਹਿਣਗੇ ਅਤੇ ਭਾਰਤ ਵਿੱਚ ਆਗਮਨ ਦੇ 8ਵੇਂ ਦਿਨ ਆਰਟੀ-ਪੀਸੀਆਰ ਟੈਸਟ ਕਰਾਉਣਗੇ

ਸੋਧੇ ਹੋਏ ਦਿਸ਼ਾ-ਨਿਰਦੇਸ਼ 11 ਜਨਵਰੀ 2022 (00.01 ਵਜੇ ਆਈਐੱਸਟੀ) ਤੋਂ ਲਾਗੂ ਹੋਣਗੇ

Posted On: 07 JAN 2022 5:33PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਕੋਵਿਡ-19 ਵਾਇਰਸ ਦੀ ਬਦਲਦੀ ਪ੍ਰਕਿਰਤੀ ਅਤੇ ਸਾਰਸ-ਕੋਵ-2 ਦੇ ਚਿੰਤਾਜਨਕ ਵੇਰੀਐਂਟ (ਵੀਓਸੀ) ਯਾਨੀ ਓਮੀਕ੍ਰੋਨ ਵੇਰੀਐਂਟ ਦੇ ਉਭਾਰ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਆਗਮਨ ਲਈ ਦਿਸ਼ਾ-ਨਿਰਦੇਸ਼ 6 ਜਨਵਰੀ 2022 ਨੂੰ ਸੋਧਿਆ ਗਿਆ ਹੈ ਅਤੇ ਦੁਨੀਆ ਭਰ ਵਿੱਚ ਇਸ ਦੇ ਮਾਮਲਿਆਂ ਵਿੱਚ ਵਾਧੇ ਦੀ ਸੂਚਨਾ ਦਿੱਤੀ ਗਈ ਹੈ। ਇਹ ਨਵੇਂ ਦਿਸ਼ਾ-ਨਿਰਦੇਸ਼ 11 ਜਨਵਰੀ 2022 (00.01 ਵਜੇ ਆਈਐੱਸਟੀ) ਤੋਂ ਲਾਗੂ ਹੋਣਗੇ।

ਇਨ੍ਹਾਂ ਨੂੰ ਅੰਤਿਮ ਵਾਰ 30 ਨਵੰਬਰ 2021 ਨੂੰ ਅੱਪਡੇਟ ਕੀਤਾ ਗਿਆ ਸੀ।

ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਨੂੰ ਸਿਹਤ ਮੰਤਰਾਲੇ ਦੀ ਵੈੱਬਸਾਈਟ ’ਤੇ ਪਾਇਆ ਗਿਆ ਹੈ ਅਤੇ ਇਨ੍ਹਾਂ ਨੂੰ ਇੱਥੇ ਦੇਖਿਆ ਜਾ ਸਕਦਾ ਹੈ-

 

https://www.mohfw.gov.in/pdf/RevisedGuidelinesforInternationalArrivalsdated7th January2022.pdf

 

ਪਿਛਲੇ ਦਿਸ਼ਾ-ਨਿਰਦੇਸ਼ਾਂ (30 ਨਵੰਬਰ 2021 ਦੀ) ਦੀ ਤੁਲਨਾ ਵਿੱਚ 6 ਜਨਵਰੀ 2022 ਦੇ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਵਿੱਚ ਨਿਮਨਲਿਖਤ ਬਦਲਾਅ ਕੀਤੇ ਗਏ ਹਨ:

1. ਸਾਰੇ ਯਾਤਰੀ (ਉਨ੍ਹਾਂ 2% ਯਾਤਰੀਆਂ ਸਮੇਤ ਜਿਨ੍ਹਾਂ ਨੂੰ ਭਾਰਤ ਆਗਮਨ ’ਤੇ ਰੈਂਡਮ ਟੈਸਟ ਲਈ ਚੁਣਿਆ ਗਿਆ ਸੀ ਅਤੇ ਉਹ ਜਾਂਚ ਵਿੱਚ ਨੈਗੇਟਿਵ ਆਏ ਸਨ) 7 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਵਿੱਚ ਰਹਿਣਗੇ ਅਤੇ ਭਾਰਤ ਵਿੱਚ ਆਗਮਨ ਦੇ 8ਵੇਂ ਦਿਨ ਆਰਟੀ-ਪੀਸੀਆਰ ਟੈਸਟ ਕਰਾਉਣਗੇ।

2. ਯਾਤਰੀਆਂ ਨੂੰ ਭਾਰਤ ਆਗਮਨ ਦੇ 8ਵੇਂ ਦਿਨ ਕੀਤੇ ਗਏ ਕੋਵਿਡ-19 ਦੇ ਆਰਟੀ-ਪੀਸੀਆਰ ਟੈਸਟ ਦੇ ਨਤੀਜੇ ਏਅਰ ਸੁਵਿਧਾ ਪੋਰਟਲ (ਸਬੰਧਿਤ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਨਿਗਰਾਨੀ ਲਈ) ’ਤੇ ਅੱਪਲੋਡ ਕਰਨ ਦੀ ਵੀ ਜ਼ਰੂਰਤ ਹੋਵੇਗੀ। 

3. ਸਾਰੇ ਯਾਤਰੀਆਂ ਨੂੰ ਜਿਨ੍ਹਾਂ ਨੂੰ ਆਗਮਨ ’ਤੇ ਜਾਂਚ ਕਰਨ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਸਮੇਂ ’ਤੇ ਟੈਸਟ ਦੀ ਸੁਵਿਧਾ ਅਤੇ ਕਿਸੇ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਹਵਾਈ ਸੁਵਿਧਾ ਪੋਰਟਲ ’ਤੇ ਔਨਲਾਈਨ ਟੈਸਟ ਦੀ ਪ੍ਰੀ-ਬੁਕਿੰਗ ਕਰਨੀ ਚਾਹੀਦੀ ਹੈ।

 

****

 

ਐੱਮਵੀ



(Release ID: 1788541) Visitor Counter : 142